|
ਗੁਰੂ
ਗ੍ਰੰਥ ਸਾਹਿਬ ਉੱਤੇ ਉਂਗਲਾਂ ਚੱਕਣ ਵਾਲੇ ਦੇਖੋ,
ਸੱਚ ਧਰਮ ਦੇ ਰਾਖੇ ਅਖਵਾ ਰਹੇ ਨੇ,
“ਕੇਸਾਂ ਦੀ ਕੋਈ ਲੋੜ ਨਹੀਂ” ਕਹਿਣ ਵਾਲੇ,
ਅੱਜ ਸਿੱਖ ਧਰਮ ਵਿੱਚ ਦੋਸ਼ ਗਿਣਵਾ ਰਹੇ ਨੇ।
ਗੁਰੂਆਂ ਨੂੰ ਗਲਤ ਕਹਿਣ ਵਾਲੇ ਦੇਖੋ ਅੱਜ ਗੁਰੂ ਦੀ
ਗੱਲ ਸਮਝਾ ਰਹੇ ਨੇ,
ਇਤਿਹਾਸ ਨੂੰ ਮੁਢੋਂ ਰੱਦ ਕਰਨ ਵਾਲੇ ਅੱਜ ਸਾਨੂੰ ਸਿੱਖ ਇਤਿਹਾਸ ਪੜਾ
ਰਹੇ ਨੇ।
ਲੋਕਾਂ ਨੂੰ ਮੰਗਖਾਣੇ ਤੇ
ਭਾਟੜੇ ਕਹਿਣ ਵਾਲੇ,
ਦੇਖੋ ਕਿਵੇਂ 20-25 ਡਾਲਰਾਂ ਦੀ ਦੁਹਾਈ ਲਾ ਰਹੇ ਨੇ,
ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾ ਪਾ ਕਿਵੇਂ ਆਪਣਾ ਰੇਡੀਓ ਚਲਾ ਰਹੇ
ਨੇ।
ਇਹ ਆਪ ਤਾਂ ਡਿੱਗੇ ਹੀ ਸਨ, ਨਾਲ ਹੋਰਾਂ ਨੂੰ ਢੱਠੇ ਖੁਹ
ਵਿੱਚ ਪਾ ਰਹੇ ਨੇ,
ਅਪਗ੍ਰੇਡ ਦਾ ਲੌਲੀਪੌਪ ਹੱਥ ਵਿੱਚ ਦੇ ਕੇ ਇਹ ਕਈਆਂ ਨੂੰ ਕਾਮਰੇਡ ਬਣਾ ਰਹੇ ਨੇ।
“ਗੋਲਡੀ” ਇਹਨਾਂ ਭੇਡਾਂ ਨੂੰ
ਮੈਂ ਕੀ ਆਖਾਂ,
ਜੋ ਜਾਣਦੇ ਬੁੱਝਦੇ ਗਧੇ ਕੋਲੋਂ ਆਪਣੀ ਉੰਨ
ਲੁਹਾ ਰਹੇ ਨੇ ! |