Share on Facebook

Main News Page

ਪੀ.ਟੀ.ਸੀ. ਚੈਨਲ ਵੱਲੋਂ ਗੁਰਬਾਣੀ ਵਿੱਚ ਵਰਤੇ "ਬੈਕੁੰਠ" ਨੂੰ ਹੇਮਕੁੰਟ ਨਾਲ ਜੋੜਕੇ ਪ੍ਰਚਾਰਨਾ ਅਫਸੋਸਜਨਕ
-: ਗਿਆਨੀ ਸਿੰਘ
03.07.19

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਗੁਰੂ ਕੇ ਪਿਆਰੇ ਸਿੱਖ ਭੈਣ ਭਾਈ ਤੇ ਸਰਬੱਤ ਨਾਨਕ ਨਾਮ ਲੇਵਾ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਤ ਗੁਰ-ਸ਼ਬਦ ਦੇ ਸਤਸੰਗੀਓ, ਨਿੱਤ ਗੁਰਬਾਣੀ ਟੀ ਵੀ ਪ੍ਰੋਗਰਾਮ ਵਿੱਚ ਇੱਕ ਧੁਨ ਵੱਜਦੀ ਆਪ ਭੀ ਸਰਵਣ ਕਰਦੇ ਹੋ ਤੇ ਮੈਂ ਵੀ ।

ਉਹ ਧੁਨਿ ਹੈ "ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥" ਇਹ ਬਾਣੀ ਕਬੀਰ ਜੀ ਦੀ ਹੈ ਤੇ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਵੀ ਹੈ। ਅੱਗੇ ਕਬੀਰ ਜੀ ਦਾ ਹੀ ਸ਼ਬਦ ਹੈ:

ਗਉੜੀ ਕਬੀਰ ਜੀ ॥
ਜੋ ਜਨ ਪਰਮਿਤਿ ਪਰਮਨੁ ਜਾਨਾ ॥ ਬਾਤਨ ਹੀ ਬੈਕੁੰਠ ਸਮਾਨਾ ॥੧॥
ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
ਕਹਨ ਕਹਾਵਨ ਨਹ ਪਤੀਅਈ ਹੈ ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
ਜਬ ਲਗੁ ਮਨਿ ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥

ਪੰਚਮ ਪਾਤਸ਼ਾਹ ਗੁਰਵਾਕ ਵਿੱਚ ਕਹਿੰਦੇ ਹਨ "ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥2॥"

ਇਹ PTC ਦੀ Advt. ਇਸਦੇ ਨਾਲ ਹੇਮਕੁੰਟ ਦੇ ਦਰਸ਼ਣ ਕਰਨ ਬਾਰੇ ਕਿਹਾ ਜਾਂਦਾ ਹੈ। ਕੀ ਬੈਕੁੰਠ ਦਾ ਇਸ ਹੇਮਕੁੰਟ ਨਾਲ ਕੋਈ ਸੰਬੰਧ ਹੈ? ਜੇ ਨਹੀਂ ਤਾਂ ਭੋਲੀ ਸੰਗਤਿ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ? SGPC ਤੇ ਮੌਜੂਦਾ ਕਥਿਤ ਜਥੇਦਾਰ ਤੇ ਪ੍ਰਚਾਰਕ ਸ਼੍ਰੇਣੀ ਇਹਦੇ ਬਾਰੇ ਕੋਈ ਕਿੰਤੂ ਕਿਉਂ ਨਹੀਂ ਕਰਦੇ?

ਸਿੱਖ ਨੇ ਇਸ ਬੈਕੁੰਠ (ਪ੍ਰਚਾਰੇ ਜਾ ਰਹੇ ਹੇਮਕੁੰਟ) ਨਾਲ ਕੋਈ ਸਬੰਧ ਰੱਖਣਾ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top