Share on Facebook

Main News Page

ਰਾਸ਼ਟਰੀ ਸਵਯੰਸੇਵਕ ਸੰਘ (RSS) ਦੀ ਜਨਮ ਕੁੰਡਲੀ
ਨੋਟ:
ਇਹ ਲਿਖਤ Whatsapp ਤੋਂ ਪ੍ਰਾਪਤ ਹੋਈ ਹੈ ਬਿਨਾਂ ਲੇਖਕ ਦੇ ਨਾਮ ਤੋਂ। ਜੇ ਲੇਖਕ ਆਪ ਇਹ ਪੋਸਟ ਦੇਖੇ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਕੁਮੈਂਟ ਵਿੱਚ ਨਾਮ ਲਿੱਖਣ ਦੀ ਕਿਰਪਾਲਤਾ ਕਰਨੀ ਜੀ। - ਸੰਪਾਦਕ  ਖ਼ਾਲਸਾ ਨਿਊਜ਼

(1) ਰਾਸ਼ਟਰੀ ਸਵਯੰਸੇਵਕ ਸੰਘ (RSS) ਦੀ ਸਥਾਪਨਾ 1925 ਵਿੱਚ ਨਾਗਪੁਰ ਵਿੱਚ ਦੁਸਹਿਰੇ ਦੇ ਦਿਨ ਹੋਈ। ਕੇਸ਼ਵ ਬਲਰਾਮ ਹੇਡਗੇਵਾਰ ਇਸਦਾ ਮੋਢੀ ਸੀ। 1937 ਵਿੱਚ ਇਟਲੀ ਜਾ ਕੇ ਮੁਸੋਲਿਨੀ ਨੂੰ ਮਿਲਣ ਵਾਲੇ ਮੁੰਜੇ ਤੋਂ ਉਹ ਪ੍ਰਭਾਵਿਤ ਸੀ। 1935 ਦਰਮਿਆਨ ਰਸਸ ਨਾਲ਼ ਨੇੜਤਾ ਰੱਖਣ ਵਾਲੇ ਅਖਬਾਰ 'ਕੇਸਰੀ' ਨੇ ਮੁਸੋਲਿਨੀ ਅਤੇ ਉਸਦੀ ਫਾਸੀਵਾਦੀ ਸੱਤ੍ਹਾ ਦੀ ਪ੍ਰਸ਼ੰਸਾ ਵਿੱਚ ਲਗਾਤਾਰ ਲੇਖ ਛਾਪੇ। ਮੁੰਜੇ ਨੇ ਹੇਡਗੇਵਾਰ ਨੂੰ ਮੁਸੋਲਿਨੀ ਦੁਆਰਾ ਨੌਜਵਾਨਾਂ ਦੇ ਦਿਮਾਗਾਂ ਵਿੱਚ ਜ਼ਹਿਰ ਘੋਲ਼ ਕੇ ਉਨ੍ਹਾਂ ਨੂੰ ਫਾਸੀਵਾਦੀ ਜੱਥੇਬੰਦੀ ਵਿੱਚ ਸ਼ਾਮਿਲ ਕਰਨ ਦੇ ਤੌਰ-ਤਰੀਕਿਆਂ ਬਾਰੇ ਦੱਸਿਆ। ਹੇਡਗੇਵਾਰ ਨੇ ਉਨ੍ਹਾਂ ਤੌਰ-ਤਰੀਕਿਆਂ ਦੀ ਵਰਤੋਂ ਉਸੇ ਵੇਲ਼ੇ ਤੋਂ ਸ਼ੁਰੂ ਕਰ ਦਿੱਤੀ ਅਤੇ ਸੰਘ ਅੱਜ ਵੀ ਉਨ੍ਹਾਂ ਤਰੀਕਿਆਂ ਦੀ ਵਰਤੋਂ ਕਰਦੀ ਹੈ।

