Share on Facebook

Main News Page

ਸੇਵਾ ਦਾ ਸੰਕਲਪ
-: ਅਵਤਾਰ ਸਿੰਘ ਮਿਸ਼ਨਰੀ 510-432-5827
01.04.19

ਸੇਵਾ ਸੰਸਕ੍ਰਿਤ ਦਾ ਸ਼ਬਦ ਅਤੇ ਪ੍ਰਕਰਣ ਅਨੁਸਾਰ ਇਸ ਦੇ ਵੱਖ ਵੱਖ ਅਰਥ ਹਨ। ਇਹ ਕ੍ਰਿਆਵਾਚੀ ਸ਼ਬਦ ਹੈ। ਅਰਥ ਹਨ- ਖਿਦਮਤਟਹਿਲ,ਸਿਮਰਨਬੰਦਗੀਪੂਜਾ ਅਤੇ ਉਪਾਸ਼ਨਾ। ਫਾਰਸੀ ਵਿੱਚ ਸ਼ੇਵਹਤਰੀਕਾ ਅਤੇ ਕਾਇਦਾ। ਸਿੰਧੀ ਵਿੱਚ ਸੇਵਾ ਦਾ ਉਚਾਰਣ ਸ਼ੇਵਾ ਤੇ ਇਸ ਦਾ ਅਰਥ ਪੂਜਾ ਭੇਟਾ ਵੀ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰ ਕਬੀਲੇਸਮਾਜ ਅਤੇ ਧਰਮ ਵਿੱਚ ਵੱਖ ਤਰੀਕਿਆਂ ਤੇ ਭਾਵਾਂ ਨਾਲ ਸੇਵਾ ਕੀਤੀ ਜਾਂਦੀ ਹੈ। ਲੋਕ ਭਲਾਈ ਦੇ ਕੰਮਾ ਨੂੰ ਸੇਵਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਗੁਰੂ ਗਿਆਨ ਬਿਨਾ ਸੇਵਾ ਅਹੰਕਾਰ ਦਾ ਰੂਪ ਬਣ ਜਾਂਦੀ ਹੈ। ਅਸਲ ਸੇਵਾ ਮਨ ਵਿੱਚ ਉੱਦਮਨਿਮਰਤਾਪਰਉਪਕਾਰਪਿਆਰ, ਸੰਤੋਖ ਅਤੇ ਗੁਮਾਨ 'ਚ ਕੀਤੀ ਸੇਵਾ ਮਨ ਵਿੱਚ ਹੰਕਾਰ ਪੈਦਾ ਕਰਦੀ ਹੈ। ਗੁਰਮਤਿ ਵਿੱਚ ਆਪਣੇ ਮਨ ਚੋਂ ਹੰਕਾਰ ਤਿਆਗ ਕੇ, ਸ਼ਬਦ ਦੀ ਵਿਚਾਰ ਕਰਨਾਉੱਤਮ ਸੇਵਾ ਹੈ।

ਧਰਮ ਅਤੇ ਸਮਾਜਿਕ ਅਸਥਾਨਾਂ ਵਿੱਚ ਸੇਵਾ ਕਰਨ ਤੋਂ ਭਾਵ ਆਪਣਾ ਮਨ ਸਾਫ ਕਰਨਾ ਹੁੰਦਾ ਹੈ। ਹਉਮੈ ਤੇ ਹੰਕਾਰ ਵਿੱਚ ਕੀਤੀ ਸੇਵਾ ਬਿਰਥੀ ਜਾਂਦੀ ਹੈ-ਹਉਮੈ ਨਾਵੈ ਨਾਲਿ ਵਿਰੋਧੁ ਹੈ ਦੋਇ ਨ ਵਸਹਿ ਇੱਕ ਠਾਇ॥ਹੳਮੈ ਵਿਚਿ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ॥(੫੬੦) ਵਿਚਿ ਹਉਮੈ ਸੇਵਾ ਥਾਇ ਨ ਪਾਏ॥ ਜਨਮਿ ਮਰੈ ਫਿਰਿ ਆਵੈ ਜਾਏ॥(੧੦੭੦) ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥(੨੭) ਹਉਮੈ ਨੂੰ ਦੂਰ ਕਰਨ ਵਾਲੀ ਸੇਵਾ, ਗੁਰ ਗਿਆਨ ਬਿਨਾਇਸ ਨੂੰ ਵਧਾਉਣ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਲੋੜ ਹੈ ਕਿ ਪਹਿਲਾਂ ਸੇਵਾ ਦੇ ਮਨੋਰਥ ਨੂੰ ਗੁਰ ਗਿਆਨ ਰਾਹੀਂ ਸਮਝ ਲਿਆ ਜਾਵੇ। ਗੁਰ ਗਿਆਨ ਹੈ-ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥(੬੩੮) ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚੋਂ ਖੋਇ॥ ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥(੬੦) ਭਾਵ ਗੁਰੂ ਮਤਿ ਰਾਹੀਂ ਸੇਵਾ ਕੀਤਿਆਂ ਮਨ ਪਵਿਤ੍ਰ ਹੁੰਦਾ ਤੇ ਆਤਮ ਅਨੰਦ ਮਿਲਦਾ ਹੈ। ਮਨੁੱਖ ਦੇ ਮਨ ਅੰਦਰ ਗੁਰ ਉਪਦੇਸ਼ ਵੱਸਣ ਕਰਕੇਹਉਮੈ ਦੂਰਨਾਮ ਧੰਨ ਦੀ ਪ੍ਰਾਪਤੀ ਅਤੇ ਆਤਮਕ ਗੁਣਾਂ ਦਾ ਲਾਭ ਹੁੰਦਾ ਹੈ।

