Share on Facebook

Main News Page

ਕੀ ਇਹ ਭਾਈ ਦੱਸਣਗੇ ਕੀ ਪੀਪਲੀ ਵਾਲਾ ਸਾਧ ਕਿਹੜੀ ਗੁਰਮਤਿ ਦਾ ਪ੍ਰਚਾਰ ਕਰਦਾ ਹੈ ?
-: ਅੰਮ੍ਰਿਤਪਾਲ ਸਿੰਘ  (ਫਰੀਦਾਬਾਦ)੯੬੫੦੮੦੮੮੯੨
080219

ਆਪ ਸਭ ਨੇ ਇਹ ਸਪਸ਼ਟੀਕਰਣ ਪੂਰਾ ਸੁਣ ਹੀ ਲਇਆ ਹੋਵੇਗਾ, ਜੋ ਭਾਈ ਸਾਬ ਨੇ ਦਿਤਾ ਹੈ, ਪਰ ਜੋ ਅਣਭੋਲ ਹਨ, ਉਨ੍ਹਾਂ ਨੇ ਸਤਬਚਨ ਕਹਿ ਕੇ ਇਨ੍ਹਾਂ ਨੂੰ ਮਾਫ ਵੀ ਕਰਤਾ ਹੋਵੇਗਾ। ਹੁਣ ਇਨ੍ਹਾਂ ਨੂੰ ਅਕਾਲ ਤਖਤ ਬੁਲਾ ਕੇ ਤਾਂ ਸਪਸ਼ਟੀਕਰਣ ਮੰਗਿਆ ਨਹੀਂ ਜਾਣਾ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ, ਭਾਈ ਸਰਬਜੀਤ ਸਿੰਘ ਧੂਦਾ ਹੋਰਾਂ ਤੋਂ ਮੰਗਿਆ, ਕਿਉਂਕਿ ਉਥੇ ਬੈਠੀਆਂ ਕੁੱਤੀਆਂ ਵੀ ਚੋਰਾਂ ਨਾਲ ਰਲ਼ੀਆਂ ਨੇ:

੧. ਪੀਪਲੀ ਵਾਲੇ ਬਾਬਾ ਜੀ ਲਈ ਇਨ੍ਹਾਂ ਕੀਰਤਨੀਆਂ ਦਾ ਕਿਨ੍ਹਾਂ ਪ੍ਰੇਮ ਹੈ ਇਹ ਤਾਂ ਆਪ ਜੀ ਨੂੰ ਇਨ੍ਹਾਂ ਦੀ ਰਸਨਾ ਤੋਂ ਹੀ ਪਤਾ ਲਗ ਜਾਵੇਗਾ, ਕਿਉਂਕੀ ਥਾਈਲੈਂਡ ਬੁਲਾ ਕਰ ਜੋ ਭੇਟਾ ਬਖਸ਼ੀ ਹੈ ਇਨ੍ਹਾਂ ਸਤਿਕਾਰ ਤਾਂ ਬਣਦਾ ਹੀ ਹੈ।

੨. ਭਾਈ ਸਾਬ ਜੀ ਕਹਿ ਰਹੇ ਨੇ ਬਾਬਾ ਜੀ ਗੁਰਮਤਿ ਦਾ ਪਰਚਾਰ ਕਰਦੇ ਨੇ, ਕੀ ਮਾਤਾ ਗੁਜਰੀ ਜੀ ਨੂੰ ਉਜੜੀ ਦਾ ਸ਼ਰਾਪ ਦੇਣ ਵਾਲੀਆਂ ਕਹਾਣੀਆਂ ਸੰਗਤਾਂ ਨੂੰ ਸੁਨਾਉਣਾ, ਕੀ ਇਹ ਗੁਰਮਤਿ ਦਾ ਪਰਚਾਰ ਹੈ? ਥਾਲਾਂ 'ਚ ਦੀਵੇ ਬਾਲ ਕੇ ਆਰਤੀ ਕਰਨਾ, ਕੀ ਇਹ ਗੁਰਮਤਿ ਦਾ ਪਰਚਾਰ ਹੈ? ਹੋਰ ਬਹੁਤ ਕੁੱਝ ਹੈ ਇਹ ਸਭ ਯੂ-ਟਿਯੂਬ 'ਤੇ ਵੇਖ-ਸੁਣ ਸਕਦੇ ਹੋ।

