Share on Facebook

Main News Page

ਸ਼ਿੰਗਾਰ ਬਾਰੇ ਗੁਰਮਤਿ ਨਜ਼ਰੀਆ
-: ਅਵਤਾਰ ਸਿੰਘ ਮਿਸ਼ਨਰੀ 510 432 5827  190219

ਸ਼ਿੰਗਾਰ-ਸ਼ੋਭਾ ਵਧਾਉਣ ਦਾ ਸਮਾਨਗਹਿਣਾ ਭੂਸ਼ਣਕਾਵਿ ਅਨੁਸਾਰ ਪਹਿਲਾ ਰਸ- ਸਭ ਸਿੰਗਾਰ ਬਣੇ ਤਿਸੁ ਗਿਆਨੇ॥ (੯੭) ਹਾਰ-ਸ਼ਿੰਗਾਰ-ਪਿਰੁ ਪਰਦੇਸਿ ਸਿਗਾਰੁ ਬਣਾਏ॥ (੧੨੭) ਸ਼ਿੰਗਾਰ-ਨੌਂ ਰਸਾਂ ਚੋਂ ਇਸਤਰੀ ਪੁਰਖ ਦੇ ਪਿਆਰ ਵਾਲਾ ਰਸ। ਸਜਾਵਟ ਦੇ ਸਮਾਨਜਿੰਨ੍ਹਾਂ ਨਾਲ ਸੁੰਦਰਤਾ ਵਧੇਅਜਿਹੇ ਬਸਤ੍ਰ ਗਹਿਣੇ ਆਦਿਕ ਜੋ ਸੋਲਾਂ ਪ੍ਰਕਾਰ ਦੇ ਮੰਨੇ ਗਏ ਹਨ-ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ॥ (੧੩੬੧) ਕੀਓ ਸਿੰਗਾਰੁ ਮਿਲਨ ਕੇ ਤਾਈ॥ ਭਾਵ ਪ੍ਰਭੂ ਪਤੀ ਨੂੰ ਮੋਲਣ ਲਈ ਹਿਰਦਾ ਗੁਣਾਂ ਨਾਲ ਸ਼ਿੰਗਾਰਿਆ।

ਡਾ. ਦਿਲਗੀਰ ਅਨੁਸਾਰ ਸ਼ਿੰਗਾਰ ਦਾ ਅਰਥ ਪ੍ਰੇਮਰਸੀਲਾਪਨਰਸ ਰਸਿਕਤਾਸੰਧੂਰ ਦੇ ਨੋਧਾਨਕਾਮ ਪੈਦਾ ਕਰਨ ਦੀ ਭਾਵਨਾਕਾਮ ਖੇਡ ਵਾਸਤੇ ਵਧੀਆ ਕਪੜੇ ਗਹਿਣੇ ਪਰ ਆਮ ਤੌਰ ਤੇ ਜਿਸਮਾਨੀ ਖੂਬਸੂਰਤੀ ਵਧਾਊ ਸਮੱਗਰੀਪਹਿਰਾਵੇ ਅਤੇ ਗਹਿਣਿਆਂ ਵਗੈਰਾ ਨਾਲਔਰਤ ਦੇ ਜਿਸਮਾਨੀ ਸਜਾਵਟ ਵਾਸਤੇ ਵਰਤਿਆ ਗਿਆ ਹੈ। ਬਹੁਤੀਆਂ ਔਰਤਾਂ ਘਰੋਂ ਬਾਹਰ ਨਿਕਲਣ ਵੇਲੇਦਿਲਕਸ਼ ਲੱਗਣ ਲਈ ਹਾਰ-ਸ਼ਿੰਗਾਰ ਕਰਦੀਆਂਮਤਲਵ ਲੋਕਾਂ ਨੂੰ ਖੂਬ ਸੂਰਤ ਬਣ ਕੇ ਦਿਖਾਉਣਾਲੁਭਾਉਣਾ ਅਤੇ ਉਨ੍ਹਾਂ ਅੰਦਰ ਕਾਮ ਖਿੱਚ ਪੈਦਾ ਕਰਨਾ ਚਾਹੁੰਦੀਆਂ ਹਨ।

ਸਿੱਖ ਮੱਤ ਐਸੇ ਸ਼ਿਗਾਰ ਨੂੰ ਇਖਲਾਕ ਦੇ ਉਲਟ ਸਮਝਦਾ ਹੈ। ਸਿੱਖਾਂ ਚ ਸ਼ਿੰਗਾਰ 'ਚ ਦੰਦ ਸਾਫ ਕਰਨੇਇਸ਼ਨਾਨ ਤੇ ਕੇਸੀਂ ਕੰਘਾ ਕਰਨਾਚੱਜ ਦੇ ਕਪੜੇ ਪਹਿਨਣਾਦਾੜ੍ਹੀਦੁਪੱਟਾ ਦਸਤਾਰ ਸਜਾਉਣਾ ਅਤੇ ਸੁਹਣੇ ਜੁੱਤੇ ਪਹਿਨਣਾ ਸ਼ਾਮਲ ਹਨ। ਪਸੀਨੇ ਤੋਂ ਬਚਨ ਲਈ ਸੁਗੰਧੀ ਪਾਊਡਰ ਵਰਤਣਾ ਮਨ੍ਹਾਂ ਨਹੀਂ। ਸੁਰਖੀ (ਲਿਪਸਟਿਕ ਲਗਾਉਣਾਵਾਲਾ ਨੂੰ ਬਲੀਚ ਕਰਨ, ਰੰਗਣ ਜਾਂ ਕੱਟਣ ਵਰਗੀਆਂ ਕਾਰਵਾਈਆਂ ਦੀ ਸਿੱਖ ਮੱਤ ਇਜ਼ਾਜ਼ਤ ਨਹੀਂ ਦਿੰਦਾ। ਸਿੱਖ ਮੱਤ ਚ ਨੱਕਕੰਨ ਛੇਦੇ ਬਿਨਾ ਗਹਿਣੇ ਪਾਉਣੇ ਮਨਾ ਨਹੀਂ ਹਨ। 