ਆਪਣੇ ਮਨ ਨੂੰ ਸਾਧਨਾ ਆਪਣੀ ਸੇਵਾ ਆਪ ਕਰਨਾ ਹੈ-ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਿਗੁਰ ਪੂਛਉ ਜਾਇ॥ ਸਤਿਗੁਰ ਕਾ ਭਾਣਾ ਮਨਿ ਲਈ ਵਿਚਹੁ ਆਪੁ ਗਵਾਇ॥ ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥ ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ॥(੩੪) ਭਾਵ ਗੁਰ-ਉਪਦੇਸ਼ ਹੈ ਕਿ ਆਪਣੀ ਮਤ ਨੂੰ ਛੱਡ, ਗੁਰੂ ਦੇ ਹੁਕਮ ਵਿੱਚ ਚੱਲਣਾ ਹੈ। ਏਸੇ ਸੇਵਾ ਤੇ ਚਾਕਰੀ ਦੁਆਰਾ ਨਾਮ (ਪ੍ਰਭੂ ਨਿਯਮ-ਸਿਧਾਂਤ) ਮਨ ਵਿੱਚ ਆ ਵਸਦਾਸੱਚੇ ਗਿਆਨ ਨਾਲ ਜੀਵਨ ਸੁਖੀ ਅਤੇ ਸੁਹਾਵਣਾ ਹੋ ਜਾਂਦਾ ਹੈ। ਗੁਰੂ ਸੁਚੇਤ ਕਰਦਾ ਹੈ ਕਿ-ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥(੨੮੬) ਭਾਵ ਜੋ ਸੇਵਕ ਮਨੁੱਖਤਾ ਦੀ ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖਾਹਿਸ਼ ਨਹੀ ਰਖਦਾਉਹ ਮਾਲਕ ਨਾਲ ਮਿਲਿਆ ਰਹਿੰਦਾ ਹੈ। ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ॥ ਸਗਲ ਮਨੋਰਥ ਪੁਨਿਆ ਅਮਰਾ ਪਦੁ ਪਾਈ॥ ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਨਾਈ॥(੩੧੮) ਭਾਵ ਉਸ ਮਾਲਕ ਦੀ ਸੇਵਾ ਨਾਲ ਮਾਇਆ ਦੇ ਫਲ ਦੀ ਭੁੱਖ ਨਹੀਂ ਰਹਿੰਦੀ, ਆਤਮ ਮਨੋਰਥ ਪੂਰੇ ਹੋ ਜਾਂਦੇ ਅਤੇ ਉੱਚ ਅਵੱਸਥਾ ਪ੍ਰਾਪਤ ਹੋ ਜਾਂਦੀ ਹੈ। ਹੇ ਮਾਲਕ! ਤੇਰੇ ਵਰਗਾ ਤੂੰ ਹੀ ਹੈਂ।

