Share on Facebook

Main News Page

ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਉੱਪਰ  ਵੀ ਆਰ.ਐਸ.ਐਸ.  ਕਰ ਰਹੀ ਹੈ ਮਾਰੂ ਹਮਲੇ
-: ਭਾਈ ਰਜਿੰਦਰ ਸਿੰਘ ਰਾਜਨ ਪ੍ਰਚਾਰਕ
17.05.19
ਬਹੁਚਰਚਿਤ ਘੱਟ ਗਿਣਤੀਆਂ ਦੀ ਕੱਟੜ ਵਿਰੋਧੀ ਹਿੰਦੂ ਜਥੇਬੰਦੀ ਆਰ. ਐਸ. ਐਸ. ਅਕਸਰ ਆਪਣੇ ਨਾਪਾਕ ਇਰਾਦਿਆਂ ਕਰਕੇ ਜਾਣੀ ਜਾਂਦੀ ਹੈ। ਇਹ ਕੱਟੜ ਜਥੇਬੰਦੀ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਦਾ ਵਜ਼ੂਦ ਖ਼ਤਮ ਕਰਨ ਲਈ ਹਮੇਸ਼ਾਂ ਪੱਬਾਂ ਭਾਰ ਹੋਈ ਰਹਿੰਦੀ ਹੈ। ਆਰ. ਐਸ. ਐਸ. ਦੇ ਖ਼ਤਰਨਾਕ ਮਨਸੂਬੇ ਅਕਸਰ ਕਿਸੇ ਨਾ ਕਿਸੇ ਨਿਊਜ਼ ਪੇਪਰ ਵਿੱਚ ਸੁਰਖੀਆਂ ਬਣੇ ਰਹਿੰਦੇ ਹਨ।

ਅਜਿਹਾ ਹੀ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫ਼ੋਰਨੀਆਂ ਬੈਰਕਲੇ ਦੁਨੀਆਂ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਜਿੱਥੋਂ ਕਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ 1913 ਵਿੱਚ ਸਿੱਖ ਗ਼ਦਰ ਲਹਿਰ ਦਾ ਆਗ਼ਾਜ਼ ਕੀਤਾ ਸੀ। ਦੁਨੀਆਂ ਦੇ ਸਭ ਤੋਂ ਮਹਾਨ ਵਿਦਵਾਨਾਂ ਨੂੰ ਜੋ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ ਉਨ੍ਹਾਂ ਪੁਰਸਕਾਰਾਂ ਨੂੰ ਪ੍ਰਾਪਤ ਕਰਨ ਵਾਲੇ ਬਹੁਤੇ ਉੱਚ ਕੋਟੀ ਦੇ ਵਿਦਵਾਨ ਏਸੇ ਯੂਨੀਵਰਸਿਟੀ ਨਾਲ ਸੰਬੰਧਤ ਹਨ।  ਇਸੇ ਯੂਨੀਵਰਸਿਟੀ ਦੀ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਹੱਥ ਉਹ ਇਕਰਾਰਨਾਮਾ ਲੱਗਾ ਜੋ ਦੀ ਇੰਸਟੀਚਿਊਟ ਆਫ਼ ਸਾਊਥ ਏਸ਼ੀਆ ਸਟੱਡੀਜ਼, ਦੇ ਡਾਇਰੈਕਟਰ ਤੇ ਭਾਰਤ ਸਰਕਾਰ ਵਿੱਚ ਹੋਇਆ ਸੀ।