The Sangh Parivar (translation: "Family of the [Rashtriya Swayamsevak] Sangh" or the "RSS family") refers, as an umbrella term, to the collection of Hindu nationalist organisations spawned by the Rashtriya Swayamsevak Sangh (RSS) and remain affiliated to it. These include the political party Bharatiya Janata Party, religious organisation Vishva Hindu Parishad, students union Akhil Bharatiya Vidyarthi Parishad, and the worker's union Bharatiya Kisaan Sangh. It is also often taken to include allied organisations such as the Shiv Sena, which share the ideology of the RSS. The Sangh Parivar represents the Hindu nationalist movement of India.

(2) ਸੰਘੀਆਂ ਨੇ ਖੁੱਲ ਕੇ ਜਰਮਨੀ ਤੇ ਇਟਲੀ ਵਿੱਚ ਨਾਜ਼ੀਆਂ ਦੁਆਰਾ ਯਹੂਦੀਆਂ ਦੇ ਕਤਲੇਆਮ ਦੀ ਹਮਾਇਤ ਕੀਤੀ ਤੇ ਇਹ ਮੰਨਿਆਂ ਕਿ ਆਪਣੀ ਨਸਲ ਦੀ ਸ਼ੁੱਧਤਾ ਲਈ ਜੋ ਮਹਾਨ ਕੰਮ ਹਿਟਲਰ ਨੇ ਕੀਤਾ ਹੈ ਉਹ ਸਾਨੂੰ ਭਾਰਤ ਵਿੱਚ ਵੀ ਅਪਨਾਉਣਾ ਚਾਹੀਦਾ ਹੈ।

(3) ਹਿੰਦੂ ਕੌਮ ਦੇ ਇਹਨਾਂ ਸੱਚੇ ਬਹਾਦਰ ਸਪੂਤਾਂ ਦੀ ਅਜ਼ਾਦੀ ਦੀ ਲੜਾਈ ਵਿੱਚ ਕੋਈ ਭੂਮਿਕਾ ਨਹੀਂ ਸੀ ਸਗੋਂ ਇਸਦੇ ਆਗੂ ਅੰਗਰੇਜ਼ਾਂ ਦੇ ਵਫਾਦਾਰ ਟੁੱਕੜਬੋਚ ਸਨ। ਸੰਘੀਆਂ ਦੇ ਵੀਰ ਸਾਵਰਕਰ ਤੇ ਵਾਜਪਈ ਜਿਹੇ ਚਹੇਤੇ ਸਿਆਸੀ ਆਗੂ ਜਦ ਕਦੇ ਗਲਤੀ ਨਾਲ਼ ਅੰਗਰੇਜ਼ਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਉਹ ਮੁਆਫੀਨਾਮੇ ਲਿਖਕੇ ਬਾਹਰ ਆ ਜਾਂਦੇ ਸਨ। ਮੁਆਫੀਨਾਮਿਆਂ ਦਾ ਇਹੀ ਦੌਰ ਇਹਨਾਂ ਨੇ ਐਮਰਜੈਂਸੀ ਦੇ ਦੌਰ 'ਚ ਵੀ ਜਾਰੀ ਰੱਖਿਆ ਸੀ ਜਦੋਂ ਇਹਨਾਂ ਉਸ ਵੇਲੇ ਦਾ ਸੰਘ-ਸੰਚਾਲਕ ਇੰਦਰਾਂ ਗਾਂਧੀ ਨੂੰ ਸੰਘ 'ਤੇ ਬੈਨ ਨਾ ਲਾਉਣ ਦੀਆਂ ਬੇਨਤੀਆਂ ਕਰ ਰਿਹਾ ਸੀ। ਇਹ ਇਹਨਾਂ ਦੀ ਦੁਖਦੀ ਰਗ਼ ਹੈ, ਇਸ ਕਰਕੇ ਅਜ਼ਾਦੀ ਦੇ ਇਤਿਹਾਸ ਨੂੰ ਬਦਲਣ ਲਈ ਇਹ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।

