Share on Facebook

Main News Page

ਸੰਗਤਿ ਦਾ ਸੰਕਲਪ
-: ਅਵਤਾਰ ਸਿੰਘ ਮਿਸ਼ਨਰੀ
13.05.18

ਸੰਗਤਿ-ਸੰਸਕ੍ਰਿਤ ਦਾ ਲਫਜ਼ ਤੇ ਅਰਥ ਹਨ-ਸਭਾਮਜਲਿਸਸਬੰਧਗੁਰਸਿੱਖਾਂ ਦੇ ਜਮਾ ਹੋਣ ਦੀ ਥਾਂ, ਮਿਲਾਪਸੁਹਬਤ ਅਤੇ ਇਕੱਠ ਆਦਿਕ ਹਨ।

ਸ਼ਬਦ ਗੁਰੂ ਗ੍ਰੰਥ ਅਨੁਸਾਰ-ਸਤ ਸੰਗਤਿ ਦਾ ਭਾਵ ਜਿੱਥੇ ਇੱਕ ਪ੍ਰਮੇਸ਼ਰ ਦੇ ਨਾਮੁ (ਨਿਯਮ) ਦੀ ਵਿਆਖਿਆ ਹੋਵੇ- ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ (੭੨) ਚੰਗੀ ਸੰਗਤ ਵਿੱਚ ਉਤਮਤਾਚੰਗੇ ਗੁਣ ਮਿਲਦੇ ਅਤੇ ਅਵਗੁਣ ਧੋਤੇ ਜਾਂਦੇ ਹਨ- ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗਣ ਧੋਵੈ॥ (੪੧੪) ਹੇ ਮਾਇਆ ਦੇ ਪਤੀ ਪ੍ਰਮਾਤਮਾਂ ਜੀ ਸੱਚੀ ਸੰਗਤ ਕਰਨ ਵਾਲਾ ਸੰਸਾਰ ਦੇ ਵਹਿਮਾਂ-ਭਰਮਾਂ ਦੇ ਸਾਗਰ ਤੋਂ ਤਰਦਾਗੁਰੂ ਰਹਿਮਤ ਨਾਲ ਉੱਚ ਅਵਸਥਾ ਦੀ ਪ੍ਰਾਪਤੀ ਹੁੰਦੀ ਅਤੇ ਵਿਕਾਰਾਂ ਤੇ ਔਗੁਣਾਂ ਦੀ ਤਪਸ਼ ਨਾਲ ਸੁੱਕਾ ਹੋਇਆਹਿਰਦਾ ਕਾਸਟ, ਹਰਿਆ ਹੋ ਜਾਂਦਾ ਹੈ- ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੈ ਕਾਸਟ ਹਰਿਆ॥ (੧੦) ਗੁਰੂ ਦੀ ਸੱਚੀ ਸੰਗਤ ਕਰਨ ਵਾਲੇ ਦਾ ਪਿੰਗਲਾ ਮਨ ਅਗਿਆਨਤਾ ਦੇ ਪਰਬਤ ਨੂੰ ਪਾਰ ਕਰਦਾਮੂਰਖ ਚੰਗਾ ਵਕਤਾਮਨ ਦੇ ਅੰਨ੍ਹੇ ਨੂੰ ਸਮੁੱਚੀ ਮਨੁੱਖਤਾ ਵਿੱਚ ਵਸਦੇ ਰੱਬ ਦਾ ਗਿਆਨ ਹੋ ਜਾਂਦਾ ਹੈ- ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੂਝਿਆਗੁਰ ਭੇਟਿ ਪੁਨੀਤਾ॥੧॥ (੮੦੯) ਜਿਵੇਂ ਚੰਦਨ ਦੇ ਨਿਕਟੀ ਹਿਰੰਡ ਵਿੱਚ ਵੀ ਚੰਦਨ ਦੀ ਖੁਸ਼ਬੋ ਆ ਜਾਂਦੀ ਹੈ ਇਵੇਂ ਹੀ ਪਤਿਤ ਭਾਵ ਵਿਕਾਰਾਂ ਵਿੱਚ ਦੁਰਗੰਧਤ ਮਨੁੱਖ ਪਵਿਤ੍ਰ ਹੋ ਪ੍ਰਵਾਨ ਹੋ ਜਾਂਦਾ ਹੈ- ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥੩॥ (੮੬੧) ਸੱਚੇ ਮਾਰਗ ਤੇ ਚੱਲਣ ਵਾਲਿਆਂ ਗੁਰਮੁਖਾਂ ਦੀ ਸੰਗਤ ਕਰਕੇ ਈਰਖਾ ਵੈਰ ਆਦਿਕ ਦੀ ਪਰਾਈ ਤਾਤ ਖਤਮ ਹੋ ਜਾਂਦੀਕੋਈ ਵੈਰੀਬੇਗਾਨਾ ਨਹੀਂ ਦਿਸਦਾ ਸਭ ਨਾਲ ਮਿਤ੍ਰਤਾ ਬਣ ਜਾਂਦੀ ਹੈ- ਬਿਸਰਿ ਗਈ ਸਭ ਤਾਤਿ ਪਰਾਈ॥ ਜਬਤੇ ਸਾਧਸੰਗਤਿ ਮੋਹਿ ਪਾਈ॥ ਨਾ ਕੋ ਬੈਰੀ ਨਹੀਨ ਬਿਗਾਨਾਸਗਲ ਸੰਗਿ ਹਮ ਕਉ ਬਨਿ ਆਈ॥੧॥ (੧੨੯੯) ਸਤਸੰਗਤਿ ਸਤਿਗੁਰੂ ਦੀ ਇੱਕ ਪਾਠਸ਼ਾਲਾ ਸਕੂਲ ਹੈ ਜਿੱਥੇ ਰੱਬੀ ਗੁਣ ਸਿੱਖੇ ਜਾਂਦੇ ਹਨ-ਸਤਸੰਗਤਿ ਸਤਿਗੁਰ ਚਟਸਾਲ ਹੈਜਿਤੁ ਹਰਿ ਗੁਣ ਸਿੱਖਾ॥ (੧੩੧੬) ਕਬੀਰ ਜੀ ਫੁਰਮਾਂਦੇ ਹਨ ਕਿ ਭਲੇ ਪੁਰਖ ਦੀ ਹੀ ਸੰਗਤਿ ਕਰੀਏ ਜੋ ਅੰਤ ਨਿਰਬਾਹ ਤੇ ਸਾਕਤ (ਗੰਦੇ) ਮਨੁੱਖ ਦੀ ਸੰਗਤ ਵਿਨਾਸ਼ਹਾਨੀ ਤੇ ਤਬਾਹੀ ਕਰਦੀ ਹੈ- ਕਬੀਰ ਸੰਗਤਿ ਕਰੀਐ ਸਾਧ ਕੀਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥੯੩॥ (੧੩੬੯)

