Share on Facebook

Main News Page

ਸੂਤਕ ਦੇ ਭਰਮ ਬਾਰੇ
-: ਅਵਤਾਰ ਸਿੰਘ ਮਿਸ਼ਨਰੀ 510 432 5827

ਸੂਤਕ ਸੰਸਕ੍ਰਿਤ ਦਾ ਸ਼ਬਦ (ਲਫਜ਼) ਤੇ ਇਸ ਦਾ ਮਤਲਬ "ਅਪਵਿੱਤਰਤਾ" ਹੈ। ਇਸ ਬਾਰੇ ਭਾਈ ਕਾਹਨ ਸਿੰਘ ਨਾਭ੍ਹਾ ਲਿਖਦੇ ਹਨ ਕਿ ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ। ਹਿੰਦੂ ਧਰਮ ਦੇ ਸ਼ਾਸ਼ਤਰਾਂ ਅਨੁਸਾਰ ਇਹ ਅਸ਼ੁੱਧੀ ਬ੍ਰਾਹਮਣ ਦੇ ੧੧ ਦਿਨਛਤ੍ਰੀ ਦੇ ੧੩ ਦਿਨਵੈਸ਼ ਦੇ ੧੭ ਦਿਨ ਅਤੇ ਸ਼ੂਦਰ ਦੇ ੩੦ ਦਿਨ ਰਹਿੰਦੀ ਹੈ। ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਹਿੰਦੂਆਂ ਮੁਤਾਬਿਕ ਸਾਰੀਆਂ ਔਰਤਾਂ ਮਹਾਂਵਾਰੀ ਦੇ ਦਿਨਾਂ ਵਿੱਚ ਵੀ ਅਪਵਿਤ੍ਰ ਹੁੰਦੀਆਂ ਹਨ। ਜੋ ਵੀ ਕਿਸੇ ਸ਼ੂਦਰ ਨੂੰ ਛੂਹ ਜਾਂਦੇ ਹਨ ਉਹ ਵੀ ਅਪਵਿਤ੍ਰ ਹੋ ਜਾਂਦੇ ਹਨ। ਹਿੰਦੂ ਮਤ ਵਿੱਚ ਅਜਿਹੇ ਸੈਂਕੜੇ ਤਰ੍ਹਾਂ ਦੇ ਸੂਤਕ ਦੇ ਭਰਮ ਹਨ। 

ਭਰਮ ਮਨੁੱਖੀ ਮਨ ਦੇ ਮਾਰੂ ਰੋਗਾਂ ਵਿੱਚੋਂ ਇੱਕ ਵੱਡਾ ਰੋਗ ਹੈ। ਜੋ ਮਨ ਨੂੰ ਸਹਿਜੇ ਹੀ ਕਮਜ਼ੋਰ ਕਰ ਦਿੰਦਾ ਹੈ।  ਕਮਜ਼ੋਰ ਮਨ ਵਾਲੇ ਮਨੁੱਖ ਨੂੰ ਮਾਨਸਿਕ ਤੌਰ 'ਤੇ ਵੱਸ ਵਿੱਚ ਕਰਕੇ ਠੱਗਣਾ ਬਹੁਤ ਹੀ ਆਸਾਨ ਹੁੰਦਾ ਹੈ। ਮਨੁੱਖ ਦੀ ਇਸ ਮਾਨਸਿਕ ਕਮਜ਼ੋਰੀ ਤੋਂ ਜਾਣੂ ਅਰਥਵਾਦੀ ਫ਼ਰੇਬੀ ਪੁਜਾਰੀਆਂ ਨੇ ਆਦਿ ਕਾਲ ਤੋਂ ਹੀਮਨੁੱਖੀ ਮਨਾਂ ਵਿੱਚ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ ਦਾ ਅਜਿਹਾ ਜ਼ਹਿਰ ਘੋਲਿਆ ਕਿ ਨਾ ਤਾਂ ਉਹ ਜਿਊਂਦਿਆਂ'ਚ ਰਹੇ ਤੇ ਨਾ ਹੀ ਮਰਿਆਂ ਵਿੱਚ। ਸੂਤਕ ਦਾ ਵਹਿਮ ਵੀ ਅਜਿਹੇ ਭਰਮਾਂ ਵਿੱਚੋਂ ਇੱਕ ਵੱਡਾ ਭਰਮ ਹੈ। ਠੱਗ ਸੰਤਾਂ ਮਹੰਤਾਂ ਤੇ ਪੁਜਾਰੀਆਂ ਨੇ ਭਾਰਤ ਦੇ ਬਹੁਤੇ ਪਰਿਵਾਰਾਂ ਨੂੰ ਸੂਤਕ ਦੇ ਡਰਾਉਣੇ ਭਰਮ-ਜਾਲ ਵਿੱਚ ਅਜਿਹਾ ਉਲਝਾ ਰੱਖਿਆ ਹੈ ਕਿ ਇਸ ਵਿੱਚੋਂ ਨਿਕਲਣਾ ਅਸੰਭਵ ਲਗਦਾ ਹੈ। ਸੂਤਕ ਦੇ ਭਰਮ ਦਾ ਪਿਛੋਕੜ ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਵੇਖਿਆ ਜਾ ਸਕਦਾ ਹੈ।

ਜਨੇਪੇ ਸਮੇਂ ਉਪਜੀ ਕਥਿਤ ਅਪਵਿੱਤ੍ਰਤਾ ਤੇ ਅਸ਼ੁੱਧਤਾ ਨੂੰ ਸੂਤਕ ਕਿਹਾ ਜਾਂਦਾ ਹੈ। ਸੂਤਕ ਦੇ ਦਿਨਾਂ ਵਿੱਚ ਪ੍ਰਸੂਤਾ ਨੂੰਅਪਵਿਤ੍ਰ ਜਾਣ ਕੇਰਸੋਈ ਚੌਂਕੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ। ਕਿਸੇ ਓਪਰੇ ਜਾਂ ਬਾਹਰਲੇ ਬੰਦੇ ਨੂੰ ਵੀ ਪ੍ਰਸੂਤਾ ਦੇ ਕਮਰੇ ਵਿੱਚ ਜਾਣ ਤੋਂ ਰੋਕਿਆ ਜਾਂਦੈ ਤਾਂ ਜੋ ਕੋਈ ਬੁਰੀ ਬਲਾ ਨਵਜਾਤ ਬੱਚੇ ਕੋਲ ਨਾ ਚਲੀ ਜਾਵੇ। ਸੂਤਕ ਦੀ ਮਿਆਦ ਮੁੱਕਣ ਤੋਂ ਬਾਅਦ ਪ੍ਰਸੂਤਾ ਨੂੰ ਨੁਹਾ-ਧੁਆ ਕੇਉਸ ਦੀ ਸ਼ੁੱਧ-ਸ਼ੁਧਾਈ ਕਰਹਵਨ ਵਗ਼ੈਰਾ ਕਰਵਾ ਕੇ ਚੌਂਕੇ ਚੜ੍ਹਾਇਆ ਜਾਂਦਾ ਹੈ। ਸੂਤਕ ਦੇ ਦਿਨਾਂ ਵਿੱਚ ਘਰ-ਪਰਿਵਾਰ ਦੇ ਸਾਰੇ ਮੈਂਬਰਾਂ ਵਾਸਤੇ ਧਰਮ-ਕਾਰਜਾਂ ਵਿੱਚ ਹਿੱਸਾ ਲੈਣ ਤੇ ਮੰਦਰ ਆਦਿ ਵਿੱਚ ਜਾਣ ਦੀ ਮਨਾਹੀ ਹੁੰਦੀ ਹੈ। ਇਸ ਸਭ ਕੁੱਝ ਦਾ ਧਾਰਮਿਕ ਜਾਂ ਆਤਮਿਕ ਪੱਖੋਂ ਕੀ ਮਹੱਤਵ ਹੈਇਸ ਬਾਰੇ ਕਿਤੋਂ ਵੀ ਕੋਈ ਤਸੱਲੀਬਖ਼ਸ਼ ਜਾਣਕਾਰੀ ਨਹੀਂ ਮਿਲਦੀ। ਸੂਤਕ ਦੀ ਮਿਆਦਆਮ ਤੌਰ 'ਤੇ ਸਵਾ ਮਹੀਨਾ ਜਾਂ ਚਾਲੀ ਦਿਨ ਮੰਨੀ ਜਾਂਦੀ ਹੈ ਪ੍ਰੰਤੂ ਬ੍ਰਾਹਮਣੀ ਗ੍ਰੰਥਾਂ ਵਿੱਚ ਇਹ ਮਿਆਦ ਪ੍ਰਸੂਤਾ ਦੇ ਵਰਣ ਅਨੁਸਾਰ ਵੱਧ-ਘੱਟ ਰੱਖੀ ਜਾਂਦੀ ਹੈ। ਬ੍ਰਾਹਮਣੀ ਦੇ ਸੂਤਕ ਦੀ ਸੱਭ ਤੋਂ ਘਟ ਤੇ ਸ਼ੂਦਰ ਪ੍ਰਸੂਤਾ ਦੀ ਸੱਭ ਤੋਂ ਜ਼ਿਆਦਾ। 

ਬਾਬਾ ਕਬੀਰ ਜੀ ਵੀ ਸੂਤਕ ਬਾਰੇ ਬੁਲੰਦ ਬਾਂਗ ਫਰਮਾਂਦੇ ਹਨ ਕਿ- ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ॥ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਵਿ ਗੋਈ॥੧ ਕਹੁ ਰੇ ਪੰਡੀਆ ਕਉਨ ਪਵੀਤਾ॥ ਐਸਾ ਗਿਆਨ ਜਪਹੁ ਮੇਰੇ ਮੀਤਾ॥੧ਰਹਾਉ॥ ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ॥ਊਠਤ ਬੈਠਤ ਸੂਤਕੁ ਲਾਗੇ ਸੂਤਕੁ ਪਰੇ ਰਸੋਈ॥੨॥ ਫਾਸਨ ਕੀ ਬਿਧਿ ਸਭੁ ਕੋ ਜਾਨੈ ਛੂਟਨ ਕੀ ਇਕੁ ਕੋਈ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕ ਤਿਨੈ ਨ ਹੋਈ॥੩੪੧ (੩੩੧) ਹਰੇਕ ਪੌਣ, ਪਾਣੀ, ਹਵਾ, ਦਾਣੇ ਆਦਿਕ ਵਸਤੂਆਂ ਅਤੇ ਪਦਾਰਥਾਂ ਵਿੱਚ ਸੂਤਕ ਹੈ ਭਾਵ ਹਰ ਥਾਂ ਜੀਵ ਜੰਮਦੇ ਤੇ ਮਰਦੇ ਹਨ ਫਿਰ ਬ੍ਰਾਹਮਣੀ ਸੂਤਕ ਵਾਲੇ ਭਰਮ ਤੋਂ ਰਮੇ ਰਾਮ (ਨਿਰੰਕਾਰ) ਨੂੰ ਯਾਦ ਕਰਕੇ ਹੀ ਬਚਿਆ ਜਾ ਸਕਦਾ ਹੈ।