(4) ਰਾਸ਼ਟਰੀ ਸਵਯੰਸੇਵਕ ਸੰਘ ਦੀ ਫਿਰਕੂ ਵਿਚਾਰਧਾਰਾ ਦੇ ਮੁੱਖ ਨੁਕਤੇ ਹਨ:

(i) ਹਿੰਦੂ ਕੌਮ/ਨਸਲ ਦੀ ਸ਼ੁੱਧਤਾ, ਉੱਤਮਤਾ ਅਤੇ ਅੰਨ੍ਹਾ ਹਿੰਦੂ ਰਾਸ਼ਟਰਵਾਦ ਸੰਘ ਦੀ ਵਿਚਾਰਧਾਰਾ ਦਾ ਸਭ ਤੋਂ ਬੁਨਿਆਦੀ ਨੁਕਤਾ ਹੈ। ਭਾਵ ਹਿੰਦੂ ਹੀ ਸ਼ੁੱਧ ਭਾਰਤੀ ਤੇ ਸਭ ਤੋਂ ਮਹਾਨ ਹਨ। ਹਿੰਦੂਆਂ ਦਾ ਅਤੀਤ ਬੜਾ ਸੁਨਹਿਰਾ ਤੇ ਗੌਰਵਮਈ ਰਿਹਾ ਹੈ। ਹਿੰਦੂ ਮਿੱਥਾ, ਉਹਨਾਂ ਵਿਚਲੇ ਪਾਤਰ ਤੇ ਉਹਨਾਂ ਵਿੱਚ ਅਲੌਕਿਕ ਕਾਰਨਾਮਿਆਂ ਨੂੰ ਉਹ ਸੱਚੇ ਤੇ ਆਪਣੀ ਮਾਣਯੋਗ ਵਿਰਾਸਤ ਮੰਨਦੇ ਹਨ।

(ii) ਭਾਰਤ ਹਿੰਦੂਆਂ ਦਾ ਦੇਸ਼ ਹੈ ਤੇ ਹਿੰਦੂਆਂ ਤੋਂ ਬਿਨਾਂ ਇੱਥੇ ਹੋਰ ਕਿਸੇ ਨੂੰ ਰਹਿਣ ਦਾ ਕੋਈ ਹੱਕ ਨਹੀਂ। ਬਾਕੀ ਧਰਮਾਂ ਦੇ ਲੋਕਾਂ ਨੂੰ ਜਾਂ ਤਾਂ ਭਾਰਤ ਛੱਡਣਾ ਪਵੇਗਾ ਜਾਂ ਫਿਰ ਬਿਨਾ ਕਿਸੇ ਨਾਗਰਿਕ, ਜਮਹੂਰੀ ਹੱਕਾਂ ਦੇ ਹਿੰਦੂਆਂ ਦੇ ਗੁਲਾਮ ਬਣਕੇ ਦੂਜੇ ਦਰਜੇ ਦੇ ਨਾਗਰਿਕ ਦੇ ਤੌਰ 'ਤੇ ਰਹਿਣਾ ਚਾਹੀਦਾ ਹੈ। ਅਸਲ ਵਿੱਚ ਕਮਿਊਨਿਸਟ, ਮੁਸਲਮਾਨ ਤੇ ਇਸਾਈਆਂ ਨੂੰ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣ ਮੰਨਦੇ ਹਨ। ਇਸ ਤੋਂ ਬਿਨਾਂ ਬਾਕੀ ਧਰਮਾਂ ਤੇ ਜਮਹੂਰੀ, ਤਰਕਸ਼ੀਲ ਤੇ ਅਗਾਂਹਵਧੂ ਲਹਿਰਾਂ ਨੂੰ ਵੀ ਉਹ ਰੱਜ ਕੇ ਨਫ਼ਰਤ ਕਰਦੇ ਹਨ।

