Khalsa News homepage

 

 Share on Facebook

Main News Page

ਗੁਰੂ ਨਾਨਕ ਇੰਸਟੀਚਿਊਟ ਇੰਗਲੈਂਡ ਵੱਲੋਂ ਧਰਮ ਬਾਰੇ ਵੈੱਬਸਾਈਟ www.thesikhs.org ਜਾਰੀ
-: ਡਾ. ਹਰਜਿੰਦਰ ਸਿੰਘ ਦਿਲਗੀਰ
12.11.19

ਅੱਜ ਗੁਰੂ ਨਾਨਕ ਇੰਸਟੀਚਿਊਟ ਵੱਲੋਂ ਸਿੱਖ ਧਰਮ ਬਾਰੇ ਆਪਣਾ ਵੈੱਬਸਾਈਟ www.thesikhs.org ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਨਾਮਵਰ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਆਪਣੇ ਹੱਥੀਂ ਬਟਨ ਦਬਾ ਕੇ ਜਾਰੀ ਕੀਤਾ।

ਇਸ ਵੈੱਬਸਾਈਟ ਵਿੱਚ ਮੁਕੰਮਲ ਸਿੱਖ ਇਤਿਹਾਸ (ਅੰਗਰੇਜ਼ੀ ਅਤੇ ਪੰਜਾਬੀ ਵਿੱਚ), ਗੁਰੂ ਗ੍ਰੰਥ ਸਾਹਿਬ ਦਾ ਮੁਕੰਮਲ ਟੀਕਾ (ਪੰਜਾਬੀ ਵਿੱਚ ਪ੍ਰੋ. ਸਾਹਿਬ ਸਿੰਘ ਅਤੇ ਅੰਗਰੇਜ਼ੀ ਵਿੱਚ ਡਾ. ਹਰਜਿੰਦਰ ਸਿੰਘ ਦਿਲਗੀਰ), ਸਿੱਖ ਇਤਿਹਾਸ ਦੀ 1469 ਤੋਂ ਅਜ ਤਕ ਦੀ ਕਰੋਨਾਲੋਜੀ (ਤਾਰੀਖ਼ਾਵਲੀ), ਸਿੱਖ ਇਤਿਹਾਸ ਨਾਲ ਸਬੰਧਤ ਇਕ ਹਜ਼ਾਰ ਤੋਂ ਵਧ ਸ਼ਖ਼ਸੀਅਤਾਂ ਦੀਆਂ ਜੀਵਨੀਆਂ (ਅੰਗਰੇਜ਼ੀ ਅਤੇ ਪੰਜਾਬੀ ਵਿੱਚ), ਸਿੱਖ ਫ਼ਿਲਾਸਫ਼ੀ ਦੇ ਪੰਜ ਸੌ ਤੋਂ ਵਧ ਸਿਧਾਂਤਕ ਨੁਕਤੇ (ਅੰਗਰੇਜ਼ੀ ਤੇ ਪੰਜਾਬੀ ਵਿੱਚ), ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ (ਪੰਜਾਬੀ ਵਿੱਚ) {ਜਲਦੀ ਹੀ ਇਸ ਦੀਆਂ ਵੀਡੀਓ ਵੀ ਤਿਆਰ ਕਰਵਾਈਆਂ ਜਾਣਗੀਆਂ}, ਸਿੱਖ ਮਸਲਿਆਂ ਬਾਰੇ ਸੈਂਕੜੇ ਵੀਡੀਓ, ਸਿੱਖ ਮਸਲਿਆਂ ਬਾਰੇ ਸੈਂਕੜੇ ਲੇਖ (ਅੰਗਰੇਜ਼ੀ ਤੇ ਪੰਜਾਬੀ ਵਿੱਚ), ਸਿੱਖ ਪੰਥ ਨਾਲ ਸਬੰਧਤ ਖ਼ਬਰਾਂ ਤੇ ਘਟਨਾਵਾਂ ਦੀਆਂ ਅਖ਼ਬਾਰਾਂ ਦੀਆਂ ਕਟਿੰਗ (2010 ਤੋਂ 2019 ਤਕ), ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਸੈਂਕੜੇ ਤਸਵੀਰਾਂ ਤੇ ਦਸਤਾਵੇਜ਼, ਇਕ ਹਜ਼ਾਰ ਦੇ ਕਰੀਬ ਇਤਿਹਾਸਕ ਗੁਰਦੁਆਰਿਆਂ ਅਤੇ ਗੁਰੂ ਸਾਹਿਬ ਦੇ ਵਸਾਏ ਨਗਰਾਂ ਬਾਰੇ ਜਾਣਕਾਰੀ ਤੇ ਬਹੁਤਿਆਂ ਦੀਆਂ ਤਸਵੀਰਾਂ ਵੀ (ਅੰਗਰੇਜ਼ੀ ਤੇ ਪੰਜਾਬੀ ਵਿੱਚ), ਸਿੱਖ ਧਰਮ ਅਤੇ ਪੰਜਾਬ ਦੇ ਇਤਿਹਾਸ ਸਬੰਧੀ ਦਰਜਨਾਂ ਕਿਤਾਬਾਂ ਦੇ ਪੀ.ਡੀ.ਐਫ਼ ਅਤੇ ਹੋਰ ਕਈ ਕੁਝ ਸ਼ਾਮਿਲ ਹੋਵੇਗਾ।

