Share on Facebook

Main News Page

ਮੁਕਤਸਰ ਜਿਲੇ ਦੇ ਪਿੰਡ ਗੁਰੂ ਸਰ ਦੇ ਇਤਿਹਾਸਕ ਗੁਰਦੁਆਰੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਸਥਾਪਿਤ

ਮੁਕਤਸਰ ਜਿਲੇ ਦੇ ਪਿੰਡ ਗੁਰੂ ਸਰ ਦੇ ਇਤਿਹਾਸਕ ਗੁਰਦੁਆਰੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜੋ ਕਿ ਸਿੱਖ ਮਰਿਆਦਾ ਘਾਣ ਹੈ, ਜਿਸ ਸਬੰਧੀ ਏਥੋਂ ਦੇ ਕਥਿਤ ਜਥੇਦਾਰ ਵੀ ਅਣਜਾਣ ਬਣੇ ਹੋਏ ਹਨ । ਜਦੋਂ ਇਸ ਬਾਰੇ ਗੁਰਦੁਆਰੇ ਦੇ ਸਿੱਖ ਸੇਵਕ ਗੁਰਦਿੱਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਮੂਰਤੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਰੀਬ 3 ਸਾਲ ਪਹਿਲਾਂ ਇਹ ਮੂਰਤੀ ਕੋਈ ਸ਼ਰਧਾਲੂ ਆਪਣੀ ਸ਼ਰਧਾ ਨਾਲ ਏਥੇ ਸਥਾਪਿਤ ਕਰ ਗਿਆ, ਪਰ ਇਹ ਹੈ ਤਾਂ ਸਿੱਖ ਮਰਿਆਦਾ ਦੇ ਉਲਟ ਹੀ । ਉਨਾਂ ਕਿਹਾ ਕਿ ਕਿਸੇ ਵੀ ਗੁਰਦੁਆਰੇ ਵਿਖੇ ਕਿਸੇ ਵੀ ਗੁਰੂ ਸਾਹਿਬਾਨ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ, ਪਰ ਦੇਖਿਆ ਜਾਵੇ ਤਾਂ ਗੁਰਦੁਆਰਾ ਗੁਰੂਸਰ ਵਿਖੇ ਉਨਾਂ ਦੀ ਦੇਖ ਰੇਖ ਹੇਠ ਹੀ ਗੁਰਦੁਆਰੇ ਵਿਖੇ ਕੋਈ ਸਿੱਖ ਇਹ ਮੂਰਤੀ ਸਥਾਪਿਤ ਕਰ ਗਿਆ, ਪਰ ਉਨਾਂ ਬਿਨਾਂ ਕਿਸੇ ਰੋਕ ਟੋਕ ਇਹ ਮੂਰਤੀ ਸਥਾਪਿਤ ਕਰਵਾ ਵੀ ਦਿੱਤੀ, ਪਰ ਸਵਾਲ ਪੁੱਛੇ ਜਾਣ ’ਤੇ ਉਨਾਂ ਇਸਨੂੰ ਗੁਰ ਮਰਿਆਦਾ ਦਾ ਘਾਣ ਵੀ ਦੱਸਿਆ ।

ਇਸ ਤੋਂ ਕੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੀ ਇਨਾਂ ਸਿੱਖਾਂ ਨੂੰ ਗੁਰਸਿੱਖ ਮਰਿਆਦਾ ਬਾਰੇ ਜਾਣਕਾਰੀ ਨਹੀਂ ਹੈ ਜਾਂ ਫਿਰ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ। ਏਥੇ ਇਹ ਵੀ ਸਵਾਲ ਉਠਦੇ ਹਨ ਕਿ ਕੀ ਇਸ ਗੁਰਦੁਆਰੇ ਵਿਖੇ ਹੋਏ ਇਸ ਵਰਤਾਰੇ ਬਾਰੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਜਥੇਦਾਰ ਨੂੰ ਕੋਈ ਜਾਣਕਾਰੀ ਨਹੀਂ ਹੈ ?

ਜਿਕਰਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ’ਚ ਕਈ ਵਾਰ ਝੜਪਾਂ ਵੀ ਹੋਈਆਂ, ਜਿਸ ਤੋਂ ਸਾਰੇ ਜਾਣੂ ਹਨ। ਇਸ ਬਾਰੇ ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਵਿਵਾਦ ਚੱਲਿਆ, ਜਿਸ ਦੌਰਾਨ ਪਿੰਡ ਦੇ ਕਈ ਵਿਅਕਤੀ ਵੀ ਮਾਰੇ ਗਏ ਸਨ, ਪਰ ਹੁਣ ਉਕਤ ਮਾਮਲਾ ਸੁਲਝ ਚੁੱਕਿਆ ਹੈ ਕਿਉਂ ਕਿ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਜੋ ਕਿ ਬੁੱਢਾ ਦਲ ਦੇ ਜਥੇ ਵੱਲੋਂ ਆਪਣੇ ਹੱਥਾਂ ’ਚ ਲੈ ਲਈ ਗਈ ਹੈ ਅਤੇ ਹੁਣ ਲੋਕ ਅਮਨ ਸਾਂਤੀ ਨਾਲ ਰਹਿ ਰਹੇ ਹਨ ਅਤੇ ਲੋਕਾਂ ਦੀ ਗੁਰਦੁਆਰਾ ਸਾਹਿਬ ਪ੍ਰਤੀ ਮਰਿਆਦਾ ਉਸੇ ਤਰਾਂ ਕਾਇਮ ਹੈ, ਪਰ ਜਦੋਂ ਉਨਾਂ ਨੂੰ ਮੂਰਤੀ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਾ ਦੇ ਸਕੇ। ਹੁਣ ਦੇਖਣਾ ਹੈ ਕਿ ਕੀ ਇਸ ਬਾਰੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਦੇ ਜਥੇਦਾਰ ਜਾਂ ਕੋਈ ਵੀ ਸਿੱਖ ਆਗੂ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਕੀ ਫੈਸਲਾ ਲੈਂਦੇ ਹਨ, ਜੋ ਕਿ ਸਿੱਖ ਮਰਿਆਦਾ ਦਾ ਘਾਣ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top