Share on Facebook

Main News Page

💥ਅਖੌਤੀ ਜਥੇਦਾਰ ਰਘਬੀਰ ਸਿੰਘ ਦੀ ਗਿੱਦੜ ਭਬਕੀ ਨੂੰ ਦਿੱਲੀ ਦੀ ਸੰਗਤ ਨੇ ਕੀਤਾ ਰੱਦ
✅ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰੂਦੁਆਰਾ ਸਾਧ ਸੰਗਤ, ਸੈਨਿਕ ਵਿਹਾਰ ਦਿੱਲੀ ਵਿਖੇ ਗੁਰਮਤਿ ਸਮਾਗਮ 'ਚ ਕੀਤਾ ਕੀਰਤਨ
31.12.2023
#KhalsaNews #ProfDarshanSingh #SainikVihar #NewDelhi #GurmatSmagam #AtamjitSingh #Kanpur

❎ਅਖੌਤੀ ਜਥੇਦਾਰ ਦੀ ਗਿੱਦੜ ਭਬਕੀ ਨੂੰ ਇੱਕ ਵਾਰ ਫ਼ਿਰ ਦਿੱਲੀ ਦੀ ਸੰਗਤ ਨੇ ਕੀਤਾ ਰੱਦ, ਅਤੇ ਇਸ ਪ੍ਰੋਗ੍ਰਾਮ ਵਿੱਚ ਹਾਜ਼ਰੀ ਭਰ ਕੇ ਦੱਸ ਦਿੱਤਾ ਸਾਡੀ ਜ਼ਮੀਰ ਜਾਗਦੀ ਤੇ ਅਸੀਂ ਸੱਚ ਨਾਲ ਹਮੇਸ਼ਾ ਖੜ੍ਹੇ ਹਾਂ। ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰੂਦੁਆਰਾ ਸਾਧ ਸੰਗਤ, ਸੈਨਿਕ ਵਿਹਾਰ ਦਿਲੀ ਵਿਖੇ ਗੁਰਮਤਿ ਸਮਾਗਮ ਕੀਤਾ। ਜਿਸ ਵਿੱਚ ਉਹਨਾਂ ਨੇ ਹਾਜਰੀ ਭਰਦਿਆਂ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

🙏ਆਸਾ ਮਹਲਾ ੫ ॥ ਜਾ ਕੈ ਸਿਮਰਨਿ ਸੂਖ ਨਿਵਾਸੁ ॥ ਭਈ ਕਲਿਆਣ ਦੁਖ ਹੋਵਤ ਨਾਸੁ ॥੧॥ ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥ ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥ ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥ ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥ ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥ ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ ॥ ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹ੍ਹਾ ॥੪॥੧੧॥੬੨॥ {ਪੰਨਾ ੩੮੬}

👉ਉਹਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆ ਹੋਇਆ ਆਖਿਆ ਲਫਜ਼ "ਮਨਾਏ" ਬੜਾ ਪ੍ਰਚਲਤ ਹੈ, ਸਾਡੇ ਜੀਵਨ ਨਾਲ ਹਰ ਕਦਮ ਤੇ ਸਬੰਧ ਰੱਖਦਾ ਹੈ ਕਿਉਂਕਿ ਇਸ ਦੁਨਿਆਂ ਅੰਦਰ ਵਫ਼ਦਾਰੀ ਘੱਟ ਹੈ। ਇਸ ਸੰਸਾਰ ਅੰਦਰ ਭਰੋਸੇਦਾਰੀ ਵੀ ਬਹੁਤ ਥੋੜੀ ਹੈ, ਮੈਂ ਤਾਂ ਅੱਗੇ ਵੀ ਕਈ ਵਾਰ ਕਹਿੰਦਾ ਹੈ ਸਿੱਖ ਅਰਦਾਸ ਅੰਦਰ ਰੋਜ਼ ਇਹ ਕਿਉਂ ਮੰਗਦਾ ਹੈ ਕਿ ਭਰੋਸਾ ਦੇਈਂ, ਕਿਉੰਕਿ ਇਸਨੂੰ ਭਰੋਸੇ 'ਤੇ ਸ਼ੱਕ ਹੈ। ਰੋਜ਼ ਭਰੋਸਾ ਹੀ ਮੰਗੀ ਜਾਂਦਾ ਹੈ, ਭਰੋਸਾ ਨਾ ਹੋਣ ਕਰਕੇ ਇਸ ਦੇ ਮੰਨ ਅੰਦਰ ਤੌਖਲਾ ਬਣਿਆ ਰਹਿੰਦਾ ਹੈ ਇਹ ਮੇਰਾ ਆਪਣਾ ਹੈ ਕਿ ਨਹੀਂ, ਹਰ ਆਪਣੇ 'ਤੇ ਵੀ ਸ਼ੱਕ।

