💥ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੌਤ ਦਾ ਡਰ
ਸੀ?😯
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
05.01.2024
👉"ਆਪੁ ਹਾਥ ਦੈ
ਮੁਝੈ ਉਬਰਿਯੈ, ਮਰਨ ਕਾਲ ਕਾ ਤ੍ਰਾਸ ਨਿਵਰਿਯੈ" ਜਿਸ ਗੁਰੂ ਨੇ ਆਪਣਾ ਪਿਤਾ ਵਾਰ ਦਿੱਤਾ
ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾ ਲਏ, ਕਿ ਉਸਨੂੰ ਮੌਤ ਦਾ ਭੈ ਸੀ, ਮੌਤ ਦਾ ਡਰ ਸੀ?
#KhalsaNews #ProfDarshanSingh #GuruGobindSingh #birthday #NanakshahiCalendar
#GurjotSingh #kanpur
🗓
ਮੂਲ਼ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ
ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਾਗਮ ਗੁਰੁਦੁਆਰਾ ਗੁਰੂ ਸਿੰਘ
ਸਭਾ (ਰਜਿ.) ਰਤਨਲਾਲ ਨਗਰ ਕਾਨਪੁਰ ਅਤੇ ਅਕਾਲੀ ਜੱਥਾ ਕਾਨਪੁਰ (ਰਜਿ.) ਦੇ ਸਹਿਯੋਗ ਨਾਲ
ਚੜਦੀਕਲਾ ਵਿਚ ਸੰਪੂਰਨ, ਕਾਨਪੁਰ ਦੀ ਸੰਗਤਾਂ ਨੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰ ਕੇ
ਇਕ ਵਾਰ ਫ਼ਿਰ ਦੱਸ ਦਿਤਾ ਅਸੀਂ ਤੁਹਾਡੇ ਅਖੌਤੀ ਫਤਵਿਆਂ ਨੂੰ ਨਕਾਰਦੇ ਹੋਏ ਸੱਚ ਨਾਲ
ਖੜ੍ਹੇ ਹਾਂ।
📍 ਗੁਰਮਤਿ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਅਤੇ
ਭਾਈ ਗੁਰਜੋਤ ਸਿੰਘ ਨਲਵੀ ਜੀ ਨੇ ਹਾਜ਼ਰੀ ਭਰੀ। ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਗੁਰਬਾਣੀ
ਸ਼ਬਦ ਦਾ ਗਾਇਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਗਉੜੀ ਮਃ ੫ ॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥ ਚਰਨ ਕਮਲ
