Share on Facebook

Main News Page

ਮੀਰੀ ਪੀਰੀ ਫ਼ਿਲਮ ਸੁਖਬੀਰ ਬਾਦਲ ਦੀ ਸਾਜ਼ਿਸ਼ ਹੈ
-: ਡਾ. ਹਰਜਿੰਦਰ ਸਿੰਘ ਦਿਲਗੀਰ
26.05.19

ਮੀਰੀ ਪੀਰੀ ਫ਼ਿਲਮ ਸੁਖਬੀਰ ਬਾਦਲ ਦਾ 'ਬੱਚਾ' ਹੈ।

ਮੀਰੀ ਪੀਰੀ ਫ਼ਿਲਮ ਨੂੰ ਸੁਖਬੀਰ ਅਤੇ ਉਸ ਦੇ ਬਾਪ ਅਤੇ ਚੌਕ ਮਹਿਤਾ ਡੇਰੇ ਦੇ ਹਰਨਾਮ ਸਿੰਘ ਧੁੰਮਾ ਦੀ ਸਰਪਰਸਤੀ ਹਾਸਿਲ ਹੈ।

ਇਸ ਦੀ ਕਹਾਣੀ ਦਾ ਲਿਖਣ ਵਾਲਾ (ਖਾਲਸਾ ਕਾਲਜ ਦੇ ਸਕੂਲ ਦਾ ਪ੍ਰਿੰਸੀਪਲ) ਇੰਦਰਜੀਤ ਗੋਗੋਆਨੀ ਹੈ ਜੋ ਅਕਾਲ ਤਖ਼ਤ ਸਾਬਕਾ ਗ੍ਰੰਥੀ ਕ੍ਰਿਪਾਲ ਸਿੰਘ ਦਾ ਜੁਆਈ ਹੈ (ਕ੍ਰਿਪਾਲ ਸਿੰਘ ਗ੍ਰੰਥੀ ਉਹੀ ਹੈ ਜਿਸ ਨੇ 1984 ਵਿਚ ਇੰਦਰਾ ਗਾਂਧੀ ਦੀ ਫ਼ੌਜ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਵੇਲੇ ਅਕਾਲ ਤਖ਼ਤ ਦੀ ਇਮਾਰਤ ਤਬਾਹ ਹੋਣ 'ਤੇ ਕਹਾ ਸੀ 'ਕੋਠਾ ਸਹਿਬ ਠੀਕ ਠਾਕ ਹੈ')।

ਇੰਦਰਜੀਤ ਗੋਗੋਆਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਖ਼ਾਸ ਬੰਦਾ ਹੈ। ਉਹ ਇਸ ਵੱਲੋਂ ਬਣਾਈ ਹਰ ਕਮੇਟੀ ਵਿਚ ਸ਼ਾਮਿਲ ਹੁੰਦਾ ਹੈ। ਯਾਨਿ ਉਹ ਬਾਦਲ ਦਾ ਖ਼ਾਸ ਸੇਵਾਦਾਰ ਹੈ।
ਇਸ ਫ਼ਿਲਮ ਦੀ ਆਮਦਨੀ ਵਿਚ ਸੁਖਬੀਰ ਦਾ ਅੱਧ ਹੈ (ਉਸ ਦਾ ਨਾਂ ਦੇਣ ਦੀ ਥਾਂ ਸਿਰਫ਼ ਹਿੱਸਾ ਰੱਖਿਆ ਹੈ) ਅਤੇ ਇਸ ਫ਼ਿਲਮ ਦੀ ਪਬਲਿਸਟੀ ਸਿਰਫ਼ ਸੁਖਬੀਰ ਬਾਦਲ ਦੇ ਚੈਨਲ ਪੀ.ਟੀ.ਸੀ. 'ਤੇ ਹੋ ਰਹੀ ਹੈ ਤੇ ਉਹ ਵੀ ਮੁਫ਼ਤ।

ਚੇਤੇ ਰਹੇ ਕਿ ਗੁਰੂ ਨਾਨਕ ਸਾਹਿਬ 'ਤੇ ਜੋ ਨਾਨਕ ਸ਼ਾਹ ਫ਼ਕੀਰ ਫ਼ਿਲਮ ਬਣੀ ਸੀ ਉਸ ਵਿਚ ਤਾਂ ਗੁਰੂ ਜੀ ਦਾ ਚਿਹਰਾ ਸਿੱਧਾ ਨਹੀਂ ਦਿਖਾਇਆ ਸੀ, ਪਰ ਸੁਖਬੀਰ ਤੇ ਇੰਦਰਜੀਤ ਗੋਗੋਆਨੀ ਤਾਂ ਗੁਰੂ ਹਰਿਗੋਬਿੰਦ ਜੀ ਦਾ ਪੂਰਾ ਪਾਤਰ ਪੇਸ਼ ਕਰ ਰਹੇ ਹਨ।

ਬਾਦਲ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਹਰਕਤਾਂ ਸਬੰਧੀ ਸੌਦਾ ਸਾਧ ਦੀ ਮਦਦ ਤੋਂ ਵੀ ਇਹ ਵੱਡੀ ਕਰਤੂਤ ਹੈ। ਇਹ ਤਾਂ ਬਾਦਲ ਖ਼ੁਦ ਆਪ ਕਰ ਰਿਹਾ ਹੈ। ਉਹ ਆਪਣਾ ਨਾਂ ਨਾ ਦੇ ਕੇ ਸਿੱਖਾਂ ਨੂੰ ਮੂਰਖ ਬਣਾ ਰਿਹਾ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਖੌਤੀ ਸਤਿਕਾਰ ਕਮੇਟੀਆਂ, ਅਖੌਤੀ ਟਕਸਾਲਾਂ/ਜੱਥਿਆਂ ਵਾਲੇ, 5-7 ਅਕਾਲੀ ਦਲ, ਸਾਰੇ ਚੁੱਪ ਹਨ। ਬੁਜ਼ਦਿਲ ਹਨ ਕਿ ਬੇਈਮਾਨ ਹਨ -- ਇਹ ਉਹੀ ਜਾਣਨ।

Source: https://sikhsiyasat.net/2019/05/27/no-clearance-to-dastan-e-miri-piri-film-promo-aired-against-our-advise-giani-harpreet-singh/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top