Share on Facebook

Main News Page

ਘੱਟ ਗਿਣਤੀਆਂ ਲਈ ਘਾਤਕ ਹੋਵੇਗੀ ਭਾਜਪਾ ਸਰਕਾਰ;
ਕੀ ਇਹ ਦੇਸ਼ ਦੀਆਂ ਆਖਰੀ ਚੋਣਾਂ ਹੋਣਗੀਆਂ ?

-: ਭਾਈ ਰਜਿੰਦਰ ਸਿੰਘ ‘ਰਾਜਨ’ ਪ੍ਰਚਾਰਕ
17.05.19

ਘੱਟ ਗਿਣਤੀਆਂ ਦੀ ਵਿਰੋਧੀ ਆਰ. ਐਸ. ਐਸ. ਹਰ ਹੀਲੇ ਵਸੀਲੇ ਭਾਰਤ ਦੇਸ਼ ਨੂੰ ਇੱਕ ਨਿਰੋਲ ਹਿੰਦੂ ਰਾਸ਼ਟਰ ਬਨਾਉਣ ਲਈ ਪਿੱਛਲੇ 94 ਸਾਲਾਂ ਤੋਂ ਕਿਵੇਂ ਤਰਲੋਮੱਛੀ ਹੋਈ ਫਿਰਦੀ ਹੈ। ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਤਰਨ ਤਾਰਨ ਦੇ ਗੰਡੀਵਿੰਡ ਪਿੰਡ ਤੇ ਹੋਰ ਵੀ ਕਈ ਪਿੰਡਾਂ ਵਿੱਚ ਤੇ ਪੂਰੇ ਪੰਜਾਬ ਵਿੱਚ 2200 ਟਿਊਸ਼ਨ ਸੈਂਟਰਾਂ ਦਾ ਖੁੱਲਣਾ ਤੇ ਆਰ. ਐਸ. ਐਸ. ਦਾ ਅਸ਼ੀਰਵਾਦ ਪ੍ਰਾਪਤ ‘ਏਕਲ ਵਿਦਿਆਲਾ ਫ਼ਾਊਂਡੇਸ਼ਨ’ ਅਮਰੀਕਾ ਵੱਲੋਂ ਹਿੰਦੂ ਧਰਮ ਦਾ ਆਰ.ਐਸ.ਐਸ. ਵੱਲੋਂ ਛਪਵਾਇਆ ਸਿਲੇਬਸ ਭੋਲ਼ੇ ਭਾਲ਼ੇ ਬੱਚਿਆਂ ਨੂੰ ਸੋਚੀ ਸਮਝੀ ਡੂੰਘੀ ਸਾਜ਼ਸ਼ ਅਧੀਨ ਪੜ੍ਹਾਇਆ ਜਾਣਾ ਹੈ। ਇਸਦੇ ਹੋਰ ਪੁਖ਼ਤਾ ਸਬੂਤ 2014 ਵਿੱਚ ਕੇਂਦਰ ਵਿੱਚ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੀ ਕੇਂਦਰ ਸਰਕਾਰ ਹੈ। ਭਾਜਪਾ ਆਰ. ਐਸ. ਐਸ. ਦੀ ਹੀ ਰਾਜਸੀ ਪਾਰਟੀ ਹੈ।

ਗ਼ੌਰਤਲਬ ਹੈ ਕਿ ਜਦੋਂ ਦੀ ਮੋਦੀ ਸਰਕਾਰ ਕੇਂਦਰ ਵਿੱਚ ਸੱਤਾਧਾਰੀ ਹੋਈ ਹੈ, ਦੇਸ਼ ਵਿੱਚ ਮਜ਼ਹਬ ਦੇ ਨਾਮ 'ਤੇ ਹਿੰਦੂ ਮੁਸਲਮਾਨ, ਹਿੰਦੂ ਸਿੱਖ ਘਟਨਾਵਾਂ ਵਿੱਚ ਬਹੁਤ ਭਾਰੀ ਤਾਦਾਦ ਵਿੱਚ ਵਾਧਾ ਹੋਇਆ। ਬਲਾਤਕਾਰ ਦੇ ਕੇਸਾਂ ਵਿੱਚ ਵੀ ਬਹੁਤ ਇਜ਼ਾਫ਼ਾ ਹੋਇਆ ਹੈ। ਆਮ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਦੇਸ਼ ਦਾ ਕਿਸਾਨ ਭਾਰੀ ਮਾਤਰਾ ਵਿੱਚ ਆਤਮ ਹੱਤਿਆ ਕਰ ਰਿਹਾ ਹੈ। ਬੇਰੁਜ਼ਗ਼ਾਰੀ ਵਧੀ ਹੈ। ਗਰੀਬ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋ ਰਹੀ। ਆਰ. ਐਸ. ਐਸ. ਦੇ ਨਕਸ਼ੇ ਕਦਮ 'ਤੇ ਚੱਲ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਲਈ ਤੱਤਪਰ ਭਾਜਪਾ ਸਰਕਾਰ ਬਾਕੀ ਹਰ ਮੁਹਾਜ 'ਤੇ ਬੁਰੀ ਤਰ੍ਹਾਂ ਫ਼ੇਲ ਹੋ ਚੁੱਕੀ ਹੈ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਲਈ ਭਾਜਪਾ ਹਰੇਕ ਹੀਲਾ- ਵਸੀਲਾ ਵਰਤ ਕੇ ਕੇਂਦਰ ਵਿੱਚ ਦੁਬਾਰਾ ਕਾਬਜ਼ ਹੋਣਾ ਚਾਹੁੰਦੀ ਹੈ ਤਾਂ ਕਿ ਆਰ. ਐਸ. ਐਸ. ਦੇ ਹਿੰਦੂ ਰਾਸ਼ਟਰ ਵਾਲੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