ਗੁਰ ਰਿਦੈ ਬਸਾਇਆ ॥੧॥ ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥ ਤਿਸਹਿ ਅਰਾਧਿ ਮੇਰਾ ਮਨੁ ਧੀਰਾ
॥ ਰਹਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਮ ॥ ਤਾ ਤੇ ਸਿਧਿ ਭਏ ਸਗਲ ਕਾਂਮ ॥੨॥ ਦਰਸਨ ਦੇਖਿ
ਸੀਤਲ ਮਨ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ ਕਹੁ ਨਾਨਕ ਕਹਾ ਭੈ ਭਾਈ ॥ ਅਪਨੇ ਸੇਵਕ ਕੀ
ਆਪਿ ਪੈਜ ਰਖਾਈ ॥੪॥੧੧੨॥ {ਪੰਨਾ ੨੦੨}
📣ਸ਼ਬਦ ਦੀ ਵਿਚਾਰ ਦੀ ਸਾਂਝ ਪਾਉਂਦਿਆ ਹੋਇਆ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਆਖਿਆ,
ਅੱਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ ਇੱਕ ਖ਼ਿਆਲ ਕਰਿਓ
ਇਸ ਸੰਸਾਰ ਅੰਦਰ ਹਰ ਕੌਮ ਨੇ ਆਪਣਾ ਕੈਲੰਡਰ ਤਿਆਰ ਕੀਤਾ ਹੈ, ਉਹ ਉਹਨਾਂ ਦੀ ਆਪਣੀ ਕੌਮ
ਦਾ ਪ੍ਰਤੀਕ ਹੈ, ਪਰ ਉਹ ਜਿਸ ਦੇ ਨਾਮ ਤੇ ਜਿਸਦੇ ਸੰਬੰਧ ਵਿੱਚ ਚਾਲੂ ਕੀਤਾ ਹੈ ਉਹਦੀ
ਜੀਵਨੀ ਸਮਝਾ ਨਹੀਂ ਸਕੇ।
✝️ ਇਸਵੀ ਕੈਲੰਡਰ ਇਸ ਦਾ ਨਾਂ "ਇਸਵੀ" ਕਿਸਨੇ ਨੇ ਰੱਖਿਆ ਅਤੇ ਕਿਉਂ ਰੱਖਿਆ ਕਿਉਂਕਿ 'ਈਸਾ
ਨਾਲ ਸਬੰਧਤ ਸੀ। ਕੌਮ ਦੇ ਜਿਸ ਵਰਗ ਨੇ 'ਈਸਾ ਦੇ ਅਹਿਸਾਨ ਮੰਨੇ, ਜਦੋਂ ਉਹਨਾਂ ਦੀ ਬਾਈਬਲ
ਨੂੰ ਪੜ੍ਹਦਾ ਹਾਂ ਤੇ ਉਸ ਵਿੱਚ ਲਿਖਿਆ ਉਹਨਾਂ ਨੇ ਹਜ਼ਾਰਾਂ ਲੋਕਾਂ ਦੇ ਰੋਗ ਠੀਕ ਕੀਤੇ
ਉਸਦਾ ਜ਼ਿਕਰ ਹੈ। ਕਈਆਂ ਦੇ ਦਾਮਨ ਦਾ ਪੱਲਾ ਫੜ੍ਹਿਆ, ਕਈਆਂ ਨੂੰ ਸਹਾਰਾ ਦਿੱਤਾ ਉਹਨਾਂ
ਦਾ ਅਹਿਸਾਨਮੰਦ ਹੋਣਾ ਸੁਭਾਵਕ ਹੈ। ਉਹਨਾਂ ਨੇ ਈਸਾ ਦੀ ਯਾਦ ਵਿੱਚ ਕੈਲੰਡਰ ਲਾਗੂ ਕੀਤਾ
ਤੇ ਨਾਂ ਰੱਖਿਆ ਈਸਵੀ, ਪਰ ਉਸ ਕੈਲੰਡਰ ਦੇ ਸਾਰੇ ਪਿਛੋਕੜ ਵਿਚ ਜਾਓ ਜੋ ਕਹਾਣੀ ਬਾਈਬਲ
ਵਿੱਚ ਲਿਖੀ ਹੈ ਉਸ ਕੈਲੰਡਰ ਵਿੱਚ ਉਸਦਾ ਜਿਕਰ ਕੋਈ ਨਹੀਂ, ਬਲਕਿ ਕਾਰਨ ਇਹ ਬਣਿਆ ਲੋਕੀ
ਨਵਾਂ ਸਾਲ ਤੇ ਮੰਨਾ ਲੈਂਦੇ ਨੇ ਪਰ ਈਸਾ ਦੀ ਗੱਲ ਕੋਈ ਨਹੀਂ ਕਰਦਾ, ਬਲਕਿ ' ਨਾਂ ਵੀ ਨਹੀਂ
