Khalsa News homepage

 

 Share on Facebook

Main News Page

➡️ ਅਖੀਂ ਡਿੱਠਾ ਅੰਤਰਰਾਸ਼ਟਰੀ ਨਗਰ ਕੀਰਤਨ 🙏🏻
-: ਲਖਵਿੰਦਰ ਸਿੰਘ ਕੋਹਾੜ
20 ਅਕਤੂਬਰ 2019

ਇਹ ਅੰਤਰ-ਰਾਸ਼ਟਰੀ ਨਗਰ ਕੀਰਤਨ # ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ # ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 01 ਅਗਸਤ 2019 ਨੂੰ ਅਰੰਭ ਹੋਇਆ ਸੀ ।

ਇਹ ਅੰਤਰ-ਰਾਸ਼ਟਰੀ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਜਨਮਦਿਨ ਦੀ ਖੁਸ਼ੀ ਵਿੱਚ ਕੱਢਿਆ ਜਾ ਰਿਹਾ ਹੈ।

ਇਹ ਭਾਰਤ ਦੇ ਵੱਖ ਵੱਖ ਰਾਜਾਂ ਤੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚੋ ਦੀ ਦਰਸ਼ਨ ਮੇਲੇ ਕਰਦਾ ਹੋਇਆ 05 ਨਵੰਬਰ 2019 ਨੂੰ ਪੰਜਾਬ ਦੇ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।

ਇਸ ਸਾਰਾ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਿ੍ਤਸਰ ਦੇ ਰਹਿਨੁਮਾਈ ਹੇਠ ਹੋ ਰਿਹਾ ਹੈ।

ਇਸ ਨਗਰ ਕੀਰਤਨ ਵਿੱਚ ਕੁੱਝ ਇਤਿਹਾਸਕ ਵਸਤੂਆਂ ਦੇ ਦਰਸ਼ਨ ਸਿੱਖ ਸੰਗਤਾਂ ਨੂੰ ਕਰਾਏ # ਜਿਵੇ : ਕਿਰਪਾਨਾਂ, ਖੜਾਵਾ ਅਤੇ ਤੱਕੜੀ ਦੇ ਵੱਟੇ, ਆਦਿ ਆਦਿ ।

ਸੰਗਤਾਂ ਵਿੱਚ ਸੱਚੀ, ਸ਼ਰਧਾ ਦੀ ਕੋਈ ਕਮੀ ਨਹੀਂ ਸੀ।

ਅੱਖੀਂ ਡਿੱਠਾ ਜਿਕਰ ਕਰਦਾ ਹਾਂ । ⤵️
ਜਦੋਂ ਬੱਸਾਂ (ਨਗਰ ਕੀਰਤਨ ਦਾ ਕਾਫਲਾ) ਨਿਊ ਬੰਬੇ (ਕੰਲਮਬੋਲੀ) ਵਿੱਚ ਦਾਖਿਲ ਹੋਇਆ ਤਾਂ ਮੀਂਹ ਪੈ ਰਿਹਾ ਸੀ, ਤੇ ਬੱਸਾ ਮੀਂਹ ਦੇ ਕਰਕੇ ਕਾਫੀ ਚਿੱਕੜ ਨਾਲ ਲਿਬੜੀਆ ਹੋਇਆ ਸਨ।
ਪਰ ਵਾਰੇ - ਵਾਰੇ ਜਾਈਏ ਸੰਗਤਾਂ ਦੇ ਜਿੰਨਾ ਨੇ ਮੱਥੇ ਟੇਕ ਟੇਕ ਕੇ ਆਪਣੀਆਂ ਪੱਗਾਂ, ਚੁੰਨੀਆਂ ਤੇ ਮੱਥੇ ਤਾ ਮਿੱਟੀ ਚਿੱਕੜ ਨਾਲ ਲੱਬੇੜ ਲਏ, ਪਰ ਬੱਸਾ ਚੰਗੀ ਤਰ੍ਹਾਂ ਸਾਫ ਕਰ ਦਿੱਤੀਆਂ ਸਨ।

