2. ਹੁਣ ਉਸ ਨੇ ਇਕ ਨਵੀਂ ਬਕਵਾਸ ਪੋਸਟ ਪਾਈ
ਹੈ ਕਿ "ਜਦੋਂ (1757 ਵਿਚ ਦੀਪ ਸਿੰਘ
ਦੀ ਸ਼ਹੀਦੀ ਵੇਲੇ) ਦਰਬਾਰ ਸਾਹਿਬ ਹੈ ਹੀ ਪਿਰਥੀਚੰਦੀਆਂ ਦੇ ਕਬਜ਼ੇ ਵਿਚ ਸੀ, ਕਿਉਂਕਿ
ਗੁਰੂ ਤੇਗ਼ ਬਹਾਦਰ ਨੂੰ ਵੀ ਵੜਨ ਨਹੀਂ ਸੀ ਦਿੱਤਾ ਤਾਂ ਬਾਬੇ ਦੀਪ ਸਿੰਘ ਦਾ ਉਸ ਨੂੰ
ਮੁਗ਼ਲਾਂ ਤੋਂ ਆਜ਼ਾਦ ਕਰਵਾਉਣਾ ਇਹ ਸਿੱਧ ਨਹੀਂ ਕਰਦਾ ਕਿ ਉਹ ਮੀਣਿਆਂ ਦਾ ਜਰਨੈਲ ਸੀ
ਨਾ ਕਿ ਸਿੱਖਾਂ ਦਾ।"
3.
ਇਸ ਨੂੰ ਇਹ ਵੀ ਨਹੀਂ ਪਤਾ ਕਿ "ਮੀਣਿਆਂ
ਨੇ ਗੁਰੂ ਤੇਗ਼ ਬਹਾਦਰ ਨੂੰ ਦਰਬਾਰ ਸਾਹਿਬ ਵਿਚ ਵੜਨ ਨਹੀਂ ਸੀ ਦਿੱਤਾ" ਵਾਲੀ ਗੱਲ
ਗੱਪ ਹੈ। ਗੱਪੀ ਸੰਤੋਖ ਸਿਘ ਤੇ ਗਿਆਨੀ ਗਿਆਨ ਸਿੰਘ ਦੀਆਂ ਗੱਪਾਂ ਵਿਚੋਂ ਇਕ
ਹੈ। ਉਦੋਂ ਤਾਂ ਦਰਬਾਰ ਸਾਹਿਬ ਦੇ ਦਰਵਾਜੇ ਹੀਂ ਨਹੀਂ ਹੁੰਦੇ ਸੀ। ਉਂਜ ਗੁਰੂ ਤੇਗ਼
ਬਹਾਦਰ ਉਥੇ 22 ਨਵੰਬਰ 1664 ਦੇ ਦਿਨ ਆਏ ਸਨ ਅਤੇ ਮੀਣੇ ਪ੍ਰਿਥੀ ਚੰਦ ਦੇ ਪੋਤੇ ਹਰਿ
ਜੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਸੀ। ਗੁਰੂ ਜੀ ਨੇ ਥੜ੍ਹਾ ਸਾਹਿਬ ਵਾਲੀ ਥਾਂ 'ਤੇ
ਦੀਵਾਨ ਵੀ ਸਜਾਇਆ ਸੀ।
4. ਇਸ ਮੂਰਖ ਨੂੰ ਇਹ ਵੀ ਨਹੀਂ ਪਤਾ
ਕਿ ਪ੍ਰਿਥੀਚੰਦ ਮੀਣੇ ਦੇ ਵਾਰਿਸ (ਉਸ ਦੇ ਪੜਪੋਤੇ ਹਰਿ ਜੀ ਦੇ ਚਾਰੇ ਪੁੱਤਰ)
1696 ਵਿਚ ਦਰਬਾਰ ਸਾਹਿਬ ਤੋਂ ਭਜ ਗਏ ਸਨ ਕਿਉਂਕਿ ਸਿੱਖ ਅਨੰਦਪੁਰ ਜਾਂਦੇ ਸਨ ਅਤੇ
ਗੁਰੂ-ਦਾ-ਚੱਕ (ਅੰਮ੍ਰਿਤਸਰ ਵਿਚ) ਹੁਣ ਚੜ੍ਹਾਵਾ ਨਹੀਂ ਸੀ ਚੜ੍ਹਦਾ। 1698 ਵਿਚ ਗੁਰੂ
ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦੀ ਸੇਵਾ ਸੰਭਾਲਣ ਵਾਸਤੇ
ਭੇਜਿਆ ਸੀ। ਉਹ 1710 ਤਕ ਉਥੇ ਰਿਹਾ ਸੀ। ਫਿਰ ਬਾਦਸ਼ਾਹ ਬਹਾਦਰ ਸ਼ਾਹ ਨੇ ਅਜੀਤ ਸਿੰਘ