ਲੈਂਦੇ। ਅੱਜ ਈਸਵੀ ਕੈਲੰਡਰ ਹੈ ਕੋਈ ਨਹੀਂ ਕਹਿੰਦਾ, ਅੱਜ ਨਵਾਂ ਸਾਲ ਹੈ ਬਸ ਇਹ ਹੀ
ਕਹਿੰਦੇ ਨੇ।
🕉️ ਦੂਸਰਾ ਕੈਲੰਡਰ ਹੈ, ਬਿਕ੍ਰਮੀ ਕੈਲੰਡਰ ਉਹ ਬਿਕਰਮਾਦਿੱਤ ਦੀ ਯਾਦ ਵਿੱਚ ਹਿੰਦੂ ਵੀਰਾਂ
ਨੇ ਬ੍ਰਾਹਮਣ ਨੇ ਈਜ਼ਾਦ ਕੀਤਾ, ਉਹਦੇ ਵਿਚ ਥਿਤਾਂ ਵਾਰਾਂ ਪੱਖ ਦਾ ਜ਼ਿਕਰ ਤਾਂ ਹੈ ਪਰ
ਉਸਦਾ ਵੀ ਬਿਕਰਮਾਦਿਤ ਦੀ ਜੀਵਨੀ ਨਾਲ ਕੋਈ ਸੰਬੰਧ ਨਹੀਂ, ਉਸ ਅਨੁਸਾਰ ਦਿਨ ਦਿਹਾੜੇ
ਮਨਾਉਣ ਵਾਲੇ ਉਹਨਾਂ ਕੋਲ ਜੇ ਕੋਈ ਪੁੱਛੇ ਬਿਕਰਮਾਦਿਤ ਕੌਣ ਹੈ ਉਹਨਾਂ ਦੀ ਕੀ ਜੀਵਨ ਸ਼ੈਲੀ
ਹੈ ਕਿਸੇ ਨੂੰ ਨਹੀਂ ਪਤਾ ਬਸ ਉਸ ਅਨੁਸਾਰ ਦਿਨ ਦਿਹਾੜੇ ਮਨਾਉਂਦੇ ਹਨ।
☪️ ਤੀਸਰਾ ਕੈਲੰਡਰ ਹੈ ਹਿਜਰੀ ਕੈਲੰਡਰ ਉਹ ਹਜ਼ਰਤ ਮੁਹੰਮਦ ਸਾਬ ਦੀ ਯਾਦ ਵਿੱਚ ਈਜ਼ਾਦ
ਕੀਤਾ ਗਿਆ ਹੈ ਉਸ ਵਿਚ ਵੀ ਹਜ਼ਰਤ ਮੁਹੰਮਦ ਸਾਬ ਦੀ ਜੀਵਨੀ ਦਾ ਜ਼ਿਕਰ ਨਹੀਂ।
☬ ਤੇ ਚੌਥਾ ਕੈਲੰਡਰ ਹੈ "ਨਾਨਕਸ਼ਾਹੀ ਕੈਲੰਡਰ" ਜਿਸਨੂੰ ਗੁਰੂ ਨਾਨਕ ਨੇ ਆਪ ਬਣਾਇਆ ਹੈ,
ਮਤ ਜਾਣਿਓ ਪੁਰੇਵਾਲ ਨੇ ਬਣਾਇਆ ਹੈ, ਹਾਂ ਪੁਰੇਵਾਲ ਨੇ ਤਿੱਥਾਂ ਦੇ ਅਧਾਰ 'ਤੇ ਤਰੀਖਾਂ
ਨਿਸ਼ਚਿਤ ਕੀਤੀਆਂ ਹਨ ਜੋ ਉਹਨਾਂ ਦੀ ਅਥਾਹ ਮਿਹਨਤ ਹੈ, ਪਰ ਇਹ ਨਾ ਕਹਿਓ ਇਹ ਕੈਲੰਡਰ
ਪੁਰੇਵਾਲ ਨੇ ਬਣਾਇਆ ਹੈ, ਇਹ ਕੈਲੰਡਰ ਗੁਰੂ ਨਾਨਕ ਨੇ ਆਪ ਬਣਾਇਆ ਹੈ ਅਤੇ ਇਹ ਨਾਨਕਸ਼ਾਹੀ
ਕੈਲੰਡਰ ਦੇਹ ਦੇ ਅਧਾਰ 'ਤੇ ਨਹੀਂ ਬਾਣੀ ਦੇ ਅਧਾਰ 'ਤੇ ਬਣਿਆ ਹੈ, ਜੇ ਦੇਹ ਤੇ ਅਧਾਰਿਤ
ਹੁੰਦਾ ਗੁਰੂ ਨਾਨਕ ਦੀ ਆਮਦ ਤੋਂ ਸ਼ੁਰੂ ਹੁੰਦਾ ਪਰ ਇਹ ਦੇਹ ਤੇ ਅਧਾਰਤ ਨਹੀਂ, ਬਾਣੀ ਤੇ
ਅਧਾਰਿਤ ਹੈ ਅਤੇ ਬਾਣੀ ਗੁਰੂ ਦੀ ਹੈ।
✅ ਸਿਰਫ਼ ਇੰਨਾ ਹੀ ਨਹੀਂ ਪ੍ਰੋ. ਸਾਬ ਨੇ ਆਖਿਆ ਜਿਹੜਾ ਗੁਰੂ ਮੌਤ ਅਤੇ ਜੀਵਨ ਨੂੰ ਸਮਕਰ
