Share on Facebook

Main News Page

ਸੰਜਮ ਬਾਰੇ ਵਿਚਾਰ
-: ਅਵਤਾਰ ਸਿੰਘ ਮਿਸ਼ਨਰੀ 510 432 5827
28.05.19

ਸ੍ਰੀ ਗੁਰੂ ਗ੍ਰੰਥ ਕੋਸ਼ ਦੇ ਕਰਤਾ ਡਾ. ਗੁਰਚਰਨ ਸਿੰਘ ਅਤੇ ਭਾਈ ਕਾਹਨ ਸਿੰਘ ਅਨੁਸਾਰ-ਸੰਜਮਸੰਜਮੁਸੰਜਮਿਸੰਜਮੀਸੰਜਮੇ ਅਤੇ ਸੰਜਮੋ ਆਦਿਕ ਰੂਪਾਂ ਚ ਆਉਂਦਾ ਹੈ। ਜਿਸ ਦੇ ਮੁੱਖ ਅਰਥ ਤਾਂ ਆਪਣੇ ਆਪ ਨੂੰ ਕਾਬੂ ਚ ਰੱਖਣਾ ਹੈ। ਠੇਠ ਪੰਜਾਬੀ ਚ ਜੁਗਤ ਅਤੇ ਦੂਜੇ ਨੂੰ ਪੀੜਾ ਦੇਣ ਤੋਂ ਰੁਕਣਾ (ਫਲਾਨਾ ਤਾਂ ਸੰਜਮ ਵਰਤ ਗਿਆ) ਆਦਿਕ ਹਨ।

ਸੰਜਮ-ਚੰਗੀ ਤਰ੍ਹਾਂ ਬੰਨਣ ਦੀ ਕਿਰਿਆਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣ ਦੇ ਸਾਧਨ- ਜਪ ਤਪ ਸੰਜਮ ਪੂਰੀ ਵਡਿਆਈ॥(੧੯੬) ਜੋਗ ਦੀ ਇੱਕ ਕ੍ਰਿਆ- ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ॥(੧੨੪੪) ਭਾਵ ਗੁਰੂ ਨੂੰ ਭਾਅ ਜਾਣਾ ਹੀ ਸਿੱਖ ਵਿੱਚ ਜਪਤਪ ਅਤੇ ਸੰਜਮ ਹੈ। ਸੰਕੋਚ,ਕਿਰਸ- ਛਾਡਿ ਸਿਆਣਪ ਸੰਜਮ ਲਾਗੋ ਗੁਰ ਕੀ ਚਰਣੀ॥(੫੦੩) ਭਾਵ ਆਪਣੀ ਚਤੁਰਈ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇਮੈ ਗੁਰ ਚਰਨੀ ਆ ਪਿਆ ਹਾਂ। ਪ੍ਰਹੇਜ਼ਜ਼ਬਤ- ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਇ ਜੀਉ॥(੪੪੫) ਭਾਵ ਮਨੁੱਖ ਪ੍ਰਭੂ ਨੂੰ ਭੁੱਲਵੀਰਜ ਰੋਕਣਾ ਧਰਮ ਸਮਝਇੰਦ੍ਰੀਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ। ਰੀਤਿ ਰਸਮ- ਸੰਜਮ ਤੁਰਕਾਂ ਭਾਈ॥ ਉਪਾਯਯਤਨ- ਜਿਉ ਬੈਸੰਤਰੁ ਕਾਸਟ ਮਝਾਰਿ॥ ਬਿਨੁ ਸੰਜਮ ਨਹੀ ਕਾਰਜ ਸਾਰਿ॥(੫੫੩) ਕਾਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੈ ਬੈਨ॥(੬੭੪) ਚੰਗੇ ਜ਼ਬਤ (ਅਨੁਸ਼ਾਸਨ ਵਾਲੀ ਰਹਿਣੀ)- ਮਤਾ ਕਰਉ ਸੋ ਪਕਨਿ ਨ ਦੇਈ॥ ਸੀਲ ਸੰਜਮ ਕੈ ਨਿਕਟਿ ਖਲੋਈ॥ (੩੭੧) (ਜੀਵਨ ਜੁਗਤ) ਰਹਿਣ ਦੇ ਢੰਗ ਨੂੰ ਵੀ ਸੰਜਮ ਆਖਦੇ ਹਨ।