(iii) ਪਰ ਭਾਰਤ ਦੇ ਸਭ ਹਿੰਦੂਆਂ ਲਈ ਵੀ ਕੋਈ ਬਰਾਬਰ ਹੱਕ ਨਹੀਂ ਹਨ। ਮੰਨੂ ਸਿਮਰਤੀ ਵਿੱਚ ਦੱਸਿਆ ਜਾਤ-ਪਾਤੀ ਢਾਂਚਾ ਭਾਰਤੀ ਸਮਾਜ ਲਈ ਆਦਰਸ਼ਕ ਹੈ। ਸਭ ਜਾਤਾਂ ਨੂੰ ਉਹਨਾਂ ਦੇ ਹਿੱਸੇ ਆਉਂਦੇ ਕੰਮ ਕਰਨੇ ਚਾਹੀਦੇ ਹਨ। ਇਸ ਨਾਲੋਂ ਵੀ ਵੱਧ ਮੰਨੂ ਸ੍ਰਿਮਤੀ ਵਿਚਲੇ ਵਿਚਾਰ, ਜੀਵਨ ਜਾਂਚ, ਰੀਤੀ ਰਿਵਾਜ ਤੇ ਸੱਭਿਆਚਾਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਸਲ ਵਿੱਚ ਇਹ ਧਰਮ ਹੀ ਸੰਸਾਰ ਦਾ ਇੱਕੋ-ਇੱਕ ਧਰਮ ਹੈ ਜੋ ਗੈਰ-ਬਰਾਬਰੀ ਨੂੰ ਆਪਣੇ ਸਿਧਾਂਤ ਵਿੱਚ ਵੀ ਮਾਨਤਾ ਦਿੰਦਾ ਹੈ। (ਸਮੁੱਚਾ ਜਾਤ-ਪਾਤੀ ਪ੍ਰਬੰਧ ਤੇ ਪੂਰਾ ਮੰਨੂ ਸ੍ਰਿਮਤੀ ਕਿੰਨਾ ਮਨੁੱਖਦੋਖੀ ਹੈ ਇਸ ਬਾਰੇ ਸ਼ਾਇਦ ਕਿਸੇ ਨੂੰ ਦੱਸਣ ਦੀ ਲੋੜ ਨਹੀਂ।)

(iv) ਸੰਘ ਜਿੰਨਾ ਗੈਰ-ਹਿੰਦੂਆਂ ਤੇ ਨੀਵੀਆਂ ਜਾਤਾਂ ਦਾ ਵਿਰੋਧੀ ਹੈ ਉਨਾ ਹੀ ਉਹ ਔਰਤ ਵਿਰੋਧੀ ਵੀ ਹੈ। ਸੰਘ ਮੁਤਾਬਕ ਔਰਤਾਂ ਦਾ ਕੰਮ ਪਤੀ ਦੀ ਸੇਵਾ ਕਰਨਾ, ਘਰ ਸੰਭਲਣਾ ਤੇ ਬੱਚੇ ਪੈਦਾ ਕਰਨਾ ਹੈ। ਘਰ ਤੋਂ ਬਾਹਰ ਦੇ ਕੰਮਾਂ ਵਿੱਚ ਨਾ ਤਾਂ ਔਰਤਾਂ ਨੂੰ ਮਰਦਾਂ ਵਾਂਗ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਅਜਿਹੇ ਹੱਕ ਦਿੱਤੇ ਜਾਣੇ ਚਾਹੀਦੇ ਹਨ। ਸੰਘ ਆਪਣੇ ਵਿੱਦਿਅਕ ਪ੍ਰੋਗਰਾਮ ਵਿੱਚ ਵੀ ਕੁੜੀਆਂ ਲਈ ਵੱਖਰੇ ਸਿਲੇਬਸਾਂ ਦੀ ਮੰਗ ਕਰਦਾ ਹੈ ਜਿਸ ਵਿੱਚ ਉਹਨਾਂ ਨੂੰ ਘਰ-ਬਾਰ ਸੰਭਾਲਣ ਤੇ ਪਤੀ ਦੀ ਸੇਵਾ (ਗੁਲਾਮੀ) ਕਰਨ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਹੋਰ ਗਿਆਨ-ਵਿਗਿਆਨ ਦਾ ਔਰਤਾਂ ਲਈ ਕੋਈ ਮਹੱਤਵ ਨਹੀਂ। ਅੱਜ ਵੀ ਸੰਘ ਦੇ ਕੇਂਦਰੀ ਢਾਂਚੇ ਵਿੱਚ ਇੱਕ ਵੀ ਔਰਤ ਨਹੀਂ ਹੈ।