੩. ਬਾਬਾ ਜੀ ਦਾ ਜਨਮ ਦਿਨ - ਇਹ ਕੋਈ ਗਲਤ ਗਲ ਨਹੀਂ ਮੌਕਾ ਚਾਹੇ ਕੋਈ ਵੀ ਹੋਵੇ ਅਗਰ ਗਲ ਗੁਰੂ ਦੀ ਹੋਵੇ ਕੋਈ ਮਾੜਾ ਨਹੀਂ, ਪਰ ਉਸ ਮੌਕੇ ਅਨੁਸਾਰ ਗਲ੍ਹ ਸਮਝਾ ਕੇ ਗਲ੍ਹ ਅਗੇ ਤੋਰੀ ਜਾਵੇ, ਅਗਰ ਇੰਝ ਕਰਦੇ ਤਾਂ ਮੈਂ ਵੀ ਤਾਰੀਫ ਕਰਦਾ, ਆਪ ਦਾ ਫਰਜ ਸੀ, ਉਨ੍ਹਾਂ ਦੇ ਪਰਿਵਾਰ ਨੂੰ ਇਹ ਸਮਝਾ ਦੇ।

"ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥ " (91)

"ਜਨਮੇ ਕਉ ਵਾਜਹਿ ਵਾਧਾਏ ॥ ਸੋਹਿਲੜੇ ਅਗਿਆਨੀ ਗਾਏ ॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥" (1032)

ਤਾਂ ਅੱਜ ਕਹਿੰਦੇ ਤੁਸੀਂ ਉਥੇ ਗੁਰੂ ਦੀ ਗਲ ਕਰਨ ਗਏ ਸੀ, ਪਰ ਕੀ ਕਰੀਏ ਭੇਟਾ ਦਾ ਸਵਾਲ ਸੀ।

੪. ਮਹਾਪੁਰਸ਼ਾਂ ਨੇ ਇਹ ਗਲ ਵੀ ਆਖੀ ਕਿ ੬ ਦਿਨ ਦਾ ਸਮਾਗਮ ਸੀ ੬-੬ ਘੰਟੇ ਕੀਰਤਨ ਹੋਇਆ, ਫੇਸਬੁੱਕ ਵਾਲੀ ਕੌਮ ਨੂੰ ਉਹ ਨਹੀਂ ਦਿਖਿਆ, ਰੱਬ ਦੀਆਂ ਗੱਲਾਂ ਪਾਂਡਾ ਵੀ ਬਹੁਤ ਸੁਹਣੀਆਂ ਕਰਦਾ ਸੀ, "ਬੇਦ ਪੜੇ ਮੁਖ ਮੀਠੀ ਬਾਣੀ" ਤੇ ਅੱਧੀ ਤੋਂ ਵੱਧ ਕੌਮ ਤੁਸੀਂ ਇੰਝ ਹੀ ਆਪਣੇ ਪਿੱਛੇ ਲਾਈ ਹੈ। ਮੁਆਫ ਕਰਨਾ ਤੁਸੀਂ ਕੰਨ ਰਸ ਨਾਲ ਜੋੜਿਆ ਹੈ, ਨਾ ਕੀ ਗੁਰਬਾਣੀ ਨਾਲ, ਅਗਰ ਮੇਰੀ ਗਲ 'ਚ ਸ਼ੱਕ ਲਗੇ ਤਾਂ ਆਪਣੇ ਕਿਸੇ ਦੀਵਾਨ 'ਚ ਗੁਰਬਾਣੀ ਪ੍ਰਤੀ ਕੋਈ ਸਵਾਲ ਪੁਛ ਕੇ ਵੇਖ ਲੈਣਾ, ਕਿਸੇ ਨੂੰ ਵੀ ਪਤਾ ਲਗ ਜਾਵੇਗਾ।