ਸੰਜਮੁ- ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥(੧੨) ਭਾਵ ਜੀਵਨ ਚ ਸਦਗੁਣ ਧਾਰਨਾਧਰਮ ਨ ਰੱਖਿਆ। ਪ੍ਰਹੇਜਗਾਰੀ ਵਾਲੀ ਕਰਣੀ- ਸਚੁਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸ॥(੨੬) ਢੰਗਉਪਾਉਇਲਾਜ- ਇਸ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਇ॥(੫੫੮) ਜਬਤ ਵਾਲਾ ਜੀਵਨ- ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ॥(੩੮੬) ਜੀਵਨ ਜੁਗਤਜੀਵਨ ਜਾਚ- ਅੰਤਰਿ ਪੂਜਾ ਪੜਹਿ ਕਤੇਬਾਸੰਜਮੁ ਤੁਰਕਾਂ ਭਾਈ॥(੪੭੧) ਸੰਜਮਾਂ- ਤੀਰਥ ਵਰਤ ਲਖ ਸੰਜਮਾਂ ਪਾਈਐ ਸਾਧੂ ਧੂਰਿ॥(੪੮) ਸੰਜਮਿ-ਮਰਯਾਦਾ ਵਿੱਚ-ਸਤਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਿਣਾ॥(੨੫) ਢੰਗਤਰੀਕਾਜੁਗਤ- ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ॥(੩੮੪) ਯੋਗ ਦੀ ਇੱਕ ਕਿਰਿਆ (ਧਾਰਨਾਧਿਆਨ ਤੇ ਸਮਾਧੀ)- ਬਹੁ ਸੰਜਮਿ ਧਾਤਿ ਨ ਪਾਵੈ ਕੋਇ॥(੧੧੭੫) ਸੰਜਮੀ-ਇੰਦ੍ਰਿਆਂ ਨੂੰ ਰੋਕਣ ਦੀ ਸਾਧਨਾ ਕਰਨ ਵਲਾਰਹਿਣੀ ਵਾਲਾ- ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ॥(੨੯) ਸੰਜਮੇ-ਵਸੀਕਰਣ ਜਾਂ ਜ਼ਬਤ ਵਾਲਾ- ਪੂਰਨਸੰਜਮੇ ਹਾਂ॥(੪੧੦) ਸੰਜਮੋ- ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ॥(੨੫੬)

ਗੁਰਮਤਿ ਵਿੱਚ ਆਪਣੇ ਆਪ ਨੂੰ ਬਹੁਤ ਜਿਆਦਾ ਦਬਾ ਕੇ ਰੱਖਣਾ (ਬੇਹੱਦ ਬੰਦਸ਼) ਅਤੇ ਹੱਦੋਂ ਵੱਧ ਅਯਾਸ਼ੀ ਕਰਨਾ ਦੋਹਾਂ ਨੂੰ ਉਲਾਰ ਆਖ ਕੇ ਰੱਦ ਕੀਤਾ ਗਿਆ ਹੈ। ਸਿੱਖ ਨੂੰ ਸਭ ਪ੍ਰਕਾਰ ਦੀਆਂ ਮਾਨਸਿਕ ਤੇ ਸਰੀਰਕ ਕ੍ਰਿਆਵਾਂ ਕਰਨ ਵਿੱਚ ਸੰਜਮ ਰੱਖਣਾ ਚਾਹੀਦਾ ਹੈ।