(5) ਸੰਘ ਦਾ ਢਾਂਚਾ ਵੀ ਹਿਟਲਰ ਤੇ ਮੁਸੋਲਿਨੀ ਦੀਆਂ ਪਾਰਟੀਆਂ ਵਾਂਗ ਪੂਰੀ ਤਰਾਂ ਫਾਸੀਵਾਦੀ ਹੈ। ਭਾਵ ਇਸ ਵਿੱਚ ਕੋਈ ਜਮਹੂਰੀਅਤ ਨਹੀਂ ਹੁੰਦੀ, ਕੋਈ ਚੋਣ ਨਹੀਂ ਹੁੰਦੀ। ਸਭ ਤੋਂ ਉੱਪਰ ਸੰਘ-ਸੰਚਾਲਕ (ਜਾਂ ਸਰਸੰਘਸੰਚਾਲਕ) ਹੁੰਦਾ ਹੈ ਤੇ ਸਭ ਢਾਂਚਾ ਉਸਦੇ ਹੁਕਮਾਂ ਅਨੁਸਾਰ ਚਲਦਾ ਹੈ। ਇਸਦੀ ਚੋਣ ਨਹੀਂ ਕੀਤੀ ਜਾਂਦੀ ਸਗੋਂ ਪੁਰਾਣਾ ਸੰਘ-ਸੰਚਾਲਕ ਆਪਣਾ ਅਗਲਾ ਵਾਰਸ ਚੁਣਦਾ ਹੈ। ਸੰਘ ਦੇ ਕਾਰਕੁੰਨਾਂ ਨੂੰ ਆਪਣੇ ਤੋਂ ਉੱਪਰਲਿਆਂ ਦਾ ਹਰ ਹੁਕਮ ਅੱਖਾਂ ਮੀਚ ਕੇ ਮੰਨਣ ਲਈ ਤਿਆਰ ਕੀਤਾ ਜਾਂਦਾ ਹੈ। 

(6) ਸੰਘ ਨੇ ਸਮਾਜ ਦੇ ਵੱਖੋ-ਵੱਖਰੇ ਤਬਕਿਆਂ ਤੇ ਵੱਖੋ-ਵੱਖਰੇ ਕੰਮਾਂ ਮੁਤਾਬਕ ਅਨੇਕਾਂ ਜਥੇਬੰਦੀਆਂ ਬਣਾ ਕੇ ਆਪਣਾ ਜਾਲ ਦੇਸ਼ ਵਿੱਚ ਫੈਲਾਇਆ ਹੋਇਆ ਹੈ ਜਿਨ੍ਹਾਂ ਦੀ ਗਿਣਤੀ 200 ਦੇ ਕਰੀਬ ਹੈ। ਇਹਨਾਂ ਵਿੱਚੋਂ ਕੁੱਝ ਅਹਿਮ ਜਥੇਬੰਦੀਆਂ ਹਨ - ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਹਿੰਦੂ ਵਾਹਿਣੀ (ਨੌਜਵਾਨ ਜਥੇਬੰਦੀ), ਦੁਰਗਾ ਵਾਹਿਣੀ (ਕੁੜੀਆਂ ਦੀ ਜਥੇਬੰਦੀ), ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, , ਭਾਰਤੀ ਕਿਸਾਨ ਸੰਘ, ਭਾਰਤੀ ਮਜ਼ਦੂਰ ਸੰਘ, ਵਿੱਦਿਆ ਭਾਰਤੀ, ਰਾਸ਼ਟਰੀ ਸਿੱਖ ਸੰਗਤ, ਸਵਦੇਸ਼ੀ ਜਾਗਰਣ ਮੰਚ, ਸੇਵਾ ਭਾਰਤੀ, ਏਕਲ ਵਿਦਿਆਲਿਯ, ਹਿੰਦੂ ਵਿਵੇਕ ਕੇਂਦਰ, ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ। ਇਸਦੀਆਂ ਸੰਸਾਰ ਦੇ 30 ਤੋਂ ਵਧੇਰੇ ਦੇਸ਼ਾਂ ਵਿੱਚ ਵੀ ਅਨੇਕਾਂ ਸ਼ਾਖਾਵਾਂ ਹਨ।