ਸੰਗਤ ਬਾਰੇ ਭਾਈ ਗੁਰਦਾਸ- ਭਾਈ ਸਾਹਿਬ ਦਰਸਾਂਦੇ ਹਨ ਕਿ ਜਿਵੇਂ ਜਰਾ ਕੁ ਖੱਟੇ ਦੀ ਜਾਗ ਨਾਲ ਦੁੱਧ ਤੋਂ ਦਹੀਂ ਤੇ ਤਨਕ ਹੀ ਕਾਂਜੀ ਨਾਲ ਦੁੱਧ ਫਟ ਜਾਂਦਾ ਹੈ। ਜਰਾ ਜਿੰਨ੍ਹਾਂ ਬੋਹੜ ਦਾ ਬੀਜ ਬੀਜਣ ਨਾਲ ਉੱਗ ਕੇ ਵੱਡਾ ਵਿਸਥਾਰ ਤੇ ਤਨਕ ਮਾਤ੍ਰ ਅੱਗ ਨਾਲ ਸੜ ਕੇ ਸਵਾਹ ਹੋ ਜਾਂਦਾ ਹੈ। ਰਤੀ ਮਾਤ੍ਰ ਜ਼ਹਿਰ ਖਾਣ ਨਾਲ ਮੌਤ ਤੇ ਤਨਕ ਹੀ ਗੁਰ ਉਪਦੇਸ਼ ਰੂਪ ਨਾਮ ਅੰਮ੍ਰਿਤ ਨਾਲ ਅਮਰ ਜਿੰਦਗੀ ਮਿਲਦੀ ਹੈ। ਇਵੇਂ ਹੀ ਗੁਰਮੁਖਾਂ ਦੀ ਸੰਗਤ ਪਤੀਬਰਤਾ ਉਪਕਾਰ ਤੇ ਮਨਮੁੱਖਾਂ ਦੀ ਵਿਕਾਰਾਂ ਸੰਗ ਵੇਸਵਾ ਨੁਮਾ ਹੈ-

