Share on Facebook

Main News Page

੨੦੧੬ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ 'ਤੇ ਬੰਬ ਨਾਲ ਹਮਲਾ ਕਰਨ ਵਾਲੇ ਪੁਲਿਸ ਵਲੋਂ ਗਿਰਫ਼ਤਾਰ

👉 (ਖ਼ਬਰ ਸੱਚੀ ਹੋਣ ਦੇ ਬਾਵਜੂਦ ਇਸ ਅਖਬਾਰ ਵੱਲੋਂ ਵਰਤੀ ਸ਼ਬਦਾਵਲੀ ਨਾਲ ਖ਼ਾਲਸਾ ਨਿਊਜ਼ ਸਹਿਮਤ ਨਹੀਂ।)

੨੦੧੬ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਅਕਾਲ ਉਪਮਾ ਜਥਾ, ਵੱਲੋਂ ਰਾਮਗੜ੍ਹੀਆ ਬੁੰਗਾ (ਖੱਡੀਆਂ ਵਾਲਾ ਚੌਕ) ਨਜ਼ਦੀਕ ਗੁਰੂ ਅਰਜਨ ਦੇਵ ਸਰਾਂ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਇੱਕ ਵਿਸੇਸ਼ ਗੁਰਮਤ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਸਿਰਦਾਰ ਪ੍ਰਭਦੀਪ ਸਿੰਘ (ਟਾਈਗਰ ਜਥਾ ਯੂ.ਕੇ ਅਤੇ ਸਿੰਘਨਾਦ ਰੇਡਿਉ), ਡਾ. ਹਨਵੰਤ ਸਿੰਘ ਪਟਿਆਲਾ, ਡਾ. ਅਮਰਜੀਤ ਕੌਰ ਇਤਿਹਾਸਕਾਰ, ਸਿਰਦਾਰ ਜੋਗਿੰਦਰ ਸਿੰਘ ਫੌਜੀ, ਜਗਜੀਤ ਸਿੰਘ ਦੋਦੇ ਅਤੇ ਸਿਰਦਾਰ ਬਲਦੀਪ ਸਿੰਘ ਰਾਮੂਵਾਲੀਆ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਸਾਬਕਾ ਸੇਵਾਦਾਰ ਅਕਾਲ ਤਖਤ ਸਾਹਿਬ ਸਨ ।

ਇਸ ਸੈਮੀਨਾਰ ਦੇ ਉਪਰੰਤ ਜਦੋਂ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ, ਸ. ਬਲਦੀਪ ਸਿੰਘ ਰਾਮੂਵਾਲੀਆ ਅਤੇ ਕੁੱਝ ਹੋਰ ਸਿੰਘ ਕਾਰ 'ਚ ਬੈਠ ਕੇ ਚੱਲ ਪਏ, ਜਿਨ੍ਹਾਂ ਨਾਲ ਦੋ ਸਿੰਘ ਜਿਨ੍ਹਾਂ ਵਿੱਚ ਸ. ਰਵਿੰਦਰ ਸਿੰਘ ਨਾਗੋਕੇ ਵੀ ਸ਼ਾਮਿਲ ਸਨ, ਉਹ ਮੋਟਰਸਾਈਕਲ 'ਤੇ ਚੱਲ ਪਏ। ਉਨ੍ਹਾਂ ਪਿੱਛੇ ਟਕਸਾਲੀ ਮੰਡ੍ਹੀਰ ਵੀ ਮੋਟਰਸਾਈਕਲਾਂ 'ਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਥੋੜ੍ਹੀ ਦੂਰ ਜਾ ਕੇ ਸ. ਪ੍ਰਭਦੀਪ ਸਿੰਘ ਨੇ ਆਪਣੇ ਅਗਾਂਹ ਮੋਟਰਸਾਈਕਲ 'ਤੇ ਜਾ ਰਹੇ ਸ. ਨਾਗੋਕੇ ਨੂੰ ਰੁਕਣ ਲਈ ਕਿਹਾ। ਸ. ਨਾਗੋਕੇ ਹਾਲੇ ਕਾਰ ਦੇ ਨੇੜੇ ਪਹੁੰਚੇ ਹੀ ਸਨ, ਇੱਕ ਧਮਾਕਾ ਹੋਇਆ, ਜਿਸ ਨਾਲ ਕਾਰ ਹਿੱਲ ਗਈ, ਜਿਸ ਨਾਲ ਕਾਰ ਦਾ ਸ਼ੀਸਾ ਕਰੈਕ ਹੋ ਗਿਆ, ਅਤੇ ਹੋਰ ਨੁਕਸਾਨ ਹੋਇਆ, ਪਰ ਕਾਰ 'ਚ ਸਵਾਰ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ ਅਤੇ ਹੋਰ ਸਿੰਘ ਬੱਚ ਗਏ, ਸ. ਨਾਗੋਕੇ ਦੇ ਥੋੜ੍ਹੀਆਂ ਸੱਟਾਂ ਲੱਗੀਆਂ।

ਅਤੇ ਇਸ ਸਭ ਕੰਮ ਨੂੰ ਅੰਜ਼ਾਮ ਦੇਣ ਵਾਲੇ ਮੁਲਾਜਮਾਂ ਨੇ ਮੰਨਿਆ ਕੀ ਇਹੋ ਜਿਹੇ ਕੰਮਾਂ ਨੂੰ ਅੰਜਾਮ ਦੇਣ ਲਈ ਉਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਮਿਲਦੀ ਹੈ ਅਤੇ ਇਹੋ ਜਿਹੇ ਕੰਮ ਉਹ ਕਰਵਾਉਂਦੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top