(7) ਭਾਜਪਾ, ਸੰਘ ਦਾ ਸਿਆਸੀ ਵਿੰਗ ਹੈ। ਭਾਜਪਾ ਤੇ ਸੰਘ ਪੂਰੀ ਤਰ੍ਹਾਂ ਇੱਕੋ ਨਹੀਂ ਹਨ। ਭਾਜਪਾ ਸੰਘ ਦੇ ਅਧੀਨ ਹੈ ਪਰ ਸੰਘ ਭਾਜਪਾ (ਭਾਵੇਂ ਇਹਦੀ ਸਰਕਾਰ ਵੀ ਹੋਵੇ) ਅੱਗੇ ਜਰਾ ਵੀ ਜੁਆਬਦੇਹ ਨਹੀਂ ਹੈ। ਭਾਜਪਾ ਤੇ ਸੰਘ ਦੀ ਇਸ ਸਾਂਝ ਤੇ ਸੰਘ ਦੀਆਂ ਜਥੇਬੰਦੀਆਂ ਦੇ ਜਾਲ਼ ਨੂੰ ਵੇਖਦੇ ਹੋਏ ਕਿਸੇ ਥਾਂ ਭਾਜਪਾ ਦੇ ਹਾਰਨ ਨੂੰ ਸੰਘ ਦੀ ਹਾਰ, ਜਾਂ ਸੰਘ ਦਾ ਕਮਜ਼ੋਰ ਹੋਣਾ ਨਹੀਂ ਮੰਨਿਆਂ ਜਾਣਾ ਚਾਹੀਦਾ। ਹਾਂ, ਭਾਜਪਾ ਦੇ ਕੇਂਦਰੀ ਸੱਤ੍ਹਾ ਸਾਂਭਣ ਮਗਰੋਂ ਸੰਘੀ ਨਿੱਕਰਧਾਰੀ ਹੋਰ ਭੂਤਰੇ ਹਨ।

