Share on Facebook

Main News Page

🙏ਮੇਰੀ ਕੋਈ ਆਪਣੀ ਮਰਿਆਦਾ ਨਹੀਂ ਕਿਉਂਕਿ "ਨਾਨਕ ਅੰਮ੍ਰਿਤੁ ਏਕੁ ਹੈ"☝️
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
01.01.2024
#KhalsaNews #ProfDarshanSingh #Amrit #RehatMaryada

Video source: https://www.youtube.com/watch?v=liXKjes2aDU

👁️"ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" ਗੁਰੂ ਨਾਨਕ ਕਹਿਣ ਲਗਿਆਂ ਸੰਕੋਚ ਨਹੀਂ ਕਰਦੇ, ਗੁਰੂ ਨਾਨਕ ਕਹਿੰਦੇ ਹਨ "ਨਾਨਕ ਅੰਮ੍ਰਿਤੁ ਏਕੁ ਹੈ" ਤਾਂ ਫ਼ਿਰ ਸਾਨੂੰ ਸੋਚਣਾ ਪਵੇਗਾ ਇਹ ਜਿੰਨੇ ਵੀ ਅੰਮ੍ਰਿਤ ਵੱਖ ਵੱਖ ਨੇ, ਅੱਜ ਸਾਡੇ ਦੁਆਲੇ ਵੇਖਿਆ ਤੇ ਹਰ ਇੱਕ ਸੰਸਥਾ ਦੇ ਆਪਣੇ ਪੰਜ ਪਿਆਰੇ ਨੇ, ਭਾਵੇਂ ਦਿੱਲੀ ਗੁਰੁਦਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਦਮਦਮੀ ਟਕਸਾਲ ਹੈ, ਭਾਵੇਂ ਅਖੰਡ ਕੀਰਤਨੀ ਜੱਥੇ, ਭਾਵੇਂ ਸੱਚਖੰਡ ਅਖਵਾਉਣ ਵਾਲੇ ਹਜ਼ੂਰ ਸਾਹਿਬ ਵਾਲੇ ਸਾਰਿਆਂ ਦੇ ਆਪਣੇ ਵੱਖ ਵੱਖ ਪੰਜ ਪਿਆਰੇ ਨੇ, ਕਦੇ ਇੰਨਾ ਪੰਜ ਪਿਆਰਿਆਂ ਨੂੰ ਇਕੱਠੇ ਅੰਮ੍ਰਿਤ ਛਕਾਉਂਦੇ ਵੇਖਿਆ ਨੇ? ਨਹੀਂ ਛਕਾ ਸਕਦੇ, ਕਿਉਂਕਿ ਜਿਹੜ੍ਹੀ ਮਰਿਆਦਾ ਜਿਹੜਾ ਅੰਮ੍ਰਿਤ ਟਕਸਾਲ ਵਾਲਾ ਵੀਰਾਂ ਦਾ ਹੈ ਉਹ ਸ਼੍ਰੋਮਣੀ ਕਮੇਟੀ ਦੀ ਨਹੀਂ।

👉ਕੁੱਝ ਗੱਲਾਂ ਵਿਚਾਰਣ ਵਾਲੀਆਂ ਨੇ ਉਹ ਵੀ ਗੁਰਬਾਣੀ ਦੀ ਰੌਸ਼ਣੀ ਵਿੱਚ ਵੀਚਾਰਨੀਆਂ ਨੇ, ਉਹ ਵੀ ਵੀਚਾਰਨੀਆਂ ਇਸ ਲਈ ਪੈਣੀਆਂ ਨੇ, ਕਿਉਂਕਿ ਸਾਡੇ ਜਿੰਦਗੀ ਦੇ ਜੀਵਨ ਦੇ ਰਾਹ ਕੰਡਿਆਲੇ ਬਣ ਰਹੇ ਨੇ, ਉਹਨਾਂ ਨੂੰ ਚੁਣਨਾ ਹੈ ਤਾਂ ਕੀ ਰਾਹ ਸੁਖਾਲੇ ਹੋਣ।
ਸਾਡੇ ਗੁਰੂ ਨੇ "ਨਾਨਕ ਅੰਮ੍ਰਿਤੁ ਏਕੁ ਹੈ" ਆਖ ਕੇ ਸਾਡੇ ਰਾਹ ਸੁਖਾਲੇ ਕਰ ਦਿੱਤੇ ਕਿਤੇ ਭਟਕਣ ਦੀ ਲੋੜ੍ਹ ਨਹੀਂ ਤੈਨੂੰ ਦੁਬਿਧਾ ਵਿੱਚ ਪੈਣ ਦੀ ਲੋੜ੍ਹ ਹੀ ਨਹੀਂ, ਦੂਜਾ ਅੰਮ੍ਰਿਤ ਕੋਈ ਹੈ ਹੀ ਨਹੀਂ।

