Share on Facebook

Main News Page

ਅਰਦਾਸ ਵਿਚਲੀ "ਪ੍ਰਿਥਮ ਭਗਉਤੀ" ਅਸਲ ਵਿਚ ਹਿੰਦੂਆਂ ਦੀ ਦੇਵੀ ਭਗਵਤੀ (ਦੁਰਗਾ) ਹੈ
-: ਇਕਬਾਲ ਸਿੰਘ ਆਦਮਪੁਰ, ਪੰਥ ਸੇਵਕ ਜਾਗਰੂਕਤਾ ਲਹਿਰ
07.04.19

ਅਖੌਤੀ ਦਸਮ ਗ੍ਰੰਥ (ਅਸਲ ਨਾਂ ਬਚਿੱਤਰ ਨਾਟਕ) ਦੇ ਪੰਨਾ ਨੰ. ੧੧੯ ਤੇ ਲਿਖੀ ਹੋਈ ਰਚਨਾ *ਚੰਡੀ ਦੀ ਵਾਰ* ਵਿੱਚ ਕਵੀ ਵੱਲੋਂ ਆਪਣੇ ਇਸ਼ਟ ਰੂਪ ਵਜੋਂ ਪੇਸ਼ ਕੀਤੀ ਗਈ *ਦੇਵੀ ਭਗਉਤੀ ਅਸਲ ਵਿੱਚ ਭਗਵਤੀ ਦੇਵੀ ਜਾਂ ਦੁਰਗਾ ਦੇਵੀ ਹੀ ਹੈ।*

ਭਗਵਤੀ (ਦੁਰਗਾ) ਹਿੰਦੂਆਂ ਦੀ ਸਭ ਤੋਂ ਸ੍ਰੇਸ਼ਟ ਦੇਵੀ ਹੈ ਜਿਸਦੀ ਪੂਜਾ ਇਹ ਲੋਕ ਕਰਦੇ ਹਨ। ਅਖੌਤੀ ਦਸਮ ਗ੍ਰੰਥ (ਅਸਲ ਨਾਂ ਬਚਿੱਤਰ ਨਾਟਕ) ਵਿੱਚ ਕਈ ਥਾਂਵਾਂ 'ਤੇ ਸ੍ਰੀ ਭਗਵਤੀ ਦੇਵੀ ਦੇ ਨਾਮ ਦੇ ਕਈ ਪ੍ਰਸੰਗ ਹਨ, ਜਿਸ ਤੋਂ ਇਹ ਸਹਿਜੇ ਹੀ ਪਤਾ ਲਗਦਾ ਹੈ ਕਿ ਇਹ ਪ੍ਰਸੰਗ ਭਗਵਤੀ ਦੇਵੀ ਦੀ ਉਸਤਤ ਵਿਚ ਲਿਖੇ ਗਏ ਹਨ:-

*੧). ਪੰਨਾ ੭੧੮:-*

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ॥ ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ॥੫॥ ਸ੍ਰੀ ਤੂੰ ਸਭ ਕਾਰਨ ਤੁਹੀ ਤੂੰ ਬਿੱਦਿਯਾ ਕੋ ਸਾਰ॥ ਤੁਮ ਸਭ ਕੋ ਉਪਰਾਜਹੀ ਤੁਮਹੀ ਲੇਹੁ ਉਬਾਰ॥ ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸ਼ਨ ਕੋ ਰੂਪ॥ ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ॥

ਇਥੇ ਕਵੀ ਕਾਲ਼ੀ ਮਾਤਾ, ਰਾਮ ਚੰਦਰ, ਕ੍ਰਿਸ਼ਨ ਤੇ ਵਿਸ਼ਨੂੰ ਨੂੰ ਸ੍ਰੀ ਭਗਉਤੀ ਦਾ ਰੂਪ ਦਸਦਾ ਹੈ। ਹੇਠਾਂ ਭਗਉਤੀ ਉਸਤਤ ਸਮਾਪਤੀ ਦਾ ਸਿਰਲੇਖ ਵੀ ਲਿਖਿਆ ਹੈ:-

*ਇਤਿ ਸ੍ਰੀ ਨਾਮਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮ ਸਤ ਸੁਭਮ ਸਤ॥*

*੨). ਪੰਨਾ ੮੧੩:-*

*ਪ੍ਰਥਮ ਧਿਆਇ ਸ੍ਰੀ ਭਗਵਤੀ ਬਰਨੌ ਤ੍ਰਿਯਾ ਪ੍ਰਸੰਗ॥ ਮੋ ਘਟ ਮੈ ਤੁਮ ਹਵੈ ਨਦੀ ਉਪਜਹੁ ਬਾਕ ਤਰੰਗ॥੪੬॥*