ਪਾਲਿਤ ਨੂੰ ਉਥੇ ਭੇਜ ਦਿੱਤਾ ਜੋ ਬਹਾਦਰ ਸ਼ਾਹ ਦੇ ਮਰਨ (1712) ਤਕ ਉਥੇ ਰਿਹਾ ਸੀ।
ਇਸ ਮਗਰੋਂ ਮਨੀ ਸਿੰਘ ਫੇਰ ਆ ਗਿਆ ਸੀ ਜੋ 24 ਜੂਨ 1734 ਦੇ ਦਿਨ ਸ਼ਹੀਦ ਕੀਤਾ ਗਿਆ
ਸੀ। ਇਸ ਮਗਰੋਂ ਇਹ ਦੀਵਾਨ ਲਖਪਤ ਰਾਏ ਦੇ ਕਬਜ਼ੇ ਵਿਚ ਰਿਹਾ ਸੀ। ਉਸ ਦੇ ਮਰਨ ਅਤੇ
ਮੀਰ ਮਨੂ ਦੇ ਸੂਬੇਦਾਰ ਬਣਨ ਮਗਰੋਂ ਸਿੱਖਾਂ ਨੇ ਇਸ 'ਤੇ 1747 ਵਿਚ ਸਿੱਖਾਂ ਨੇ ਇਸ
ਵਿਚ ਫੇਰ ਡੇਰਾ ਲਾ ਲਿਆ ਸੀ। 1748 ਵਿਚ ਦਲ ਖਾਲਸਾ ਏਥੇ ਹੀ ਕਾਇਮ ਹੋਇਆ ਸੀ। 1753
ਵਿਚ ਮੀਰ ਮੰਨੂ ਦੇ ਮਰਨ ਮਗਰੋਂ ਦੁੱਰਾਨੀ ਨੇ ਕਈ ਵਾਰ ਹਮਲਾ ਕਰ ਕੇ ਸਿੱਖਾਂ ਨੂੰ ਏਥੋਂ
ਨਿਕਲਣ 'ਤੇ ਮਜਬੂਰ ਕੀਤਾ ਸੀ।
5.
1757 ਵਿਚ ਇੱਥੇ ਦੁੱਰਾਨੀ ਦਾ ਕਬਜ਼ਾ ਸੀ।
11 ਨਵੰਬਰ 1757 ਦੇ ਦਿਨ ਜਦ 'ਬਾਬਾ'
ਦੀਪ ਸਿੰਘ ਆਇਆ ਤਾਂ ਦੁੱਰਾਨੀ ਦੀਆਂ ਫ਼ੌਜਾਂ ਨਾਲ ਉਸ ਦੀ ਟੱਕਰ ਹੋਈ ਸੀ। ਇਹ ਵੀ
ਖ਼ਿਆਲ ਰਹੇ ਕਿ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਆਜ਼ਾਦ ਨਹੀਂ ਸੀ ਕਰਵਾ ਲਿਆ। ਦੀਪ
ਸਿੰਘ ਅਤੇ ਉਸ ਦੇ ਸਾਥੀ ਸਾਰੇ ਸਿੱਖ ਮਾਰੇ ਗਏ ਸਨ (ਦੁੱਰਾਨੀ ਦੀਆਂ ਫ਼ੌਜਾਂ ਦੀ ਗਿਣਤੀ
ਤੇ ਤਾਕਤ ਜ਼ਿਆਦਾ ਸੀ)।
ਗੱਪੀ ਗਿਆਨੀ ਗਿਆਨ
ਸਿੰਘ ਨੇ ਤਾਂ ਅਤਿਕਥਨੀ ਦੀਆਂ ਕਹਾਣੀਆਂ ਭਰ ਕੇ ਬਾਬਾ ਦੀਪ ਸਿੰਘ ਨੂੰ "ਮਹਾਨ ਹੀਰੋ"
ਬਣਾ ਦਿੱਤਾ ਹੈ। ਚਲੋ ਸ਼ਹੀਦ ਤਾਂ ਹੈ ਈ; ਉਂਞ ਹਰ ਸ਼ਹੀਦ ਮਹਾਨ ਹੁੰਦਾ ਹੈ ਬਾਬਾ ਦੀਪ
ਸਿੰਘ ਜਾਂ ਭਗਤ ਸਿੰਘ ਕੋਈ ਅਣੋਖੇ ਨਹੀਂ ਸਨ।
ਬਾਬਾ ਦੀਪ ਸਿੰਘ ਕਿਸੇ ਅਖੌਤੀ ਡਮਡਮੀ ਟਕਸਾਲ
ਦਾ ਮੁਖੀ ਵੀ ਨਹੀਂ ਸੀ। ਉਹ ਇਕ ਮਿਸਲ
ਦਾ ਮੁਖੀ ਸੀ।
6.
