Share on Facebook

Main News Page

ਗੁਰਬਾਣੀ ਚਾਨਣ 'ਚ ਹਉਂਮੈ
-: ਅਵਤਾਰ ਸਿੰਘ ਮਿਸ਼ਨਰੀ 19.07.19

ਹਉਂਮੈ ਦੋ ਅੱਖਰਾਂ ਦਾ ਜੋੜ ਹੈ ਹਉਂ ਅਤੇ ਮੈਂ ਅਤੇ ਇਹ ਸੰਸਕ੍ਰਿਤ ਦਾ ਸ਼ਬਦ ਹੈ। ਹਉਂ ਦਾ ਅਰਥ ਵੀ ਮੈਂ ਹੈ। ਸੋ ਹਉਂਮੈ ਦਾ ਅਰਥ ਮੈਂ ਮੈਂ ਹੋ ਗਿਆ। ਮੈਂ ਮੇਰੀਅਹੰਕਾਰਅਭਿਮਾਨ। ਅਹੰਮਤਿ ਭਾਵ ਰੂਹਾਨੀ ਅਗਿਆਨ, ਮੈਂ ਪੁਨੇ ਦਾ ਭਾਵ ਜੋ ਅੰਦਰ ਸਥੂਲ ਰੂਪ ਧਾਰ ਲਵੇ। "ਮੈਂ" ਜਦ "ਮੈਂ ਨਹੀਂ" ਵੱਲ ਜਾਂਦੀ ਤਾਂ ਆਪਾ ਨਿਵਾਰਦੀ ਹੈ। "ਮੈਂ" ਜਦ "ਹਉ" ਵੱਲ ਝੁਕਦੀ "ਹਉਂ ਹਉਂ" ਦ੍ਰਿੜ੍ਹ ਹੋ ਜਾਂਦੀ ਤਦ ਆਪਾ ਦ੍ਰਿੜ੍ਹ ਕਰਦੀ ਹੈ। ਇਸ ਭਾਵ ਤੋਂ ਮੋਹ ਮਾਯਾ ਵਿੱਚ ਫਸਦੀ ਹੈ ਇਹ ਹਉਂਮੈ ਹੈ- ਹਉਮੈ ਦੀਰਘ ਰੋਗੁ ਹੈ (੪੬੬) ਅੰਤਰਿ ਹਉਮੈ ਕੰਡਾ ਹੇ॥(੧੩)

ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਸਿੱਖ ਫਲਸਫੇ ਮੁਤਾਬਿਕ ਹਉਂਮੈ ਜੋ ਰੱਬ ਅਤੇ ਇਨਸਾਨ ਵਿਚਕਾਰ ਰੁਕਾਵਟ ਬਣੀ ਰਹਿੰਦੀ ਹੈ। ਹਉਂਮੈ ਵਾਲਾ ਇਨਸਾਨ ਰੱਬ ਨੂੰ ਵੀ ਦੂਜੇ ਥਾਂ ਰੱਖਦਾ ਅਤੇ ਉਹ ਕੁਦਰਤਇਨਸਾਨੀਅਤ ਅਤੇ ਰੱਬ ਨਾਲ ਪਿਆਰ ਨਹੀਂ ਕਰ ਸਕਦਾ ਕਿਉਂਕਿ ਪਿਆਰ ਕਰਨ ਵਾਸਤੇ ਕੁਰਬਾਨੀ ਦਾ ਜ਼ਜਬਾ ਹੋਣਾ ਚਾਹੀਦਾ ਹੈ ਪਰ ਹਉਂਮੈ ਵਾਲੇ ਨੂੰ ਖੁਦ ਤੋਂ ਸਿਵਾ ਹੋਰ ਕੁਝ ਅਹਿਮਵੱਡਾਚੰਗਾ ਨਜ਼ਰ ਨਹੀਂ ਆਉੰਦਾ।

