Share on Facebook

Main News Page

ਦਸਮ ਗਰੰਥ ਵਿਚਲੀ ਆਰਤੀ
ਸੰਖਨ ਕੀ ਧੁਨਿ ਘੰਟਨ ਕੀ, ਕਰਿ ਫੂਲਨ ਕੀ ਬਰਖਾ ਬਰਖਾਵੇਂ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 9

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਲੜੀ ਜੋੜਣ ਲਈ  ਪਿਛਲਾ ਭਾਗ ਜ਼ਰੂਰ ਪੜ੍ਹੋ ਜੀ।
ਪੁਨਾ

ਯਾਤੇ ਪ੍ਰਸੰਨ ਭਏ ਹੈਂ ਮਹਾਂ ਮੁਨ ਦੇਵਨ ਕੇ ਤਪ ਮੈਂ ਸੁਖ ਪਾਵੈਂ।
ਜਗਯ ਕਰੈਂ ਇਕ ਬੇਦ ਕਰੈਂ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈਂ।
ਝਾਲਰ, ਤਾਲ, ਮ੍ਰਿਦੰਗ, ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ
ਕਿੰਨਰ, ਗੰਧਰਬ ਗਾਨ, ਕਰੈਂ ਜਨਿ ਜੱਛ ਅਪੱਛਰ ਨਿਰਤ ਦਿਖਾਵੈਂ।

ਪੁਨਾ

ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ।
ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਵੈਂ।
ਦਾਨਤ ਦੱਛਣ, ਦੈ ਕੇ ਪ੍ਰਦੱਛਨ, ਭਾਲ ਮੈਂ ਕੁੰਕਮ ਅਛੱਤ ਲਾਵੈਂ।
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈਂ।

(ਚੰਡੀ ਚਰਿਤ੍ਰ ਉਕਤ ਬਿਲਾਸ ਧਿਾਆਇ 3,ਅੰਕ 53 ਤੋਂ 55)

ਭਾਵ:-ਦੇਵਤਿਆਂ ਦਾ ਤੇਜ ਪ੍ਰਤਾਪ ਵੱਧਿਆ ਵੇਖ ਕੇ ਨਾਰਦ ਆਦਿਕ ਮੁਨੀ ਪ੍ਰਸੰਨ ਹੋਏ ਯੱਗਯਾ ਕੀਤੇ ਗਏ ਕਈ ਇੱਕ ਵੇਦ ਮੰਤਰਾਂ ਦਾ ਰਟਨ ਹੋਇਆ.. ਮ੍ਰਿਦੰਗ ਆਦਿਕ ਕਈ ਕਿਸਮਾਂ ਦੇ ਸਾਜਾਂ ਨਾਲ ਕਿੰਨਰ, ਗੰਦਰਭਾਂ ਨੇ ਗੀਤ ਗਾਏ, ਜੱਛ ਅਤੇ ਅਪੱਛਰਾਂ ਨੇ ਨਿਰਤ (ਨਾਚ) ਵਿਖਾਏ।

ਕਰੋੜਾਂ ਦੇਵਤਿਆਂ ਨੇ ਸੰਖਾਂ, ਘੜਿਆਲਾਂ ਦੀ ਗੂੰਜ ਵਿੱਚ ਇੰਦਰ ਦੀ ਆਰਤੀ ਉਤਾਰੀ ਅਤੇ ਫੁੱਲਾਂ ਦੀ ਵਰਖਾ ਕੀਤੀ, ਇੰਦਰ ਦੀ ਪ੍ਰਕਰਮਾਂ ਕੀਤੀਆਂ, ਦੱਛਣਾਂ ਦਿੱਤੀਆਂ, ਇੰਦਰ ਦੇ ਮੱਥੇ ਉਤੇ ਕੇਸਰ ਅਤੇ ਚਾਵਲਾਂ ਦੇ ਤਿਲਕ ਲਗਾਏ।

ਦੋਹਰਾ
ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ।
ਤੀਨ ਲੋਕ ਜੈ ਜੈ ਕਰੇਂ ਰਹੈਂ ਨਾਮ ਸਤਿ ਜਾਪ।

(ਅੰਕ 56)