੫. ਫੇਸਬੁੱਕ ਵਾਲੀ ਕੌਮ ਨਾਲ ਆਪ ਦਾ ਮਤਲਬ ਕੀ ਅਗਰ ਕੋਈ ਸਵਾਲ ਕਰੇ ਤਾਂ ਉਹ ਵਖਰੀ ਕੌਮ ਹੈ। ਮੁਸਲਮਾਨਾਂ 'ਚ ੭੨ ਫਿਰਕੇ ਨੇ ਮਹਾਨ ਕੋਸ਼ ਪੜ ਕੇ ਵੇਖਣਾ। ਪੀਪਲੀ ਵਾਲੇ ਬਾਬਾ ਜੀ ਆਪਣੇ ਆਪ ਨੂੰ ਨੀਲਧਾਰੀ ਸੰਪਰਦਾ ਦਾ ਮੁਖੀ ਅੱਖਵਾਉਂਦਾ ਹੈ। ਕੀ ਤੁਸੀਂ ਤੇ ਤੁਹਾਡੇ ਵਰਗੇ ਕੀ ਇਹੋ ਜਿਹੀ ਥਾਂਵਾ 'ਤੇ ਜਾ ਕੇ ਇੱਕ ਵਖਰੀ ਸੰਪਰਦਾ 'ਤੇ ਮੋਹਰ ਨਹੀਂ ਲਾ ਰਹੇ। ਆਪ ਗਰਾਉਂਡ ਲੈਵਲ ਦੀ ਗਲ੍ਹ ਕਰਦੇ ਹੋ ਕੀ ਆਪ ਨੂੰ ਪਤਾ ਹੈ ਕੌਣ ਕੀ ਕਰ ਰਹਿਆ ਹੈ ਗਰਾਉਂਡ ਲੈਵਲ 'ਤੇ?

ਆਪ ਨੇ ਜੋ ਇਹ ਗਲ੍ਹ ਆਖੀ ਹੈ ਫੇਸਬੁੱਕ 'ਤੇ ਹੀ ਬੋਲ ਸਕਦੇ ਨੇ, ਕੀ ਤੁਸੀਂ ਇਹ ਗਲ੍ਹ ਕਰਕੇ ਕੋਮ 'ਚ ਪਾੜ ਨਹੀਂ ਪਾ ਰਹੇ ਕੀ (ੜਦਿੲੋ ਟਮਿੲ 2:45) ਸੁਣ ਕੇ ਵੇਖਣਾ ਆਪੇ ਪਤਾ ਲਗਾ ਜਾਵੇਗਾ।
"ਫੇਸਬੁੱਕ 'ਤੇ ਬੋਲਣ ਲਈ ਕੌਮ ਨੇ ਹੱਕ ਦਿਤਾ ਹੈ" ਤੁਸੀਂ ਕੀ ਚਾਹੰਦੇ ਹੋ ਜੋ ਕੋਈ ਫੇਸਬੁੱਕ 'ਤੇ ਕੋਈ ਸਵਾਲ ਕਰੇ, ਉਸ ਦਾ ਸਰ ਪਾੜ ਦੋ। ਆਪ ਵਰਗੇ ਕੀਰਤਨੀਏ ਜ਼ੁਬਾਨ ਕੱਟਣ ਵਾਲੀਆਂ ਗਲ੍ਹਾਂ ਕਰਕੇ ਸ਼ਾਇਦ ਏਕਤਾ ਦਾ ਸੰਦੇਸ਼ ਦੇ ਰਹੇ ਨੇ, ਜੋ ਸਾਡੀ ਗਲ੍ਹਾਂ ਪਾੜ ਪਾਉਂਦੀਆ ਲਗਦੀਆਂ ਨੇ।