ਸਰੀਰ ਨੂੰ ਗੈਰ ਕੁਦਰਤੀ ਕਸ਼ਟ ਦੇਣੇ ਤਪ ਨਹੀਂ ਸਗੋਂ-ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ॥...ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਇ॥ਗੁਰ ਸੇਵਾ ਤੇ ਸਭ ਕੁਲ ਉਧਾਰੇ॥(੪੨੩) ਭਾਵ ਕਿ ਗੁਰੂ ਦੀ ਸੇਵਾ ਨਾਲ ਸੰਸਾਰ ਦਾ ਬਾਹਰੀ ਤੇ ਅੰਦਰੂਨੀ ਗਿਆਨ ਹੁੰਦਾਆਉਣ ਵਾਲੀਆਂ ਪੀੜੀਆਂ ਦਾ ਥੋਥੇ ਕਰਮਕਾਂਡਾਂਮੰਦੇ ਕਰਮਾਂਵਹਿਮਾਂ ਭਰਮਾਂ ਆਦਿਕ ਤੋਂ ਛੁਟਕਾਰਾ ਹੋ ਜਾਂਦਾ ਹੈ। ਆਪੂੰ ਬਣੇ ਸੰਤ ਪਾਖੰਡੀ ਵਿਅਕਤੀਆਂ ਦੀ ਸੇਵਾ ਨਾਲੋਂ ਗੁਰੁ-ਸੇਵਾ ਮਹਾਨ ਹੈ ਕਿਉਂਕਿ ਕਿਸੇ ਹੋਰ ਦੀ ਸੇਵਾ ਵਿੱਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਤੇ ਲੋੜ ਵੀ ਪੂਰੀ ਨਹੀਂ ਹੁੰਦੀ। ਵਿਅਕਤੀ ਵਿਸ਼ੇਸ਼ ਦੀ ਸੇਵਾ ਬੜੀ ਦੁਖਦਾਈ ਤੇ ਸਾਧ (ਗੁਰੂ) ਦੀ ਸੇਵਾ ਸਦਾ ਸੁਖ ਦੇਣ ਵਾਲੀ ਹੁੰਦੀ ਹੈ-ਦੂਜੀ ਸੇਵਾ ਜੀਵਨੁ ਬਿਰਥਾ॥ ਕਛੂ ਨ ਹੋਈ ਹੈ ਪੂਰਨ ਅਰਥਾ ਮਾਣਸ ਸੇਵਾ ਖਰੀ ਦੁਹੇਲੀ॥ ਸਾਧ ਕੀ ਸੇਵਾ ਸਦਾ ਸੁਹੇਲੀ॥(੧੧੮੨) ਇਸ ਦਾ ਇਹ ਭਾਵ ਨਹੀ ਕਿ ਕਿਸੇ ਲੋੜਵੰਦ ਦੀ ਸੇਵਾ ਹੀ ਨਾ ਕੀਤੀ ਜਾਵੇ ਪਰ ਜਦੋਂ ਗੁਰੂ ਦੇ ਗਿਆਨ ਬਿਨਾ ਇਹ ਸੇਵਾ ਕੀਤੀ ਜਾਂਦੀ ਹੈ ਤਾਂ ਉਹ ਹਉਮੈ ਦਾ ਕਾਰਨ ਬਣ ਜਾਂਦੀ ਹੈ। ਪਹਿਲਾਂ ਗੁਰੂ ਸਬਦ ਦੁਆਰਾ ਆਪਣੇ ਮਨ ਦੀ ਸਾਧਨਾ ਆਪਣੀ ਸੇਵਾ ਆਪ ਕਰਨੀ ਫਿਰ ਕਿਸੇ ਦੂਸਰੇ ਦੀ ਕੀਤੀ ਸੇਵਾ ਦੋਨਾਂ ਲਈ ਹੀ ਸੁਖਦਾਇਕ ਬਣ ਜਾਂਦੀ ਹੈ। ਗੁਰ ਗਿਆਨ ਤੋਂ ਪਹਿਲਾਂ ਸੇਵਾ ਦੇ ਕੀਤੇ ਯਤਨਾਂ ਦਾ ਸਿੱਟਾ ਧਰਮ ਅਸਥਾਨਾਂ ਤੇ ਹੋ ਰਹੇ ਝਗੜਿਆਂ ਤੋਂ ਵੇਖਿਆ ਜਾ ਸਕਦਾ ਹੈ।