ਇਸ ਮੂਰਖ
ਹਰਨੇਕ ਨੇ ਕਦੇ ਕੋਈ ਕਿਤਾਬ
ਪੜ੍ਹੀ ਹੋਵੇ ਤਾਂ ਇਸ ਨੂੰ ਕੁੱਝ ਪਤਾ ਲਗੇ।
ਗੁਰੂ ਕੀਆਂ ਸਾਖੀਆਂ (ਸਾਖੀ ਨੰਬਰ 21) ਵਿੱਚ
ਗੁਰੂ ਤੇਗ਼ ਬਹਾਦਰ ਸਹਿਬ ਦਾ ਭਾਈ ਮੱਖਣ ਸ਼ਾਹ ਲੁਬਾਣਾ ਨਾਲ ਦਰਬਾਰ ਸਾਹਿਬ ਜਾਣ ਅਤੇ
ਸੋਢੀ ਹਰਿ ਜੀ ਅਤੇ ਕੰਵਲ ਨੈਣ ਵੱਲੋਂ ਉਨ੍ਹਾਂ ਦਾ ਸੁਆਗਤ ਕਰਨ ਦਾ ਸਾਫ਼ ਜ਼ਿਕਰ ਹੈ
(ਇਹ ਵਖਰੀ ਗੱਲ ਹੈ ਕਿ ਨਿਰਮਲਿਆਂ ਦਾ
ਕਬਜ਼ਾ ਹੋ ਜਾਣ ਕਾਰਨ ਉਸ ਇਸ ਨੂੰ ਦਰਬਾਰ ਸਹਿਬ ਦੀ ਥਾਂ ਹਰਿਮੰਦਰ ਕਹਿਣ ਲਗ ਪਏ ਸਨ)।
ਜਾਂ ਤਾਂ ਇਹ ਨੇਕੀ ਅਤੇ ਇਸ ਦੀਆਂ ਭੇਡਾਂ ਕੁੱਝ ਵੀ ਨਹੀਂ ਪੜ੍ਹਦੀਆਂ ਅਤੇ ਜਾਂ ਇਹ
ਜਾਣ ਬੁਝ ਕੇ ਪੰਥ ਦੁਸ਼ਮਣੀ ਦਾ ਠੇਕਾ ਲਿਆ ਹੋਇਆ ਹੈ ਅਤੇ ਜਾਣ ਬੁਝ ਕੇ ਇਤਿਹਾਸ ਨਾਲ
ਛੇੜ ਛਾੜ ਕਰਦੇ ਹਨ। ਢੱਡਰੀਆਂਵਾਲੇ
ਦਾ ਸਾਥੀ ਮਹਿੰਦਰ ਸਿੰਘ ਵੀ ਇਸ ਹਰਨੇਕ ਦਾ ਸਾਥ ਦੇ ਰਿਹਾ ਹੈ ਜਿਸ ਤੋਂ ਸਾਬਿਤ ਹੁੰਦਾ
ਹੈ ਕਿ ਢੱਡਰੀਆਂਵਾਲਾ ਤੇ ਹਰਨੇਕ ਇੱਕੋ ਅਜੰਡੇ ਹੇਠ ਕੰਮ ਕਰ ਰਹੇ ਹਨ।
ਹੇਠਾਂ "ਗੁਰੂ ਕੀਆਂ ਸਾਖੀਆਂ" ਕਿਤਾਬ
ਦੇ ਸਫ਼ੇ ਦੀ ਫ਼ੋਟੋ ਹਾਜ਼ਿਰ ਹੈ।