Khalsa News homepage

 

 Share on Facebook

Main News Page

ਜਥੇਦਾਰ ਹਰਪ੍ਰੀਤ ਸਿੰਘ ਨੂੰ ਕੁੱਝ ਸੁਝਾਅ
-: ਲਖਵਿੰਦਰ ਸਿੰਘ ਕੋਹਾੜ, ਕੰਲਮਬੋਲੀ, ਨਵੀਂ ਮੁੰਬਈ
03.11.19

🌹 ਲਓ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ (ਜਥੇਦਾਰ) ਪੁਜਾਰੀ ਨੇ ਇੱਕ ਨਵਾਂ ਹੀ ਸਿੱਖ ਕੌਮ ਦੇ ਨਾਂ 'ਤੇ ਹੁਕਮਨਾਮਾ ਜਾਰੀ ਕਰ ਦਿੱਤਾ ਹੈ... ਕਿ ਇੱਕ ਨਵੰਬਰ 2019 ਤੋਂ ਲੈ ਕੇ 13 ਨਵੰਬਰ 2019 ਤੱਕ ↩️ ਹਰ ਰੋਜ ਸ਼ਾਮੀ ਪੰਜ ਵਜੇ ਹਰ ਗੁਰਦੁਆਰੇ ਵਿੱਚ ਮੂਲਮੰਤਰ ਦਾ ਦੱਸ ਮਿੰਟ ਤੱਕ ਪਾਠ ਕੀਤਾ ਜਾਵੇ। ਕਾਰਾ ਸੇਵਾ ਵਾਲੇ ਤਾਂ ਸਾਰਾ ਦਿਨ, ਸਤਿਨਾਮੁ ਵਾਹਿਗੁਰੂ ਕਰਦੇ ਹੀ ਰਹਿੰਦੇ ਹਨ। ਕੀ ਲਾਭ ਹੋਇਆ ❓ ਉਹੋ ਜਿਹੇ ਸਾਡੇ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਝੱਟ ਹਰ ਗੱਲ ਮੰਨ ਜਾਦੀਆਂ ਹਨ।

ਮੂਲਮੰਤਰ (ਮੰਗਲਾਚਰਣ) ਵੀ ਦੋ ਤਰ੍ਹਾਂ ਦਾ ਹੋ ਗਿਆ ਹੈ।

- ਇੱਕ "...ਗੁਰ ਪ੍ਰਸਾਦਿ ॥" ਤੱਕ
- ਦੂਜਾ "....ਨਾਨਕ ਹੋਸੀ ਭੀ ਸਚੁ ॥" ਤੱਕ

ਇਹ ਹੈ ਸਾਡੇ ਜਥੇਦਾਰਾਂ ਦੀ ਸੋਚ। ਇਹ ਸੰਗਤਾਂ ਆਪ ਸੋਚ ਲੈਣ ਕੇ ਇਸ ਤਰ੍ਹਾਂ ਦੇ ਹੁਕਮਨਾਮੇ ਜਾਰੀ ਕਰਨ ਵਾਲੇ ਕਿੰਨੀ ਕੁ ਅਕਲ ਦੇ ਮਾਲਕ ਹੋਣਗੇ ❓

ਮੈਨੂੰ ਤਾ ਇਹ ਪਤਾ ਲੱਗਾ ਸੀ ਕੇ ਇਹ ਜਥੇਦਾਰ ਕਾਫ਼ੀ ਪੜੀਆ ਲਿਖਿਆ ਮਨੁੱਖ ਹੈ। ਪਰ ਅਫਸੋਸ ਇਸ ਜਥੇਦਾਰ ਵਿੱਚ ਕੋਈ ਪੜੀਆ ਲਿਖਿਆ ਵਾਲੀ ਗੱਲ ਨਹੀਂ ਜਾਪੀ।

ਜਦੋਂ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਬਾਣੀਏ ਨੂੰ ਕਾਹਦਾ ਦੋਸ਼ ❌

ਪਹਿਲੀ ਗੱਲ ਤਾਂ ਇਹ ਹੈ ਕਿ ਸੱਭ ਤੋਂ ਪਹਿਲਾਂ ਇਹ ਸਾਫ ਕਰ ਲੈਣਾ ਚਾਹੀਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਕਦੋ ਤੇ ਅਸੀਂ ਮਨਾ ਕਦੋਂ ਰਹੇ ਹਾਂ। ਜਥੇਦਾਰ ਜੀ ਪਤਾ ਤੁਹਾਨੂੰ ਸਭ ਕੁਝ ਹੈ।