ਭਾਵ :ਚੰਡੀ ਦੇ ਤੇਜ ਪ੍ਰਤਾਪ ਸਦਕਾ ਦੇਵਤਿਆਂ ਦਾ ਪ੍ਰਤਾਪ ਵਧਿਆ ਤਿੰਨਾ ਲੋਕਾਂ ਜੈ ਜੈ ਕਾਰ ਕੀਤੀ।

ਨੋਟ:- ਰਹੇ ਨਾਮ ਸਤਿ ਜਾਪ ਦੀ ਸੰਕੋਚਵੀਂ ਵਿਆਖਿਆ ਇਹ ਹੈ ਕਿ ਮਾਰਕੰਡੇ ਪੁਰਾਣ ਦੇ 82 ਵੇਂ ਅਧਿਆਇ ਤੋਂ ਲੈ ਕੇ 94 ਵੇਂ ਅਧਿਆਇ, 13 ਅਧਿਆਵਾਂ ਦੇ 700 ਸਲੋਕ ਹਨ, ਜਿਨ੍ਹਾਂ ਵਿੱਚ ਚੰਡੀ (ਦੁਰਗਾ) ਵਲੋਂ ਦੇਵਤਿਆਂ ਦੀ ਸਹਾਇਤਾ ਲਈ ਦੈਂਤਾਂ ਨਾਲ ਕੀਤੇ ਜੰਗ-ਜੁੱਧਾਂ ਦਾ ਵਰਨਣ ਅਤੇ ਦੁਰਗਾ ਸਤੋਤ੍ਰ (ਮਹਿਮਾ) ਹੈ।

ਉਪਰੋਕਤ 700 ਸਲੋਕਾਂ ਨੂੰ ਸਪਤਸਤੀ ਅਤੇ ਸਤਸਯ ਤਥਾ ਅਤੀ ਸੰਕੋਚਵੇਂ ਰੂਪ ਵਿੱਚ ਸਤਿ ਕਰ ਕੇ ਲਿਖਿਆ ਹੈ। ਇਸ ਨੂੰ ਦੁਰਗਾ ਸਤੋਤ੍ਰ, ਕੀਲ਼ ਕਵਚ ਆਦਿਕ ਵੀ ਕਹਿੰਦੇ ਹਨ।
ਇਨ੍ਹਾਂ 700 ਸਲੋਕਾਂ ਵਾਲੀ ਰਚਨਾ ਦਾ ਟੀਕਾ ਕਵੀ ਨੇ ਚੰਡੀ ਚਰਿਤ੍ਰ ਉਕਤ ਬਿਲਾਸ ਵਿੱਚ 7 ਅਧਿਆਵਾਂ ਅੰਦਰ ਕਰਕੇ ਅੰਤ ਵਿੱਚ ਇਹ ਸੂਚਨਾ ਵੀ ਦਿੱਤੀ ਹੈ, ਯਥਾ:

ਚੰਡ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰ ਮਈ ਹੈ।
ਏਕ ਤੇ ਏਕ ਰਸਾਲ ਭਇਓ ਨੱਖ ਤੇ ਸਿੱਖ ਲਉ ਉਪਮਾ ਸੁ ਨਈ ਹੈ।
ਕਉਤਕ ਹੇਤ ਕਰੀ ਕਵਿ ਨੇ ਸਤਗਯ ਕੀ ਕਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈਂ ਸੁਨਹੈ ਸੋ ਨਿਸਚੈ ਕਰਿ ਤਾਂਹਿ ਦਈ ਹੈ।
(ਚੰਡੀ ਚਰਿਤ੍ਰ ਉਕਤ ਬਿਲਾਸ, ਅੰਕ 232)

ਤਾਂ ਤੇ ਰਹੇ ਨਾਮ ਸਤਿ ਜਾਪ ਦਾ ਤਾਤਪਰਜ ਇਹ ਹੈ ਕਿ ਦੁਰਗਾ ਦੇ ਨਾਮ ਵਾਲੀ ਸਤਿ (ਸਪਤਸਈ) ਦੇ ਜਾਪ ਦਾ ਰਟਨ ਹੋਇਆ।

ਉਤਲੇ ਵਿਸਥਾਰ ਦੇਣ ਦਾ ਕਾਰਣ ਇਹ ਹੈ ਕਿ ਕਈ ਅਜਾਣ ਸੱਜਣ ਨਾਮ ਅਤੇ ਸਤਿ ਦੇ (ਅੱਖਰਾਂ ਨੂੰ ਅੱਗੇ-ਪਿੱਛੇ ਕਰ ਕੇ) ਸਤਿਨਾਮ ਅਰਥ ਕਰਦੇ ਹਨ, ਜੋ ਉਕਾ ਹੀ ਅਸ਼ੁੱਧ ਹੈ।