ਤਨਿਕ ਹੀ ਜਾਮਨ ਕੈ ਦੂਧ ਦਧਿ ਹੋਤ ਜੈਸੇਤਨਿਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ।
ਤਨਿਕ ਹੀ ਬੀਜ ਬੋਇ ਬਿਰਖ ਬਿਥਾਰ ਹੋਇਤਨਕਿ ਹੀ ਚਿੰਣਗ ਪਰੈ ਭਸਮ ਹਵੈ ਸਮਾਤ।
ਤਨਿਕ ਹੀ ਖਾਏ ਬਿਖ ਹੋਤ ਹੈ ਬਿਨਾਸ ਕਾਲਤਨਕਿ ਹੀ ਅੰਮ੍ਰਿਤ ਕੈ ਅਮਰ ਹਵੈ ਜਾਤ ਹੈ।
ਸੰਗਤਿ ਅਸਾਧੁ ਸਾਧੁ ਗਣਿਕਾ ਬਿਵਾਹਿਤਾ ਜਿਉਤਨਕਿ ਹੀ ਮੈ ਉਪਕਾਰ ਔ ਬਿਕਾਰ ਘਾਤ ਹੈ। ੧੭੪

ਜਿਵੇਂ ਮਾਰ ਦੇ ਡਰ ਤੋਂ ਵੀ, ਚੋਰ ਚੋਰੀ ਨਹੀਂ ਛਡਦਾ ਤੇ ਡਾਕੂ ਡਾਕੂਆਂ ਦਾ ਸੰਗ ਹੀ ਤੱਕਦਾ ਹੈ। ਬੇਸਵਾਗਾਮੀ ਰਤੀ ਮਾਤ੍ਰ ਸ਼ਰਮ ਨਹੀਂ ਕਰਦਾ ਤੇ ਜੂਏਬਾਰ ਸਭ ਕੁਝ ਹਾਰ ਕੇ ਵੀ ਥੱਕਦਾ ਨਹੀਂ। ਲੋਕਾਂ ਦੀਆਂ ਲਾਹਨਤਾਂ ਦੇ ਬਾਵਜੂਦ ਵੀ ਅਮਲੀ ਨਸ਼ਾ ਨਹੀਂ ਤਿਆਗਦਾ ਸਗੋਂ ਸਭ ਮੰਦਾ ਚੰਗਾ ਸੁਣਦਾ ਛਕੀ ਜਾਂਦਾ ਹੈ। ਇਵੇਂ ਹੀ ਨੀਚ ਪਾਮਰ ਕੁਸੰਗਤ ਨਹੀਂ ਛਡਦਾ ਤੇ ਫਿਰ ਗੁਰਸਿੱਖ ਸਤਸੰਗਤਿ ਕਿਵੇਂ ਛੱਡ ਸਕਦਾ ਹੈ?-