ਸਿਆਣੇ ਕਹਿੰਦੇ ਹਨ ਕੇ ਸੁੱਤੇ ਹੋਏ ਬੰਦੇ ਨੂੰ ਉਠਾਇਆ ਤਾਂ ਜਾ ਸਕਦਾ ਹੈ।
ਪਰ ਜਿਸ ਨੇ ਘੇਸ ਵੱਟ ਲਈ ਹੋਵੇ ਉਸ ਨੂੰ ਨਹੀਂ ਉਠਾਇਆ ਜਾ ਸਕਦਾ।

ਖਾਸ ਗੱਲ ਤਾਂ ਇਹ ਹੈ ਕਿ # ਇੱਕ ਜਥੇਦਾਰ ( ਪੁਜਾਰੀ) ਦਾ ਕੀ ਕੰਮ ਹੈ ਦੋ ਦੋ ਤਖਤਾਂ 'ਤੇ ਕਾਬਜ ਹੋਣਾ ❓

( Note : ਮੌਜੂਦਾ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਨਾਲ ਨਾਲ ਦਮਦਮਾ ਸਾਹਿਬ ਦਾ ਵੀ ਜਥੇਦਾਰ ਹੈ )
ਜਥੇਦਾਰ ਜੀ ਤੁਹਾਨੂੰ ( ਮੇਰੇ ਹਿਸਾਬ ਨਾਲ, ਮੁਆਫ ਕਰਨਾ ਜੀ ) ➡️↩️ ਹੇਠ ਲਿਖੇ ਅਨੁਸਾਰ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਸਨ:

- ਸਿੱਖੋ ਅੱਜ ਤੋਂ ਬਾਅਦ ਤੁਸੀਂ ਕੋਈ ਵੀ ਨਸ਼ਾ ਨਹੀਂ ਵਰਤੋਗੇ।
- ਤੁਸੀਂ ਕਿਸੇ ਵੀ ਤਰ੍ਹਾਂ ਦੇ ਡੇਰੇ ਜਾਂ ਮੜੀ ਮਸਾਣੀ ਤੇ ਮੱਥੇ ਟੇਕਣ ਜਾ ਦੀਵੇ ਬਾਲਣ ਨਹੀਂ ਜਾਉਗੇ।
- ਤੀਰਥ ਯਾਤਰਾਵਾਂ ਘੱਟੋ-ਘੱਟ ਕਰੋ ਤੇ ਨਗਰ ਕੀਰਤਨ ਵਰਗੇ ਜਲੂਸ ਘੱਟ ਕੱਢਿਆ ਕਰੋ। ਪੈਸੇ ਤੇ ਸਮੇਂ ਦੀ ਕਦਰ ਕਰੋ।
- ਵਿਆਹਾਂ ਸ਼ਾਦੀਆਂ ਤੇ ਫਜੂਲੀ ਖਰਚੇ ਘੱਟ ਕਰੋ।
- ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਲਖਾਓ।
- ਗਰੀਬ ਪਰਿਵਾਰਾਂ ਦੀ ਸਹਾਇਤਾ ਕਰਿਆ ਕਰੋ।
- ਆਪਣੀ ਮਰਜੀ ਨਾਲ ਵੋਟਾਂ ਪਾ ਕੇ ਚੰਗੀਆਂ ਸਰਕਾਰਾਂ ਬਣਾਓ।
- ਦਿਵਾਲੀ ਤੇ ਹੋਲੀ ਵਰਗੇ ਖਰਚੀਲੇ ਤਿਉਹਾਰਾਂ ਤੋਂ ਬਚੋ। ਤੇ ਵਾਤਾਵਰਨ ਨੂੰ ਸਾਫ ਰਖੋ।
- ਅੱਜ ਤੋ ਬਾਅਦ ਸ੍ਰੋਮਣੀ ਕਮੇਟੀ ਵੀ ਦਰਬਾਰ ਸਾਹਿਬ ਵਿਖੇ ਪ੍ਰਦੂਸ਼ਣ ਫੈਲਾਉਣ ਵਾਲੇ ਬੰਬ ਤੇ ਆਤਿਸ਼ਬਾਜ਼ੀ ਨਹੀ ਚਲਾਵੇਗੀ।
- ਹੁਣ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਬਿਲਕੁੱਲ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।
- ਹਰ ਗੁਰਦੁਆਰੇ ਦਾ ਹਿਸਾਬ ਕਿਤਾਬ ਸੰਗਤਾਂ ਨੂੰ ਲਾਜਮੀ ਦੱਸਿਆ ਜਾਵੇ ਕਰੇਗਾ।
- ਸਾਰੇ ਗੁਰਦੁਆਰਿਆਂ ਵਿੱਚ ਸਾਰੇ ਗ੍ੰਥੀ ਪੜੇ ਲਿਖੇ ਰੱਖੇ ਜਾਣਗੇ।
- ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਸਾਰੇ ਸਕੂਲ ਕਾਲਜ ਤੇ ਹਸਪਤਾਲ ਗਰੀਬਾਂ ਲਈ ਫ੍ਰੀ ਹੋਣਗੇ।

