Share on Facebook

Main News Page

ਰਾਜਨੀਤੀ ਵਿੱਚ "ਸਿਰੋਪਾ" ਤੇ "ਭਗਤ" ਸ਼ਬਦ ਦੀ ਦੁਰਵਰਤੋਂ
-: ਮਨਦੀਪ ਕੌਰ
08.05.19

ਸਿੱਖ ਇਤਿਹਾਸ ਵਿੱਚ "ਸਿਰੋਪਾ" ਤੇ "ਭਗਤ" ਦੋਵੇ ਹੀ ਸ਼ਬਦ ਬਹੁੱਤ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ। ਜਿਹੜੇ ਵਿਅਕਤੀਆਂ ਨੇ ਕਈ ਸਾਲ ਭਗਤੀ ਕੀਤੀ ਤੇ ਕਰਮ ਕਾਂਡਾਂ ਦਾ ਪੁਰਜ਼ੋਰ ਖੰਡਨ ਕੀਤਾ, ਸੱਚ ਦੇ ਮਾਰਗ ਦੀ ਗੱਲ ਕੀਤੀ ਹੈ। ਉਹਨਾਂ ਨੂੰ ਸਮਕਾਲੀ ਹੁਕਮਰਾਨ ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ ਤਾਂ ਜਾ ਕੇ ਉਹਨਾਂ ਨੂੰ "ਭਗਤ" ਦੀ ਉਪਾਧੀ ਮਿਲੀ। ਦੂਜਾ "ਸਿਰੋਪਾ" ਵੀ ਕਿਸੇ ਵੀ ਵਿਅਕਤੀ ਨੂੰ ਉਹਦੀਆਂ ਲੰਬੇ ਸਮੇਂ ਤੋ ਗੁਰੂ-ਘਰਾਂ ਦੀ ਕੀਤੀ ਸੇਵਾਵਾਂ ਦੇ ਬਦਲੇ ਮਿਲਦਾ ਹੈ। ਕੋਈ ਵੀ ਵਿਅਕਤੀ ਸਿਰੋਪਾ ਮਿਲਣ ਤੇ ਭਾਗਾਂ ਵਾਲਾ ਮਹਿਸੂਸ ਕਰਦਾ ਹੈ।

ਪਰ ਅੱਜ-ਕਲ ਉਪਰੋਕਤ ਦੋਵਾਂ ਸ਼ਬਦਾਂ ਦਾ ਨਿਰਾਦਰ ਬਹੁੱਤ ਹੀ ਵੱਡੇ ਪੱਧਰ 'ਤੇ ਹੋ ਰਿਹਾ ਹੈ। ਲੋਕ ਕਿਸੇ ਵੀ ਪਾਰਟੀ ਦੇ ਸਮਰੱਥਕਾਂ ਨੂੰ ਭਗਤ ਕਹਿ ਕੇ ਸੰਬੋਧਨ ਕਰਦੇ ਹਨ,ਜੋ ਕਿ ਬਹੁੱਤ ਹੀ ਮੰਦਭਾਗਾ ਵਰਤਾਰਾ ਹੈ। ਇਸ ਤੋ ਇਲਾਵਾ ਸਿਰੋਪਾ ਸ਼ਬਦ ਦੀ ਵਰਤੋ ਵੀ ਰਾਜਨੀਤਿਕ ਪਾਰਟੀਆਂ ਦੇ ਸਮਰੱਥਕਾਂ ਵਲੋ ਦੂਜੀ ਪਾਰਟੀ ਵਾਲੇ ਦੇ ਸਮਰੱਥਕਾਂ ਨੂੰ ਕੱਢੀਆਂ ਗਾਲਾਂ(ਖਾਸ ਕਰਕੇ ਸ਼ੋਸ਼ਲ ਮੀਡੀਆ ਤੇ ਇਕ-ਦੂਜੇ ਨੂੰ ਅਸਭਿਅਕ ਭਾਸ਼ਾ) ਨੂੰ ਕਿਹਾ ਜਾਂਦਾ ਹੈ,ਜੋ ਕਿ ਬਹੁੱਤ ਹੀ ਸ਼ਰਮਨਾਕ ਗੱਲ ਹੈ।

ਦੂਜੇ ਪਾਸੇ ਇਹਨਾਂ ਚੋਣਾਂ ਵਿੱਚ ਪਾਰਟੀਆਂ ਦਾ ਤੋੜ-ਵਿਛੋੜਾ ਵੀ ਵੱਡੇ ਪੱਧਰ 'ਤੇ ਹੋ ਰਿਹਾ ਹੈ ਤੇ ਜਿਹੜਾ ਵੀ ਵਿਅਕਤੀ ਕਿਸੇ ਪਾਰਟੀ ਵਿੱਚ ਜਾਂਦਾ ਹੈ ਤਾਂ ਉਹਨੂੰ ਸਿਰੋਪਾ ਪਾ ਕੇ ਸਵਾਗਤ ਕੀਤਾ ਜਾਂਦਾ ਹੈ, ਜੋ ਕਿ ਸਰਾਸਰ ਗ਼ਲਤ ਹੈ।

ਮੇਰੀ ਸਾਰੀਆਂ ਹੀ ਪਾਰਟੀਆਂ ਦੇ ਸਮਰੱਥਕਾਂ ਨੂੰ ਬੇਨਤੀ ਹੈ ਕਿ ਤੁਸੀ ਇੱਕ-ਦੂਜੇ ਨਾਲ ਜਿੰਨੀ ਮਰਜੀ ਬਹਿਸ ਕਰੋ ਪਰ ਸ਼ਬਦਾਵਲੀ ਦੀ ਵਰਤੋ ਸੋਚ-ਸਮਝਕੇ ਕਰੋ। ਦੂਜੀ ਪਾਰਟੀ ਦੇ ਉਮੀਦਵਾਰ ਅਤੇ ਸਮਰੱਥਕਾਂ ਨੂੰ ਜਿੰਨਾ ਮਰਜੀ ਪਟੀ ਜਾਉ ਪਰ ਸਵਾਗਤ ਹਾਰ ਪਾ ਕੇ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top