੬. ਹੁਣ ਆਪ ਨੂੰ ਵੀ ਕੀ ਕਹੀਏ ਅਖੌਤੀ ਜਥੇਦਾਰ ਵਰਗੇ ਇਨ੍ਹਾਂ ਦੀ ਪੈਰਵੀ ਕਰਨਗੇ ਤਾਂ ਜਿਨ੍ਹਾਂ ਨੇ ਕੀਰਤਨ ਨੂੰ ਕਿਰਤ ਬਣਾਇਆ ਹੈ, ਉਨ੍ਹਾਂ ਨੇ ਤਾਂ ਇਹ ਕਰਨਾ ਹੀ ਹੈ। ਜੇ ਕੋਈ ਸਵਾਲ ਕਰੇ ਫਿਰ ਆਪ ਵਰਗਿਆਂ ਨੇ ਸਿੱਧਾ ਉਥੇ ਉਂਗਲਾ ਕਰਕੇ ਖੈੜਾ ਛੁਡਾ ਲੈਣਾ ਹੈ, ਜਾਕੇ ਪਹਲੇ ਜਥੇਦਾਰ ਵਰਗਿਆਂ ਨੂੰ ਕਹੋ।

ਪਰ ਮੇਰੀ ਇਕ ਗਲ ਜ਼ਰੂਰ ਵਿਚਾਰਨਾ, ਅਜ ਇਹ ਜਿਨੀਆਂ ਵੀ ਪੰਥ ਦੀ ਮਹਾਨ ਸ਼ਖ਼ਸੀਅਤਾਂ ਬਣੀਆਂ ਫਿਰਦੀਆਂ ਨੇ ਜੋ ਮੇਰੇ ਵਰਗੇ ਮੁਰਖ ਦੀ ਨਾਂ ਸਮਝੀਆਂ ਦੇ ਕਾਰਣ, ਜੋ ਕਦੇ ਮੰਦਰਾਂ 'ਚ, ਕਦੇ ਗੁਰੂ ਵਿਰੋਧੀ ਡੇਰਿਆਂ 'ਤੇ ਜਾ ਕੇ ਕੀਰਤਨ-ਕਥਾ ਕਰ ਦੇਂਦੇ ਨੇ ਤੇ ਉਨ੍ਹਾਂ ਦੀ ਸਿਫਤਾ 'ਚ ਸੋਹਲੇ ਗਾ ਦੇਂਦੇ ਨੇ। ਅੱਜ ਤੋ ੫੦-੧੦੦ ਸਾਲ ਬਾਦ, ਅਜ ਤਾਂ ਫੇਸਬੁੱਕ 'ਤੇ ਸਪਸ਼ਟੀਕਰਣ ਦੇ ਰਹੇ ਨੇ, ਪਰ ਉਦੋ ਇਨ੍ਹਾਂ ਨੇ ਵੀ ਨਹੀਂ ਰਹਿਣਾ ਤਾਂ ਇਨ੍ਹਾਂ ਦੀਆਂ ਕੀਤੀ-ਕਰਣੀਆਂ ਕੌਮ ਦੇ ਗਲੇ ਦਾ ਢੋਲ ਬਣ ਕੇ ਰਹ ਜਾਣਗੀਆਂ।

ਹੈ ਤਾਂ ਬਹੁਤ ਕੁੱਝ ਦੱਸਣ ਨੂੰ... ਇੱਕ ਉਦਾਹਰਣ ਦਸਦਾ ਹਾਂ:

