Share on Facebook

Main News Page

ਸੁੰਨ ਦੀ ਵਿਆਖਿਆ
-: ਅਵਤਾਰ ਸਿੰਘ ਮਿਸ਼ਨਰੀ 510.432.5827
02.07.19

ਸੁੰਨ- ਸੰਸਕ੍ਰਿਤ ਵਿੱਚ ਸੂਨਯ=ਸੱਖਣਾਪ੍ਰਾਕ੍ਰਿਤ ਵਿੱਚ ਸੁੰਣ ਅਤੇ ਪੰਜਾਬੀ ਵਿੱਚ ਸੁੰਨ ਅਤੇ ਸੂਨ। ਸੁੰਨ ਦੇ ਪ੍ਰਕਰਣ ਅਨੁਸਾਰ ਵੱਖ ਵੱਖ ਅਰਥ-ਸੁੰਨਾ,ਖਾਲੀਜੜ੍ਹਚੇਤਨਤਾ ਰਹਿਤ (ਦਿੱਤੀ ਬਾਂਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ) ਬਿੰਦੀਸਿਫਰ (ਨਉ ਅੰਗ ਨੀਲ ਅਨੀਲ ਸੁੰਨ (ਭਾ.ਗ) ਬਿੰਦੀ ਨੌਂ ਅੰਗਾਂ ਨਾਲ ਮਿਲ ਕੇ ਨੀਲ ਆਦਿਕ ਅਨੰਤ ਗਿਣਤੀ ਬੋਧ ਕਰਾਉਂਦੀ ਹੈ। ਅਕਾਸ਼ (ਸੁੰਨੇ ਸੁੰਨ ਮਿਲਿਆ ਅਕਾਸ) ਭਾਵ ਮਹਾਂ ਅਕਾਸ਼ (ਬ੍ਰਹਮ) ਨੂੰ ਘਟਾ ਅਕਾਸ਼ (ਜੀਵਾਤਮਾਂ) ਮਿਲਿਆ। ਸੁੰਨ-ਜਿਸ ਵਿੱਚ ਮਾਇਆ ਦੀ ਚੇਸ਼ਟਾ ਨਹੀਂਅਫੁਰ ਬ੍ਰਹਮ (ਘਟਿ ਘਟਿ ਸੁੰਨ ਕਾ ਜਾਣੈ ਭੇਉ-੯੪੩) ਸੁੰਨ-ਪ੍ਰਕਿਰਤੀਮਾਇਆ ਕਿਉਂਕਿ ਉਹ ਬ੍ਰਹਮ ਦੀ ਸਤਾ ਬਿਨਾ ਸੁੰਨ ਹੈ (ਸੁਨਹੁ ਧਰਤਿ ਅਕਾਸ਼ ਉਪਾਏ- ੧੦੩੭) ਸੁੰਨ- ਜੜ੍ਹਤਾ ਜਾਂ ਜੜ੍ਹ ਅਵਸਥਾ। ਸੁੰਨ- ਮਹਾਂ ਪ੍ਰਲੈ ਦੀ ਉਹ ਦਸ਼ਾ ਜਦ ਕੁਝ ਰਚਨਾਂ ਨਹੀਂ ਸੀ (ਸੁੰਨੇ ਵਰਤੇ ਜਗ ਸਬਾਏ) ਸੁੰਨ- ਧੁਨਿਸ਼ੋਰਸ਼ਬਦ (ਸੁੰਨ ਸਮਾਧਿ ਦੋਊ ਤੇ ਨਾਹੀ) ਸੁੰਨ- ਨਾਂ ਸ਼ੋਰ ਨਾ ਸਮਾਧੀ (ਅਨਹਤ ਸੁੰਨ ਕਹਾ ਤੇ ਹੋਈ-੯੪੩) ਸੁੰਨ- ਸੁੰਝ (ਉਹ ਅਵਸਥਾ ਜਦ ਕੁਝ ਵੀ ਨਹੀਂ ਸੀ)-ਆਪੇ ਸੁੰਨ ਆਪਹਿ ਸੁਖ ਆਸਨ॥(੨੫੦) ਸੁੰਨ- ਅਫੁਰਵਿਕਲਪ ਰਹਿਤਨਿਰਵਿਕਲਪ (ਜਦ ਕੋਈ ਖਿਆਲ ਫੁਰਨਾਂ ਨ ਫੁਰੇਜੋਗੀਆਂ ਅਵੁਸਾਰ ਡੂੰਗੀ ਸਮਾਧੀ)-ਸੁੰਨ ਸਮਾਧਿ ਨਾਮ ਰਸ ਮਾਤੇ॥(੨੬੫) ਸੁੰਨ- ਅਫੁਰਸੁਨਮਸੁੰਨ ਅਵਸਥਾ ਵਿੱਚ ਰਹਿਣ ਵਾਲਾ ਅਕਾਲ ਪੁਰਖ। ਸੁੰਨ- ਸੁਰਤ ਪ੍ਰਭੂ ਦੇ ਪ੍ਰੇਮ ਵਾਲੀ ਹੋ ਗਈ-ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ॥(੩੩੩) ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾਂ ਘਰ ਵਾਸੋ॥(੯੪੦) ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਰੰਤਰ ਵਾਸੁ ਲੀਆ॥(੯੪੦) ਅਤੇ ਘਟਿ ਘਟਿ ਸੁੰਨ ਕਾ ਜਾਣੈ ਭੇਉ॥(੯੪੩) ਸੁੰਨ-ਅਜਪਾ-ਜਾਪ-ਸੁੰਨ ਸਬਦੁ ਅਪਰੰਪਰਿ ਧਾਰੈ॥(੯੪੪) ਸੁੰਨ- ਪ੍ਰਭੂ ਨਾਮ-ਤ੍ਰੈ ਸਤ ਅੰਗੁਲ ਵਾਈ ਅੳਧੂ ਸੁੰਨ ਸਚੁ ਆਹਾਰੋ॥ (੯੪੪) ਸੁੰਨ- ਜੰਗਲਬੀਆਬਾਨਸੁੰਨਸਾਨ-ਨ ਭੀਜੈ ਬਾਹਰਿ ਬੈਠਿਆ ਸੁੰਨ॥੯॥੧੧੩੭)

ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਜਦ ਦੁਨੀਆਂ ਖਤਮ ਹੋ ਜਾਂਦੀ ਤੇ ਬਾਕੀ ਅਸਥੂਲ ਕੁਝ ਨਹੀਂ ਹੁੰਦਾ, ਪਰ ਰੱਬ ਸੁੰਨ ਅਵਸਥਾ ਵਿੱਚ ਸਥਿਰ ਰਹਿੰਦਾ ਹੈ। ਸਿੱਖ ਧਰਮ ਮੁਤਾਬਿਕ ਸੁੰਨ ਦਾ ਇਹ ਮੁਕਾਮ ਜਦ ਰੱਬ ਨੇ ਅਜੇ ਕੋਈ ਵੀ ਰਚਨਾ ਨਹੀਂ ਸੀ ਰਚੀ-

ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥੨॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ॥੩॥ ਸੁੰਨਹੁ ਸਪਤ ਸਰੋਵਰ ਥਾਪੇ॥ ਜਿਨਿ ਸਾਜੇ ਵੀਚਾਰੇ ਆਪੇ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ॥੪॥ ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥੫॥ ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥੬॥ ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥੭॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ॥੮॥ ਸਾਮ ਵੇਦੁ ਰਿਗੁ ਜੁਜਰੁ ਅਥਰਬਣੁ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ॥ ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ॥੯॥ ਸੁੰਨਹੁ ਸਪਤ ਪਾਤਾਲ ਉਪਾਏ॥ ਸੁੰਨਹੁ ਭਵਣ ਰਖੇ ਲਿਵ ਲਾਏ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥੧੦॥ ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਣ ਹਉਮੈ ਦੁਖੁ ਪਾਇਆ॥ ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ॥੧੧॥ ਸੁੰਨਹੁ ਉਪਜੇ ਦਸ ਅਵਤਾਰਾ॥ ਸ੍ਰਿਸਟਿ ਉਪਾਇ ਕੀਆ ਪਾਸਾਰਾ॥ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥੧੨॥ ਗੁਰਮੁਖਿ ਸਮਝੈ ਰੋਗੁ ਨ ਹੋਈ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ॥੧੩॥ ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥੧੪॥ ਊਤਮ ਸਤਿਗੁਰ ਪੁਰਖ ਨਿਰਾਲੇ॥ ਸਬਦਿ ਰਤੇ ਹਰਿ ਰਸਿ ਮਤਵਾਲੇ॥ ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ॥੧੫॥ ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ॥ ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ॥੧੬॥ ਸਤਿਗੁਰ ਤੇ ਪਾਏ ਵੀਚਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥੧੭॥੫॥੧੭॥(੧੦੩੭-੩੮)

ਗੁਰਬਾਣੀ ਦੇ ਉਪ੍ਰੋਕਤ ਪ੍ਰਮਾਣਾਂ ਤੋਂ "ਸੁੰਨ" ਸ਼ਬਦ ਬਾਰੇ ਵਿਸਥਾਰਥ ਪਤਾ ਲਗਦਾ ਹੈ ਕਿ ਸੁੰਨ ਖਾਲੀਸੁੰਨਸਾਨਜੰਗਲ ਬੀਆਬਾਨਜੀਰੋ (ਸਿਫਰ) ਧੁਨਿਸ਼ੋਰਸੰਕਲਪ-ਵਿਕਲਪ ਰਹਿਤ ਅਵਸਥਾਅਜਪਾ-ਜਾਪ ਅਤੇ ਅਕਾਲ ਪੁਰਖ ਆਪ (ਸੁੰਨ ਸਮਾਧੀ ਆਪਿ) ਆਦਿਕ ਹੈ। ਸੁੰਨ ਸਮਾਧੀ ਅਵਸਥਾ ਵਿੱਚ ਕੇਵਲ ਨਿਰੰਕਾਰ ਹੁੰਦਾ ਹੈ ਨਾ ਕਿ ਕੋਈ ਸਿੱਧ, ਪੀਰ, ਜੋਗੀ, ਸਾਧ-ਸੰਤ ਜਾਂ ਕੋਈ ਹੋਰ ਧਰਮ ਪੁਜਾਰੀ ਆਦਿ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top