 ਗੁਰੂ ਨਾਨਕ ਸਾਹਿਬ ਆਸਾ ਕੀ ਵਾਰ 'ਚ ਦਰਸਾਉਂਦੇ ਹਨ ਕਿ- ਹਉਂ ਵਿਚਿ ਆਇਆ ਹਉਂ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉਂ ਵਿਚਿ ਮੂਆ॥ ਹਉਂ ਵਿਚਿ ਦਿਤਾ ਹਉਂ ਵਿਚਿ ਲਇਆ॥ ਹਉਂ ਵਿਚਿ ਖਟਿਆ ਹਉਂ ਵਿਚਿ ਗਇਆ॥ ਹਉਂ ਵਿਚਿ ਸਚਿਆਰੁ ਕੂੜਿਆਰੁ॥ ਹਉਂ ਵਿਚਿ ਪਾਪ ਪੁੰਨ ਵੀਚਾਰੁ॥ ....॥ ਇਹ ਸਾਰਾ ਸ਼ਬਦ ਵਿਸਥਾਰ ਨਾਲ ਹਉਂਮੈ ਦੀ ਵਿਆਖਿਆ ਹੈ ਪਰ ਅਖੀਰ ਤੇ ਫੁਰਮਾਂਦੇ ਹਨ ਕਿ ਜੇ ਇਨਸਾਨ ਹਉਂਮੈ ਨੂੰ ਬੁੱਝ ਲਵੇ ਉਸ ਨੂੰ ਹੀ ਮਾਲਕ ਦੇ ਦਰ ਦੀ ਸੋਝੀ ਹੋ ਸਕਦੀ ਹੈ- ਹਉਂਮੈ ਬੂਝੈ ਤਾ ਦਰ ਸ਼ੂਝੈ॥ (੪੬੬)

ਦੁਨੀਆਂ ਵਿੱਚ ਜਿਤਨੇ ਵੀ ਸਰੀਰਕ ਅਤੇ ਮਾਨਸਿਕ ਰੋਗ ਹਨ ਹਉੰਮੈ ਸਭ ਨਾਲੋਂ ਵੱਡਾ ਤੇ ਦੀਰਘ (ਲੰਬਾ) ਰੋਗ ਹੈ ਪਰ ਇਹ ਲਾਇਲਾਜ਼ ਨਹੀ- ਹਉਂਮੈ ਦੀਰਘੁ ਰੋਗੁ ਹੈ ਦਾਰੂ ਭੀ ਇਸ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕ ਕਹੈ ਸੁਨਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥(੪੬੬) ਜਦ ਇਨਸਾਨ ਰੱਬ ਦੀ ਪੈਦਾ ਕੀਤੀ ਹਉਂਮੈ ਨੂੰ ਸਮਝ ਜਾਂਦਾ ਤਾਂ ਉਸ ਅਤੇ ਇਨਸਾਨ ਵਿੱਚ ਦਾ ਫਾਂਸਲਾ ਖਤਮ ਹੋ ਜਾਂਦਾ ਹੈ। ਜਦ ਇਨਸਾਨ ਕਰਤੇ ਦੇ ਹੁਕਮ ਚ ਰਹਿ ਕੇ ਜੀਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹਉਂਮੈ ਖਤਮ ਹੋ ਜਾਂਦੀ ਹੈ। ਹਉਂਮੈ ਕੂੜ ਦਾ ਪਰਦਾ ਹੈ ਜੋ ਰੱਬ ਦੀ ਬਜਾਏ ਆਪਣੇ ਮਨ ਦੀ ਅਵਾਜ਼ ਨੂੰ ਸੁਣਨ ਨਾਲ ਪੈਦਾ ਹੁੰਦੀ ਹੈ। ਹਉਂਮੈ ਮੁਕਤੀ ਮਾਰਗ ਚ ਸਭ ਤੋਂ ਵੱਡੀ ਰੁਕਾਵਟ ਹੈ। ਨਾਮ ਦਾ ਤੇ ਹਉਂਮੈ ਦਾ ਆਪਸੀ ਵਿਰੋਧ ਹੈ ਜਿੱਥੇ ਨਾਮ ਓਥੇ ਹਉਂਮੈ ਨਹੀ ਤੇ ਜਿੱਥੇ ਹਉਂਮੈ ਓਥੇ ਨਾਮ ਨਹੀ ਵੱਸ ਸਕਦਾ- ਹਉਂਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਂਇ॥ (੫੬੦)

