ਸੰਪਰਦਾਈ ਕਥਾ ਵਾਚਕ ਕਈ ਵਾਰ ਆਪਣੇ ਗਿਆਨ ਤੇ ਸੰਗਤ ਵਲੋਂ ਮਿਲੇ ਸਤਿਕਾਰ ਦੇ ਨਸ਼ੇ ਵਿਚ ਇਸ ਹੱਦ
ਤਕ ਚਲੇ ਜਾਂਦੇ ਹਨ ਕੇ ਉਹ ਗੁਰੂ ਦੀ ਹਜ਼ੂਰੀ ਵਿਚ ਬੈਠੀ ਸੰਗਤ ਦਾ ਅਪਮਾਨ ਕਰਨ ਤੋਂ ਵੀ ਗੁਰੇਜ਼
ਤਕ ਨਹੀਂ ਕਰਦੇ
.. ਗੁਰਦਵਾਰਾ ਕਮੇਟੀ ਵਲੋਂ ਉਲੀਕੇ ਗੁਰਮਤਿ ਸਮਾਗਮ
'ਚ ਇਕ ਖਾਸ ਰਕਮ ਤਹਿ ਕਰਨ
ਤੋਂ ਬਾਅਦ ਹਾਮੀ ਭਰ ਕੇ ਜਦੋ ਨਿਰਧਾਰਤ ਸਮੇ ਤੇ ਆਉਂਦੇ ਹਨ ਤਾਂ ਬਜਾਏ ਕਿਸੇ ਵਿਸ਼ੇ ਦੀ ਤਿਆਰੀ
ਕਰਨ ਜਾਂ ਗੁਰਮਤਿ ਵੀਚਾਰ ਦੀ ਥਾਂ ਇਧਰ ਉਧਰ ਦੀਆਂ ਗੱਲਾਂ ਜਾਂ ਸੰਗਤ ਤੇ ਪ੍ਰਬੰਧਕਾਂ ਨੂੰ ਹੀ
ਊਲ ਜਲੂਲ ਬੋਲ੍ ਕੇ ਮੋਟੇ ਲਿਫਾਫੇ ਲੈ ਕੇ ਤੁਰਦੇ ਬਣਦੇ ਹਨ ।
ਇਨ੍ਹਾਂ ਨੂੰ ਬਜ਼ੁਰਗ ਸੰਗਤ ਦੀਆਂ
ਕੁਰਸੀਆਂ ਤਾਂ ਦਿਖ ਜਾਂਦੀਆਂ ਹਨ, ਪਰ ਆਪਣੇ ਲਈ ਬਣੀਆਂ ਉਚੀਆਂ ਸਟੇਜਾਂ,
ਮਾਨ ਸਨਮਾਨ ਤੇ ਵੱਖਰੇ
ਗੱਦੇ ਨਹੀਂ ਦਿਖਦੇ । ਸੰਗਤ ਨੂੰ ਕੁਰਸੀਆਂ
'ਤੇ ਬੈਠਾ ਦੇਖ ਕਫ਼ਨ ਦੀ ਗੱਲ ਕਰਨ ਵਾਲੇ ਕਦੇ ਆਪਣੀ
ਕਥਾ / ਕੀਰਤਨ ਦੀ ਹੁੰਦੀ ਸੌਦੇਬਾਜ਼ੀ ਲਈ ਵੀ ਬੋਲਣ ਦੀ ਹਿੰਮਤ ਦਿਖਾਉਣ । ਕੀ ਧਰਮ ਦੇ ਨਾਮ ਤੇ
ਕਥਾ / ਕੀਰਤਨ ਲਈ ਮੂੰਹੋ ਮੰਗੀ ਰਕਮ ਲੈ ਕੇ ਕੀ ਇਹ ਵਪਾਰ ਨਹੀਂ ਕਰ ਰਹੇ ?
ਗੁਰੂ ਹਜ਼ੂਰੀ ਵਿਚ ਸਰੀਰਕਤੌਰ
'ਤੇ ਅਸਮਰੱਥ ਅਤੇ ਬਜ਼ੁਰਗਾਂ ਨੂੰ ਗੋਡਿਆਂ ਦੀ ਕਮਜ਼ੋਰੀ ਕਾਰਨ
ਕੁਰਸੀਆਂ 'ਤੇ ਬੈਠੇ ਦੇਖ ਜਿਨ੍ਹਾਂ ਕਥਾ ਵਾਚਕਾਂ ਨੂੰ ਤਕਲੀਫ ਹੈ ਉਹ ਕਿਰਪਾ ਕਰਕੇ ਘਰ ਬੈਠ ਜਾਣ
ਕਿਉਂਕਿ ਬਜ਼ੁਰਗ ਸਿੱਖ ਸੰਗਤ ਗੁਰਦਵਾਰੇ ਜਾਣਾ ਬੰਦ ਤਾਂ ਕਰ ਨਹੀਂ ਸਕਦੀ, ਪਰ ਜੇਕਰ ਅਜਿਹੇ ਕਥਾ
ਵਾਚਕ ਘਰ ਬੈਠ ਜਾਣ ਤਾ ਕੌਮ ਦਾ ਸਮਾਂ ਤੇ ਧਨ ਜਰੂਰ ਬਚ ਸਕਦਾ ਹੈ
ਕਿਉਂਕਿ ਜਿੰਨੀ ਦੇਰ
ਅਜਿਹੇ ਕਥਾ ਵਾਚਕ ਸੰਗਤ
'ਚ ਵਿਚਰਨਗੇ ਉਤਨੀ ਦੇਰ ਤਕ ਸੰਗਤ ਦਾ
ਬੌਧਿਕ ਪਧੱਰ ਉਚਾ ਨਹੀਂ ਹੋਣ
ਦੇਣਗੇ। ਸੋ, ਸੰਗਤ ਵੀ ਗੁਰਬਾਣੀ ਆਪ ਪੜ੍ਹ ਕੇ ਗਿਆਨਵਾਨ ਹੋਵੇ ਤਾਂ ਜੋ ਅਜਿਹੇ ਵਿਅਕਤੀਆਂ ਦਾ
ਗੁਰੂ ਹਜ਼ੂਰੀ 'ਚ ਜੋ ਕੁਝ ਮਰਜੀ
ਬੋਲਣ ਦਾ ਹੀਆ ਹੀ ਨਾ ਪੈ ਸਕੇ ।
ਅਜਿਹਿਆਂ ਬਾਰੇ ਸਤਿਗੁਰੂ ਦਾ ਫੁਰਮਾਨ ਹੈ:
ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕਉ ਲਗ ਮਾਤ
।।
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ
।।