ਮਾਰਬੇ ਕੋ ਤ੍ਰਾਸ ਦੇਖ ਚੋਰ ਨ ਤਜਤ ਚੋਰੀਬਟਵਾਰਾ ਬਟਵਾਰੀ ਸੰਗ ਹਵੈ ਤਕਤ ਹੈ।
ਵੇਸਵਾਰਤਿ ਬ੍ਰਿਥਾ ਭਏ ਮਨ ਮੈ ਨ ਸ਼ੰਕਾ ਮਾਨੈਜੁਆਰੀ ਨ ਸਰਬਸ ਹਾਰੇ ਸੇ ਥਕਤ ਹੈ।
ਅਮਲੀ ਨ ਅਮਲ ਤਜਤ ਜਯੋਂ ਧਿਕਾਰ ਕੀਏਦੋਖ ਦੁੱਖ ਲੋਗ ਬੇਦ ਸੁਣਤ ਛਕਤ ਹੈ।
ਅਧਮ ਅਸਾਧੁ ਸੰਗ ਛਾਡਿਤ ਨ ਅੰਗੀਕਾਰਗੁਰਸਿੱਖ ਸਾਧੁ ਸਂਗ ਛਾਡ ਜਿਉਂ ਸਕਤ ਹੈ। (੩੨੩)

ਭਾਈ ਨੰਦ ਲਾਲ ਜੀ- ਹੇ ਮਿਤ੍ਰ ਜੇ ਤੈਨੂੰ ਭਲੇ ਲੋਕਾਂ ਦਾ ਸੰਗ ਮਿਲੇ ਤਾਂ ਅਬਿਨਾਸ਼ੀ ਧੰਨ ਦੀ ਪ੍ਰਾਪਤੀ ਹੋਵੇ- ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ। ਦੌਲਤੇ ਜਾਵੀਦ ਯਾਬੀ ਐ ਹਬੀਬ॥੯॥(ਜਿੰਦਗੀ ਨਾਮਹ) ਸਤਸੰਗਤ ਦੇ ਪ੍ਰਭਾਵ ਕਰਕੇ ਮੈਂ ਧੂੜ ਦੇ ਕਿਣਕੇ ਨੂੰ ਸੰਸਾਰ ਦਾ ਸੂਰਜ ਹੋਇਆ ਡਿੱਠਾ ਹੈ- ਜ਼ਰੱਹ ਰਾ ਦੀਦਮ ਕਿ ਖੁਰਸ਼ੀਦੇ ਜਹਾ। ਸ਼ੁਦ ਜ਼ਿ ਫੈਗ਼ੇ ਸੁਹਬਤੇ ਸਾਹਿਬ ਦਿਲਾਂ॥੧੨੮॥ ਜੋ ਪ੍ਰਭੂ ਪਿਆਰਿਆਂ ਦੀ ਸੰਗਤਿ ਵਿੱਚ ਹੈਦੋਹਾਂ ਲੋਕਾਂ ਦੀ ਮਾਇਆ ਉਸ ਦੇ ਘਰ ਹੈ- ਈਂ ਹਮਹ ਅਜ਼ ਸੁਹਬਤੇ ਮਰਦਾਨਿ ਓਸਤ। ਦੌਲਤੇ ਹਰ ਦੋ ਜ਼ਹਾਂ ਦਰ ਖਵਾਨੇ ਓਸਤ॥੧੯੬॥ ਉਹ ਸਤਸੰਗਤਿ ਧੰਨ ਹੈ ਜਿਸ ਨੇ ਧੂੜਿ ਨੂੰ ਰਸਾਇਣ ਬਣਾ ਦਿੱਤਾ ਤੇ ਨਿਕੰਮੇ ਮੂਰਖ ਨੂੰ ਮਹਾਂ ਚਤੁਰ ਕਰ ਦਿੱਤਾ ਹੈ- ਐ ਜ਼ਹੈ ਸੁਹਬਤ ਕਿ ਖਾਕ ਅਕਸੀਰ ਕਰਦ। ਨਾਕਸੇ ਰਾ ਸਾਹਿਬੇ ਤਦਬੀਰ ਕਰਦ॥੨੬੭॥ ਉਹ ਇਕੱਠ ਭਲਾ ਹੈ ਜੋ ਸੱਚਾ ਜੀਵਨ ਹਾਸਲ ਕਰਨ ਲਈ ਤੇ ਉਹ ਜੋੜ ਮੇਲ ਅੱਛਾ ਹੈ ਜੋ ਰੱਬੀ ਬੰਦਗੀ ਵਾਸਤੇ ਹੈ- ਆਂ ਹਜ਼ੂਮੇ ਖੁਸ਼ ਕਿ ਬਹਿਰਿ ਜਿੰਦਗੀਸਤ। ਆਂ ਹਜੂਮੇ ਖੁਸ਼ ਕਿ ਮਹਿਜੇ ਬੰਦਗੀਸਤ॥੨੩॥