ਇਸ ਪ੍ਰਮਾਣ ਤੇ ਆ ਕੇ ਸਾਰੀ ਗੁੱਥੀ ਸਮਝ ਆ ਜਾਂਦੀ ਹੈ ਕਿ ਭਗਵਤੀ ਹੀ ਭਗਉਤੀ ਹੈ ਕਿਉਂਕਿ ਇਥੇ ਵੀ "ਪ੍ਰਥਮ ਧਿਆਇ ਸ੍ਰੀ ਭਗਵਤੀ" ਲਿਖਿਆ ਹੈ ਤੇ ਅਰਦਾਸ ਵਾਲ਼ੇ ਬੰਦ ਵਿਚ ਵੀ "ਪ੍ਰਿਥਮ ਭਗਉਤੀ ਸਿਮਰਕੇ" ਲਿਖਿਆ ਹੈ ਜਿਸਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਦੋਨੋਂ ਨਾਮ ਇਕੋ ਹੀ ਪਾਤਰ ਦੇ ਹਨ।

*੩).ਪੰਨਾ ੩੧੦:-*

*ਪ੍ਰਥਮ ਧਰੋ ਭਗਵਤ ਕੋ ਧਯਾਨਾ॥ ਬਹੁਰ ਕਰੋ ਕਬਿਤਾ ਬਿਧਿ ਨਾਨਾ॥*

*ਅਥ ਦੇਵੀ ਜੂ ਕੀ ਉਸਤਤ ਕਥਨੰ* ਸਿਰਲੇਖ ਹੇਠ ਲਿਖੀ ਇਹ ਸ੍ਰੀ ਭਗਵਤੀ ਦੇਵੀ ਦੀ ਉਸਤਤ ਹੈ ਜਿਸ ਵਿਚ ਸੀਤਲਾ, ਤੋਤਲਾ, ਅੰਬਕਾ, ਭਵਾਨੀ, ਕਾਲਕਾ, ਜੰਭਹਾ, ਮੰਗਲਾ, ਪਿੰਗਲਾ ਦੇਵੀਆਂ ਦੇ ਨਾਮ ਹਨ ਜੋ ਸਭ ਹਿੰਦੂ ਮਤ ਦੀਆਂ ਦੇਵੀਆਂ ਹਨ। ਇਸਦਾ ਸਮਾਪਤੀ ਸਿਰਲੇਖ ਵੀ *ਇਤਿ ਸ੍ਰੀ ਦੇਵੀ ਉਸਤਤ ਸਮਾਪਤਮ* ਹੈ।

*੪).ਪੰਨਾ ੨੫੫:-*

*ਰੇ ਮਨ ਭਜ ਤੂੰ ਸ਼ਾਰਦਾ ਅਨਗਨ ਗੁਨ ਹੈ ਜਾਹਿ॥ ਰਚੌਂ ਗਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ॥*

*ਅਥ ਦੇਵੀ ਜੂ ਕੀ ਉਸਤਤ ਕਥਨੰ* ਸਿਰਲੇਖ ਹੇਠ ਲਿਖੀ ਪਾਰਬਤੀ ਦੀ ਉਸਤਤ ਵਿਚ ਇਹ ਸਤਰਾਂ ਹਨ। ਭਗਵਤੀ ਦੇਵੀ ਦੀ ਉਸਤਤ ਵਾਲ਼ਾ ਗਰੰਥ ਹੀ ਭਾਗਵਤ ਗਰੰਥ ਅਖਵਾਉਂਦਾ ਹੈ ਜਿਸਦਾ ਹਿੰਦੂ ਮੱਤ ਵਿਚ ਪ੍ਰਸਿੱਧ ਨਾਮ ਭਾਗਵਤ ਪੁਰਾਣ ਹੈ।

*੫).ਪੰਨਾ ੨੫੪:-*

*ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰੱਵ ਤੀਰ ਤਰੰਗ॥ ਸ੍ਰੀ ਭਗਵਤ ਪੂਰਨ ਕੀਯੋ ਰਘੁਵਰ ਕਥਾ ਪ੍ਰਸੰਗ॥੮੬੧॥*

ਇਥੇ ਉਸ ਕਥਾ ਦੀ ਸੰਪੂਰਨਤਾ ਦਾ ਵੇਰਵਾ ਹੈ ਜਿਸ ਵਿਚ ਰਾਮ ਚੰਦਰ ਨੂੰ ਭਗਵਾਨ ਮੰਨਿਆ ਗਿਆ ਹੈ॥

*ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਭਗੳਤੀ, ਜੋ ਕਿ ਹਿੰਦੂਆਂ ਦੀ ਇਕ ਪ੍ਰਸਿੱਧ ਦੇਵੀ ਦਾ ਨਾਮ ਹੈ, ਨੂੰ ਸਿਮਰਕੇ ਅਰਦਾਸ ਕਰਨੀ ਬੰਦ ਕੀਤੀ ਜਾਵੇ ਤੇ ਸਿਰਫ਼ "ਅਕਾਲ ਪੁਰਖ ਨੂੰ ਸਿਮਰਕੇ" ਉਸ ਅੱਗੇ ਅਰਦਾਸ ਕਰਨ ਦੀ ਕਿਰਪਾ ਕੀਤੀ ਜਾਵੇ।*


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top