Share on Facebook

Main News Page

ਕਾਰ ਸੇਵਾ ਵਾਲੇ ਬਾਬੇ ਵੱਲੋਂ ਮੁਆਫੀ / ਚੋਣਾਂ/ ਪੱਲਾ ਝਾੜਨ ਦਾ ਖੇਖਣ
-: ਭਾਈ ਹਰਜਿੰਦਰ ਸਿੰਘ ਸਭਰਾਅ
01.04.19

ਕਾਰ ਸੇਵਾ ਵਾਲਿਆਂ ਵਲੋਂ ਆਇਆ ਮੁਆਫੀਨਾਮਾ ਦੋ ਗੱਲਾਂ ਉਭਾਰਦਾ ਹੈ ਕਿ...

- ਇੱਕ ਤਾਂ ਸ੍ਰੋਮਣੀ ਕਮੇਟੀ ਅਧਿਕਾਰੀਆਂ ਦਾ ਦਰਸ਼ਨੀ ਡਿਉੜੀ ਢਾਹੁਣ ਵਿੱਚ ਪੂਰਾ ਪੂਰਾ ਸਹਿਯੋਗ ਸੀ। ਕਮੇਟੀ ਅਧਿਕਾਰੀ ਸੰਗਤ ਦੇ ਰੋਹ ਕਾਰਣ ਆਪਣਾ ਬਚਾਅ ਕਰ ਰਹੇ ਹਨ ਅਤੇ ਕਾਰ ਸੇਵਾ ਵਾਲੇ ਆਵਦੇ ਬਚਾਅ ਦੀਆਂ ਦਲੀਲਾਂ ਦੇ ਰਹੇ ਹਨ। ਅਜਿਹਾ ਇੱਕ ਦੂਜੇ ਵੱਲ ਧਿਆਨ ਦਿਵਾ ਕੇ ਲੋਕਾਂ ਨੂੰ ਉਲਝਾਉਣ ਵਾਲਾ ਕੰਮ ਹੀ ਹੈ।

- ਦੂਜੀ ਗੱਲ ਕਾਰ ਸੇਵਾ ਵਾਲਿਆਂ ਵਲੋਂ ਇਸ ਚਿੱਠੀ ਵਿੱਚ ਇਸ ਘਟਨਾ ਦੀ ਮੁਆਫੀ ਮੰਗੀ ਗਈ ਹੈ, ਪਰ ਇਹ ਵਾਅਦਾ ਨਹੀਂ ਕੀਤਾ ਗਿਆ ਕਿ ਕੋਈ ਵੀ ਪੁਰਾਤਨ ਇਤਿਹਾਸਕ ਇਮਾਰਤ ਨਹੀਂ ਢਾਹੀ ਜਾਵੇਗੀ। ਸਗੋਂ ਇਹ ਕਿਹਾ ਗਿਆ ਕਿ " ਕੋਈ ਵੀ ਪੁਰਾਤਨ ਇਮਾਰਤ ਦੀ ਕਾਰ ਸੇਵਾ ਅੱਗੇ ਤੋਂ ਸੰਗਤਾਂ ਅਤੇ ਸੰਪਰਦਾਵਾਂ ਦੀ ਸਲਾਹ ਨਾਲ ਹੀ ਕੀਤੀ ਜਾਵੇਗੀ।"

ਕੀ ਹੁਣ ਜਿਹੜੇ ਚਾਰ ਸੌ ਕਾਰਸੇਵਕਾਂ ਦੀ ਮੰਡਲੀ ਨਾਲ ਇਤਿਹਾਸਕ ਡਿਉੜੀ 'ਤੇ ਧਾਵਾ ਬੋਲਿਆ ਹੈ ਉਹ ਸੰਗਤ ਰੂਪ ਚ ਨਹੀਂ ਸਨ ਲਿਆਂਦੇ? ਉਹ ਵੀ ਸੰਗਤ ਹੀ ਇਕੱਠੀ ਕੀਤੀ ਗਈ ਸੀ?
ਚਿੱਠੀ ਵਿੱਚ ਕਿਤੇ ਵੀ ਇਹ ਯਕੀਨੀ ਬਣਾਉਣ ਦੀ ਗੱਲ ਨਹੀਂ ਕੀਤੀ ਗਈ ਕਿ ਇਤਿਹਾਸਕ ਯਾਦਗਾਰਾਂ ਅਤੇ ਇਮਾਰਤਾਂ ਨੂੰ ਸਾਂਭਿਆ ਅਤਟ ਕਾਇਮ ਰੱਖਿਆ ਜਾਵੇਗਾ।

ਆਪਣੀ ਇੰਟਰਵੀਊ ਵਿੱਚ ਵੀ ਬਾਬਾ ਮਹਿੰਦਰ ਸਿੰਘ ਨੇ ਕੋਈ ਗਹਿਰਾ ਅਫਸੋਸ ਆਵਦੀ ਅਜਿਹੀ ਕਾਰਵਾਈ 'ਤੇ ਨਹੀਂ ਕੀਤਾ। ਉਸਦੀ ਗੱਲਬਾਤ ਤੋਂ ਲਗਦਾ ਹੈ ਕਿ ਉਸਨੂੰ ਇਤਹਾਸਕ ਇਮਾਰਤਾਂ ਦੀ ਕਦਰ ਅਤੇ ਕੀਮਤ ਦਾ ਅਹਿਸਾਸ ਹੀ ਨਹੀਂ ਹੈ।

ਦਰਅਸਲ ਵੋਟਾਂ ਦਾ ਮਾਹੌਲ ਹੈ ਤੇ ਕਮੇਟੀ ਅਤਟ ਕਾਰ ਸੇਵਾ ਵਾਲੇ ਮਸਲਾ ਨਿਬੇੜ ਕੇ ਡੰਗ ਟਪਾਉਣਾ ਚਾਹੁੰਦੇ ਹਨ। ਕੋਈ ਸਾਰਥਕ ਹੱਲ ਨਾ ਕੱਢਿਆ ਜਾ ਰਿਹਾ ਹੈ ਨਾ ਇਨਾਂ ਕੱਢਣਾ ਹੈ।
ਬਾਬਾ ਜਗਤਾਰ ਸਿੰਘ ਮੁਖੀ ਆਪ ਜਿੰਮੇਵਾਰੀ ਲੈਣ ਦੀ ਬਜਾਇ ਆਵਦੇ ਨਜਦੀਕੀਆਂ ਤੋਂ ਮੁਆਫੀ ਦੀ ਚਿੱਠੀ ਲਿਖਵਾ ਕੇ ਸੰਗਤਾਂ ਦੇ ਅਖੀਂ ਘੱਟਾ ਪਾ ਰਿਹਾ ਹੈ।

ਹਰਜਿੰਦਰ ਸਿੰਘ ਸਭਰਾਅ
੧ ਅਪ੍ਰੈਲ ੨੦੧੯


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top