ਡਾ. ਹਰਜਿੰਦਰ ਸਿੰਘ ਦਲਗੀਰ- ਸੰਗਤਿ ਲਫਜ਼ ਦੀ ਜੜ ਬੋਧੀ ਸੰਗ ਜੋ ਪਾਲੀ ਬੋਲੀ ਦਾ ਲਫਜ਼ ਤੇ ਅਰਥ ਹੈ ਇਕੱਠੇ ਹੋਣਾ। ਧਰਮ-ਇਕੱਠ ਵਿੱਚ ਬੈਠੇ ਸਿੱਖ। ਗੁਰੂ ਸਾਹਿਬ ਵੇਲੇ ਕਈ ਹਿੱਸਿਆਂ ਵਿੱਚ ਸੰਗਤਾਂ ਕਾਇਮ ਕੀਤੀਆਂ ਜਾਂਦੀਆਂ ਸਨਦਾ ਮਤਲਵ ਸੀ ਕਿਸੇ ਇੱਕ ਇਲਾਕੇ ਦਾ ਸਿੱਖ ਭਾਈਚਾਰਾ। ਧਾਰਮਿਕ ਪੱਖੋਂ ਸੰਗਤ ਦਾ ਭਾਵ ਪਵਿਤ੍ਰਸਾਊ ਤੇ ਵਧੀਆ ਲੋਕਾਂ ਦਾ ਸਾਥ। ਗੁਰਸਿੱਖਾਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਗੁਰਮੁਖਾਂ ਤੇ ਭਲੇ ਪੁਰਖਾਂ ਦੀ ਸੰਗਤਿ ‘ਚ ਬਤਾਉਣਾ ਚਾਹੀਦਾ ਹੈ। ਸੰਗਤ ਲਈ ਸਾਧ ਸੰਗਤ ਲਫਜ਼ ਵੀ ਵਰਤਿਆ ਜਾਂਦਾ ਹੈ ਜੋ ਕਿਸੇ ਸੰਤ ਜਾਂ ਡੇਰੇ ਮੁਖੀ ਲਈ ਨਹੀਂ। ਸਿੱਖ ਧਰਮ ਮੁਤਾਬਿਕਸਭ ਤੋਂ ਚੰਗੀ ਸੰਗਤ ਓਥੇ ਹੈ ਜਿੱਥੇ ਦੂਜਿਆਂ ਨਾਲ ਮਿਲ ਕੇਰੱਬੀ ਸਿਫਤ ਸਲਾਹ ਕੀਤੀ ਜਾਵੇ। ਸੰਗਤ ਦਾ ਰੋਲ ਸਿਰਫ ਧਾਰਮਿਕ/ਰੂਹਾਨੀ ਹੀ ਨਹੀਂ ਸਗੋਂ ਇੱਕ ਸੁਹਿਰਦ ਭਾਈਚਾਰਾ ਵੀ ਹੈ।