ਸੰਜਮ ਤੋਂ ਮੁੱਖ ਭਾਵ ਤਾਂ ਸਵੈ ਕਾਬੂ ਹੀ ਹੈ। ਸਰੀਰਕ ਇੰਦਰਿਆਂ ਅਤੇ ਮਾਨਸਿਕ ਵਾਸ਼ਨਾਵਾਂ ਤੇ ਕਾਬੂ ਰੱਖਣਾ ਹੀ ਅਸਲ ਸੰਜਮ ਹੈ। ਦੂਜੇ ਪਾਸੇ ਵਿਹਲੜ ਸਾਧਾਂਜੋਗੀਆਂ ਤੇ ਤਪੱਸੀ ਆਦਿਕਾਂ ਦਾ ਘਰ ਬਾਰ ਛੱਡ ਕੇ ਜੰਗਲੀ ਵਾਸ ਕਰਨਾਵਰਤ ਰੱਖਣੇ ਅਤੇ ਸਰੀਰਕ ਕਿਰਿਆਵਾਂ ਰੋਕਣੀਆਂ ਸੰਜਮ ਨਹੀਂ ਸਗੋਂ ਮਨ ਹਠਤਾਅਗਿਆਨਤਾਵਿਖਾਵਾ ਅਤੇ ਹੰਕਾਰ ਹਨ ਕਿਉਂਕਿ ਮਨ ਕਰਕੇ ਵਾਸ਼ਨਾਵਾਂ ਨਾਲ ਹੀ ਲੈ ਗਿਆ- ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥(੧੩੪੮) ਰਹਿਤ ਰੱਖਣਾ ਭਾਵ ਜ਼ਾਬਤੇ ਚ ਰਹਿਣਾ ਹੀ ਸੰਜਮ ਹੈ। ਇਵੇਂ ਸਰੀਰਕ ਇੰਦਰੇ ਅਤੇ ਮਨ ਸੰਜਮ (ਕਾਬੂ ਚ) ਰਹਿੰਦਾ ਹੈ। ਇਹ ਰਹਿਤ (ਸੰਜਮ) ਸ਼ਬਦ ਗੁਰੂ ਗ੍ਰੰਥ ਵਿਖੇ ਥਾਂ ਥਾਂ ਦਰਸਾਈ ਗਈ ਹੈ। ਸਿੱਖ ਵਾਸਤੇ ਸ਼ਬਦ ਗੁਰੂ ਗ੍ਰੰਥ ਦੀ ਬਾਣੀ ਤੋਂ ਉੱਪਰ ਹੋਰ ਕੋਈ ਰਹਿਤ ਮਰਯਾਦਾ ਨਹੀਂ ਜੋ ਉਸ ਨੂੰ ਸੰਜਮ ਵਿੱਚ ਰੱਖ ਸਕਦੀ ਹੈ। ਸਵੈ ਕਾਬੂ ਰੱਖਣ ਨਾਲ ਅਸੀਂ ਕਈ ਅਲਾਮਤਾਂ ਅਤੇ ਪਰੇਸ਼ਾਨੀਆਂ ਤੋਂ ਬਚ ਜਾਂਦੇ ਹਾਂ। ਜਿਵੇਂ ਘੋੜੇ ਨੂੰ ਲੁਗਾਮ ਅਤੇ ਗਧੇ ਨੂੰ ਛੱਟ (ਭਾਰ) ਦੇ ਸੰਜਮ ਚ ਰੱਖੀਦੈ ਇਵੇਂ ਹੀ ਸਰੀਰ ਅਤੇ ਮਨ ਨੂੰ ਗੁਰੂ ਗਿਆਨ ਦੀ ਲੁਗਾਮ ਅਤੇ ਸੰਸਾਰਕ ਜੁਮੇਵਾਰੀਆਂ ਦੀ ਛੱਟ ਦਾ ਸੰਜਮ ਅਤਿ ਜਰੂਰੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top