ਗੁਰਮਤਿ ਸਭ ਤਰ੍ਹਾਂ ਦੇ ਵਹਿਮਾਂਭਰਮਾਂ ਅਤੇ ਕਰਮਕਾਂਡਾਂ ਦਾ ਖੰਡਨ ਕਰਦੀ ਦਰਸਾਉਂਦੀ ਹੈ ਕਿ ਬੁਰਾਈਆਂ ਤੇ ਨੀਚ ਬਿਰਤੀਆਂ ਹੀ ਸੂਤਕ ਹਨ। ਬਾਬਾ ਨਾਨਕ ਜੀ ਬੜੇ ਭਾਵਪੂਰਤ ਸ਼ਬਦਾਂ ਵਿੱਚ ਸੂਤਕ ਬਾਰੇ ਦਰਸਾਂਦੇ ਹਨ ਕਿ-ਜੇ ਕਰਿ ਸੂਕਤੁ ਮੰਨੀਐ ਸਭ ਤੈ ਸੂਤਕ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੈ ਧੋਇ॥ ੧॥ ਸਲੋਕ ਮ: ੧ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ॥ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥ ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ॥੨॥ ਸਲੋਕ ਮ: ੧ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ॥ ੩॥ (੪੭੨) ਭਾਵ ਜੇ ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਲਿਖੇ ਤੇ ਪਾਂਡਿਆਂ ਦੁਆਰਾ ਪ੍ਰਚਾਰੇ ਜਾਂਦੇ ਜਨੇਪੇ ਦੇ ਸੂਤਕ ਨੂੰ ਮੰਨ ਵੀ ਲਿਆ ਜਾਏ ਤਾਂ ਸਵਾਲ ਇਹ ਉੱਠਦਾ ਹੈ ਕਿ ਸੂਤਕ (ਸੂਖਮ ਜੀਵਾਂ ਦੇ ਮਲ ਦੀ ਕਥਿਤ ਅਸ਼ੁੱਧੀ) ਤਾਂ ਹਰ ਥਾਂ ਮੌਜੂਦ ਹੈ। ਗੋਹੇ ਅਤੇ ਲਕੜੀ ਵਿੱਚ ਵੀ ਇਹ ਸੂਤਕ ਮੌਜੂਦ ਹੈ। ਅਨਾਜ ਜੋ ਮਨੁੱਖ ਤੇ ਹੋਰ ਸਾਰੇ ਪ੍ਰਾਣੀ ਖਾਂਦੇ ਆਦੇ ਜਿਤਨੇ ਵੀ ਦਾਣੇ ਨੇਉਹ ਸਾਰੇ ਸੂਖਮ ਜੀਵਾਂ ਤੋਂ ਬਿਨਾਂ ਨਹੀਂ ਹਨ। ਪਾਣੀ ਜੋ ਕਿ ਪ੍ਰਾਕ੍ਰਿਤੀ ਦਾ ਇੱਕ ਮੂਲ ਤੱਤ ਅਤੇ ਪਹਿਲਾ ਜੀਵ ਹੈ ਜਿਸ ਨਾਲ ਹੋਰ ਸਾਰੇ ਸਵਾਸਧਾਰੀ (ਜੀਵ ਤੇ ਵਣਸਪਤੀ) ਸਜੀਵ ਹੁੰਦੇ ਤੇ ਖਿੜਦੇ ਹਨ ਫਿਰ ਕਥਿਤ ਸੂਤਕ ਤੋਂ ਪਰਹੇਜ਼ ਕਿਵੇਂ ਰੱਖਿਆ ਜਾ ਸਕਦਾ ਹੈ?