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥ ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵਹਿ ਸਭ ਥਾਇ॥(੨੭) ਗਾਖੜੀ ਸੇਵਾ ਸਿਰ ਦੇਣਾ (ਆਪਾ-ਮਿਟਾਉਣਾ) ਪੈਂਦਾ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤੁ ਪਿਆਰੁ॥(੧੪੨੨) ਗੁਰੂ ਦੀ ਸੇਵਾ ਬਿਖਮ ਕਿਉਂਕਿ ਇਸ ਵਿੱਚ ਆਪਾ ਵਾਰਨਾ ਪੈਂਦਾ ਹੈ। ਜਿਸ ਉਦਮੀ ਮਨੁੱਖ ਤੇ ਪ੍ਰਭੂ ਮਿਹਰ ਦੀ ਨਿਗਾਹ ਕਰਦੈ, ਉਸਦੇ ਅੰਦਰ ਆਪਣਾ ਪਿਆਰ ਪੈਦਾ ਕਰ ਦਿੰਦਾ ਹੈ। ਬਾਹਰਲੇ ਕਿਸੇ ਕਰਮ ਨਾਲ ਨਹੀਂ ਸਗੋਂ ਸ਼ਬਦ ਵਿਚਾਰ ਨਾਲ ਗੁਰ-ਸੇਵਾ ਕੀਤੀ ਜਾ ਸਕਦੀ ਹੈ-ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥(੨੨੩) ਕਿਸੇ ਆਕਾਰ ਵਾਲੀ ਚੀਜ਼ ਨੂੰ ਮਾਰਿਆ ਜਾ ਸਕਦਾ ਹੈ ਪਰ ਜੋ ਦਿਸਦਾ ਨਹੀਂ ਉਸਨੂੰ ਕਿਵੇਂ ਮਾਰਿਆ ਜਾਵੇਸ਼ਬਦ ਗੁਰੂ ਨੂੰ ਦੇਹ ਬਣਾ, ਉਸ ਦੀ ਪੂਜਾ ਤੇ ਸੇਵਾ ਕਰਨ ਦੀਆਂ ਰਸਮਾਂ ਦੀ ਕਾਢ ਕੱਢ ਕੇ, ਗੁਰ-ਸੇਵਾ ਨੂੰ ਕਿੰਨ੍ਹਾਂ ਸੌਖਾ ਬਣਾ ਦਿੱਤਾ ਗਿਆ ਹੈ। ਕਿਸੇ ਅਖੌਤੀ ਸੰਤ ਨੂੰ ਗੁਰੂ ਬਣਾ ਕੇ ਉਸ ਦੀਆਂ ਸਰੀਰਕ ਤੇ ਮਾਇਕੀ ਲੋੜਾਂ ਨੂੰ ਪੂਰਾ ਕਰਨਾ ਹੀ ਬਹੁਤੇ ਉਤਮ ਸੇਵਾ ਸਮਝਦੇ ਹਨ। ਬਾਹਰਲੀ ਸੇਵਾ ਦਾ ਵਿਖਾਵਾ ਤੇ ਗੁਰੂ ਦੀ ਅੰਦਰੂਨੀ ਸੇਵਾ ਦਾ ਕੋਈ ਪ੍ਰਗਟਾਵਾ ਨਹੀਂ ਹੋ ਸਕਦਾ। ਨਕਲੀ ਗੁਰੂ ਬਣਾਏ, ਅਖੌਤੀ ਸੰਤ ਦੀਆਂ ਬਾਹਰਲੀਆਂ ਸੇਵਾਵਾਂ ਨੂੰ, ਅਸਲੀ ਗੁਰੂ ਇੱਕ ਮਤਲਬੀ ਵਾਪਾਰ ਕਹਿੰਦਾ ਹੈ-ਮੇਰੇ ਠਾਕੁਰ ਰਖ ਲੇਵਹੁ ਕਿਰਪਾ ਧਾਰੀ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰ ਸਗਲੇ ਬਿਉਹਾਰੀ॥(੪੯੫) ਮਨੁੱਖ ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿੱਚ ਠੱਗਿਆ ਜਾਂਦਾ ਹੈ। ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਸੇਵਕ ਜਾਂ ਭਗਤ ਹੁੰਦਾ ਹੈ-ਬਹੁ ਬਿਧਿ ਮਾਇਆ ਮੋਹ ਹਿਰਾਨੋ।। ਕੋਟਿ ਮਧੇ ਕੋਊ ਵਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ॥(੧੨੬੯)