ਯਾਦ ਰੱਖਿਓ! ਜੇ ਇੰਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਤਾਂ ਭਾਰਤ ਦੇਸ਼ ਵਿੱਚ ਇਹ ਆਖਰੀ ਚੋਣਾਂ ਹੋਣਗੀਆਂ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 368 ਵਿੱਚ ਇਹ ਲਿਖਿਆ ਹੈ ਕੇ ਜੇ ਕੇਂਦਰ ਸਰਕਾਰ ਹੇਠ ਲਿਖੀਆਂ ਚਾਰ ਸ਼ਰਤਾਂ ਪੂਰੀਆਂ ਕਰਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਸਕਦੀ ਹੈ।

ਸ਼ਰਤਾਂ :
* ਲੋਕ ਸਭਾ ਵਿੱਚ ਬਹੁਮਤ ਹਾਸਲ ਹੋਣਾ ਲਾਜ਼ਮੀ
* ਰਾਜ ਸਭਾ ਵਿੱਚ ਬਹੁਮਤ ਹੋਣਾ ਜਰੂਰੀ
* ਦੇਸ਼ ਦੇ ਪੰਦਰਾਂ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਹੋਣਾ
* ਰਾਸ਼ਟਰਪਤੀ ਆਪਣਾ ਹੋਣਾ

ਉਪਰੋਕਤ ਚਾਰ ਸ਼ਰਤਾਂ ਵਿੱਚੋਂ ਆਖਰੀ ਦੋ ਸ਼ਰਤਾਂ ਭਾਜਪਾ ਪੂਰੀਆਂ ਕਰ ਚੁੱਕੀ ਹੈ। ਜੇਕਰ ਬਾਕੀ ਦੋ ਸ਼ਰਤਾਂ ਵੀ ਪੂਰੀਆਂ ਕਰ ਲੈਂਦੀ ਹੈ ਤਾਂ ਫੇਰ ਦੇਸ਼ ਦਾ ਪੂਰਾ ਸੰਵਿਧਾਨ ਬਦਲ ਕੇ ਮਨੂੰ ਸਿੰਮਤ੍ਰੀ ਵਾਲਾ ਕਾਨੂੰਨ ਲਾਗੂ ਕੀਤੇ ਜਾਵੇਗਾ ਜੋ ਕੇ ਸਿੱਖ, ਮੁਸਲਮਾਨ, ਇਸਾਈ ਤੇ ਦਲਿਤ ਵਰਗ ਲਈ ਬਹੁਤ ਹੀ ਘਾਤਕ ਸਾਬਤ ਹੋਵੇਗਾ।

ਪੰਜਾਬ ਦੇ ਵਿੱਚ ਏਨ੍ਹਾਂ 2200 ਟਿਊਸ਼ਨ ਸੈਂਟਰਾਂ ਦਾ ਖੁੱਲ੍ਹਣਾ ਜਿੱਥੇ ਇੱਕ ਗ਼ੰਭੀਰ ਮਸਲਾ ਹੈ ਉੱਥੇ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਵਿੱਚ ਤਿੰਨ ਤੇ ਪਿੰਡ ਸਰਾਏ ਅਮਾਨਤ ਖਾਂ ਵਿੱਚ ਦੋ ਟਿਊਸ਼ਨ ਸੈਂਟਰਾਂ ਦਾ ਹੋਣਾ ਇਸ ਲਈ ਮੰਦਭਾਗਾ ਤੇ ਨਮੋਸ਼ੀਜਨਕ ਹੈ ਕਿਉਂਕਿ ਪਿੰਡ ਗੰਡੀਵਿੰਡ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਕਸ਼ਮੀਰ ਸਿੰਘ ਦਾ ਆਪਣਾ ਪਿੰਡ ਹੈ, ਤੇ ਮੌਜੂਦਾ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ ਦਾ ਆਪਣਾ ਹਲਕਾ ਹੈ। ਗੰਡੀਵਿੰਡ ਤੋਂ ਨੌਸ਼ਹਿਰਾ ਢਾਲਾ ਸਿਰਫ 7 ਕਿਲੋਮੀਟਰ ਦੂਰ ਹੈ। ਇਹ ਗੱਲ ਚਿੱਟੇ ਦਿਨ ਵਾਂਙ ਸਾਫ ਹੈ ਕੇ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਸਹੀ ਪ੍ਰਬੰਧ ਅਤੇ ਸਿੱਖੀ ਸਿਧਾਂਤਾ ਦੀ ਰਖਵਾਲੀ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top