Share on Facebook

Main News Page

ਡੇਰੇਦਾਰਾਂ ਤੇ ਅਜੋਕੀ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਬਦਨੀਤੀ ਤੇ ਲਾਲਚੀ ਹਥੌੜੇ ਨਾਲ ਸਿੱਖ ਇਤਿਹਾਸ,
ਵਿਰਾਸਤੀ ਯਾਦਗਾਰਾਂ ਅਤੇ ਸਿੱਖ ਸਾਹਿਤ ਮਲੀਆਮੇਟ

-: ਅਵਤਾਰ ਸਿੰਘ ਮਿਸ਼ਨਰੀ 510-432-5827     08.04.19

ਜਿੱਥੇ ਕਾਰਸੇਵਾ ਦੇ ਨਾਂ 'ਤੇ ਟੋਕਰੀਆਂ ਵਿੱਚ ਮਾਇਆ, ਕੰਨਟੇਨਰਾਂ ਵਿੱਚ ਦੁੱਧ ਅਤੇ ਬੋਰੀਆਂ ਵਿੱਚ ਅਨਾਜ ਇਕੱਠਾ ਕਰਨ ਵਾਲੇ ਵਿਹਲੜ ਸੰਤ ਬਾਬੇ, ਇਤਿਹਾਸਕ ਸੋਮੇ, ਇਤਿਹਾਸਕ ਬੀੜਾਂ ਦਾ ਸਸਕਾਰ, ਸਿੱਖ ਗੁਰੂ ਸਹਿਬਾਨਾਂ ਅਤੇ ਸ਼ਹੀਦਾਂ ਦੀਆਂ ਵਿਰਾਸਤੀ ਯਾਦਗਾਰਾਂ ਆਦਿਕ ਇਤਿਹਾਸਕ ਸੋਮਿਆਂ ਤੇ ਅੰਧਵਿਸ਼ਵਾਸ਼, ਨਵੀਨੀਕਰਨ ਅਤੇ ਨਵੀਂ ਬਿਲਡਿੰਗ ਉਸਾਰਨ ਦੀ ਕਮਾਈ ਦੇ ਲਾਲਚ ਦਾ ਬਲਡੋਜਰ ਚਲਾ ਕੇ, ਡੇਰੇਦਾਰ ਸਾਧਾਂ ਦੀ ਗ੍ਰਿਫਤ ਵਿੱਚ ਆ ਚੁੱਕੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ, ਮਲੀਆਮੇਟ ਕਰੀ ਜਾ ਰਹੇ ਹਨ ਓਥੇ ਸਿੱਖੀ ਵਿਰੋਧੀ ਤਾਕਤਾਂ ਤੇ ਸਰਕਾਰਾਂ ਸਿੱਖਾਂ ਦੀ ਬਹਾਦਰੀ ਭਰੇ ਕਾਰਨਾਮੇ ਅਤੇ ਸ਼ਹੀਦੀਆਂ ਦੇ ਇਤਿਹਾਸ ਨੂੰ, ਦਿਨ ਬਾਦਿਨ ਬਦਨੀਤੀ ਦੇ ਤੇਸੇ ਨਾਲ ਛਿੱਲੀ ਅਤੇ ਬੇਇਨਸਾਫੀ ਦੀ ਕਲਮ ਨਾਲ ਲਿਖ ਕੇ, ਵਿਗਾੜੀ ਜਾ ਰਹੀਆਂ ਹਨ।

