Share on Facebook

Main News Page

🙏ਅਸੀਂ ਗੁਰਬਾਣੀ ਨੂੰ ਪੜ੍ਹ ਰਹੇ ਹਾਂ, ਪਰ ਵਿਚਾਰ ਨਹੀਂ ਰਹੇ 👈
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
13.01.2024
#ProfDarshanSingh #KhalsaNews #Jammu #RSpura

👁️ਜੰਮੂ ਦੀ ਜਾਗ਼ਦੀ ਜ਼ਮੀਰਾਂ ਵਲੋਂ ਆਰ.ਐਸ.ਪੁਰਾ, ਜੰਮੂ ਵਿਖੇ ਮਾਨਵਤਾ ਦੀ ਖਾਤਰ ਸਰਬੰਸ ਵਾਰਨ ਵਾਲੇ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਚੜ੍ਹਦੀਕਲਾ ਵਿਚ ਸੰਪੂਰਨ ਹੋਏ, ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵੀਚਾਰਾਂ ਰਾਹੀਂ ਨਿਹਾਲ ਕੀਤਾ। ਇਸ ਨਾਲ ਸਿੱਖ ਸੰਗਤਾਂ ਨੇ ਅਖੌਤੀ ਜਥੇਦਾਰ ਰਘੁਬੀਰ ਸਿੰਘ ਵੱਲੋਂ ਦਿੱਤੀ ਗਿੱਦੜ ਭਬਕੀ ਦੀਆਂ ਧੱਜੀਆਂ ਉਡਾ ਦਿੱਤੀਆਂ।

ਧਨਾਸਰੀ ਮਹਲਾ ੫ ਘਰੁ ੮ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥
ਗੁਰ ਕਾ ਬਚਨੁ ਬਸੈ ਜੀਅ ਨਾਲੇ ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥
੨॥੧॥੩੨॥
{ਪੰਨਾ ੬੭੯}

👉ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆ ਹੋਇਆ ਆਖਿਆ, ਗੁਰੂ ਆਖ ਰਿਹਾ ਹੈ, ਕਹਿੰਦਾ ਹੈ ਮੇਰਾ ਗੁਰੂ ਜੋ ਬਚਨ ਕਰਦਾ ਹੈ ਮੈਂ ਉਸਨੂੰ ਖਿੱਚ ਕੇ ਗੰਢ ਬੰਨ ਲੈਂਦਾ ਹਾਂ, ਪੁਰਾਤਨ ਸਮੇਂ ਅੰਦਰ ਗੰਢ ਬੰਨ ਲੈਣਾ ਬੋਲੀ ਆਮ ਸੀ, ਜਿਹੜੀ ਗੱਲ ਹਿਰਦੇ ਵਿਚ ਟਿਕ ਜਾਏ ਕਦੇ ਵਿਸਰੇ ਨਾ, ਜਿਹੜੀ ਪਲ ਭਰ ਵਿਛੜੇ ਨਾ, ਓਹਨੂੰ ਪੁਰਾਤਨ ਸਮੇਂ ਵਿਚ ਆਖਦੇ ਸੀ ਗੰਢ ਬੰਨ ਲਈ ਹੈ, ਕਿਉਂਕਿ ਪੁਰਾਣੇ ਸਮੇਂ ਅੰਦਰ ਗੱਲ ਨੂੰ ਸੰਭਾਲਣ ਦਾ ਇਹ ਤਰੀਕਾ ਹੀ ਹੁੰਦਾ ਸੀ।

🔺 ਉਨ੍ਹਾਂ ਆਖਿਆ ਮੁਬਾਰਕ ਹੋਵੇ ਤੁਹਾਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਵਿਸ਼ਵਾਸ ਨਾਲ ਗੁਰੂ ਦਸਮ ਪਾਤਸ਼ਾਹ ਪ੍ਰਕਾਸ਼ ਪੁਰਬ ਮਨਾਇਆ, ਪਰ ਇਕ ਗੱਲ ਸਮਝਿਓ ਗੁਰੂ ਸ਼ਰੀਰ ਨਹੀਂ, ਸਰੀਰ ਦਾ ਦਿਹਾੜਾ ਮਨਾਇਆ ਹੈ ਕਿਉਂਕਿ ਸਰੀਰ ਵਿੱਚ ਜਿੰਨੀ ਦੇਰ ਗੁਰੂ ਆਇਆ ਹੈ, ਸਰੀਰ ਵਿੱਚ ਗੁਰੂ ਹੈ ਉਹ ਸਰੀਰ ਧੰਨਤਾ ਦੇ ਯੋਗ ਸੰਭਾਲ ਦੇ ਯੋਗ ਹੈ, ਗੁਰੂ ਨੇ ਗੁਰਬਾਣੀ ਵਿਚ ਵੀ ਹਰ ਗੱਲ ਦਾ ਫ਼ੈਸਲਾ ਦਿਤਾ ਹੈ, ਕਹਿੰਦੇ ਨੇ "ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ" ਹੈਂ ਸਰੀਰ ਨੂੰ ਵੀ ਧੰਨ ਆਖ ਦਿਤਾ ?
ਕਈ ਲੋਗ ਇੰਨੇ ਮੁਨਕਰ ਹੋ ਜਾਂਦੇ ਨੇ ਗੁਰੂ ਦਾ ਸਰੀਰ ਸਾਡਾ ਗੁਰੂ ਨਹੀਂ, ਇਸ ਲਈ ਅਸੀਂ ਸਰੀਰ ਦੇ ਸੰਬੰਧ ਵਿਚ ਪੁਰਬ ਵੀ ਕਿਉਂ ਮਨਾਉਣੇ ਨੇ, ਹੈਂ ?

