🙏 ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ
ਬਹਿ ਜਾਓ, ਜੋ ਗੁਰੂ ਜੀ ਦਾ ਫ਼ੈਸਲਾ ਹੋਵੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ
-: ਪ੍ਰੋ. ਦਰਸ਼ਨ ਸਿੰਘ ਖਾਲਸਾ
14.01.2024
#ProfDarshanSingh #KhalsaNews #Sarna #Jammu
💥 ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ, ਸੱਚ ਕਿਸੇ ਤੋਂ ਡਰਦਾ ਨਹੀਂ,
ਸੱਚ ਕਦੇ ਝੁਕਦਾ ਨਹੀਂ, ਸੱਚ ਕਦੇ ਖੁਸ਼ਾਮਦੀ ਨਹੀਂ ਹੁੰਦਾ, ਗੁਰੂ ਨੇ ਗੁਰਬਾਣੀ ਵਿਚ ਆਖ
ਦਿੱਤਾ "ਸਾਚੁ ਨ ਛਪੈ ਜੇ ਕੋ ਰਖੈ ਛਪਾਏ" ਜੇ ਕੋਈ ਕੋਸ਼ਿਸ਼ ਕਰੇ ਸੱਚ ਛੁੱਪ ਕੇ ਗੱਲ ਕਰੇ
ਇਹ ਬਿਲਕੁਲ ਨਹੀਂ।
✌️ ਦੋ ਹਫ਼ਤੇ ਪਹਿਲੇ ਦੀ ਗੱਲ ਹੈ ਸ. ਪਰਮਜੀਤ ਸਿੰਘ ਸਰਨਾ ਦਿਲੀ ਵਾਲੇ ਮੇਰੇ ਕੋਲ ਆਏ ਤੇ
ਕਹਿਣ ਲਗੇ ਆਓ ਕੋਈ ਤਰੀਕ਼ਾ ਸੋਚੀਏ ਤੇ ਕਿਸੇ ਤਰ੍ਹਾਂ ਇਕੱਠੇ ਹੋ ਜਾਈਏ ਆ ਜਿਹੜੀ ਦਰਮਿਆਨ
ਵਿਚ ਲਕੀਰ ਫ਼ੇਰੀ ਗਈ ਹੈ ਉਹ ਮਿੱਟ ਜਾਏ।
👉 ਮੈਂ ਕਿਹਾ ਠੀਕ ਹੈ, ਪਰ ਇਹ ਮੈਂ ਕਿਵੇਂ ਕਹਿ ਸਕਦਾ ਹਾਂ ਲਕੀਰ ਮਿਟਾਉਂਦਾ ਹਾਂ. ਇਹ
ਤਾਂ ਇੱਕੋ ਤਰੀਕ਼ਾ ਹੈ ਕਿ ਜੋ ਕੁੱਝ ਉਹਨਾਂ ਨੇ ਜਿਸ ਇਲਜ਼ਾਮ ਨਾਲ ਮੇਰੇ ਨਾਲ ਵਰਤਾਵ ਕੀਤਾ
ਹੈ, ਉਹ ਇਲਜ਼ਾਮ ਸਾਬਤ ਕਰਨ ਵਾਸਤੇ ਸੰਗਤ ਵਿੱਚ ਬੈਠ ਜਾਣ ਮੈਂ ਵੀ ਬੈਠ ਜਾਂਦਾ ਹਾਂ। ਉਹ
ਮੇਰੇ 'ਤੇ ਇਤਰਾਜ਼ ਇਲਜ਼ਾਮ ਸਾਬਤ ਕਰਨ, ਮੈਂ ਆਪਣੇ ਵਿਚਾਰ ਸਾਹਮਣੇ ਰੱਖਾਂਗਾ, ਫ਼ੈਸਲਾ
ਤੁਹਾਡੇ ਸਾਹਮਣੇ ਸੰਗਤ ਦੇ ਸਾਹਮਣੇ ਹੋਵੇਗਾ।
☝️ ਉਨ੍ਹਾਂ ਨੇ ਸੰਗਤ ਦੇ ਵਿੱਚ ਨਹੀਂ ਬਹਿਣਾ, ਮੈਂ ਕਿਹਾ ਚਲੋ ਨਾ ਸਹੀ ਜੇ ਸੰਗਤ ਵਿਚ ਨਹੀਂ
ਬਹਿਣਾ ਚਾਹੁੰਦੇ ਨਾ ਸਹੀ, ਮੈਨੂੰ ਬੰਦ ਕਮਰੇ ਵਿਚ ਤੇ ਉਹਨਾਂ ਨੂੰ ਬਿਠਾ ਦਿਓ ਪਰ ਵਿਚਾਰ
ਦਰਿਮਿਆਨ ਵੀਡੀਓ ਰਿਕਾਰਡਿੰਗ ਲਗੀ ਹੋਵੇ ਤਾਂ ਕਿ ਕੱਲ ਨੂੰ ਕੋਈ ਇਹ ਨਾ ਆਖ ਸਕੇ ਮੈਂ
ਗ਼ਲਤ ਬੋਲਿਆ ਜਾਂ ਉਹਨਾਂ ਨੇ ਗ਼ਲਤ ਬੋਲਿਆ। ਕਹਿਣ ਲਗੇ ਉਹਨਾਂ ਨੇ ਵੀਡਿਓ ਰਿਕਾਰਡਿੰਗ ਵੀ
ਨਹੀਂ ਕਰਨੀ ਮੈਂ ਕਿਹਾ ਫ਼ਿਰ ਅਸੀਂ ਝੂਠ ਨੂੰ ਕਿੰਨੀ ਦੇਰ ਅਸੀਂ ਪਰਦੇ ਵਿੱਚ ਰਖਾਂਗੇ?
ਫ਼ਿਰ ਕਾਹਦੀ ਵਿਚਾਰ ਤੇ ਲਕੀਰ ਕਿਵੇਂ ਮਿਟੇਗੀ?
ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ
ਨੋਟ: ਪ੍ਰੋ. ਦਰਸ਼ਨ ਸਿੰਘ
ਖਾਲਸਾ ਜੀ ਨੇ ਇਹ ਵਿਚਾਰ ਸੰਗਤ ਦੇ ਦਰਮਿਆਨ 14 Jan 2024 ਜੰਮੂ ਦੇ ਦੀਵਾਨ ਵਿਚ ਰਖੇ ਸਨ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|