ਇਕਰਾਰਨਾਮੇ ਤਹਿਤ ਭਾਰਤ ਸਰਕਾਰ ਵੱਲੋਂ ਸੰਬੰਧਤ ਅਦਾਰੇ ਨੂੰ  3 ਮਿਲੀਅਨ ਡਾਲਰ ( 21 ਕਰੋੜ) ਇਸ ਸ਼ਰਤ ਤੇ ਦੇਣੇ ਸੀ ਕੇ ਏਥੇ ਦੋ ਕੋਰਸ ਸ਼ੁਰੂ ਕੀਤੇ ਜਾਣ ਤੇ ਸਾਡੇ ਇੱਕ ਵਿਜ਼ੀਟਿੰਗ ਪ੍ਰੋਫ਼ੈਸਰ ਦੀ ਪੋਸਟ ਕਾਇਮ ਕੀਤੀ ਜਾਵੇ ਜੋ ਏਥੇ ਅੰਡਰ ਬੀ.ਏ. ਤੇ ਬੀ.ਏ. ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇਤਿਹਾਸ (?) ਪੜ੍ਹਾਵੇਗਾ। ਆਰ. ਐਸ. ਐਸ ਵੱਲੋਂ ਭਾਰਤ ਸਰਕਾਰ ਰਾਹੀਂ ਭੇਜੇ ਨੁੰਮਾਂਇਦਿਆਂ ਨੇ ਇਹ ਵੀ ਕਿਹਾ ਅਸੀਂ 3 ਮਿਲੀਅਨ ਡਾਲਰ ਹੋਰ ਦੇਵਾਂਗੇ ਜੇ ਤੁਸੀਂ ਸਾਡੇ ਪ੍ਰੋਫ਼ੈਸਰ ਲਈ ਪੱਕੀ ਨਿਯੁਤਕੀ ਕਰੋਂਗੇ ਤਾਂ ਕਿ ਸਾਡਾ ਪ੍ਰੋ. ਪੰਜਾਬੀ ਭਾਸ਼ਾ ਨੂੰ ਤੇਲਗੂ, ਤਮਿਲ, ਊਰਦੂ ਦੇ ਬਰਾਬਰ ਲਿਆਉਣ ਲਈ ਪ੍ਰਚਾਰ ਸਕੇ। ਸੰਨ 2018 ਦੇ ਵਿੱਚ ਹਿੰਦੁਸਤਾਨ ਅੰਬੈਸਡਰ ਨਵਤੇਜ ਸਰਨਾ ਡਾ. ਨਿਊਨਸ ਫ਼ਾਰੂਕੀ (ਡਾਇਰੈਕਟਰ) ਨੂੰ ਮਿਲਿਆ ਸੀ। ਜਨਵਰੀ, ਫਰਵਰੀ 2019 ਵਿੱਚ ਸੈਨਫ਼ਰਾਂਸਿਸਕੋ ਤੋਂ ਭਾਰਤੀ ਕੌਂਸਲੇਟ ਦਾ ਇੱਕ ਅਫ਼ਸਰ ਦੁਬਾਰਾ ਡਾ. ਫ਼ਾਰੂਕੀ ਨੂੰ ਮਿਲਿਆ ਤੇ ਦੱਸਿਆ ਕੇ ਭਾਰਤ ਸਰਕਾਰ ਨੇ ਤੁਹਾਡੀ ਤਜ਼ਵੀਜ਼ ਨੂੰ ਮੰਨ ਲਿਆ ਹੈ। ਉਸ ਅਫ਼ਸਰ ਨੇ ਡਾ. ਫ਼ਾਰੂਕੀ ਨੂੰ ਇਹ ਵੀ ਦੱਸਿਆ ਕੇ ਅਸੀਂ ਦੁਨੀਆਂ ਦੀਆਂ ਮਸ਼ਹੂਰ ਤਕਰੀਬਨ 60 ਯੂਨੀਵਰਸਿਟੀਆਂ ਵਿੱਚ ਇਸ ਤਰ੍ਹਾਂ ਦੀਆਂ ਚੇਅਰ ਅਤੇ ਪੋਸਟਾਂ ਤੇ ਆਪਣੇ ਪ੍ਰੋਫ਼ੈਸਰ ਨਿਯੁਤਕ ਕਰਨੇ ਚਾਹੁੰਦੇ ਹਾਂ । ਉਸ ਅਫ਼ਸਰ ਨੇ ਡਾ. ਫ਼ਾਰੂਕੀ ਨੂੰ ਦੱਸਿਆ ਨੇ ਮਾਰਚ 2018 ਵਿੱਚ ਇੰਗਲੈਂਡ ਦੇ ਵੁਲਵਰਹੈਂਪਟਨ ਦੀ ਯੂਨੀਵਰਸਿਟੀ ਵਿੱਚ ਅਸੀਂ ਇਹ ਸ਼ੁਰੂਆਤ ਕਰ ਚੁੱਕੇ ਹਾਂ ਤੇ ਉੱਥੇ ਡਾ. ਉਪਿੰਦਰਜੀਤ ਕੌਰ ਤੱਖੜ ਨੂੰ ਡਾਇਰੈਕਟਰ ਨਿਯੁਕਤ ਕਰ ਚੁੱਕੇ ਹਾਂ। ਉਸਨੇ ਅੱਗੇ ਦੱਸਿਆ ਕੇ ਹੁਣ ਸਾਡੀ ਟੌਰੰਟੋ ਯੂਨੀਵਰਸਿਟੀ ਨਾਲ ਵੀ ਗੱਲ ਚੱਲ ਰਹੀ ਹੈ।
 

ਸਿੱਖ ਕੌਮ ਨੂੰ ਚਾਹੀਦਾ ਹੈ ਕੇ ਹਰੇਕ ਤਰ੍ਹਾਂ ਦੇ ਗਿਲ੍ਹੇ ਸ਼ਿਕਵੇ ਭੁਲਾ ਕੇ ਧੜੇਬਾਜ਼ੀਆਂ ਤੋਂ ਉੱਪਰ ਉੱਠ ਕੇ ਆਪਣੇ ਨਿੱਜੀ ਸਵਾਰਥਾਂ ਨੂੰ ਇੱਕ ਪਾਸੇ ਰੱਖ ਕੇ ਇਕੱਠੇ ਹੋ ਕੇ ਦਰਪੇਸ਼ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰੀਏ। ਤੇ ਆਪਣੀ ਕੌਮ ਦਾ ਭਵਿੱਖ ਉੱਜਲਾ ਕਰੀਏ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top