ਕੇ ਜਾਣਦਾ ਹੈ, ਉਹ ਆਪਣੀ ਰਸਨਾ ਤੋਂ ਇਹ ਕਿਵੇਂ ਆਖ ਸਕਦਾ ਹੈ "ਆਪੁ ਹਾਥ ਦੈ ਮੁਝੈ ਉਬਰਿਯੈ,
ਮਰਨ ਕਾਲ ਕਾ ਤ੍ਰਾਸ ਨਿਵਰਿਯੈ" ਜਿਸ ਗੁਰੂ ਨੇ ਆਪਣਾ ਪਿਤਾ ਵਾਰ ਦਿੱਤਾ ਆਪਣੇ ਚਾਰੇ
ਸਾਹਿਬਜ਼ਾਦੇ ਸ਼ਹੀਦ ਕਰਵਾ ਲਏ, ਕਿ ਉਸਨੂੰ ਮੌਤ ਦਾ ਭੈ ਸੀ, ਮੌਤ ਦਾ ਡਰ ਸੀ?
💢 ਭਲਿਓ ਸੋਚੋ ਤੇ ਕੁਝ ਵਿਚਾਰੋ ਜਦ ਕਿ ਗੁਰਬਾਣੀ ਦਾ ਫੁਰਮਾਨ ਹੈ "ਮਰਣੁ ਜੀਵਣੁ ਜੋ ਸਮ
ਕਰਿ ਜਾਣੈ" ਫ਼ਿਰ ਦਸਮ ਪਾਤਸ਼ਾਹ ਇਹ ਕਿਵੇਂ ਆਖ ਸਕਦੇ ਨੇ ਵਿਚਰਨਾ ਪਵੇਗਾ, ਕੀ ਦਸਮ
ਪਾਤਸ਼ਾਹ ਦਾ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰਾ ਹੋ ਸਕਦਾ ਹੈ, ਸੋਚੋ!!
🔥 ਅਤੇ ਸ਼ਾਮ ਦੇ ਦੀਵਾਨ ਵਿੱਚ ਵੀ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਬਾਣੀ ਸ਼ਬਦ ਦਾ
ਗਾਇਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਸਲੋਕੁ ਮਃ ੪ ॥ ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ
ਚਿਤੁ ॥ ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥ ਮਰਣ ਜੀਵਣ ਕੀ ਚਿੰਤਾ ਗਈ ਇਹੁ
ਜੀਅੜਾ ਹਰਿ ਪ੍ਰਭ ਵਸਿ ॥ {ਪੰਨਾ ੩੧੪}
💥 ਇਸ ਸਮਾਗਮ ਵਿਚ ਅੰਬਾਲਾ ਤੋਂ ਗਿਆਨੀ ਗੁਰਜੋਤ ਸਿੰਘ ਨਲਵੀ ਜੀ ਨੇ ਸੰਗਤਾਂ ਨੂੰ ਗੁਰਮਤਿ
ਵੀਚਾਰਾਂ ਤੇ ਭਾਈ ਅਮਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਤਨ ਨਾਲ ਨਗਰ ਨੇ ਸੰਗਤਾਂ ਨੂੰ
ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ।
ਨੋਟ: ਅੱਜ ਸ਼ਾਮ ਦੇ ਦੀਵਾਨ ਵਿੱਚ ਪ੍ਰੋ. ਸਾਬ ਵਲੋਂ ਕੀਤੀਆਂ ਗੁਰਮਤਿ ਵਿਚਾਰਾਂ ਦੀ ਸਾਂਝ
ਬਹੁਤ ਛੇਤੀ ਹੀ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ।
ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|