☝️ ਸ਼ੰਕਾ ਤੇ ਉਸ ਬੇ-ਭਰੋਸਗੀ ਵਿੱਚੋਂ ਇੱਕ ਲਫ਼ਜ਼ ਨਿਕਲਿਆ ਹੈ "ਮਨਾਉਣਾ"। ਇਹ ਹਰ ਕਦਮ 'ਤੇ ਮਨਾਉਂਦਾ ਹੈ। ਇਕ ਖ਼ਿਆਲ ਕਰਿਓ ਮੈਂ ਲਫ਼ਜ਼ ਦੁਹਰਾ ਦਿਆ ਮਨਾਇਆ ਜਾਂਦਾ ਕਿਸੇ ਰੁੱਸੇ ਨੂੰ, ਇਹੋ ਡਰ ਰਹਿੰਦਾ ਹੈ, ਕਿਉਂਕਿ ਰੁੱਸੇ ਕੋਈ ਵੀ ਉਸਦਾ ਨੁਕਸਾਨ ਬਸ ਮਨੁੱਖ ਮਹਿਸੂਸ ਕਰਦਾ ਹੈ ਤੇ ਇਹ ਚਾਹੁੰਦਾ ਬਸ ਮੇਰੇ ਨਾਲ ਕੋਈ ਰੁੱਸੇ ਨਾ, ਇਸ ਲਈ ਮਨਾਣਾ ਲਫ਼ਜ਼ ਇਸਨੇ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ। ਇੰਨਾ ਹਿੱਸਾ ਬਣਾਇਆ ਹੈ ਕਿ ਦਿਨ ਰਾਤ ਮਨਾਉਣ ਵਿਚ ਲਗਾ ਹੋਇਆ ਹੈ ਦੇਵੀਆਂ ਨੂੰ ਦੇਵਤਿਆਂ ਨੂੰ, ਸਿਰਫ਼ ਇਥੇ ਹੀ ਬਸ ਨਹੀਂ ਇਹ ਦਿਨਾਂ ਨੂੰ ਵੀ ਮਨਾਉਣ ਲੱਗ ਪਿਆ ਹੈ।

👁️ਦਿਨ ਮਨਾਇਆ ਮੰਨਦੇ ਨਹੀਂ ਕਿਉਂਕਿ ਕਿਸੇ ਦੀ ਕਿਹਾਂ ਦਿਨ ਲੰਬਾ ਨਹੀਂ ਹੋ ਜਾਣਾ, ਕਿਸੇ ਦੁੱਖ ਵਿੱਚ ਦਿਨ ਛੋਟਾ ਕਰਨਾ ਚਾਹੇ ਤੇ ਛੋਟਾ ਨਹੀਂ ਹੋ ਸਕਦਾ, ਪਰ ਇਹ ਮਨਾਉਂਦਾ ਹੈ। ਇਥੇ ਹੀ ਬਸ ਨਹੀਂ ਚਾਨਣ ਨੂੰ ਕਿ ਇਹ ਹਨ੍ਹੇਰੇ ਨੂੰ ਵੀ ਮਨਾਉਣ ਲੱਗ ਪਿਆ ਹੈ, ਦਿਨ ਨੂੰ ਕਿਤੇ ਮਨਾਉਣਾ ਰਿਹਾ ਇਹ ਤਾਂ ਰਾਤ ਨੂੰ ਵੀ ਮਨਾਉਣ ਲੱਗ ਪਿਆ ਹੈ। ਨਵਰਾਤਰੇ ਕੀ ਨੇ ਨੌਂ ਰਾਤਾਂ, ਦਿਨ ਤਾਂ ਮਨਾਉਣੇ ਸੀ ਕੰਮ ਆਉਂਦੇ ਨੇ, ਪਰ ਇਹ ਤਾਂ ਰਾਤਾਂ ਵੀ ਮਨਾਉਣ ਲੱਗ ਪਿਆ ਹੈ। ਰਾਤ ਦਾ ਹਨੇਰਾ ਸਭ ਕੁਝ ਰੋੜ੍ਹ ਦਿੰਦੀ ਹੀ ਹੈ, ਪੂਰਨਮਾਸ਼ੀ ਤੇ ਮਨਾਉਂਦਾ ਸੀ, ਮੱਸਿਆ ਨੂੰ ਵੀ ਮਨਾਉਣ ਲੱਗ ਪਿਆ ਹੈ।