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਮਤ ਵਿੱਚ ਚਪਲਤਾ ਵਧਾਉਣ ਵਾਲੇ ਸ਼ਿੰਗਾਰ ਜੋ ਅੰਗ ਵੇਧਣ ਅਥਵਾ ਕੁਦਰਤੀ ਰੰਗ ਰਪ ਨੂੰ ਵਿਗਾੜ ਕੇ ਕੀਤੇ ਜਾਂਦੇ ਹਨਨਿੰਦਤ ਹਨ। ਸਰੀਰ ਦੀ ਅਰੋਗਤਾ ਅਤੇ ਬਲ ਨੂੰ ਕਾਇਮ ਰੱਖਣਾ ਅਤੇ ਸ਼ੁਭ ਗੁਣਾਂ ਨਾਲ ਆਪਣੇ ਤਾਈਂ ਭੂਸ਼ਿਤ ਕਰਨਾ ਉੱਤਮ ਸ਼ਿੰਗਾਰ ਹੈ-

ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ॥ (੮੧੨)
ਮਨਮੁਖਿ ਸੀਗਾਰੁ ਨ ਜਾਣਨੀ
ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿਨਿਤ ਜੰਮਹਿ ਹੋਇ ਖੁਆਰੁ॥
ਸੰਸਾਰੈ ਵਿਚਿ ਸੋਭ ਨ ਪਾਇਨੀ
ਅਗੇ ਜਿ ਕਰੇ ਸੁ ਜਾਣੈ ਕਰਤਾਰੁ॥ (੯੫੦)
ਅਚਾਰਵੰਤਿ ਸਾਈ ਪਰਧਾਨੇ॥ ਸਭ ਸਿੰਗਾਰ ਬਣੇ ਤਿਸੁ ਗਿਆਨੇ॥ ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ॥
(੯੭)
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ॥
(੪੦੦)

ਕਾਵਿ ਗ੍ਰੰਥਾਂ ਅਨੁਸਾਰ ੧੬ ਸ਼ਿੰਗਾਰ ਇਹ ਹਨ-

ਪ੍ਰਥਮ ਸਕਲ ਸੁਚਿ ਮਜਨ ਅਮਲ ਵਾਸਜਾਵਕ ਸੁਦੇਸ ਕੇਸ਼ ਪਾਜ ਕੋ ਸੁਧਾਰਬੋ।
ਅੰਗ ਰਾਗ ਭੂਸ਼ਨ ਵਿਵਿਧਮੁਖਬਾਸ ਰੰਗਕੱਜਲ ਕਲਿਤ ਲੋਲ ਲੋਚਨ ਨਿਹਾਰਬੋ।
ਬੋਲਨ ਹਸਨ ਮ੍ਰਿਦੁ ਚੱਲਨ ਚਿਤੌਨ ਚਾਰੁ ਪਲ ਪਲ ਪਤਿ ਵ੍ਰਤ ਪ੍ਰੀਤਿ ਪ੍ਰਤਿਬਾਰਬੋ।
ਕੇਸ਼ੋ ਦਾਸ ਸਵਿਲਾਸ ਕਰਹੋਕੁਵਰਿ ਰਾਧੇਇਹ ਬਿਧਿ ਸੋਰਹਿ ਸ਼ਿੰਗਾਰਨ ਸ਼ਿੰਗਾਰਬੋ।
ਸਿੱਖ ਮੱਤ 'ਚ ਮਹਿੰਦੀ ਮਾਂਗ ਛੇਦਕ ਗਹਿਣੇਪਾਣਦੰਦਾਸਾ ਕੱਜਲ ਆਦਿਕ (ਅਰਥਾਤ ਚਪਲਤਾ ਵਧਾਉਣ ਅਤੇ ਮਨ ਨੂੰ ਵਿਕਾਰਾਂ ਵੱਲ ਪ੍ਰੇਰਣ ਵਾਲੇ ਸ਼ਿੰਗਾਰ ਨਿੰਦਤ ਹਨ-

ਬਿਨੁ ਪਿਰ ਕਿਆ ਤਿਸੁ ਧਨ ਸੀਗਾਰਾ। ਪਰ ਪਿਰ ਰਾਤੀ ਖਸਮੁ ਵਿਸਾਰਾ॥ ਜਿਉ ਬੇਸੁਆ ਪੂਤਬਾਪ ਕੋ ਕਹੀਐਤਿਉ ਫੋਕਟ ਕਾਰ ਵਿਕਾਰਾ ਹੇ॥ (ਮਾਰੂ ਮਹਲਾ ੧)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top