Share on Facebook

Main News Page

ਸਿੱਖਾਂ ਦੇ ✝️ ਈਸਾਈ ਬਣਨ 'ਤੇ ਗੁੱਸਾ ਕਾਹਦਾ ?
-: ਮਨਪ੍ਰੀਤ ਸਿੰਘ ਫੈਂਸਰ
260119

ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹਕੇ ਰੱਬ ਪਾਉਣ ਦੀ ਗੱਲ ਕਰਦੇ ਹਾਂ, ਉਹ ਬਾਈਬਲ ਪੜ੍ਹਕੇ, ਇੱਥੇ ਮਿਲਦੀ ਜੁਲਦੀ ਗੱਲ ਹੈ ਦੋਵਾਂ ਲਈ ਪੜ੍ਹਨਾ ਹੀ ਜ਼ਰੂਰੀ ਹੈ, ਸਮਝਣਾ ਨਹੀਂ, ਅਸੀਂ ਅਰਦਾਸ ਕਰਕੇ ਦੁੱਖ ਦੂਰ ਕਰਨ ਦੀਆਂ ਗੱਲਾਂ ਕਰਦੇ ਹਾਂ ਉਹ ਪ੍ਰਾਥਨਾ ਕਰਕੇ... ਕੋਈ ਫ਼ਰਕ ਹੈ?

ਅਸੀਂ ਪ੍ਰੇਤ ਆਤਮਾਵਾਂ ਨੂੰ ਘਰਾਂ 'ਚੋਂ ਭਜਾਉਣ ਲਈ ਸੰਪਟ ਪਾਠ ਕਰਵਾਉਂਦੇ ਹਾਂ ਤੇ ਉੱਧਰ ਪ੍ਰਾਰਥਨਾ ਕਰਕੇ ਇਹ ਕੀਤਾ ਜਾਂਦਾ... ਕੀ ਫ਼ਰਕ ਹੈ?

ਸਵਰਗ 'ਚ ਉਹ ਵੀ ਜਾਣਾ ਚਾਉਂਦੇ ਹਨ ਤੇ ਅਸੀਂ ਵੀ, ਕੀ ਕੋਈ ਮੰਜ਼ਿਲ ਅਲੱਗ ਹੈ?

ਨਰਕ ਦਾ ਡਰ ਵੀ ਦੋਵਾਂ ਨੂੰ ਬਰਾਬਰ ਹੀ ਹੈ, ਬਾਕੀ ਆਹ ਔਰਤ ਨਰਕ ਦਾ ਦਵਾਰ ਹੈ ਤੇ ਸਾਡੇ ਲਈ ਕਿੰਨੀ ਕੁ ਪਵਿੱਤਰ ਹੈ ਅਮਲੀ ਜੀਵਨ 'ਚ... ਇਸ 'ਚ ਵੀ ਕੋਈ ਫ਼ਰਕ ਨਹੀਂ।

ਤੇ ਗੁਰਮਤਿ ਨੂੰ ਜੇ ਸਮਝਿਆ ਹੁੰਦਾ ਤਾਂ ਕਿਸੇ ਨਰਕ ਸੁਰਗ ਕਿਸੇ ਭੁਤ ਪ੍ਰੇਤ ਦਾ ਡਰ ਨਾ ਹੁੰਦਾ, ਫੇਰ ਵਾਕਈ ਅਸੀਂ ਨਿਆਰੀ ਕੌਮ ਹੁੰਦੇ। ਫੇਰ ਤਾਂ ਸਾਡਾ ਗੁੱਸਾ ਕਰਨਾ ਵੀ ਜਾਇਜ਼ ਸੀ, ਪਰ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਗੁੱਸਾ ਕਰਨ ਦਾ, ਕਿਉਂਕਿ ਮੰਜ਼ਿਲ ਵੀ ਇੱਕ, ਰਹਿਣ ਸਹਿਣ ਇੱਛਾਵਾਂ ਵੀ ਤੇ ਇੱਕ ਇੱਕੋ ਜਿਹੇ ਕਰਮ ਕਾਂਡ !!!

ਬਸ ਬਾਹਰਲੇ ਭੇਖ ਦਾ ਵਖਰੇਵਾਂ ਜ਼ਰੂਰ ਹੈ। ਫਿਰ ਗੁੱਸਾ ਕਾਹਦਾ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top