...ਹੋਰ ਵੀ ਬਹੁਤ ਕੁਝ ਸੀ ਜਿਹੜਾ ਕੇ ਸਿੱਖ ਸੰਗਤਾਂ ਨੂੰ ਸਿੱਖਿਆ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਸੀ।

ਕੁੱਝ ਰਾਜਨੀਤਕ ਗੱਲਾਂ ਵੀ ਸਰਕਾਰਾਂ ਨੂੰ ਕਹਿਣੀਆ ਚਾਹੀਦੀਆਂ ਸਨ। ਜਿਵੇਂ ਕਿ:

- ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ।
- ਜਿਹੜੇ ਜਿਹੜੇ ਰਾਜਾ ਨੂੰ ਪੰਜਾਬ ਦਾ ਪਾਣੀ ਜਾਦਾ ਹੈ ਉਸ ਰਾਜ ਕੋਲੋ ਰਾਇਲਟੀ ਲਈ ਜਾਵੇ।
- ਪਿਛਲੇ ਤੀਹ ਤੀਹ, ਪੈਂਤੀ ਪੈਂਤੀ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੌਮ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ।
- ਸਗੋਂ ਸਰਕਾਰਾਂ ਕੋਲੋਂ ਇਹ ਸਵਾਲ ਵੀ ਪੁੱਛਿਆ ਜਾਵੇ ਕੇ ਸਿੱਖਾਂ ਨੂੰ ਕਿਸ ਕਨੂੰਨ ਮੁਤਾਬਕ ਏਨੇ ਏਨੇ ਸਾਲ ਜੇਲ੍ਹਾਂ ਵਿੱਚ ਬੰਦ ਰੱਖਿਆ ਹੋਇਆ ਹੈ ❓
- ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਕਦੇ ਉਸ ਦੇ ਹੱਕ ਵਿੱਚ ਵੀ ਬੋਲ ਪਿਆ ਕਰੋ। ਕਿ ਇਹ ਇਕੱਲੇ ਪੰਜਾਬ ਦੀ ਹੀ ਰਾਜਧਾਨੀ ਹੈ।
- ਕਿਸਾਨਾਂ ਨੂੰ ਉਸਦੀ ਫਸਲ ਦਾ ਤੇ ਉਸ ਦੀ ਮਿਹਨਤ ਦਾ ਪੂਰਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ।

ਹੋਰ ਵੀ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਨੂੰ ਬੋਲਣ ਦਾ ਬਹੁਤ ਵਧੀਆ ਤੇ ਢੁੱਕਵਾਂ ਸਮਾਂ ਸੀ। ਜਥੇਦਾਰ ਜੀ ਸਿੱਖ ਕੌਮ ਨੂੰ ਬੁਜ਼ਦਿਲ ਤੇ ਨਿਕੰਮੇ ਨਾ ਬਣਾਓ। ਮਿਹਨਤੀ ਤੇ ਸ਼ੇਰਦਿੱਲ ਬਣਾਓ।

ਜਥੇਦਾਰ ਜੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਇਸ ਤਰ੍ਹਾਂ ਦਾ ਜਾਰੀ ਹੋਣਾ ਚਾਹੀਦਾ ਸੀ ਕਿ ਸਾਰਾ ਸਿੱਖ ਜਗਤ ਅਸ਼ ਅਸ਼ ਕਰ ਉਠਦਾ। ਜਥੇਦਾਰ ਜੀ ਕਿੰਨਾ ਚੰਗਾ ਹੁੰਦਾ ਜੇ ਤੁਸੀਂ ਥੋੜ੍ਹਾ ਜਿਹਾ ਵੀ ਆਪਣਾ ਦਿਮਾਗ ਵਰਤੀਆਂ ਹੁੰਦਾ।

ਇਹ ਨਾ ਸੱਮਝਣਾ ਕੇ ਮੈਂ (ਲਿਖਾਰੀ) ਬਹੁਤ ਸਿਆਣਾ ਹਾਂ। ਉਪਰੋਕਤ ਲਿਖਿਆ ਹੋਇਆ ਗੱਲਾਂ ਦਾ ਪਤਾ ਸਾਰਿਆਂ ਨੂੰ ਹੈ ✔️ ਪਰ ਅਫਸੋਸ ਬੋਲਦਾ ਕੋਈ ਕੋਈ ਹੈ।

ਭੁੱਲ ਚੁੱਕ ਦਾ ਜਾਚਕ ਹਾਂ। 🙏🏻🙏🏻🙏🏻

✍️✍️✍️✍️
ਲਖਵਿੰਦਰ ਸਿੰਘ ਕੋਹਾੜ, ਕੰਲਮਬੋਲੀ, ਨਵੀਂ ਮੁੰਬਈ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top