ਠਾਠਾਂ ਮਾਰਦਾ ਸਿੱਖਾਂ ਦਾ ਇਕੱਠ ਪਿਆਰ ਅਤੇ ਸਤਿਕਾਰ ਨਾਲ ਨੱਕੋ ਨੱਕ ਭਰਿਆ ਪਿਆ ਸੀ।

ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਸਿੱਖਾਂ ਦੇ ਲੀਡਰ ਨੇ ਉਹੋ ਸੰਗਤਾਂ ਦਾ ਪਿਆਰ ਦੇਖ ਕੇ ਗਦਾਰੀ ਕਰ ਜਾਦੇ ਹਨ ਤੇ ਸੰਗਤਾਂ ਦੇ ਪਿਆਰ ਦਾ ਨਜਾਇਜ ਫਾਇਦਾ ਉਠਾ ਜਾਦੇ ਹਨ ਤੇ ਗੋਲਕਾਂ ਦੀ ਦੂਰਵਰਤੋ ਕਰ ਕੇ ਆਪ ਐਸ਼ ਪ੍ਸਤੀ ਕਰਦੇ ਹਨ।

ਪਾਲਕੀ ਵਾਲੀ ਬੱਸ ਨੂੰ ਮੱਥਾ ਟੇਕਣਾਂ ਲਈ ਸੰਗਤਾਂ ਏਨੀਆਂ ਉਤਾਵਲੀਆਂ ਸਨ ਕੇ ਨੋਟ ਇੱਕ ਦੂਜੇ ਤੋਂ ਉਪਰ ਦੀ ਹੋ ਹੋ ਕੇ ਸੁੱਟ ਰਹੀਆਂ ਸਨ।
ਨੋਟ ਵੀ ਵੱਡੇ-ਵੱਡੇ ਸਨ।
ਜਿਵੇ ਕੇ : ਪੰਜ ਪੰਜ ਸੌ ਦੇ ਤੇ ਦੋ ਦੋ ਹਜਾਰ ਦੇ।
ਜਿਆਦਾ ਪੰਜ ਪੰਜ ਸੌ ਦੇ ਸਨ।
ਸੰਗਤਾਂ ਨੇ ਪੈਸਿਆਂ ਵਾਲੀ ਹਨੇਰੀ ਲਿਆ ਦਿੱਤੀ ਸੀ।
ਏਨੀਆਂ ਪੈਸਿਆਂ ਦਾ ਮੱਥਾ ਟੇਕਣ ਤੋਂ ਬਾਅਦ ਮਿਲਦਾ ਕੀ ਸੀ ❓ ਸਿਰਫ ਅੱਠ ਦੱਸ ਫੁੱਲੜੀਆ ਦਾ ਪ੍ਰਸ਼ਾਦ।
ਉਹੋ ਵੀ ਸੰਗਤਾਂ ਵਾਰ-ਵਾਰ ਮੱਥੇ ਨੂੰ ਲਾ ਰਹੀਆਂ ਸਨ। ਫਿਰ ਖਾ ਰਹੀਆਂ ਸਨ।
ਤੇ ਆਪਣੇ ਆਪ ਨੂੰ ਬੜੀਆ ਭਾਗਸ਼ਾਲੀ ਸੱਮਝ ਰਹੀਆਂ ਸਨ।

ਇਹ ਦ੍ਰਿਸ਼ ਮੈਂ ਆਪਣੀਆਂ ਅੱਖਾਂ ਨਾਲ ਨੇੜੇ ਤੋ ਹੋ ਕੇ ਵੇਖਿਆ ਕੇ ਬੱਸ ਵਿੱਚ ਬੈਠੇ ਮੁਲਾਜ਼ਮਾਂ ਕੋਲੋਂ ਪੈਸੇ ਸੰਭਾਲੇ ਨਹੀਂ ਸਨ ਜਾ ਰਹੇ।
ਮੈ ਇਹ ਸੋਚਦਾ ਸੀ ਕੇ ਜੇਕਰ ਇੱਕ ਥਾਂ ਤੋਂ, ਇੱਕ ਸ਼ਹਿਰ ਚੌ ਏਨਾ ਪੈਸਾ ਇਕੱਠਾ ਹੋਇਆ ਹੈ।
ਤੇ ਹੋਰ ਕਿੰਨੇ ਸ਼ਹਿਰਾਂ, ਅਤੇ ਕਿੰਨੀਆਂ ਥਾਵਾਂ ਤੋ ਗੁਜਰੀਆ ਹੋਵੇਗਾ ❓ ਇਹ ਨਗਰ ਕੀਰਤਨ ❓
ਮੇਰੇ ਹਿਸਾਬ ਨਾਲ ਸਮਾਪਤੀ ਤੱਕ ਇਹ ਆਮਦਨ ਅਰਬਾਂ ਰੁਪਿਆਂ ਤੱਕ ਪਹੁੰਚ ਜਾਵੇਗੀ।
ਸਾਰੇ ਖਰਚੇ ਕੱਢ ਕੇ ਫਿਰ ਵੀ ਅਰਬਾਂ ਦੇ ਹਿਸਾਬ ਨਾਲ ਬੱਚਤ ਹੋਵੇਗੀ।
ਜੇਕਰ ਇਸ ਨੂੰ ਆਪਾ ਇੱਕ ਕਾਮਯਾਬ ਬਿਜਨਸ ਕਹਿ ਦੇਈਏ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।

