ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ
ਆਪਣੀ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ "ਬੋਲਹਿ
ਸਾਚੁ ਮਿਥਿਆ ਨਹੀ ਰਾਈ" ਵਿੱਚ ਉਨ੍ਹਾਂ ਨੇ ਸ. ਜਗਦੇਵ ਸਿੰਘ
ਤਲਵੰਡੀ ਬਾਰੇ ਜ਼ਿਕਰ ਕਰਦਿਆਂ ਕਿਹਾ ਹੈ ਕਿ:
... ਅਸੀਂ ਦੋਵੇਂ (ਜਾਚਕ ਜੀ ਤੇ
ਮੈਂ) ਸੁਭਾਵਕ ਹੀ, ਬਿਨਾ ਕਿਸੇ ਸੰਸਥਾ ਜਾਂ ਕਿਸੇ ਹੋਰ ਰੂਪ ਦੇ, ਉਨ੍ਹਾਂ
ਨੂੰ (ਤਲਵੰਡੀ ਜੀ ਨੂੰ) ਮਿਲੇ ਤੇ ਉਨ੍ਹਾਂ ਨੂੰ ਐਨੇ ਸਬਦ ਕਹੇ - "ਤਲਵੰਡੀ
ਸਾਹਿਬ! ਕੌਮ ਦੇ ਕੀ ਹਾਲਾਤ ਨੇ, ਤੁਸੀਂ ਇਨ੍ਹਾਂ ਹਾਲਾਤਾਂ ਵਿੱਚ ਵੀ ਕੌਮ
ਪ੍ਰਤੀ ਨ੍ਹੀਂ ਸੋਚਦੇ। ਇਸ ਸਾਰੀ ਲੀਡਰਸ਼ਿਪ ਆਪਸ ਵਿੱਚ ਮਿਲ ਬੈਠੇ। ਕੁੱਝ
ਸੋਚੋ ਕਿ ਕੀ ਹਾਲਾਤ ਹਨ? ਸ਼ਾਇਦ ਕੌਮ ਦਾ ਕੁੱਝ ਬਣ ਜਾਏ।"
ਉਨ੍ਹਾਂ ਦਾ ਜੁਆਬ ਮੈਂ ਕਈ ਥਾਵਾਂ
'ਤੇ ਬਿਆਨ ਵੀ ਕਰ ਚੁੱਕਾਂ ਹਾਂ। ਉਹ ਕਿਉਂਕਿ ਸਿੱਧੇ ਸੁਭਾਅ ਦੇ ਸਪਸ਼ਟ ਗੱਲ
ਵਾਲੇ ਵਿਅਕਤੀ ਸਨ, ਉਨ੍ਹਾਂ ਨੇ ਖ਼ੂਬਸੂਰਤ ਲਫ਼ਜ਼ਾਂ ਵਿੱਚ ਕਿਹਾ, "ਪੁੱਤਰੋ!
ਮੇਰੀ ਸੱਚੀ ਗੱਲ ਸੁਣਨਾ ਚਾਹੁੰਦੇ ਹੋ। ਤਾਂ ਫਿਰ ਇਹ ਕਰੋ ਕਿ
ਮੈਂਨੂੰ, ਟੌਹੜੇ, ਬਾਦਲ ਤੇ ਲੌਂਗੋਵਾਲ ਨੂੰ,
ਸਾਰਿਆਂ ਨੂੰ ਦਰਖ਼ਤ ਨਾਲ ਬੰਨ੍ਹ ਕੇ, ਚੌਹਾਂ ਨੂੰ
ਗੋਲ਼ੀ ਮਾਰ ਦਿਓ।
ਬਸ, ਉਹ ਦਿਨ ਕੌਮ ਦਾ ਕੁੱਝ ਬਣ ਜਾਏਗਾ। ਜਿੰਨੀ ਦੇਰ ਅਸੀਂ ਨਹੀਂ ਮਰਦੇ,
ਇਸ ਕੌਮ ਦਾ ਕੁੱਝ ਨਹੀਂ ਬਣਨਾ।"
ਯਾਨਿ ਕਿ ਉਨ੍ਹਾਂ ਨੇ ਇਨ੍ਹਾਂ
ਲਫ਼ਜ਼ਾਂ ਵਿੱਚ ਆਪਣੇ ਮਨ ਦਾ ਜਜ਼ਬਾ ਬਿਆਨ ਕੀਤਾ ਕਿ ਕਿਸ ਤਰ੍ਹਾਂ ਦੇ ਹਾਲਾਤਾਂ
ਤੋਂ ਕੌਮ ਲੰਘ ਰਹੀ ਸੀ ਅਤੇ ਲੀਡਰਸ਼ਿਪ ਦਾ ਧਿਆਨ ਇਸ ਪਾਸੇ ਨਹੀਂ ਸੀ।
ਲੀਡਰਸ਼ਿਪ ਦੇ ਬੇਧਿਆਨੇ ਹੋਣ ਕਰਕੇ ਕਈ ਲੋਕ ਦੁਖੀ ਸਨ ਅਤੇ ਨੌਜਵਾਨਾਂ ਨੂੰ
ਗੁੰਮਰਾਹ ਕੀਤਾ ਜਾ ਰਿਹਾ ਸੀ।