ਹਉਂਮੈ ਨੂੰ ਮਾਰਨ ਤੋਂ ਬਿਨਾ ਰੱਬੀ ਭਗਤੀ ਵੀ ਨਹੀਂ ਹੋ ਸਕਦੀ- ਇਸ ਮਾਰੀ ਬਿਨੁ ਭਗਤਿ ਨ ਹੋਈ॥(ਗੁਰੂ ਗ੍ਰੰਥ) ਹਉਂਮੈ ਨੂੰ ਮਾਰਨ ਤੋਂ ਭਾਵ ਬੁਰੇ ਵਿਚਾਰਾਂ ਤੇ ਖਿਆਲਾਂ ਦਾ ਖਤਮ ਕਰਨਾ ਹੈ। ਇਹ ਸ਼ਬਦ ਨਾਲ ਹੀ ਮਾਰੀ ਤੇ ਨਿਵਾਰੀ ਜਾ ਸਕਦੀ ਹੈ-ਹਉਂਮੈ ਮਾਰੇ ਸਬਦਿ ਨਿਵਾਰੇ॥ ਹਰਿ ਕਾ ਨਾਮੁ ਰਖੈ ਉਰਿ ਧਾਰੇ॥ (੧੦੪੬) ਹਉਂਮੈ ਇੱਕ ਜ਼ਹਿਰ ਵੀ ਹੈ ਜਿਸ ਨੂੰ ਗੁਰ ਸ਼ਬਦ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ- ਹਉਂਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ॥ ਗਰੜੁ ਸਬਦੁ ਮੁਖਿ ਪਾਇਆ ਹਉਂਮੈ ਬਿਖੁ ਹਰਿ ਮਾਰੀ॥ (੧੨੬੦) ਹਉਂਮੈ ਅੰਦਰਲੀ ਮੈਲ ਨਾਲ ਅੰਤਰਸ਼ਕਰਣ ਮੈਲਾ ਹੋ ਜਾਂਦਾ ਹੈ ਜੋ ਸ਼ਬਦ ਤੋਂ ਬਿਨਾ ਧੁਪ ਨਹੀਂ ਸਕਦਾ- ਹਉਂਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ॥ ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ॥ (੪੧੫)

ਹੰਕਾਰੀ ਮਨੁੱਖ ਬਾਂਸ ਵਰਗਾ ਹੁੰਦਾ ਹੈ ਜੋ ਚੰਦਨ ਦੇ ਨੇੜੇ ਵੱਸ ਕੇ ਵੀ ਖੁਸ਼ਬੋ ਧਾਰਨ ਨਹੀਂ ਕਰਦਾ- ਕਬੀਰ ਬਾਂਸ ਬਡਾਈ ਬੂਡਿਆ ਇਉਂ ਮਤ ਬੂਡਹੁ ਕੋਇ॥ ਚੰਦਨਕੈ ਨਿਕਟੈ ਬਸੈ ਬਾਂਸ ਸੁਗੰਧੁ ਨ ਹੋਇ॥੧੨॥ ਕਬੀਰ ਸਾਹਿਬ ਫੁਰਮਾਂਦੇ ਹਨ ਕਿ ਗਰਬ ਕਰਕੇ ਗਰੀਬਾਂ ਤੇ ਹੱਸਣਾ ਨਹੀਂ ਚਾਹੀਦਾ ਕਿਉਂਕਿ ਅਜੇ ਜੀਵਨ ਦੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ ਪਤਾ ਨਹੀਂ ਕੀ ਹੋਣਾ ਹੈ-ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥੩੯॥ ਇਕੱਲੀ ਮਾਇਆ ਤਿਆਗਣ ਦਾ ਕੀ ਫਾਇਦਾ ਜੇ ਮਾਨ ਨਹੀਂ ਛੱਡਿਆ ਜਿਸ ਨੇ ਵੱਡੇ ਵੱਡੇ ਮੁਨੀਆਂ ਨੂੰ ਵੀ ਖਾ ਲਿਆ- ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥ ਮਾਨ ਮੁਨੀ ਮੁਨਵਰ ਗਲੇ ਮਾਨੁ ਸਭੈ ਕਉ ਖਾਇ॥੧੫੬॥

ਤੀਰਥ ਯਾਤਰਾਚੰਗੇ ਕਰਮ ਤੇ ਪੁੰਨ ਦਾਨ ਕੀਤੇ ਨਿਹਫਲ ਹਨ ਜੇ ਹਉਂਮੈ ਹੰਕਾਰ ਨਹੀਂ ਗਿਆ। ਇਹ ਸਭ ਕੁਝ ਹਾਥੀ ਦੇ ਇਸ਼ਨਾਨ ਵਰਗਾ ਹੈ ਜੋ ਨਹਾ ਕੇ ਫਿਰ ਖੇਹ ਮਿਟੀ ਚ ਲੇਟਦਾ ਹੈ- ਤੀਰਥ ਬਰਤ ਅਰ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨੁ॥੪੬॥ (੧੪੨੮) ਸੋ ਹਉਂਮੈ ਤੋਂ ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਬਚਿਆ ਜਾ ਸਕਦਾ ਹੈ। ਕਮਾਈ ਤੋਂ ਭਾਵ ਕਮਾਉਣਾ ਭਾਵ ਗੁਰੂ ਗਿਆਨ 'ਤੇ ਚੱਲਣਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top