ਇਸ ਬਚੇ ਹੋਏ ਪੈਸਿਆ ਦਾ ਨਾਂ ਕੋਈ ਮਾਂ ਤੇ ਨਾ ਕੋਈ ਪਿਉ।

ਸਵਾਲ ਇਹ ਉੱਠਦਾ ਹੈ ਕਿ ਸੰਗਤਾਂ ਨੂੰ ਫਾਇਦਾ ਕੀ ਹੋਇਆ ❓
ਸੰਗਤਾਂ ਨੂੰ ਮਿਲਿਆ ਕਈ ❓
TV ਚੈਨਲਾਂ ਰਾਹੀਂ ਤੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਰਾਹੀਂ ਪ੍ਚਾਰੀਆ ਇਹ ਜਾ ਰਿਹਾ ਹੈ ਕਿ ਸਾਧ ਸੰਗਤ ਜੀ 550ਵੇਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਪਾਕਿਸਤਾਨ ਤੋਂ ਆਈ ਹੋਈ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰ ਕੇ ਲਾਹਾ ਪ੍ਰਾਪਤ ਕਰੋ ਜੀ। ਜੀਵਨ ਸਫਲ ਕਰੋ ਜੀ।

ਸੱਮਝ ਨਹੀਂ ਆਉਂਦੀ ਕੇ ਦਰਸਨ ਕਰਕੇ ਸੰਗਤਾਂ ਨੂੰ ਲਾਹਾ ਕਾਹਦਾ ਮਿਲੀਆਂ ਹੋਵੇਗਾ ❓
ਜਾਂ ਜੀਵਨ ਕਿਸ ਤਰ੍ਹਾਂ ਸਫਲ ਹੋਇਆ ਹੋਵੇਗਾ ❓
ਹਾ ਇਸ ਗੱਲ ਦੀ ਸੱਮਝ ਜਰੂਰ ਆਉਦੀ ਹੈ ਕਿ ਦਰਸ਼ਨ ਕਰਾਉਣ ਵਾਲੇ ਸਾਰੇ ਮਾਇਆ ਦੇ ਨਾਲ ਮਾਲਾਮਾਲ ਜਰੂਰ ਹੋ ਗਏ ਹੋਣਗੇ। 😀☺️

ਇਸ ਨਗਰ ਕੀਰਤਨ ਨੂੰ ਇੱਕ ਮਨੋਰੰਜਨ ਜਾ ਮੇਲਾ ਹੀ ਕਿਹਾ ਜਾ ਸਕਦਾ ਹੈ।

ਇਸ ਨਗਰ ਕੀਰਤਨ ਵਿੱਚ ਇੱਕ ਹੋਰ ਗੱਲ ਨੋਟੲ ਕੀਤੀ ਗਈ, ਅੱਧੇ ਤੋਂ ਜਿਆਦਾ ਲੋਕ ਆਪਣਿਆਂ ਮੋਬਾਈਲਾਂ ਨਾਲ ਸੈਲਫੀਆਂ ਹੀ ਖਿੱਚਣ ਵਿੱਚ ਮਗਣ ਸਨ।
ਤੇ ਕਈ ਆਪਣਿਆਂ ਆਪਣਿਆਂ ਦੀਆਂ ਵਿਡੀਓ ਬਣਾ ਰਹੇ ਸਨ।