ਬਹੁਤੇ ਇਤਿਹਾਸਕ ਗੁਰਦੁਆਰੇ ਜਿਵੇਂ ਬੇਬੇ ਨਾਨਕੀ ਦਾ ਘਰ, ਅਨੰਦਪੁਰ ਦਾ ਕਿਲਾ, ਚਮਕੌਰ ਦੀ ਕੱਚੀ ਗੜੀ, ਸਰਹੰਦ ਦੀ ਦੀਵਾਰ, ਮਾਤਾ ਗੁਜਰੀ ਦਾ ਠੰਡਾ ਬੁਰਜ, 1984 ਦਾ ਅਕਾਲ ਤਖਤ ਤੇ ਅੱਜ 2019 ਦੇ ਮਾਰਚ ਮਹੀਨੇ ਤਰਨ ਤਾਰਨ ਸਾਹਿਬ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣੀ ਆਦਿ। ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਤ ਇਤਿਹਾਸਕ ਪੁਸਤਕਾਂ ਵਿੱਚ ਸਿੱਖ ਗੁਰੂਆਂ ਦਾ ਘਟੀਆ ਕਿਰਦਾਰ ਪੇਸ਼ ਕਰਨਾ, ਧਰਮ ਪੁਸਤਕਾਂ ਵਿੱਚ ਥੋਥੇ ਕਰਮਕਾਂਡ ਤੇ ਅੰਨੀ ਸ਼ਰਧਾ ਵਾਲੀਆਂ ਅਣਹੋਈਆਂ ਕਰਾਮਾਤਾਂ ਦੀਆਂ ਮਨਘੜਤ ਸਾਖੀਆਂ ਦਾ ਰਲਾ ਕਰਨਾ ਅਤੇ ਗੁਰੂ ਨਿੰਦਕ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਅਖੌਤੀ ਦਸਮ ਗ੍ਰੰਥ ਵਰਗੀਆਂ ਬਚਿੱਤ੍ਰ ਨਾਟਕੀ ਪੁਸਤਕਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ, ਉਨ੍ਹਾਂ ਦਾ ਕੀਰਤਨ ਤੇ ਕਥਾ ਕਰਨੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੀਆਂ ਇਤਿਹਾਸਕ ਬੀੜਾਂ ਤੇ ਹੋਰ ਵਡਮੁੱਲੇ ਇਤਿਹਾਸਕ ਗ੍ਰੰਥ ਸਸਕਾਰ ਕਰਨ ਦੀ ਸ਼ਰਧਾ ਨਾਲ ਸਾੜ ਕੇ ਮਲੀਆਮੇਟ ਕਰਨੇ। ਔਰਤ ਤੇ ਮਰਦ ਦੀ ਧਰਮ ਬਰਾਬਰਤਾ ਖਤਮ ਕਰਨੀ, ਜਾਤਾਂ ਪਾਤਾਂ ਨੂੰ ਬੜਾਵਾ ਦੇਣਾ, ਸੰਪ੍ਰਦਾਵਾਂ, ਡੇਰੇ ਅਤੇ ਟਕਸਾਲਾਂ ਸਿੱਖ ਪੰਥ ਵਿੱਚ ਘਸੋੜਨੀਆਂ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਆਦਿਕ ਸਿੱਖ ਲੀਡਰਸ਼ਿਪ ਕੁਰਸੀ ਪਾਓ ਅਤੇ ਬਚਾਓ ਵੱਲ ਲੱਗੀ ਹੋਈ ਹੈ। ਨੌਜਵਾਨਾਂ ਨੂੰ ਨਸ਼ਿਆਂ ਅਤੇ ਵਿਸ਼ੇ ਵਿਕਾਰਾਂ ਵੱਲ ਧੱਕਿਆ ਜਾ ਰਿਹਾ ਹੈ। ਬਹੁਤਾ ਸਾਧ ਲਾਣਾ ਅਤੇ ਸੰਪ੍ਰਦਾਈ ਪ੍ਰਚਾਰਕ ਸਿੱਖੀ ਦੇ ਸੋਮੇ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਹੋਰਨਾਂ ਗ੍ਰੰਥਾਂ ਦੇ ਮੱਗਰ ਆਪ ਲੱਗੇ ਅਤੇ ਸੰਗਤ ਨੂੰ ਲਾ ਰਹੇ ਹਨ।

ਇਸ ਲਈ ਘੱਟ ਤੋਂ ਘੱਟ ਸਿੱਖਾਂ ਨੂੰ ਪੰਜਾਬ ਵਿੱਚ ਆ ਰਹੀਆਂ ਚੋਣਾਂ ਵਿੱਚ ਹਿੱਸਾ ਲੈ ਕੇ, ਸਰਮਾਏਦਾਰ, ਲਾਲਚੀ, ਗਦਾਰਾਂ ਅਤੇ ਬਾਮਣਵਾਦ ਨੂੰ ਜਮੀਰਾਂ ਵੇਚ ਚੁੱਕੇ ਠੱਗ ਲੀਡਰਾਂ ਅਤੇ ਪਾਖੰਡੀ ਸਾਧਾਂ ਤੋਂ ਖਹਿੜਾ ਛਡਾਉਂਣਾ ਚਾਹੀਦਾ ਹੈ। ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ, ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਾਇਣ, ਨਸ਼ਿਆਂ ਤੋਂ ਮੁਕਤ, ਪੜ੍ਹੇ ਲਿਖੇ, ਪਰਉਪਕਾਰੀ ਜਨਤਾ ਦੀ ਸੇਵਾ-ਭਾਵਨਾਂ ਵਾਲੇ ਨੌਜਵਾਨ ਸਿੰਘ-ਸਿੰਘਣੀਆਂ ਅਤੇ ਸੇਵਕਾਂ ਨੂੰ ਜਿਤਾ ਕੇ, ਸਿੱਖਾਂ ਦੀ ਸ੍ਰੋਮਣੀ ਸੰਸਥਾ ਦੀ ਵਾਗ ਡੋਰ, ਕਿਰਤੀ ਅਤੇ ਉੱਚੇ ਕਿਰਦਾਰ ਵਾਲੇ ਗੁਰਸਿੱਖਾਂ ਨੂੰ ਸੌਂਪੋ, ਫਿਰ ਹੀ ਇਹ ਇਤਿਹਾਸਕ ਵਿਰਸੇ ਨੂੰ ਮਲੀਆਮੇਟ ਕਰਨ ਵਾਲਿਆਂ ਤੋਂ ਬਚਾਇਆ ਜਾ ਸਕਦੈ ਵਰਨਾ ਸਭ ਕੁਝ ਜਾਂਦਾ ਰਹੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top