ਕਿਉਂਕਿ ਰਸੋਈ (ਜਿੱਥੇ ਖਾਧਾ ਜਾਣ ਵਾਲਾ ਅਨਾਜ ਰੱਖਿਆ ਤੇ ਪਕਾਇਆ ਜਾਂਦਾ ਹੈ) ਵਿੱਚ ਵੀ ਇਹ ਸੂਤਕ ਹੁੰਦਾ ਹੈ। ਹੇ ਨਾਨਕ ਸੂਤਕ ਦਾ ਇਹ ਭਰਮ ਕਿਸੇ ਵੀ ਵਹਿਮੀ ਪਰਹੇਜ਼ ਨਾਲ ਦੂਰ ਨਹੀਂ ਹੋ ਸਕਦਾ ਸਗੋਂ ਆਤਮਿਕ ਗਿਆਨ ਦਾ ਦਾਰੂ ਹੀ ਇਸ ਭਰਮ ਰੋਗ ਨੂੰ ਮਨ ਤੋਂ ਧੋ ਕੇ ਲਾਹ ਸਕਦਾ ਹੈ।੧। 

ਸੂਤਕ ਦੇ ਵਿਆਪਕ ਵਹਿਮ ਨੂੰ ਦਲੀਲਾਂ ਨਾਲ ਰੱਦ ਕਰਨ ਉਪ੍ਰੰਤ ਗੁਰੂ ਨਾਨਕ ਸਾਹਿਬ ਭਟਕੇ ਹੋਏ ਮਨ ਅਤੇ ਬੇਕਾਬੂ ਗਿਆਨ ਇੰਦ੍ਰੀਆਂ ਦੇ ਕੁੱਝ ਇੱਕ ਉਨ੍ਹਾਂ ਘਾਤਿਕ ਸੂਤਕਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਕਾਰਨ ਮਨੁੱਖ ਦਾ ਮਨ ਮਲੀਨ ਤੇ ਭ੍ਰਸ਼ਟ ਹੋ ਕੇਸੱਭ ਪਾਸੇ ਅਪਵਿੱਤ੍ਰਤਾ ਫ਼ੈਲਾਉਂਦਾ ਹੈ। ਅਸਲ ਵਿੱਚ ਮਨੁੱਖ ਨੂੰ ਜਨੇਪੇ ਦੇ ਕਥਿਤ ਸੂਤਕ ਦੀ ਬਜਾਏਭ੍ਰਿਸ਼ਟ ਮਨ ਅਤੇ ਬੇਲਗਾਮ ਇੰਦ੍ਰੀਆਂ ਦੇ ਮਾਰੂ ਸੂਤਕਾਂ ਤੋਂ ਬਚਨ ਦੀ ਜ਼ਰੂਰਤ ਹੈ। ਲਾਲਚਝੂਠ-ਫ਼ਰੇਬਕੂੜ-ਕੁਸੱਤਮੈਲੀ ਨਜ਼ਰ ਤੇ ਕਾਮਦੂਸਰਿਆਂ ਦੀ ਨਿੰਦਾ ਕਰਨ ਤੇ ਸੁਣਨ ਦਾ ਝੱਸ ਅਤੇ ਭੇਖ ਆਦਿਕ ਅਸਲੀ ਸੂਤਕ ਹਨ ਜਿਨ੍ਹਾਂ ਤੋਂ ਮਨੁੱਖ ਨੂੰ ਬਚਨ ਦੀ ਲੋੜ ਹੈ। ਭਾਵ ਮਨ ਨੂੰ ਮਲੀਨ ਤੇ ਅਪਵਿੱਤ੍ਰ ਕਰਨ ਵਾਲਾ ਸੂਤਕ ਲੋਭ, ਤ੍ਰਿਸ਼ਨਾ ਅਤੇ ਝੂਠ ਬੋਲਨਾ ਜ਼ੁਬਾਨ ਦਾ ਸੂਤਕ ਹੈ। ਪਰਾਈ ਇਸਤ੍ਰੀਪਰਾਇਆ ਧਨ ਤੇ ਪਰਾਈ ਸੁੰਦਰਤਾ ਨੂੰ ਮੈਲੀਆਂ ਅੱਖਾਂ ਨਾਲ ਤੱਕਣਾ ਅੱਖਾਂ ਦਾ ਸੂਤਕ ਹੈ। ਦੂਸਰਿਆਂ ਦੀ ਚੁਗ਼ਲੀ ਨਿੰਦਾ ਨੂੰ ਕੰਨ ਲਾ ਕੇ ਧਿਆਨ ਨਾਲ ਸੁਣਨਾ ਕੰਨਾਂ ਦਾ ਸੂਤਕ ਹੈ। ਬਾਬਾ ਨਾਨਕ ਕਥਨ ਕਰਦੇ ਹਨ ਕਿ ਮਨ ਅਤੇ ਇੰਦ੍ਰੀਆਂ ਦੇ ਉਪ੍ਰੋਕਤ ਸੂਤਕਾਂ ਦੇ ਰੋਗੀ ਮਨੁੱਖ ਨਿਸ਼ਚੇ ਹੀ ਜਮਪੁਰਿ ਜਾਂਦੇ ਭਾਵ ਮੌਤ ਦੇ ਮੂੰਹ ਪੈਂਦੇ ਹਨ।੨। 

ਪਹਿਲੇ ਦੋ ਸ਼ਲੋਕਾਂ ਵਿੱਚ ਸੂਤਕ ਦੇ ਭਰਮ ਬਾਰੇ ਕੀਤੀ ਗਈ ਵਿਚਾਰ ਦੇ ਸਿੱਟੇ ਵਜੋਂ ਗੁਰੂ ਸਾਹਿਬ ਦਰਸਾਂਦੇ ਹਨ ਕਿ ਸੂਤਕ ਨਿਰਾ ਭਰਮ ਹੈ ਇਹ ਭਰਮ ਉਸੇ ਮਨੁੱਖ ਨੂੰ ਹੁੰਦਾ ਹੈ ਜਿਹੜਾ ਰੱਬ ਨਾਲੋਂ ਟੁੱਟ ਕੇ ਮਾਇਆ ਨਾਲ ਮਨ ਜੋੜਦਾ ਹੈ। ਜੀਵਾਂ ਦਾ ਜੰਮਨਾ ਮਰਨਾ ਰੱਬ ਦੇ ਹੁਕਮ ਵਿੱਚ ਹੀ ਹੈ ਪ੍ਰਾਣੀ ਇਸ ਸੰਸਾਰ ਵਿੱਚ ਰੱਬ ਦੀ ਰਜ਼ਾ ਵਿੱਚ ਹੀ ਆਉਂਦੇ ਤੇ ਜਾਂਦੇ ਹਨ। ਉਸ ਪਾਲਣਹਾਰ ਦਾਤੇ ਦੇ ਦਿੱਤੇ ਪਦਾਰਥਾਂ ਵਿੱਚ ਜੀਵ ਹੁੰਦੇ ਨੇਦਾ ਖਾਣਾ ਪੀਣਾ ਜਾਇਜ਼ ਤੇ ਪਵਿਤ੍ਰ ਹੈ। ਬਾਬਾ ਨਾਨਕ ਵਿਚਾਰਦੇ ਨੇ ਕਿ ਗਿਆਨ-ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਉਪ੍ਰੋਕਤ ਸੱਚ ਸਮਝ ਲਿਆ ਹੈਉਹ ਸੂਤਕ ਦਾ ਵਹਿਮ ਨਹੀਂ ਕਰਦੇ

ਬਾਬਾ ਨਾਨਕ ਜੀ ਦੇ ਉਪਰਲੇ  ਸ਼ਲੋਕਾਂ ਵਿੱਚੋਂ ਉੱਘੜ ਕੇ ਆਏ ਤੱਥ ਹਨ ਕਿ ਸੂਤਕ ਦਾ ਭਰਮ ਪੁਜਾਰੀਆਂ ਦੁਆਰਾ ਫ਼ੈਲਾਇਆ ਗਿਆ ਇੱਕ ਮਾਨਸਿਕ ਰੋਗ ਹੈ। ਇਸ ਮਾਨਸਿਕ ਰੋਗ ਤੋਂ ਛੁਟਕਾਰਾ ਪਾਉਣ ਵਾਸਤੇ ਆਤਮ-ਗਿਆਨ ਦੀ ਲੋੜ ਅਤੇ ਇਹ ਗਿਆਨ ਗੁਰੂ ਗ੍ਰੰਥ ਦੀ ਸਿੱਖਿਆ ਦੁਆਰਾ ਹੀ ਮਿਲ ਸਕਦਾ ਹੈ। ਪ੍ਰਭੂ ਦੇ ਭਾਣੇ ਵਿੱਚ ਜੋ ਕੁੱਝ ਵੀ ਹੁੰਦੈਉਹ ਅਪਵਿਤ੍ਰ ਤੇ ਨਾਪਾਕ ਨਹੀਂ। ਕਿਸੇ ਵੀ ਕੁਦਰਤੀ ਵਰਤਾਰੇ ਦਾ ਭਰਮ ਕਰਨਾ ਵੱਡੀ ਮੂਰਖਤਾ ਹੈ। ਇਸ ਲਈ ਜਨੇਪੇ ਦੇ ਕਥਿਤ ਸੂਤਕ ਦੀ ਬਜਾਏਮਨ ਦੀਆਂ ਵਿਕਾਰੀ ਰੁਚੀਆਂ ਦੇ ਸੂਤਕ ਤੋਂ ਪਰਹੇਜ਼ ਕਰਨ ਦੀ ਲੋੜ ਹੈ।

ਅਸਲ ਵਿੱਚ ਜਨੇਪੇ ਦੇ ਸੂਤਕ ਦੀ ਭਿੱਟ ਜਾਂ ਅਪਵਿੱਤ੍ਰਤਾ ਦਾ ਭਰਮ ਤੇ ਸਫ਼ਾਈ ਦੋਵੇਂ ਅਲੱਗ ਵਿਸ਼ੇ ਹਨ। ਸੂਤਕ ਦੇ ਭਰਮ ਵਿੱਚ ਪੈਣ ਦੀ ਬਜਾਏ ਜਨੇਪੇ ਵਾਲੇ ਘਰ ਵਿੱਚ ਸਫ਼ਾਈ ਰੱਖਣੀ ਜਰੂਰੀ ਹੈ। ਬਹੁਤੇ ਮੱਤਾਂ ਵਿੱਚ ਵਿਆਪਕ ਕਰਮ-ਕਾਂਡਾਂ ਵਿੱਚ ਅਟੁੱਟ ਵਿਸ਼ਵਾਸ ਦਾ ਮੂਲ ਕਾਰਣ ਅਗਿਆਨੀ ਤੇ ਲੋਭੀ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੇ ਤੇ ਪ੍ਰਚਾਰੇ ਜਾਂਦੇ ਬੇਹੂਦਾ ਵਹਿਮ-ਭਰਮ ਤੇ ਇਨ੍ਹਾਂ ਦਾ ਦਿੱਤਾ ਗਿਆ ਭੈ ਅਤੇ ਇਸ ਦੇ ਹਊਏ ਤੋਂ ਬਚਣ ਲਈ ਕੀਤੇ ਜਾਂਦੇ ਪਾਖੰਡ ਕਰਮਕਾਂਡ ਹੀ ਹਨ। ਗੁਰਮਤਿ ਦੇ ਵਿਹੜੇ ਵਿੱਚ ਵੀ ਅੱਜ ਜਿਤਨੇ ਕਰਮ-ਕਾਂਡ ਕੀਤੇ ਜਾ ਰਹੇ ਨੇਉਨ੍ਹਾਂ ਦਾ ਮੂਲ ਵੀ ਪੁਜਾਰੀਆਂ ਦੁਆਰਾਝੂਠੀਆਂ ਮਨਘੜਤ ਕਹਾਣੀਆਂ ਅਤੇ ਸਾਖੀਆਂ ਸੁਣਾ ਸੁਣਾ ਕੇਲੋਕਾਂ ਦੇ ਮਨਾਂ ਵਿੱਚ ਪੈਦਾ ਕੀਤਾ ਗਿਆ ਵਹਿਮਾਂ-ਭਰਮਾਂ ਦਾ ਡਰ ਤੇ ਅੰਧਵਿਸ਼ਵਾਸ ਹੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top