Share on Facebook

Main News Page

ਸ਼੍ਰੋਮਣੀ ਗੁ.ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਦੇ ਨੱਕ ਥੱਲੇ ਅੰਮ੍ਰਿਤਧਾਰੀ ਸਿੱਖ ਪ੍ਰਵਾਰ ਵੀ ਧੜਾਧੜ ਬਣ ਰਹੇ ਹਨ ਈਸਾਈ
-: ਭਾਈ ਰਜਿੰਦਰ ਸਿੰਘ ‘ਰਾਜਨ’ ਪ੍ਰਚਾਰਕ
12.07.19

* ਈਸਾਈਆਂ ਵੱਲੋਂ ਵੰਡਿਆ ਜਾ ਰਿਹਾ ਪੈਸਾ
* ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਅਦਾਰਾ ਸਵਾਲਾਂ ਦੇ ਘੇਰੇ ’ਚ
* ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਬਦਲਣਾ ਹੀ ਇੱਕੋ ਹੱਲ

ਆਉਣ ਵਾਲੇ ਨਵੰਬਰ 2019 ਵਿੱਚ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਜੀ ਦਾ ੫੫੦ਵਾਂ ਪ੍ਰਕਾਸ਼ ਗੁਰਪੁਰਬ (ਬ੍ਰਾਹਮਣੀ ਕੈਲੰਡਰ ਅਨੁਸਾਰ) ਮਨਾਉਣ ਲਈ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਸਿੱਖ ਕੌਮ ਦੀਆਂ ਵਿਰੋਧੀ ਧਿਰਾਂ ਆਪਣੇ ਨੀਚ ਮਨਸੂਬਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਈ ਵੀ ਮੌਕਾ ਨਹੀਂ ਗਵਾਉਣਾ ਚਾਹੁੰਦੀਆਂ। ਬੀਜੇਪੀ ਨੂੰ ਅਕਾਲੀ ਦਲ ਬਾਦਲ (?) ਨੇ ਆਪਣੀ ਰਾਜਸੀ ਵੱਡੀ ਭੈਣ ਮੰਨਿਆਂ ਹੋਇਆ ਹੈ। ਇਸੇ ਬੀਜੇਪੀ ਦੀ ਜਨਮਦਾਤੀ ਆਰ. ਐਸ. ਐਸ. ਹੈ, ਜੋ ਕੇ ਸਿੱਖ ਕੌਮ ਤੇ ਘੱਟ ਗਿਣਤੀਆਂ ਨੂੰ ਹਰ ਹਰਬੇ ਆਪਣਾ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਤੇ ਸਿੱਖ ਕੌਮ ਨੂੰ ਹਿੰਦੂ (?) ਸਾਬਤ ਕਰਨ ਲਈ ਕੋਈ ਵੀ ਮੌਕਾ ਨਹੀਂ ਗਵਾਉਣਾ ਚਾਹੁੰਦੀ। ਖ਼ਾਲਸਾ ਪੰਥ ਦੀ ਸੰਪੂਰਨਤਾ ਦਿਵਸ ਦੀ ਤਿੰਨ ਸੌ ਸਾਲਾ ਸ਼ਤਾਬਦੀ ਸਮੇਂ ਜਦੋਂ ਸਿੱਖ ਵੱਡੇ ਵੱਡੇ ਸਮਾਗਮਾਂ ਦੀਆਂ ਤਿਆਰੀਆਂ ਲਈ ਦਿਨ ਰਾਤ ਇੱਕ ਕਰ ਰਹੇ ਸੀ ਤਾਂ ਉਸ ਵਕਤ ਆਰ. ਐਸ.ਐਸ. ਵੱਲੋਂ ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਪੰਜਾਬ ਦੇ ਪਿੰਡਾਂ ਤੇ ਵੱਡੇ ਛੋਟੇ ਕਸਬਿਆਂ ਵਿੱਚ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਸਿੱਖ ਇਤਿਹਾਸ ਤੇ ਸਿੱਖ ਗਰੂਆਂ ਦੇ ਇਤਿਹਾਸ ਵਿਰੋਧੀ ਲਿਟਰੇਚਰ ਨੂੰ ਵੰਡਿਆਂ ਜਾ ਰਿਹਾ ਸੀ। ਉਸ ਵੇਲੇ ਸਿੱਖ ਕੌਮ ਦੇ ਅਖੌਤੀ ਆਗੂਆਂ ਤੇ ਲਿਫਾਫਾ ਬੰਦ ਜੱਥੇਦਾਰਾਂ ਦੀ ਅਣਗਹਿਲੀ (ਖ਼ਾਸ ਕਾਰਨਾਂ ਕਰਕੇ) ਜੱਗ ਜ਼ਾਹਰ ਹੋਈ ਸੀ।

ਆਰ. ਐਸ. ਐਸ. ਦਾ ਅਸ਼ੀਰਵਾਦ ਪ੍ਰਾਪਤ ਅਮਰੀਕਾ ਦੀ ‘ਏਕਮ ਵਿਦਿਆਲਾ ਫ਼ਾਊਂਡੇਸ਼ਨ ਵੱਲੋਂ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਤਕਰੀਬਨ 2200 ਮੁਫ਼ਤ ਟਿਊਸ਼ਨ ਸੈਂਟਰ ਖੋਲ ਕੇ ਭੋਲ਼ੇ ਭਾਲ਼ੇ ਸਿੱਖ ਬੱਚਿਆਂ ਦੇ ਦਿਮਾਗ਼ ਵਿੱਚੋਂ ਸਿੱਖੀ ਦਾ ਵੱਡਮੁੱਲਾ ਫ਼ਲਸਫਾ ਖ਼ਤਮ ਕਰਕੇ ਸਨਾਤਨੀ ਮੱਤ ਦਾ ਕੂੜ ਭਰਨ ਲਈ ਤੇ ਸਿੱਖ ਬੱਚਿਆਂ ਦੇ ਬੌਧਿਕ ਤਲ ਤੇ ਸਿੱਖ ਸਿਧਾਂਤਾਂ, ਤੇ ਸਿੱਖ ਗਰੂਆਂ ਵਿਰੋਧੀ ਆਰ.ਐਸ.ਐਸ. ਵੱਲੋਂ ਇਹ ਮਾਰੂ ਹਮਲੇ ਕਰਨ ਲਈ ਪਿੰਡ ਪੱਧਰ ਤੇ ਟਿਊਸ਼ਨ ਸੈਂਟਰ ਚੱਲ ਰਹੇ ਹਨ। ਬੀਤੇ ਸਮੇਂ ਮਾਝਾ ਖੇਤਰ ਦੇ ਝਬਾਲ ਏਰੀਏ ਦੇ ਪਿੰਡ ਸਰਾਏ ਅਮਾਨਤ ਖਾਂ, ਤੇ ਗੰਡੀਵਿੰਡ ਸਰਾਂ ਤੋਂ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣ ਚੁੱਕਾ ਹੈ, ਜੋ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਕਸ਼ਮੀਰ ਸਿੰਘ ਗੰਡੀਵਿੰਡ ਦਾ ਆਪਣਾ ਪਿੰਡ ਹੈ ਤੇ ਮੌਜੂਦਾ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ ਦਾ ਇਲਾਕਾ ਹੈ। ਹੈਰਾਨਗੀ ਦੀ ਗੱਲ ਇਹ ਕੇ ਸਾਬਕਾ ਤੇ ਮੌਜੂਦਾ ਮੈਂਬਰ ਦੇ ਪਿੰਡ ਦੀ ਇੱਕ ਦੂਜੇ ਤੋਂ ਦੂਰੀ ਮਹਿਜ 7 ਕਿੱਲੋਮੀਟਰ ਹੈ।

ਹੁਣ ਤਾਜਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਪਣੇ ਇਲਾਕੇ ਬਰਨਾਲਾ ਦਾ ਹੈ ਜਿੱਥੇ ਧੜਾਧੜ ਸਿੱਖ, ਈਸਾਈ ਮੱਤ ਗ੍ਰਹਿਣ ਕਰ ਰਹੇ ਹਨ। ਭਾਰੀ ਚਿੰਤਾ ਇਸ ਗੱਲ ਦੀ ਹੈ ਕੇ ਕਈ ਅੰਮ੍ਰਿਤਧਾਰੀ ਪ੍ਰਵਾਰ ਵੀ ਈਸਾਈ ਬਣ ਚੁੱਕੇ ਹਨ ਜੋ ਆਪਣੇ ਸਾਰੇ ਨਿੱਜੀ ਕਾਰ ਵਿਹਾਰ ਈਸਾਈ ਮੱਤ ਅਨੁਸਾਰ ਹੀ ਕਰ ਰਹੇ ਹਨ। ਹੈਰਾਨਗੀ ਦੀ ਗੱਲ ਇਹ ਵੀ ਹੈ ਕੇ ਬਰਨਾਲਾ ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ। ਬਰਨਾਲਾ ਸੰਗਰੂਰ ਏਰੀਏ ਵਿੱਚ ਕਈ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ, ਕੁਝ ਨਾਮ ਜਿਵੇਂ, ਪ੍ਰਧਾਨ ਖ਼ੁਦ, ਬੀਬੀ ਪਰਮਜੀਤ ਕੌਰ, ਬੀਬੀ ਜਸਪਾਲ ਕੌਰ, ਦਰਬਾਰਾ ਸਿੰਘ, ਮਲਕੀਤ ਸਿੰਘ ਤੇ ਹੋਰ ਵੀ ਬਹੁਤ ਸਾਰੇ। ਲੌਂਗੋਵਾਲ ਤੋਂ ਬਰਨਾਲਾ ਸਿਰਫ਼ ੩੦ ਕਿੱਲੋਮੀਟਰ ਦੂਰ ਹੈ।

ਜੇ ਸਿੱਖ ਕੌਮ ਦੀ ਸਰਵਉੱਚ ਕਰਕੇ ਜਾਣੀ ਜਾਂਦੀ ਜੱਥੇਬੰਦੀ ਸ਼੍ਰੋਮਣੀ ਕਮੇਟੀ ਦੇ ਮੁਖੀ ਦੇ ਆਪਣੇ ਹੀ ਖੇਤਰ ਵਿੱਚ ਸੰਨ੍ਹ ਲੱਗੀ ਹੋਈ ਹੈ ਤੇ ਸਿੱਖਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਤਾਂ ਜਰੂਰ ਦਾਲ ਵਿੱਚ ਕੁਝ ਕਾਲ਼ਾ ਹੈ। ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਵਿੱਚ ‘ਧਰਮ ਪ੍ਰਚਾਰ’ ਨਾਮ ਦਾ ਇੱਕ ਵੱਡਾ ਅਦਾਰਾ ਵੀ ਚਲਾਇਆ ਜਾ ਰਿਹਾ ਹੈ ਜਿਸ ਕੋਲ ਬਹੁਤ ਵੱਡੀਆਂ ਵੱਡੀਆਂ ਤਨਖ਼ਾਹਾਂ ਤੇ ਹੋਰ ਬਹੁਤ ਸਾਰੇ ਭੱਤੇ ਲੈਣ ਵਾਲੇ ਪ੍ਰਚਾਰਕ, ਰਾਗੀ, ਢਾਡੀ ਤੇ ਕਵੀਸ਼ਰ ਵੀ ਮੌਜੂਦ ਹਨ, ਫੇਰ ਵੀ ਨਿੱਤ ਦਿਨ ਵਿਰੋਧੀ ਨਵੀਂ ਭਾਜੀ ਚਾੜ੍ਹ ਰਹੇ ਹਨ।

ਵਿਦੇਸ਼ਾਂ ਤੋਂ ਸ਼ਤਾਬਦੀਆਂ ਦੇ ਨਾਮ ਤੇ ਸ਼੍ਰੋਮਣੀ ਕਮੇਟੀ ਨੂੰ ਸੰਗਤ ਵੱਲੋਂ ਬਹੁਤ ਸਾਰੀ ਮਾਇਆ ਭੇਜੀ ਜਾਂਦੀ ਹੈ ਸਰਕਾਰਾਂ ਵੱਲੋਂ ਵੀ ਫ਼ੰਡ ਦਿੱਤੇ ਜਾਂਦੇ ਹਨ, ਸ਼੍ਰੋਮਣੀ ਕਮੇਟੀ ਦਾ ਆਪਣਾ ਹੀ ਬਹੁਤ ਵੱਡਾ ਬਜ਼ਟ ਹੈ ਪਰ ਫੇਰ ਵੀ ਸ਼੍ਰੋਮਣੀ ਕਮੇਟੀ ਹਰ ਮੁਹਾਜ਼ ਤੇ ਫ਼ੇਲ੍ਹ ਹੀ ਨਜ਼ਰ ਆਉਂਦੀ ਹੈ।

ਵਿਦੇਸ਼ ਦੀਆਂ ਸੰਗਤਾਂ ਨੂੰ ਖ਼ਾਸ ਕਰਕੇ ਬੇਨਤੀ ਹੈ ਪੰਜਾਬ ਵਿੱਚ ਬਹੁਤ ਸਾਰੇ ਸਿਧਾਂਤਕ ਪ੍ਰਚਾਰਕ ਘਰਾਂ ਅੰਦਰ ਹੀ ਬੈਠ ਚੁੱਕੇ ਹਨ ਜੋ ਗੁਰੂ ਸਿਧਾਂਤ ਨੂੰ ਸਮਰਪਿਤ ਹੋ ਕੇ ਸਿੱਖ ਕੌਮ ਲਈ ਕੁੱਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਬਾਂਹ ਫੜਨ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਗੁਰੂ ਘਰਾਂ ਦੀਆਂ ਕਮੇਟੀਆਂ ਕੋਲ ਬਹੁਤ ਪੈਸਾ ਹੈ ਪਰ ਉਹ ਵੀ ਕੀਮਤੀ ਪੱਥਰਾਂ ਤੇ ਰੈਣ ਸਬਾਈਆਂ ਤੇ, ਮਹਿੰਗੇ ਪ੍ਰਚਾਰਕਾਂ ਤੇ, (ਜੋ ਜ਼ਮੀਨੀ ਸਫਰ ਨਹੀਂ ਕਰਦੇ ਤੇ ਮਹਿੰਗੇ ਹੋਟਲਾਂ ‘ਚ ਅਰਾਮ ਕਰਦੇ ਹਨ) ਤਰ੍ਹਾਂ ਤਰ੍ਹਾਂ ਦੇ ਪਕਵਾਨ ਵਾਲੇ ਲੰਗਰਾਂ ਤੇ ਹੀ ਖਰਚ ਕਰ ਰਹੇ ਹਨ।

550 ਸਾਲਾ ਸ਼ਤਾਬਦੀ ਮਨਾਉਣ ਦਾ ਤਾਂ ਲਾਭ ਹੋਵੇਗਾ ਜੇ ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਘੱਟੋ ਘੱਟ ਹਰੇਕ ਸਿੱਖ ਦੇ ਵੇਹੜੇ ਤੱਕ ਪਹੁੰਚਾ ਸਕੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top