ਹੁਣ ਉਪਰੋਕਤ ਆਰਤੀ (ਜੋ ਨਿਰੋਲ ਹੀ ਚੰਡੀ (ਦੁਰਗਾ) ਅਤੇ ਇੰਦਰ ਦੇਵਤੇ ਦੀ ਮਹਿਮਾ ਸੰਜੁਗਤ ਹੈ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਟਕਾਂ ਨਾਲ ਝੂਮ-ਝੂਮ ਕੇ ਪੜ੍ਹਨ ਵਾਲੇ ਆਪ ਹੀ ਦੱਸਣ ਕਿ ਇਹ ਗੁਰਮਤਿ ਹੈ ਕਿ ਬਿਪਰਨ ਦੀ ਰੀਤ ਨਿਰੋਲ ਮਨਮੁਖਤਾ ਹੈ।

ਹਾਲਾਂਕਿ ਉਕਤ ਦੇਵੀਆਂ ਅਤੇ ਇੰਦਰ ਪ੍ਰਥਾਇ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਵਲੋਂ ਇਹ ਦਰਸਾਇਆ ਜਾ ਰਿਹਾ ਹੈ :-

ਦੇਵੀਆਂ ਨਹੀ ਜਾਨੈ ਮਰਮ॥ ਸਭ ਉਪਰ ਅਲਖ ਪਾਰਬ੍ਰਹਮ॥ (ਰਾਮਕਲੀ ਮ: 5,894)
ਪੁਨਾ- ਦੁਰਗਾ ਕੋਟਿ ਜਾ ਕੈ ਮਰਦਨੁ ਕਰੈ। (ਭੈਰਉ ਕਬੀਰ ਜੀਉ, ਅਸਟਪਦੀ,1162)
ਤਥਾ- ਸਹੰਸਰ ਦਾਨ ਦੇ ਇੰਦ੍ਰ ਰੋਆਇਆ॥  (ਰਾਮਕਲੀ ਕੀ ਵਾਰ, ਸਲੋਕ ਮ: 1,943)
ਤਥਾ-ਗੌਤਮੁ ਤਪਾ ਅਹਿਲਿਆ ਇਸਤ੍ਰੀ, ਤਿਸੁ ਦੇਖਿ ਇੰਦ੍ਰ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ (ਪ੍ਰਭਾਤੀ ਮ: 1,ਦਖਣੀ ,1344)

ਸੱਚ ਪੁੱਛੋ ਤਾਂ ਉਪਰੋਕਤ ਆਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਨਿਰਾਦਰੀ ਹੀ ਨਹੀਂ, ਬਲਕਿ ਹਾਸੋਹੀਣਾ ਇੱਕ ਇਹੋ ਜਿਹਾ ਮਖੌਲ ਹੈ ਕਿ ਜਿਵੇਂ ਕੋਈ ਮਨੁੱਖ ਕਿਸੇ ਸ਼ਹਿਨਸ਼ਾਹ ਜਾਂ ਰਾਸ਼ਟਰਪਤੀ ਅੱਗੇ ਹੱਥ ਜੋੜ ਤੇ ਖੜੋਤਾ ਹੋਇਆ ਇਹ ਆਖੇ ਕਿ ਮੈਂ ਗੁਰਦਿੱਤ ਸਿੰਘ ਚੌਕੀਦਾਰ ਤੋਂ ਸਦਕੇ ਜਾਂਦਾ ਹਾਂ ਜਾਂ ਕਰਮ ਚੰਦ ਕਾਂਸਟੇਬਲ ਤੋਂ ਬਲਿਹਾਰ ਜਾਵਾਂ।

ਹਾਂ, ਉਪਰੋਕਤ ਚੰਡੀ (ਦੁਰਗਾ) ਦੀ ਮਹਿਮਾ ਅਤੇ ਇੰਦ੍ਰ ਆਦਿਕਾਂ ਦੀਆਂ ਆਰਤੀਆਂ ਚੰਡੀ ਭਵਨ (ਦੇਵੀ-ਦੁਆਰਿਆਂ) ਅਤੇ ਮੰਦਰਾਂ ਵਿੱਚ ਕੀਤੀਆਂ ਜਾਣ ਤਾਂ ਕੋਈ ਹਰਜ਼ ਨਹੀਂ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top