(8) ਸੰਘ ਦਾ ਆਪਣਾ ਮਿਲਟਰੀ ਸਕੂਲ ਵੀ ਹੈ ਜਿਸਦਾ ਨਾ ਭੋਂਸਲੇ ਮਿਲਟਰੀ ਸਕੂਲ ਹੈ। ਇਹ ਸਕੂਲ ਨਾਸਿਕ ਵਿੱਚ ਹੈ। ਇਸਦੀ ਸਥਾਪਨਾ 1937 ਵਿੱਚ ਹਿੰਦੂ ਮਹਾਂਸਭਾ ਦੇ ਆਗੂ ਡਾ. ਬੀ.ਐੱਸ. ਮੂੰਜੇ ਨੇ ਅੰਗਰੇਜ਼ਾਂ ਦੀ ਮਦਦ ਨਾਲ਼ ਕੀਤੀ ਸੀ। ਇਸ ਸਕੂਲ ਵਿੱਚ ਲੜਾਈ ਲਈ ਸਰੀਰਕ ਸਿਖਲਾਈ ਤੋਂ ਬਿਨਾਂ ਬੰਦੂਕਾਂ, ਬੰਬ ਤੇ ਟੈਂਕ ਜਿਹੇ ਹਥਿਆਰ ਵੀ ਚਲਾਉਣੇ ਸਿਖਾਏ ਜਾਂਦੇ ਹਨ। ਇੱਥੋਂ ਟ੍ਰੇਨਿੰਗ ਹਾਸਲ ਕਰ ਚੁੱਕੇ ਹਿੰਦੂ ਅੱਤਵਾਦੀ ਮਾਲੇਗਾਉਂ ਬੰਬ ਧਮਾਕਿਆਂ, ਨੰਦੇੜ ਬੰਬ ਕਾਂਡ ਸਮੇਤ ਅਨੇਕਾਂ ਦਹਿਸ਼ਤਗਰਦ ਕਾਰਿਆਂ ਵਿੱਚ ਸ਼ਾਮਲ ਰਹਿ ਚੁੱਕੇ ਹਨ ਤੇ ਕਿੰਨੇ ਹੀ ਮਾਮਲਿਆਂ ਵਿੱਚ ਉਹਨਾਂ ਦੀ ਕੋਈ ਖ਼ਬਰ ਨਹੀਂ ਹੈ। ਬਾਬਰੀ ਮਸਜਿਦ ਕਾਂਡ, ਗੁਜਰਾਤ ਨਸਲਕੁਸ਼ੀ ਤੇ ਮੁਜੱਫਰਨਗਰ ਦੇ ਕਤਲੇਆਮ ਜਿਹੇ ਮਾਮਲਿਆਂ ਵੀ ਇੱਥੇ ਤਿਆਰ ਕੀਤੇ ਦਹਿਸ਼ਤਗਰਦਾਂ ਦਾ ਸ਼ਾਮਲ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਹੈ।

ਭੋਂਸਲੇ ਮਿਲਟਰੀ ਸਕੂਲ ਵਿੱਚੋਂ ਵੱਡੀ ਗਿਣਤੀ ਵਿੱਚ ਅਫ਼ਸਰ ਭਾਰਤੀ ਫ਼ੌਜ ਦੀਆਂ ਤਿੰਨਾਂ ਸ਼੍ਰੇਣੀਆਂ ਵਿੱਚ ਵੀ ਜਾਂਦੇ ਹਨ। ਇਸ ਤਰਾਂ ਇਹ ਹਿੰਦੂ ਦਹਿਸ਼ਤਗਰਦ ਭਾਰਤੀ ਫੌਜ ਦੇ ਇੱਕ ਹਿੱਸੇ ਨੂੰ ਵੀ ਆਪਣੇ ਅਸਰ ਅਧੀਨ ਰੱਖਦੇ ਹਨ। ਇਹ ਮਿਲਟਰੀ ਸਕੂਲ ਪੂਰੀ ਤਰਾਂ ਗੈਰ-ਕਨੂੰਨੀ ਹੈ ਪਰ ਇਸਦੀ ਸਥਾਪਨਾ ਤੋਂ 80 ਸਾਲਾਂ ਬਾਅਦ ਵੀ ਇਹ ਸਕੂਲ (ਮਿਲਟਰੀ ਕੈਂਪ) ਧੜੱਲੇ ਨਾਲ਼ ਚੱਲ ਰਿਹਾ ਹੈ। ਭਾਜਪਾ ਤੋਂ ਬਿਨਾਂ ਬਾਕੀ ਸਰਕਾਰਾਂ ਨੇ ਵੀ ਕਦੇ ਨਾ ਤਾਂ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਇਸ ਉੱਪਰ ਕੋਈ ਸਵਾਲ ਖੜਾ ਕੀਤਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top