Share on Facebook

Main News Page

ਤੱਥਾਂ ਵਿੱਚੋਂ ਸੱਚ
-: ਸਿਰਦਾਰ ਪ੍ਰਭਦੀਪ ਸਿੰਘ
190219

ਸੱਚ ਤਾਂ ਵੈਸੇ ਸੱਚ ਹੀ ਹੁੰਦਾ ਅਤੇ ਇੱਕ ਦਿਨ ਕੋਈ ਬਿਧ ਬਣਾ ਆਪ ਹੀ ਪ੍ਰਗਟ ਹੋ ਜਾਂਦਾ ਹੈ। ਸੱਚ ਦੇ ਪ੍ਰਗਟ ਹੋਣ ਤੱਕ ਦਾ ਇੰਤਜ਼ਾਰ ਸਮਾਜ ਦੇ ਉਸ ਵਰਗ ਨੂੰ ਹੁੰਦਾ ਹੈ ਜਿਹਨਾਂ ਦੀ ਟਾਂਗੇ ਰੂਪੀ ਅਕਲ ਦੇ ਘੋੜੇ ਬਹੁਤ ਘੱਟ ਗਤੀ ਵਿੱਚ ਦੌੜਦੇ ਹਨ। ਇਹ ਇੱਕ ਐਸੀ ਕਿਸਮ ਹੁੰਦੀ ਹੈ ਜੋ ਮੀਡੀਆ ਦੇ ਬਜ਼ਾਰ ਵਿੱਚੋਂ ਬਣੇ-ਬਣਾਏ ਫੈਂਸਲੇ, ਹੱਲ ਅਤੇ ਨਜ਼ਰੀਏ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ। ਸਵਾਲ ਕਰਨਾ, ਤਾਰਕਿਕ ਰਵਈਆ ਅਤੇ ਦਲੀਲ ਨੂੰ ਤਾਂ ਇਹ ਬਲਾ ਕਰਕੇ ਹੀ ਜਾਣਦੇ ਹਨ। ਕਿਸੇ ਹਮਲੇ ਦੇ ਸ਼ਿਕਾਰ ਹੋਇਆਂ ਨੂੰ ਸ਼ਹੀਦ ਐਲਾਨਣ ਵਿੱਚ ਹਮੇਸ਼ਾ ਕਾਹਲੇ ਰਹਿੰਦੇ ਹਨ। ਮੀਡੀਆ ਹੀ ਇਹਨਾਂ ਦੀ ਅਸਲ ਮਾਂ ਹੁੰਦੀ ਹੈ ਅਤੇ ਹਰ ਰਿਪੋਰਟ ਨੂੰ ਸੱਤ ਬਚਨ ਦੀ ਨਿਆਈ ਮੰਨਣਾ ਇਹਨਾਂ ਦੀ ਅਕਲ ਦੇ ਆਲਸੀ ਘੋੜਿਆਂ ਦੀ ਖੁਰਾਕ ਹੁੰਦੀ ਹੈ। ਵੈਸੇ ਇਹ ਡਾਕੀਏ ਬਾਕਮਾਲ ਹੁੰਦੇ ਹਨ ਸੋਸ਼ਲ ਮੀਡੀਆ ਰਾਹੀਂ ਇਹ ਇੱਧਰ ਦੀ ਖਬਰ ਉੱਧਰ ਅਤੇ ਉਧਰ ਦੀ ਇਧਰ ਬਿਨਾ ਪੜੇ, ਬਿਨਾ ਸੋਚੇ ਪਹੁੰਚਾ ਦਿੰਦੇ ਹਨ।

ਸਮਾਜ ਵਿੱਚ ਦੂਜੀ ਕਿਸਮ ਦੇ ਲੋਕ ਉਹ ਹੁੰਦੇ ਹਨ ਜੋ ਸੱਚ ਦੇ ਪ੍ਰਗਟ ਹੋਣ ਤੱਕ ਦਾ ਇੰਤਜਾਰ ਨਹੀਂ ਕਰਦੇ ਸਗੋਂ ਤੱਥਾਂ ਵਿੱਚੋ ਸੱਚ ਲੱਭ ਲੈਂਦੇ ਹਨ। ਇਹ ਬਥੇਰੀਆਂ ਚੀਕਾਂ ਮਾਰਦੇ ਹਨ ਕਿ ਭਰਾਵੋ ਸਾਵਧਾਨ ਹੋ ਜਾਵੋ ਅਤੇ ਭੇਡਾਂ ਦੀ ਜੂਨ ਵਿੱਚੋ ਮੁਕਤੀ ਪਾਵੋ ਪਰ ਬਹੁਤ ਥੋੜੇ ਕੰਨਾਂ ਨੂੰ ਇਹ ਸਲਾਹ ਭਾਉਂਦੀ ਹੈ, ਨਹੀਂ ਤਾਂ ਬਹੁਤਾਤ ਤਾਂ ਇਹ ਕਿਸਮ ਦੇ ਲੋਕ ਠਿੱਠ ਦੇ ਪਾਤਰ ਹੀ ਬਣਦੇ ਹਨ। ਕਿਸੇ ਭੀ ਘਟਨਾ ਪ੍ਰਤੀ ਇਹ ਕਿਸਮ ਆਪੋ ਆਪਣੀ ਸਮਰੱਥਾ ਨਾਲ ਆਉਣ ਵਾਲੇ 2,4,10 ਸਾਲ ਪਹਿਲਾਂ ਹੀ ਨਿਰਣਾਇਕ ਦ੍ਰਿਸ਼ਟੀਕੋਣ ਪੇਸ਼ ਕਰ ਦਿੰਦੀ ਹੈ ਪਰ ਭੇਡਾਂ ਦੀ ਬਹੁਤਾਤ ਸੰਖਿਆ ਵਿੱਚ ਇਹਨਾਂ ਦੀ ਅਵਾਜ ਬੜੀ ਮੱਧਮ ਜਿਹੀ ਮਹਿਸੂਸ ਹੁੰਦੀ, ਪਰ ਫਿਰ ਵੀ ਇਹਨਾਂ ਦੀ ਆਪਣੀ ਹੋਂਦ ਜ਼ਰੂਰ ਹੁੰਦੀ ਹੈ। ਬੱਸ ! ਇਹ ਹੋਂਦ ਦੀ ਇਹਨਾਂ ਦੀ ਚਾਲਕ ਸ਼ਕਤੀ ਹੁੰਦੀ ਹੈ।

ਸਮਰਪਿਤ - ਪੁਲਵਾਮਾ ਹਮਲੇ ਸੰਬੰਧੀ ਰਾਇ ਰੱਖਣ ਵਾਲਿਆਂ ਦੋਵੇਂ ਧਿਰਾਂ ਨੂੰ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top