ਇਵੇਂ ਸੰਗਤ ਦੇ ਕਈ ਰੂਪ ਹਨ ਜਿਵੇਂ- ਸੱਚੇ ਗੁਰੂ ਦੀ ਸੰਗਤ, ਸ਼ਬਦ ਗੁਰਬਾਣੀ ਦੀ ਸੰਗਤ, ਸੱਚੇ-ਸੁੱਚੇ ਵਿਚਾਰਾਂ ਦੀ ਸੰਗਤ, ਰਾਗ ਤੇ ਗੀਤਾਂ ਰਾਹੀਂ ਸੱਚ ਦੀ ਸੰਗਤ, ਰੇਡੀਓ-ਟੀਵੀ ਤੇ ਚੰਗੇ ਤੇ ਉਸਾਰੂ ਪ੍ਰੋਗਰਾਮ ਵੇਖਣ ਤੇ ਵਾਚਣ ਦੀ ਸੰਗਤ, ਖੇਡਾਂ ਵਿੱਚ ਚੰਗੀਆਂ ਖੇਡਾਂ ਤੇ ਚੰਗੇ ਖਿਡਾਰੀਆਂ ਦੀ ਸੰਗਤ, ਸੱਚ ਧਰਮ ਤੇ ਮਨੁੱਖਤਾ ਖਾਤਰ ਸ਼ਹੀਦ ਹੋਏ ਪ੍ਰਵਾਨਿਆਂ ਦੀ ਯਾਦਾਸ਼ਤੀ ਸੰਗਤ, ਗੁਰਮੁੱਖਾਂ-ਭਲੇ ਪੁਰਖਾਂ ਦੀ ਸੰਗਤ, ਚੰਗੇ ਗ੍ਰੰਥ ਅਤੇ ਚੰਗੀਆਂ ਪੁਸਤਕਾਂ ਪੜ੍ਹਨ ਦੀ ਸੰਗਤ ਅਤੇ ਆਪਣੇ ਕੰਮ-ਕਾਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਆਦਿਕ ਸ਼ੁਭ ਕਰਮਾਂ ਦੀ ਸੰਗਤ ਨਾਲ ਜੀਵਨ ਵਿਕਾਰਾਂ ਤੋਂ ਬਚਿਆ, ਉਸਾਰੂ ਤੇ ਚੜਦੀ ਕਲਾ ਨਾਲ ਬੀਤਦਾ ਹੈ। ਜਿਸ ਇਕੱਠ ਵਿੱਚ ਸੱਚ ਦੀ ਥਾਂ ਝੂਠ ਤੇ ਜਥਾਰਥ ਦੀ ਥਾਂ ਮਿਥਿਹਾਸਕ ਤੇ ਮਨਘੜਤ ਵਿਚਾਰਾਂ ਕੀਤੀਆਂ ਤੇ ਲੋਟੂ ਡੇਰੇਦਾਰ ਸਾਧਾਂ ਸੰਤਾਂ ਦੀਆਂ ਦੰਦ ਕਥਾਵੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਵਹਿਮਾਂ-ਭਰਮਾਂ, ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਆਦਿਕ ਅੰਧਵਿਸ਼ਵਾਸ਼ਾਂ ਅਤੇ ਥੋਥੇ ਕਰਮਕਾਂਡਾਂ ਦੀ ਕੋਝੀ ਤੇ ਬੇ ਬੁਨਿਆਦ ਸਿਖਿਆ ਦਿੱਤੀ ਜਾਂਦੀ ਹੈ, ਉਸ ਨੂੰ ਸਤਸੰਗਤਿ ਨਹੀਂ ਕਿਹਾ ਜਾ ਸਕਦਾ। ਸੋ ਸੰਗਤ ਵੀ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top