🔸ਅਸਲ ਵਿਚ ਮਨਾਉਣਾ ਇਸਦਾ ਸੁਭਾਅ ਬਣ ਗਿਆ ਹੈ, ਇਸ ਲਈ ਇਸਨੇ ਬਿਨਾ ਸੋਚੇ ਬਿਨਾ ਸਮਝੇ "ਮਨਾਉਣਾ" ਸ਼ਬਦ ਅਪਣਾਲਿਆ ਹੈ, "ਅੱਜ ਦੇ ਦਿਨ ਨੂੰ ਨਿਊ ਈਅਰ (ਨਵਾਂ ਵਰ੍ਹਾ) ਆਖ ਦਿੱਤਾ ਹੈ, ਕਿੱਥੇ ਚੱਲਿਆ ਹੈ ਨਿਊ ਈਅਰ ਮਨਾਉਣ ਚੱਲਿਆ ਹਾਂ।"

ਚਾਹੇ ਈਸਵੀ ਕੈਲੰਡਰ ਹੋਵੇ ਜਾਂ ਹਿਜ਼ਰੀ ਕੈਲੰਡਰ ਕਿਸੇ ਨੇ ਵੀ ਆਪਣਾ ਸੰਨ ਆਪ ਨਹੀਂ ਬਣਾਇਆ, ਕੋਈ ਕੈਲੰਡਰ ਨਾ ਬਿਕ੍ਰਮਾਦਿਤ ਨੇ ਲਿਖਿਆ, ਨਾ ਹਜ਼ਰਤ ਸਾਬ ਨੇ।

ਹੁਣ ਆਪਣੇ ਵੱਲ ਵਧਣਾ ਚਾਹੁੰਦਾ ਹਾਂ ਇਹ ਚੌਥਾ ਕੈਲੰਡਰ ਸਾਡੇ ਸਾਹਮਣੇ ਹੈ ਉਹਦਾ ਨਾਮ ਹੈ "ਨਾਨਕਸ਼ਾਹੀ ਕੈਲੰਡਰ"। ਪਰ ਉਨ੍ਹਾਂ ਕੈਲੰਡਰਾਂ ਤੇ ਇਸ ਕੈਲੰਡਰ ਵਿਚ ਬਹੁਤ ਫ਼ਰਕ ਹੈ, ਜਿਸਨੂੰ ਸਮਝਣਾ ਜ਼ਰੂਰੀ ਹੈ। ਨਾਨਕਸ਼ਾਹੀ ਕੈਲੰਡਰ ਦਾ ਨਾਂ ਨਾਨਕਸ਼ਾਹੀ ਕਿਉਂ ਰੱਖਿਆ, ਕਿਉੰਕਿ ਇਸਨੂੰ ਵੇਖਦਿਆਂ ਗੁਰੂ ਨਾਨਕ ਯਾਦ ਆ ਜਾਏ। ਇਸ ਕੈਲੰਡਰ ਵਿੱਚ ਬਹੁਤ ਫ਼ਰਕ ਜਿਸਨੂੰ ਸਮਝਣਾ ਹੈ, ਹੋਰ ਸਿਰ ਝੁਕਾਓ ਗੁਰੂ ਨਾਨਕ ਅੱਗੇ ਜਿਨ੍ਹਾਂ ਨੇ ਆਪਣਾ ਕੈਲੰਡਰ ਆਪ ਲਿਖਿਆ ਹੈ। ਨਾਨਕਸ਼ਾਹੀ ਕਿਸੇ ਦਾ ਲਿਖਿਆ ਨਹੀਂ ਅਸੀਂ ਇਵੇਂ ਹੀ ਆਖ ਦਿੰਦੇ ਹਾਂ ਪੁਰੇਵਾਲ ਨੇ ਬਣਾਇਆ ਹੈ, ਇੱਕੋ ਇੱਕ ਕੈਲੰਡਰ ਹੈ ਜਿਸਦੇ ਨਾਂ 'ਤੇ ਹੈ ਉਸਨੇ ਆਪ ਲਿਖਿਆ ਹੈ, ਗੁਰੂ ਨਾਨਕ ਨੇ ਆਪ ਲਿਖਿਆ ਹੈ, ਉਹ ਇਤਿਹਾਸ ਨਾਲ ਸਬੰਧਤ ਨਹੀਂ ਭੁਲੇਖਾ ਨਾ ਰੱਖਣਾ।

(ਚਲਦਾ)

ਨੋਟ: ਇਸ ਪੂਰੀ ਵਿਚਾਰ ਨੂੰ ਆਪ ਜੀ ਥੱਲੇ ਦਿੱਤੇ ਯੂ ਟਿਊਬ ਲਿੰਕ ਤੇ ਵੀ ਸੁਣ ਸਕਦੇ ਹੋ ....
https://www.youtube.com/live/ofGfyBut-Fo?feature=shared


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top