🙏ਇਹ ਫ਼ੈਸਲਾ ਮੇਰਾ ਨਹੀਂ ਗੁਰਬਾਣੀ ਦਾ ਹੈ, ਪਰ ਜਦੋਂ ਅਸੀਂ ਅਪਣੇ ਜੀਵਨ ਵਿਚ ਵੇਖਦੇ ਹਾਂ ਇੰਨਾ ਸਭ ਦੀ ਮਰਯਾਦਾ ਵੱਖ ਵੱਖ ਕਿਉਂ ਇਹ ਵੀ ਸੋਚਣਾ ਪਵੇਗਾ, ਇੰਨਾ ਨੂੰ ਵੱਖ ਵੱਖ ਮਰਯਾਦਾ ਬਣਾਉਣ ਦੀ ਲੋੜ੍ਹ ਕਿਉਂ ਪਈ? ਮੈਨੂੰ ਵੀ ਕਈ ਵਾਰ ਵੀਰ ਕਹਿੰਦੇ ਨੇ ਅਪਣੀ ਮਰਯਾਦਾ ਚਲਾਈ ਹੈ, ਇਹ ਪਹਿਲ ਕੀਤੀ ਹੈ ਇਸਦਾ ਮਤਲਬ ਇਹ ਨਹੀਂ ਆਪਣੀ ਮਰਯਾਦਾ ਦੀ ਕੀਤੀ ਹੈ, ਪਹਿਲ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੈਂ ਅੱਜ ਵੀ ਇਹ ਗੱਲ ਕਹਿੰਦਾ ਹਾਂ ਜਿੰਨਾ ਵੀਰਾਂ ਨੂੰ ਕੋਈ ਇਤਰਾਜ਼ ਹੋਵੇ ਦਰਸ਼ਨ ਸਿੰਘ ਕੋਈ ਵੱਖਰੀ ਮਰਯਾਦਾ ਚਲਾ ਰਿਹਾ ਹੈ।

✅ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਸਿਰ ਝੁਕਾਂਦਾ ਹਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਮੰਨ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਫ਼ੈਸਲਾ ਕਰਨ ਉਸ ਅੱਗੇ ਸਿਰ ਝੁਕਾ ਦੇਣ ਮੈਂ ਵੀ ਸਿਰ ਝੁਕਾ ਦੇਵਾਂਗਾ। ਪਹਿਲਾਂ ਝੁਕਾਵਾਂਗਾ, ਕੋਈ ਮੇਰੀ ਅਪਣੀ ਮਰਯਾਦਾ ਨਹੀਂ। ਕੌਣ ਹੁੰਦਾ ਹੈ ਆਪਣੀ ਮਰਯਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਅਪਣੀ ਮਰਯਾਦਾ ਚਲਾਉਣ ਵਾਲਾ?

😳ਮੈਂ ਹੈਰਾਨ ਹੁੰਦਾ ਹੈ ਜਿੰਨੇ ਡੇਰੇ, ਜਿੰਨੇ ਅਸਥਾਨ, ਜਿੰਨੀਆ ਸੰਸਥਾਵਾਂ ਇੰਨਾ ਨੂੰ ਵੱਖ ਵੱਖ ਮਰਯਾਦਾ ਬਣਾਉਣ ਦੀ ਲੋੜ੍ਹ ਕਿਉਂ ਪਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਚੇਤੇ ਆ ਗਿਆ ਹੈ ....

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥

⚠️ਪੰਡਤ ਤੋਂ ਨਫ਼ਰਤ ਸੀ ਗੁਰੂ ਨੂੰ? ਮੁਲਾਂ ਤੋਂ ਨਫ਼ਰਤ ਸੀ ਗੁਰੂ ਨੂੰ, ਹੈਂ ? ਕਿੰਨੀ ਅਜੀਬ ਗੱਲ ਇਹੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ "ਸਭੁ ਕੋ ਮੀਤੁ ਹਮ ਆਪਨ ਕੀਨਾ" .... "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ"!

