ਬਾਬਿਆਂ
ਦੀ ਤਾਜ਼ੀ ਵੀਡੀਓ ਸੁਣੀ ਦਸ ਮਿੰਟ ਦੀ, ਇਹ ਤਿੰਨ ਚੀਜ਼ਾਂ ਨਜ਼ਰ ਆਈਆਂ :
੧. ਸੱਚ ਇਹ ਬੋਲਿਆ ਕਿ ਸੂਰਜ
ਪ੍ਰਕਾਸ਼ ਵਿਚ ਬਹੁਤ ਕੁਝ ਗੁਰਮਤਿ ਵਿਰੁਧ ਹੈ।
੨. ਝੂਠ ਇਹ ਬੋਲਿਆ ਕਿ ਜਾਗਰੂਕਾਂ
ਸਮੇਤ ਸਾਰਿਆਂ ਪਰਚਾਰਕਾਂ ਨੇ ਮਾਤਾ ਜੀ ਦੇ ਨਗਨ ਰਹਿਣ ਨੂੰ ਸਹੀ ਠਹਿਰਾਇਆ ਜਦਕਿ
ਜਾਗਰੂਕਾਂ ਨੂੰ ਛੱਡੋ ਸੰਪਰਦਾਈਆਂ ਚੋਂ ਵੀ ਇਹ ਇੱਕ ਬੰਦਾ ਲੱਭ
ਕੇ ਦਿਖਾ ਦੇਣ ਜੋ ਆਖ ਦੇਵੇ ਕੇ ਮੈਂ ਸਾਰੇ ਸੂਰਜ ਪ੍ਰਕਾਸ਼ ਨੂੰ ਸਹੀ ਮੰਨਦਾ ਹਾਂ।
ਜਾਗਰੂਕ ਪ੍ਰਚਾਰਕ ਤਾਂ ਬਾਬੇ ਦੇ ਜੰਮਣ
ਤੋਂ ਪਹਿਲਾਂ ਦੇ ਆਖ ਰਹੇ ਹਨ ਕਿ ਬਹੁਤ ਮਨਮਤਿ ਰਲ਼ਾਈ ਗਈ ਹੈ। ਹੁਣ ਤੋਂ ਸਤਾਰਾਂ
ਸਾਲ ਪਹਿਲਾਂ ਤਾਂ ਮੈ ਖੁਦ ਸੂਰਜ ਪ੍ਰਕਾਸ਼ ਬਾਰੇ ਕਥਾ 'ਚ ਬੋਲਿਆ ਸੀ ਕਿ ਇਸ ਵਿਚ ਬਹੁਤ
ਕੁਝ ਗੁਰਮਤਿ ਤੋਂ ਉਲਟ ਹੈ, ਇਹ ਉਦੋਂ ਦੀ ਗੱਲ ਹੋਣੀ ਜਦੋਂ ਬਾਬਾ ਜੀ ਛਾਪਾਂ ਛੱਲੇ ਪਵਾ
ਕੇ ਬੁਢੀਆਂ ਤੋਂ ਮੱਥੇ ਟਿਕਾਉਂਦੇ ਹੁੰਦੇ ਸੀ।
੩. ਚਤੁਰਾਈ ਜਾਂ ਚਲਾਕੀ ਇਹ ਕੀਤੀ
ਕਿ ਸਭ ਤੋਂ ਵੱਧ ਨੰਗੀ ਨੰਗੀ ਦਾ ਰੌਲ਼ਾ ਪਾ
ਕੇ, ਮੂਸੇ ਵਾਲੇ ਮਸਲੇ 'ਤੇ ਕੌਮ ਨੂੰ ਸ਼ਰਮਿੰਦਾ ਕਰ ਕੇ, ਮੂਸੇ ਦੇ ਸਪੋਟਰਾਂ ਨੂੰ ਪੰਪ ਦੇ
ਕੇ ਬਾਦ ਵਿਚ ਜਥੇਦਾਰਾਂ ਤੇ ਪ੍ਰਚਾਰਕਾਂ ਨੂੰ ਸਲਾਹ ਦੇ ਦਿੱਤੀ ਕਿ ਅਖੇ ਜੇ ਮਾਤਾ ਜੀ ਬਾਰੇ
ਗਲਤ ਲਿਖਿਆ ਈ ਗਿਆ ਤਾਂ ਲਕੋ ਲਵੋ ।
ਬਾਬਾ ਜੀ ਦੀਆਂ ਦਲੀਲਾਂ ਅੱਧੀਆਂ ਤੇ ਇਰਾਦੇ ਪੂਰੇ ਹੀ ਗਲਤ ਹਨ,
ਗੁਰੂ ਰਾਖਾ ।