ਇਸ ਨਗਰ ਕੀਰਤਨ ਵਿੱਚ ਮੈ ਇੱਕ ਗੱਲ ਹੋਰ ਨੋਟ ਕੀਤੀ
ਕੇ ਜਿੰਨੀ ਆਉ ਭਗਤ ਇਸ ਨਗਰ ਕੀਰਤਨ ਵਾਲਿਆਂ ਦੀ ਹੋਈ ਹੈ, ਏਨੀ ਸ਼ਾਇਦ ਇੰਨਾ ਦੇ ਘਰਾਂ ਵਿੱਚ ਨਾ ਹੁੰਦੀ ਹੋਵੇ।

ਇਸ ਗੱਲ ਦੀ ਸਮਝ ਨਹੀਂ ਆਈ ਕਿ, ਦੁਨਿਆ ਤੇ ਜਾ ਭਾਰਤ ਵਿੱਚ ਹੋਰ ਵੀ ਬਹੁਤ ਸਾਰੇ ਧਰਮ ਹਨ # ਜਿਵੇਂ ਕਿ : ਹਿੰਦੂ ਧਰਮ, ਜਿਹੜਾ ਕੇ ਆਪਣੇ ਆਪ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਹੈ।
ਮੁਸਲਿਮ ↩️ ਜੈਨੀ ਤੇ ਹੋਰ ਵੀ ਕਈ ਤਰ੍ਹਾਂ ਦੇ ਧਰਮੀ ਲੋਕ ਰਹਿੰਦੇ ਹਨ।
ਮੈ ਕਦੀ ਉਨ੍ਹਾਂ ਦਾ ਏਡਾ ਵੱਡਾ ਤੇ ਖਰਚੀਲਾ ਜਲੂਸ ਨਿਕਲਦਾ ਨਹੀਂ ਵੇਖਿਆ।

ਦਸ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ।
ਕਦੇ ਕਿਸੇ ਇੱਕ ਗੁਰੂ ਨੇ ਦੂਜੇ ਗੁਰੂ ਦਾ ਜਨਮ-ਦਿਨ ਤੱਕ ਨਹੀਂ ਸੀ ਮਨਾਇਆ।

ਉਦਾਹਰਣ : ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਅੰਗਦ ਸਾਹਿਬ ਜੀ ਨੇ ਕਦੀ ਜਨਮ-ਦਿਨ ਨਹੀਂ ਸੀ ਮਨਾਇਆ।
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ, ਕਦੀ ਵੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਜਨਮ-ਦਿਨ ਨਹੀਂ ਸੀ ਮਨਾਇਆ।

ਪਰ ਸਾਡੇ ਵਿੱਚ ਇਹ ਰੀਤ ਕਦੋ ਤੇ ਕਿਥੋ ਚੱਲ ਪਈ ❓

ਇਸ ਨੂੰ ਅਸੀ ਸਿੱਖ ਸ਼ਤਾਬਦੀ ਤਾ ਨਹੀਂ ਕਰਿ ਸਕਦੇ ↩️ ਸਿੱਖ ਤਰਾਸਦੀ ਹੀ ਕਹਿ ਸਕਦੇ ਹਾਂ।

ਸ਼ਤਾਬਦੀ ਤਾ 100 ਸਾਲ ਦੀ ਹੁੰਦੀ ਹੈ।
550ਵੇਂ ਸਾਲ ਨੂੰ ਕੀ ਕਿਹਾ ਜਾਵੇਗਾ ❓

ਇਸ 550ਵੇਂ ਜਨਮਦਿਨ ਨੇ ਕਈ ਗੁਰਦੁਆਰਿਆ ਵਿੱਚ ਵੀ ਫੁੱਟ ਪਵਾ ਦਿੱਤੀ ਹੈ। ਕੋਈ ਕਹਿ ਰਿਹਾ ਸੀ ਕੇ ਇਹ ਨਗਰ ਕੀਰਤਨ ਇਸ ਗੁਰਦੁਆਰੇ ਠਹਿਰਨਾ ਚਾਹੀਦਾ ਹੈ। ਤੇ ਕੋਈ ਕਹਿ ਰਿਹਾ ਸੀ ਕੇ ਇਸ ਬੈਨਰ ਤੇ ਮੇਰੀ ਫੋਟੋ ਕਿਉ ਨਹੀ ਲਾਈ।❓

ਅਸਲ ਦੇ ਵਿੱਚ ਪਤਾ ਸਾਰਿਆਂ ਪ੍ਰਬੰਧਕਾਂ ਨੂੰ ਵੀ ਸੀ ਕੇ ਸੰਗਤਾਂ ਦੇ ਪੱਲੇ ਪੈਣਾ ਕੁੱਝ ਵੀ ਨਹੀਂ। ਤੇ ਅਸੀਂ ਜ਼ਰੂਰ ਪੈਸਿਆਂ ਪੱਖੋਂ ਮਾਲਾਮਾਲ ਹੋ ਜਾਵਾਂਗੇ।