ਸੇਵਾ ਸਰੀਰਕ ਅਤੇ ਮਾਨਸਿਕ ਦੋ ਪ੍ਰਕਾਰ ਦੀ ਹੈ। ਸਰੀਰ ਨਾਲ ਹੱਥੀਂ ਤੇ ਮਨ-ਬੁੱਧਿ ਨਾਲ ਗਿਆਨ ਵਿਚਾਰ ਸੇਵਾ ਕੀਤੀ ਜਾਂਦੀ ਹੈ। ਜਿਸ ਨੇ ਕਦੇ ਹੱਥੀਂ ਸਰੀਰਕ ਅਤੇ ਮਨ ਬੁੱਧਿ ਅਕਲ ਨਾਲ ਮਨੁੱਖਤਾ ਦੀ ਸੇਵਾ ਨਹੀਂ ਕੀਤੀ, ਉਸ ਦੇ ਹੱਥ ਪੈਰ ਤੇ ਕਾਰਨਾਮੇ ਸਭ ਬੇਕਾਰ ਹਨ-ਵਿਣੁ ਸੇਵਾ ਧ੍ਰਿਗੁ ਹੱਥ ਪੈਰ ਹੋਰ ਨਿਹਫਲ ਕਰਣੀ।(ਵਾਰ 27, ਪਾਉੜੀ 10/6)

ਅੱਜ ਕੱਲ੍ਹ ਸੇਵਾ ਘੱਟ ਲੋਕ ਦਿਖਾਵਾ ਤੇ ਮਸ਼ਹੂਰੀ ਜਿਆਦਾ ਕੀਤੀ ਜਾਂਦੀ ਹੈ। ਜਿਵੇਂ ਧਰਮ ਅਸਥਾਨਾਂ ਤੇ ਸਾਫ ਜੋੜੇ ਬਾਰ ਬਾਰ ਝਾੜੀ ਜਾਣੇ, ਗੁਰ ਪੁਰਬਾਂ ਜਾਂ ਨਗਰ ਕੀਰਤਨਾਂ ਤੇ ਹਰ ਗਲੀ ਰਾਹ-ਖੇੜਿਆਂ ਤੇ ਬੇਲੋੜੇ ਲੰਗਰ ਤੇ ਛਬੀਲਾਂ ਲਾ, ਰਸਤੇ ਰੋਕ, ਆਵਾਜਾਈ ਵਿੱਚ ਵਿਘਨ ਪਾਉਣਾ, ਰੱਜਿਆਂ ਨੂੰ ਜਬਰੀ ਦੁਬਾਰਾ ਲੰਗਰ ਪਾਣੀ ਛਕਾਉਣਾ ਤੇ ਲੱਖਾਂ ਕ੍ਰੋੜਾਂ ਰੁਪਈਆ ਜਾਂ ਡਾਲਰ ਖਰਚ ਕੇ, ਬਹੁਤੇ ਪਦਾਰਥ ਵਿਅਰਥ ਸੁੱਟਣੇ ਸੇਵਾ ਨਹੀਂ ਸਗੋਂ ਧੰਨ ਦੌਲਤ ਤੇ ਸਮੇਂ ਦੀ ਬਰਬਾਦੀ ਹੈ। ਲੋੜਵੰਦ ਬੱਚਿਆਂ ਨੂੰ ਪੜ੍ਹਾਉਣਾ, ਆਰਥਕ ਤੌਰ ਤੇ ਗਰੀਬਾਂ ਨੂੰ ਕਾਰੋਬਾਰ ਦਿਵਾਉਣਾ, ਲੋੜਵੰਦਾਂ ਲਈ ਕਾਰਖਾਨੇ, ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀਆਂ, ਗੁਰਬਾਣੀ ਸਿਖਲਾਈ ਵਿਚਾਰ ਕੇਂਦਰ ਆਦਿਕ ਅਦਾਰੇ ਖੋਲ੍ਹਣੇ ਤੇ ਚਲਾਉਣੇ ਅਸਲੀ ਸੇਵਾ ਤੇ ਬਾਕੀ ਵਿਖਾਵੇ ਤੇ ਬਰਬਾਦੀਆਂ ਹੀ ਹਨ। ਗੁਰਬਾਣੀ ਪੜ੍ਹਨੀਸੁਣਨੀਸਮਝਣੀ ਅਤੇ ਉਸ ਅਨੁਸਾਰ ਜੀਵਨ ਜਿਉਂਦੇ ਆਪਣਾ ਤੇ ਮਨੁੱਖਤਾ ਦਾ ਭਲਾ ਕਰਨਾ ਹੀ ਉੱਤਮ ਸੇਵਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top