🙏ਗੁਰਬਾਣੀ ਨੂੰ ਜਿਉਂ ਜਿਉਂ ਵਿਚਾਰੀਏ ਖੋਜੀਐ ਉਸ ਵਿੱਚ ਬਹੁਤ ਕੁਝ ਮਿਲਦਾ ਹੈ, ਇਕ ਪਾਸੇ ਆਖ ਰਹੇ ਨੇ ਮੇਰਾ ਕੋਈ ਵੈਰੀ ਨਹੀਂ, ਕੋਈ ਦੁਸ਼ਮਣ ਨਹੀਂ, ਮੇਰਾ ਕੋਈ ਬਿਗਾਨਾ ਨਹੀਂ ਮੇਰਾ ਕੋਈ ਅਪਨਾ ਨਹੀਂ। ਇੱਕ ਪਾਸੇ ਆਖ ਰਹੇ ਨੇ "ਪੰਡਿਤ ਮੁਲਾਂ ਛਾਡੇ ਦੋਊ" , ਹੈਂ ? ਪੰਡਤ ਤੋਂ ਨਫ਼ਰਤ ਹੈ ਮੁੱਲਾ ਤੋਂ ਨਫ਼ਰਤ ਹੈ? ਗੁਰੂ ਸਾਹਿਬ ਨੇ ਅਗਲੀ ਪੰਕਤੀ ਵਿੱਚ ਹੋਰ ਸਪੱਸ਼ਟ ਕਰ ਦਿੱਤਾ ਹੈ, ਜਿਹੜਾ ਸਮਝ ਨਹੀਂ ਆਉਂਦੀ ਕਹਿਣ ਲਗੇ ਮੈਨੂੰ ਪੰਡਤ ਤੇ ਮੁੱਲਾ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਵਿਰੋਧ ਨਹੀਂ, ਪਰ ਇਕ ਗੱਲ 'ਤੇ ਮਜ਼ਬੂਰ ਹਾਂ, ਉਹ ਇਹ ਹੈ ....

ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥

️🎯ਮਸਲਾ ਤਾਂ ਇਹ ਹੈ, ਪੰਡਤ ਮੁੱਲਾ ਨੇ ਜੋ ਲਿਖ ਦਿੱਤਾ ਹੈ ਉਸਨੂੰ ਮੈਂ ਛੱਡਿਆ ਹੈ, ਉਹ ਲਿਖਿਆ ਕੀ ਹੈ ? ਜਿਸਨੂੰ ਗੁਰੂ ਆਖ ਰਿਹਾ ਹੈ ਪੰਡਤ ਮੁੱਲਾ ਮੈਂ ਛੱਡ ਦਿੱਤੇ, ਸਵਾਲ ਪੈਦਾ ਹੋਇਆ ਕਿਉਂ ਛੱਡੇ, ਇਸ ਲਈ ਮੈਂ ਛੱਡੇ ਨੇ ਕਿਉਂਕਿ ਉਹਨਾਂ ਨੇ ਕੁੱਝ ਲਿਖਿਆ ਹੈ, ਉਹਨਾਂ ਦਾ ਲਿਖਿਆ ਮੈਨੂੰ ਪ੍ਰਵਾਨ ਨਹੀਂ।

👉ਨੋਟ: ਪ੍ਰੋ. ਸਾਬ ਦੀ ਗੁਰਮਤਿ ਰੌਸ਼ਣੀ ਵਿਚ ਇਹ ਵਿਚਾਰ ਉਹਨਾਂ ਦੇ ਮੂੰਹ 'ਤੇ ਇਕ ਚਪੇੜ ਹੈ ਜਿਹੜੇ ਕਹਿੰਦੇ ਨਹੀਂ ਥੱਕਦੇ ਪ੍ਰੋ. ਦਰਸ਼ਨ ਸਿੰਘ ਨੇ ਵੱਖਰੀ ਮਰਯਾਦਾ ਚਲਾਈ ਹੈ, ਭਲਿਓ ਉਹਨਾਂ ਨੇ ਕੋਈ ਵੱਖਰੀ ਮਰਯਾਦਾ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫੈਸਲੇ ਅੱਗੇ ਸੀਸ ਝੁਕਾਇਆ ਹੈ। ਇਹ ਵੀਚਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 01 ਜਨਵਰੀ 2024 ਨੂੰ ਪੰਜਾਬੀ ਬਾਗ, ਨਵੀਂ ਦਿੱਲੀ ਵਿਖੇ ਕੀਰਤਨ ਕਰਦਿਆਂ ਆਖੇ। ਉਨ੍ਹਾਂ ਨੇ...
ਸਲੋਕ ਮਹਲਾ 2 ॥ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪਰਸਾਦਿ ॥ ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ ॥1॥ ਦਾ ਗਾਇਨ ਕੀਤਾ ਤੇ ਗੁਰਮਤਿ ਵੀਚਾਰਾਂ ਕੀਤੀਆਂ।

ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top