Share on Facebook

Main News Page

2016 ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਉੱਤੇ ਸੁੱਟੇ ਗਏ ਸੀ ਬੋਤਲ ਬੰਬ
-: ਸਿਰਦਾਰ ਪ੍ਰਭਦੀਪ ਸਿੰਘ 22.09.19

ਇਹ ਨੌਜਵਾਨ ਜਾਂ ਇਹਨਾਂ ਨੂੰ ਗੁੰਮਰਾਹ ਕਰਨ ਵਾਲੇ ਕੁੱਝ ਕੁ ਗੁੰਡਾ ਅਨਸਰ ਜੋ ਵਿਦੇਸ਼ਾਂ ਵਿੱਚ ਬੈਠੇ ਹਨ, ਕਿਸ ਮਾਨਸਿਕਤਾ ਦੇ ਲੋਕ ਹੋਣਗੇ ਜਿਹੜੇ ਸਾਡੇ ਤੇ ਕੇਵਲ ਵਿਚਾਰਿਕ ਮੱਤਭੇਦ ਨੂੰ ਲੈ ਕੇ ਦੇਸੀ ਬੰਬਾਂ ਦਾ ਹਮਲਾ ਕਰ ਗਏ? ਜੋ ਅਗਰ ਸਹੀ ਟਿਕਾਣੇ 'ਤੇ ਫੱਟਦਾ ਤਾਂ ਜਾਨਲੇਵਾ ਭੀ ਹੋ ਸਕਦਾ ਸੀ।

ਇਹਨਾਂ ਵਿੱਚ ਦੋਸ਼ ਕੇਵਲ ਇਹਨਾਂ ਦਾ ਹੀ ਨਹੀਂ ਸਗੋਂ ਧੱਕੇ ਨਾਲ ਬਣੇ ਜਥੇਦਾਰ ਦਾਦੂਵਾਲ, ਮੰਡ ਵਰਗੇ ਬਰਾਬਰ ਦੇ ਦੋਸ਼ੀ ਹਨ ਜਿਹੜੇ ਇਸ ਹਮਲੇ ਤੋਂ ਬਾਅਦ ਸਭ ਕੁਝ ਜਾਣਦੇ ਹੋਏ ਭੀ ਇਹਨਾਂ ਨੂੰ ਤਾੜਨ ਦੀ ਬਜਾਏ ਇੱਕ ਅਖਬਾਰੀ ਬਿਆਨ ਰਾਹੀਂ ਮਰਿਯਾਦਾ ਲਾਗੂ ਕਰਵਾਉਣ ਵਾਲੇ ਜੋਧੇ ਕਹਿ ਕੇ ਵਡਿਆਈ ਕਰ ਰਹੇ ਸਨ।

ਇਸਦੇ ਨਾਲ ਉਹ ਵੀਰ ਜੋ ਸਾਰੀ ਕੌਮ ਦਾ ਸੁਪਨਾ "ਖਾਲਿਸਤਾਨ" ਦੀ ਮੰਗ ਸਮੇਂ ਦੀ ਨਜ਼ਾਕਤ ਨੂੰ ਸਾਹਮਣੇ ਰੱਖਦੇ ਹੋਏ ਬੜੇ Democratic ਤਰੀਕੇ ਨਾਲ ਪੇਸ਼ ਕਰਦੇ ਹਨ ਉਹਨਾਂ ਦੀ ਸੂਝ-ਬੂਝ ਤੇ ਭੀ ਸਵਾਲੀਆ ਚਿੰਨ ਹੈ। ਦੇਖ ਲਉ! ਅਗਲਿਆਂ ਨੇ ਇਹਨਾਂ ਗੁੰਡਾ ਅਤੇ ਸ਼ੈਤਾਨ ਅਨਸਰਾਂ ਨੂੰ ਜੋੜ ਦਿੱਤਾ ਨਾ ਕੌਮੀ ਘਰ ਦੇ ਸੁਪਨੇ ਦੀ ਲਹਿਰ ਨਾਲ! ਸਮਾਂ ਰਹਿੰਦੇ ਜੇ ਇਹਨਾਂ ਤੋਂ ਦੂਰੀ ਬਣਾ ਕੇ ਰੱਖੀ ਹੁੰਦੀ ਤੇ ਐਸੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੁੰਦੀ ਤਾਂ ਇਹਨਾਂ ਦੇ ਦਾਗ ਤੁਹਾਡੇ ਦਾਮਨ ਤੇ ਨਾ ਲੱਗਦੇ।

ਅਖੀਰ 'ਤੇ ਸ਼ਿਰੋਮਣੀ ਕਮੇਟੀ ਤੇ ਉਸ ਸਮੇਂ ਦਾ ਅਖੌਤੀ ਜਥੇਦਾਰ ਕੋਈ ਪੰਥ ਹਿਤੈਸ਼ੀ ਬਿਆਨ ਦਿੰਦਾ ਐਸੀ ਕੋਈ ਸਾਨੂੰ ਕੋਈ ਆਸ ਹੀ ਨਹੀਂ ਸੀ। ਸਗੋਂ ਇਸ ਦੇ ਉਲਟ ਜਦੋਂ ਅਸੀਂ ਆਸਨਸੋਲ ਵਾਲੀ ਘਟਨਾ ਜਿਸ ਵਿੱਚ ਪ੍ਰੋ ਦਰਸ਼ਨ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ 'ਤੇ ਹਮਲਾ ਕੀਤਾ ਗਿਆ ਉਸ ਵੱਲ ਝਾਤ ਮਾਰੀਏ ਤਾਂ ਉਹ ਸ਼ਿਰੋਮਣੀ ਕਮੇਟੀ ਅਤੇ ਪਟਨੇ ਵਾਲੇ ਅਖੌਤੀ ਜਥੇਦਾਰ ਦੇ ਗੁੰਡੇ ਗਾਲੀ ਗਲੌਚ ਅਤੇ ਡਾਂਗਾਂ ਨਾਲ ਮਰਿਯਾਦਾ ਲਾਗੂ ਕਰਵਾਉਣ ਪਹੁੰਚੇ ਸਨ। ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੀ ਕੌਮ ਦਾ ਗੈਰ ਜਿੰਮੇਵਾਰਾਨਾ ਰਵਈਆ ਹੀ ਸਾਨੂੰ ਲੈ ਡੁੱਬੇਗਾ।

Leonard Mosley ਅੰਗਰੇਜ ਪੱਤਰਕਾਰ ਅਤੇ ਲਿਖਾਰੀ ਨੇ ਸਾਡੀ ਮਾਨਸਿਕਤਾ ਦਾ ਸਹੀ ਨਕਸ਼ਾ ਖਿੱਚਿਆ ਸੀ "ਦੂਰਦਰਸ਼ਿਤਾ ਨੂੰ ਸਿੱਖ ਬਲਾ ਕਰਕੇ ਹੀ ਜਾਣਦੇ ਹਨ"।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top