ਇਸ ਵੈੱਬਸਾਈਟ ਨੂੰ ਮੁਕੰਮਲ ਹਣ ਵਿੱਚ ਇਕ ਸਾਲ ਹੋਰ ਲਗ ਜਾਵੇਗਾ; ਪਰ ਅੱਜ ਇਸ ਨੂੰ ਜਾਰੀ ਰਕਰ ਦਿੱਤਾ ਗਿਆ ਹੈ। ਇਸ ਦੇ ਪੋਡਿਊਸਰ ਮਨਵਿੰਦਰ ਸਿੰਘ ਸ਼ਾਹ (ਚੇਅਰਮੈਨ ਜੀ.ਐਨ. ਰੀਸਰਚ ਇੰਸਟੀਚਿਊਟ ਬ੍ਰਿਮਿੰਘਮ, ਇੰਗਲੈਂਡ) ਅਤੇ ਡਾਇਰੈਕਟਰ ਨਾਮਵਰ ਸਿੱਖ ਵਿਦਵਾਨ ਡਾ ਹਰਜਿੰਦਰ ਸਿੰਘ ਦਿਲਗੀਰ ਹਨ। ਇਸ ਦੇ ਬੋਰਡ ਆਫ਼ ਐਡਵਾਈਜ਼ਰ ਦੇ ਚੇਅਰ ਪਰਸਨ ਸ. ਅਵਤਾਰ ਸਿੰਘ ਗਾਖਲ ਬ੍ਰਿਮਿੰਘਮ ਹਨ ਅਤੇ ਇਸ ਦੇ ਮੁਖ ਐਡਵਾਈਜ਼ਰ ਹਨ: ਡਾ. ਦਰਸ਼ਨ ਸਿੰਘ (ਪ੍ਰੋਫ਼ੈਸਰ ਐਮਰਾਈਰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਨਾਮਵਰ ਇਤਿਹਾਸਕਾਰ ਡਾ ਗੁਰਦਰਸ਼ਨ ਸਿੰਘ ਢਿੱਲੋਂ, ਨਾਮਵਰ ਸੀਨੀਅਰ ਐਡਵੋਕੇਟ ਸ. ਨਵਕਿਰਨ ਸਿੰਘ (ਪੰਜਾਬ ਹਾਈ ਕੋਰਟ), ਪ੍ਰੋ. ਪਰਮਿੰਦਰ ਕੌਰ ਸੰਧੂ (ਪੰਜਾਬ ਸਟੇਟ ਆਰਕਾਈਵ ਤੋਂ ਰੀਟਾਇਰ), ਸਿਖ ਧਰਮ ਬਾਰੇ ਕਈ ਕਿਤਾਬਾਂ ਦੀ ਲੇਖਕ ਡਾ ਅਲਕਾ ਮਿਸ਼ਰਾ ਬਰੇਲੀ, ਸ. ਮਨਪ੍ਰੀਤ ਸਿੰਘ ਆਸਟਰੇਲੀਆ ਤੇ ਸ. ਗੁਰਪ੍ਰੀਤ ਸਿੰਘ ਸਾਊਥਾਲ ਇੰਗਲੈਂਡ।

ਇਸ ਵੈੱਬਸਾਈਟ ਦੀ ਕੋਈ ਵੀ ਸਮੱਗਰੀ, ਕੋਈ ਵੀ ਸ਼ਖ਼ਸ ਮੁਫ਼ਤ ਉਤਾਰ (ਡਾਊਨਲੋਡ ਕਰ) ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top