ਗੁਰਮਤਿ ਸਮਾਗਮ ਵਿਚ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਭਾਈ
ਵਰਿੰਦਰ ਸਿੰਘ ਜੀ ਦਿੱਲੀ ਵਾਲਿਆਂ ਨੇ ਹਾਜਰੀ ਭਰੀ ....
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਗੁਰਬਾਣੀ ਸ਼ਬਦ ਗਾਇਨ ਕੀਤਾ ਅਤੇ
ਸ਼ਬਦ ਦੀ ਵੀਚਾਰ ਕੀਤੀ ....
ਮਃ ੪ ॥ ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ ਨਿਰਵੈਰਾ ਨਾਲਿ ਜਿ ਵੈਰੁ
ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ
ਕਿਉ ਹੋਇ ॥ ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ ਨਾਨਕ ਕਰਤਾ ਸਭੁ ਕਿਛੁ
ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ {ਪੰਨਾ 302}
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ .... ਜਿਸ ਕਰਕੇ
ਸਾਡੀ ਹੋਂਦ ਉਸ ਨੂੰ ਅਸੀਂ ਜਾਣਿਆ ਹੀ ਨਹੀਂ, ਕਿੰਨੀ ਅਜ਼ੀਬ ਗੱਲ ਹੈ "ਜਿਉ ਪ੍ਰਾਣੀ ਜਲ
ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ" ... ਗੁਰੂ ਬਿਨਾ ਸਾਡੀ ਕੋਈ ਹੋਂਦ ਹੀ
ਨਹੀਂ ਤੇ ਅਸੀਂ ਗੁਰੂ ਨੂੰ ਹੀ ਨਹੀਂ ਜਾਣਦੇ, ਜਿਸ ਦੇ ਕਰਕੇ ਸਾਡਾ ਜੀਵਨ ਹੈ ਅਸੀਂ ਉਸ
ਨੂੰ ਹੀ ਨਹੀਂ ਜਾਣਦੇ, ਗੁਰੂ ਦੀ ਪਛਾਣ ਕੀ ਹੈ .... ਲਉ ਜੀ ਇਹ ਹਨ ਗੁਰੂ ਦੀਆਂ ਨਿਸ਼ਾਨੀਆਂ
... ਗੁਰ ਜੈਸਾ ਨਾਹੀ ਕੋ ਦੇਵ ॥ ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥ ਪ: ੧੧੪੨, ਗੁਰੁ
ਇਸਰੁ ਗੁਰੁ ਗੋਰਖ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੁ ਨ
ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ਪ: ੨
....
ਅਤੇ ਆਖਿਆ ਗੁਰੂ ਨਿਰਵੈਰ ਹੈ, ਗੁਰੂ ਦਇਆਲ ਹੈ, ਦਯਾਵਾਨ ਹੈ, ਦਇਆ ਦਾ ਖਜਾਨਾ ਹੈ ....
ਕ੍ਰੋਧ ਤੇ ਦਇਆ ਦਾ ਕੋਈ ਸੁਮੇਲ ਨਹੀਂ, ਗੁਰੂ ਕ੍ਰੋਧੀ ਵੀ ਨਹੀਂ, ਜੇ ਗੁਰੂ ਕੋਲ ਦਇਆ ਹੈ
ਤੇ ਉਹ ਕ੍ਰੋਧੀ ਹੋ ਹੀ ਨਹੀਂ ਸਕਦਾ, ਗੁਰਬਾਣੀ ਦਾ ਫੈਸਲਾ ਹੈ "ਕਦੰਚ ਕਰੂਣਾ ਨ ਉਪਰਜਤੇ"
ਗੁਰੂ ਕੋਲ ਦਇਆ ਹੈ, ਨਿਰਵੈਰਤਾ ਹੈ, ਗੁਰਬਾਣੀ ਆਖਦੀ ਹੈ ਜਿਸ ਕੋਲ ਦਇਆ ਨਹੀਂ ਉਹ ਕਸਾਈ
ਹੈ "ਕੁਬੁਧਿ ਡੂਮਣੀ ਕੁਦਇਆ ਕਸਾਇਣਿ" ਮੈਂ ਤੁਹਾਡੇ ਕੋਲੋਂ ਪੁਛਣਾ ਚਾਹੁੰਦਾ ਹਾਂ ਤੁਸੀਂ
ਗੁਰੂ ਨੂੰ ਕਿਹੜਾ ਰੂਪ ਦੇਣਾ ਚਾਹੁੰਦੇ ਹੋ .... ਦੂਜੇ ਪਾਸੇ
ਬਚਿਤਰ ਨਾਟਕ ਦਾ ਗੁਰੂ ਹੈ ਜੋ ਅਪਣੇ ਸਿੱਖਾਂ ਨੂੰ ਆਖਦਾ ਹੈ ਕਿ ਔਰੰਗਜੇਬ ਦੇ ਭੇਜੇ ਹੋਏ
ਅਹਿਦੀਆਂ ਨੂੰ ਮੰਗਤਿਆਂ ਨੂੰ ਤਸੀਂ ਖੈਰਾਤ ਨਹੀਂ ਪਾਉਣੀ 'ਕਿ ਇਹ ਦਇਆ ਹੈ ...? ਸਿਰਫ਼
ਇੰਨਾਂ ਹੀ ਨਹੀਂ ਉਨਾਂ ਅਹਿਦੀਆਂ ਦੇ ਸਿਰਾਂ ਨੂੰ ਪਿਸ਼ਾਬ ਪਾ ਕੇ ਮੁੰਨਿਆ ਗਇਆ ਤੇ ਉਹ ਉਸ
ਨੂੰ ਗੁਰੂ ਦੀ ਪਾਹੁਲ ਸਮਝ ਕੇ ਲੈ ਕੇ ਚਲੇ ਗਏ ਸੋਚੋ ਲਿਖਾਰੀ ਪਿਸ਼ਾਬ ਦੀ ਤੁਲਨਾ ਕਿਸ ਨਾਲ
ਕਰ ਰਿਹਾ ਹੈ ....? 'ਕਿ ਇਹ ਸਾਜਿਸ਼ ਨਹੀਂ ਗੁਰੂ ਨਾਲੋਂ ਤੋੜਨ ਦੀ, ਹੁਣ ਫੈਸਲਾ
ਤੁਸੀਂ ਕਰਨਾ ਹੈ ।
ਅਤੇ ਦਿੱਲੀ ਤੋਂ ਆਏ ਭਾਈ ਵਰਿੰਦਰ ਸਿੰਘ ਜੀ ਨੇ ਸੰਗਤ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ
ਨਾਲ ਨਿਹਾਲ ਕੀਤਾ ।