💠 ਪੁਰਬ ਜਿੰਨੇ ਵੀ ਨੇ ਸਰੀਰਾਂ ਦੇ ਸਬੰਧ ਵਿਚ ਨੇ, ਤਾਰੀਖਾਂ ਜਿਹੜੀਆਂ ਨਿਸ਼ਚਿਤ ਹੋਈਆਂ ਨੇ ਉਹ ਸਰੀਰਾਂ ਦੇ ਸਬੰਧ ਵਿਚ ਨੇ, ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਹਾੜਾ, ਗੁਰੂ ਅੰਗਦ ਸਾਹਿਬ ਜੀ ਦਾ ਆਗਮਨ ਦਿਹਾੜਾ, ਇਹ ਆਗਮਨ ਦਿਹਾੜਾ ਤੇ ਸਰੀਰ ਦਾ ਹੈ, ਗੁਰੂ ਤੇ ਜਨਮ ਲੈਂਦਾ ਨਹੀਂ "ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥" ਉਹ ਤਾਂ ਜਨਮ ਵਿਚ ਆਉਂਦਾ ਨਹੀਂ, ਜਨਮ ਲੈਂਦਾ ਹੀ ਨਹੀਂ ਤੇ ਅਸੀਂ ਜਨਮ ਦਿਨ ਮੰਨਾ ਰਹੇ ਹਾਂ ਸਰੀਰ ਦਾ ਪਰ ਮੁਨਕਰ ਵੀ ਨਹੀਂ ਹੋਣਾ ਕਿਉਂਕਿ ਉਹ ਸਰੀਰ ਮਹਾਨ ਹੈ ਜਿਹਦੇ ਵਿਚ ਇਹ 'ਸਬਦ ਗੁਰੂ ਟਿਕਿਆ ਹੈ।

✅"ਗੁਰੂ ਸਬਦ" ਹੀ ਹੈ, ਇਹਦੇ ਵਿਚ ਦੋ ਰਾਇਆ ਨਹੀਂ, ਇਹ ਬਚਨ ਕੀ ਹੈ ਸਬਦ ਹੀ ਹੈ, ਸਤਿਗੁਰ ਨੇ ਬਾਣੀ ਵਿਚ ਹਰ ਗੱਲ ਦਾ ਫ਼ੈਸਲਾ ਦਿੱਤਾ ਹੈ, ਸਤਿਗੁਰ ਬਾਣੀ ਵਿਚ ਕਹਿੰਦੇ ਨੇ "ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ" ਜਿਸ ਦਿਨ ਗੁਰਬਾਣੀ ਨੂੰ ਪੜ੍ਹਨ ਲਗ ਪਏਗਾ ਵਿਚਾਰਨ ਲਗ ਪਏਗਾ ਖੋਜਣ ਲਗ ਪਾਏਗਾ ਕੋਈ ਭਰਮ ਪੈਦਾ ਨਹੀਂ ਹੋਵੇਗਾ, ਇਹ ਜਿੰਨੇ ਭਰਮ ਨੇ ਤਾਂ ਕਰਜੇ ਨੇ ਅਸੀਂ ਗੁਰਬਾਣੀ ਨੂੰ ਪੜ੍ਹ ਰਹੇ ਹਾਂ ਪਰ ਵਿਚਾਰ ਨਹੀਂ ਰਹੇ, ਸਮਝ ਨਹੀਂ ਰਹੇ।

ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ

>> ਨੋਟ: ਇਸ ਪੂਰੀ ਵਿਚਾਰ ਨੂੰ ਸੁਣਨ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ

https://www.youtube.com/watch?v=ptYUIxoBuWM


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top