ਪੀਪਲੀ ਵਾਲੇ ਦੇ ਚੇਲੇ ਥਾਲਾਂ 'ਚ ਆਰਤੀ ਕਰਦੇ ਨੇ ਜੋ ਕੀ ਗਲਤ ਹੈ। ਆਉਣ ਵਾਲੀ ਪੀੜੀ ਕੀ ਇਹ ਨਹੀਂ ਕਰੇਗੀ ਅਗਰ ਕੋਈ ਉਨ੍ਹਾਂ ਨੂੰ ਰੋਕੇਗਾ, ਤਾਂ ਪੀਪਲੀ ਵਲੇ ਦੇ ਚੇਲੇ ਉਨ੍ਹਾਂ ਨੂੰ ਉਹ ਫੋਟੋ, ਵੀਡੀਓ ਦਿਖਾਉਣਗੇ ਕਿ ਆਹ ਦੇਖੋ ਸਾਡੇ ਬਾਬਾ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਸਨਮਾਨਿਤ ਕਰਦਾ ਹੋਇਆ, ਪੰਥ ਦੀ ਮਹਾਨ ਸ਼ਖ਼ਸੀਅਤਾਂ ਸਾਡੇ ਇਥੇ ਕੀਰਤਨ-ਕਥਾ ਕਰਦੇ ਸੀ.. ਇਹ ਥਾਲਾਂ 'ਚ ਆਰਤੀ ਉਦੋ ਵੀ ਹੁੰਦੀ ਸੀ। ਅਗਰ ਇਹ ਗਲਤ ਹੁੰਦੀ ਤਾਂ ਪੰਥ ਦੀ ਮਹਾਨ ਸ਼ਖ਼ਸੀਅਤਾਂ ਸਾਡੇ ਇਥੇ ਆਕੇ ਕੀਰਤਨ ਥੋੜਾ ਕਰਦੀਆਂ। ਅਗਰ ਇਹ ਗਲਤ ਹੁੰਦਾ ਤਾਂ ਉਹ ਰੋਕਦੇ ਨਾ? ਸਾਡੇ ਇਥੇ ਤਾਂ ਥਾਲਾਂ 'ਚ ਦੀਵੇ ਬਾਲਕੇ ਆਰਤੀ ਉਦੋਂ ਵੀ ਹੁੰਦੀ ਸੀ ਆ ਵੇਖੋ ਵੀਡੀਓ ਫਿਰ ਸਾਡੀ ਪੀੜੀ ਕੋਲ ਜਵਾਬ ਨਹੀਂ ਹੋਣਾ, ਕੁੱਝ ਕਰਨ ਤੋਂ ਪਹਿਲਾ ਇਹ ਗਲ੍ਹਾਂ ਵੀ ਵਿਚਾਰਨ ਵਾਲੀਆਂ ਨੇ।

ਅੱਜ ਜੋ ਤੁਸੀਂ ਆਖ ਰਹੇ ਹੋ ਉਨ੍ਹਾਂ ਨੇ ਵੀ ਇਹੀ ਆਖਣਾ ਹੈ ਇਹ ਜੋ ਸਵਾਲ ਕਰਦੇ ਨੇ ਇਹ ਵਖਰੀ ਕੌਮ ਹੈ। ਬਾਕੀ ਸਮਝਦਾਰ ਸਭ ਨੇ ਬਸ ਥੋੜਾ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਬਾਕੀ ਵੀਡੀਓ 'ਚ ਕੁੱਝ ਕਿਹਾ ਹੈ ਇਨ੍ਹਾਂ ਕੀਰਤਨੀਆਂ ਨੇ ਉਨ੍ਹਾਂ ਗੱਲਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਬਾਕੀ ਮੈਂ ਵੀ ਕਿਰਤ ਕਰਦਾ ਹਾਂ ਗੁਰਬਾਣੀ ਨੂੰ ਧੰਦਾ ਨਹੀਂ ਬਣਾਇਆ, ਜੇ ਸਮਾਂ ਲਗਿਆ ਤਾਂ ਉਸ 'ਤੇ ਵਿਚਾਰ ਕਰਾਂਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top