ਮੋਟੇ-ਮੋਟੇ ਹਿਸਾਬ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ 550ਵੇਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ 12 ਤੋਂ 13 ਅਰਬ ਦੀ ਆਮਦਨ ਹੋ ਸਕਦੀ ਹੈ। ਇਸ ਤੇ ਢੇਡ ਤੋਂ ਦੋ ਅਰਬ ਰੁਪਈਆ ਖਰਚ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ। ਬਾਕੀ ਦਾ ਬਚਿਆ ਹੋਇਆ ਪੈਸਾ ਕਿਥੇ ਕਿਥੇ ਕਿੰਨਾ ਕਿੰਨਾ ਵੰਡਿਆ ਜਾਵੇਗਾ ਉਹ ਰੱਬ ਹੀ ਜਾਣੇ।

ਸਾਡੇ ਗੁਰੂ ਸਾਹਿਬਾਨਾ ਤੇ ਭਗਤਾਂ ਨੇ ਗੁਰਬਾਣੀ ਰਾਹੀਂ ਕਿੰਨੀ ਸੋਹਣੀ ਜੀਵਨ ਜਾਚ ਦੱਸੀ ਸੀ।
ਪਰ ਅਫਸੋਸ ਅਸੀ ਸਭ ਕੁੱਝ ਉਨ੍ਹਾਂ ਦੇ ਉਲਟ ਕਰ ਰਹੇ ਹਾਂ।

ਪੜੀਆਂ ਲਿਖਿਆ ਸੂਝਵਾਨ ਸੰਗਤਾਂ ਹੀ ਹਨ ਜਿਹੜੀਆਂ ਇਨ੍ਹਾਂ ਨੂੰ ਅਕਲਾ ਦੇ ਸਕਦੀਆਂ ਹਨ।

ਇਸ ਤਰ੍ਹਾਂ ਦੀਆਂ ਸੇਧਾਂ ਦੇਣੀਆਂ ਜਾ ਸੰਗਤਾਂ ਨੂੰ ਗੁੰਮਰਾਹ ਹੋਣ ਤੋ ਬਚਾਉਣਾ
ਇਹ ਕੰਮ ਵਿਦਵਾਨਾਂ ਦਾ ਹੈ।
ਅੱਜ-ਕੱਲ੍ਹ ਲਗਦਾ ਹੈ ਕਿ ਇੰਨਾ ਵਿਦਵਾਨਾਂ ਦੀਆਂ ਕਲਮਾਂ ਚੌ ਛਿਆਹੀ ਮੁੱਕ ਗਈ ਹੈ ਜਾ ਸੁੱਕ ਗਈ ਹੈ।

ਕਥਾ ਵਾਚਕ ਵੀ ਪਤਾ ਨਹੀਂ ਕਿਹੜੇ ਖੂਝੇ ਵਿੱਚ ਵੜ ਕੇ ਬੈਠੇ ਹੋਏ ਹਨ।

ਮੈ ਇਹ ਵੀ ਦੱਸ ਦੇਦਾ ਹਾਂ ਕੇ ਨਾ ਤਾ ਮੈ ਕੋਈ ਵਿਦਵਾਨ ਹਾਂ ਤੇ ਨਾ ਹੀ ਕੋਈ ਪੜੀਆ ਲਿਖਿਆ ਗਿਆਨੀ ਹਾਂ। ਸਿਰਫ ਇੱਕ ਦਿਹਾੜੀ ਦਾਰ ਜ਼ਰੂਰ ਹਾਂ।

ਜੇਕਰ ਕੋਈ ਅੱਖਰ ਵੱਧ ਘੱਟ ਲਿਖਿਆ ਗਿਆ ਹੋਵੇਗਾ ਤਾਂ ਉਸ ਲਈ ਖਿਮਾਂ ਦਾ ਜਾਚਕ ਹਾ।
✍️✍️✍️
ਲਖਵਿੰਦਰ ਸਿੰਘ ਕੋਹਾੜ
ਕੰਲਮਬੋਲੀ, ਨਵੀਂ ਮੁੰਬਈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top