Share on Facebook

Main News Page

"ਸੌ ਸਾਖੀ" ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਛਪੀ ਇੱਕ ਹੋਰ ਸਨਾਤਨ ਮਤਿ ਦੀ ਪੁਸਤਕ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ੍ਹ ਹੈ
-: ਸੰਪਾਦਕ ਖ਼ਾਲਸਾ ਨਿਊਜ਼


ਸਨਾਤਨ ਮੱਤ ਦਾ ਗਲਬਾ ਚਾੜ ਦਿੱਤਾ ਗਿਆ ਹੈ ਗੁਰਮਤਿ 'ਤੇ; ਇਹ ਕੋਈ ਐਂਵੇਂ ਹੀ ਵਾਪਰੀ ਕੋਈ ਅਨਹੋਣੀ ਨਹੀਂ; ਸਿੱਖੀ 'ਤੇ ਬ੍ਰਾਹਮਣਵਾਦ ਦੇ ਬਹੁਤ ਦੇਰ ਤੋਂ ਚੱਲ ਰਹੇ ਹਮਲੇ ਦੀ ਕੜੀ ਹੈ।

ਅਖੌਤੀ ਦਸਮ ਗ੍ਰੰਥ ਤੋਂ ਲੈ ਕੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਹਿੰਦੀ 'ਚ ਛਪੀ "ਸਿੱਖ ਇਤਿਹਾਸ", ਭਾਸ਼ਾ ਵਿਭਾਗ ਵਲੋਂ ਛਾਪੀ "ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਨ ਤੇ ਆਲੋਚਨਾਤਮਕ ਸੰਪਾਦਨ", ਕਵੀ ਸੰਤੋਖ ਸਿੰਘ ਦਾ ਲਿਖਿਆ "ਸੂਰਜ ਪ੍ਰਕਾਸ਼", ਅਖੌਤੀ ਬ੍ਰਹਮਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਵਲੋਂ ਲਿਖਿਆ ਗਪੌੜ ਗ੍ਰੰਥ "ਗੁਰਬਾਣੀ ਪਾਠ ਦਰਪਣ" ਅਤੇ ਕਈ ਹੋਰ... ਹੋਰ ਅਨੇਕਾਂ ਹੀ ਐਸੇ ਕੂੜ੍ਹ ਗ੍ਰੰਥ, ਕਿਤਨੀਆਂ ਹੀ ਕਿਤਾਬਾਂ ਸਿੱਖੀ ਦੇ ਵਿਹੜੇ 'ਚ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਗੁਰੂਆਂ ਦੇ ਨਾਮ ਹੇਠ ਸੁੱਟ ਦਿੱਤੀਆਂ ਗਈਆਂ, ਜਿਸ ਕਰਕੇ ਇੱਕ ਨਿਰਮਲ ਮਾਰਗ, ਮਿਲਗੋਭਾ ਮਾਰਗ ਬਣ ਚੁਕਾ ਹੈ।

ਇਸੇ ਹੀ ਤਰ੍ਹਾਂ ਦੀ ਇੱਕ ਹੋਰ ਕਿਤਾਬ "ਸੌ ਸਾਖੀ" ਜੋ ਕਿ ਬ੍ਰਾਹਮਣੀ ਕਰਮਕਾਂਡਾਂ ਨਾਲ ਭਰੀ ਪਈ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਲਿਖਿਆ ਗਿਆ ਹੈ, ਅਤੇ ਕਿਤਾਬ ਦੇ ਮੁੱਖ ਪੰਨੇ 'ਤੇ ਲਿਖਿਆ ਗਿਆ ਹੈ ਕਿ "ਜੋ ਗੁੱਰਸਿੱਖ ਇਸ ਪੁਸਤਕ ਨੂੰ ਪੜ੍ਹੇਗਾ ਸੁਣੇਗਾ ਉਸ ਦੀ ਮੁਕਤੀ ਹੋਵੇਗੀ"।

ਅਗਲੇ ਕੁੱਝ ਦਿਨਾਂ ਤੱਕ ਖ਼ਾਲਸਾ ਨਿਊਜ਼ ਇਸ ਗਪੌੜ ਕਿਤਾਬ ਦੇ ਕੁੱਝ ਅੰਸ਼ ਲੜੀਵਾਰ ਪੇਸ਼ ਕਰੇਗੀ। ਪਹਿਲੀ ਸਾਖੀ ਦੀਆਂ ਝਲਕੀਆਂ...

- ਮਾਤਾ ਗੂਜਰੀ ਜੀ ਨੂੰ ਜੋਤਸ਼ੀ ਕੋਲੋਂ ਹੱਥ ਦਿਖਾਉਂਦਿਆਂ ਦੱਸਿਆ ਗਿਆ ਹੈ...
- ਮਾਤਾ ਗੂਜਰੀ ਜੀ ਕੋਲੋਂ ਪੰਜ ਰੋਜ਼ ਤਪ ਕਰਵਾਇਆ ਗਿਆ ਹੈ...
- ਦੇਵੀ ਵਲੋਂ ਗੁਰੂ ਸਾਹਿਬ ਦੇ ਅੰਗ ਸੰਗ ਰਹਿਣ ਦਾ ਬਚਨ...
- ਨਰਸਿੰਘ ਅਵਤਾਰ ਨੇ ਗਰਜਨਾਂ ਕਰਕੇ ਗੁਰੂ ਸਾਹਿਬ ਦਾ ਨਾਮ "ਗੋਬਿੰਦ ਰਾਇ" ਰੱਖਿਆ...

ਸਿੱਖ ਅਖਵਾਉਣ ਵਾਲਿਆਂ ਦੀ ਤਾਂ ਇਹ ਹਾਲਤ ਹੈ ਕਿ ਕੋਈ ਇਨ੍ਹਾਂ ਨੂੰ ਇਹ ਵੀ ਕਹਿ ਦੇਵੇ ਕਿ ਫਲਾਣਾ ਘੋੜਾ ਗੁਰੂ ਸਾਹਿਬ ਦੇ ਨੀਲੇ ਘੋੜੇ ਦਾ ਵੰਸ਼ਜ ਹੈ, ਤਾਂ ਇਹ ਘੋੜੇ ਦੀ ਲਿੱਦ ਨੂੰ ਵੀ ਪ੍ਰਸ਼ਾਦ ਕਹਿ ਕੇ ਖਾ ਸਕਦੇ ਹਨ... (ਜੋ ਕਿ ਕੁੱਝ ਸਾਲ ਪਹਿਲਾਂ ਹਰਿਆਣਾ ਕਮੇਟੀ ਵਲੋਂ ਕੱਢੇ ਗਏ ਜਲੂਸ 'ਚ ਵਾਪਰਿਆ ਸੀ)

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top