ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਨਾਨਕਸ਼ਾਹੀ
ਜੰਤਰੀ ਦੀ ਭੂਮਿਕਾ ਹੀ ਜੇ ਉਹ ਧਿਆਨ ਨਾਲ ਪੜ੍ਹ ਲੈਣ ਤਾਂ ਉਨ੍ਹਾਂ ਨੂੰ ਇਹ
ਸਮਝ
ਵੀ ਜਰੂਰ ਆਉਣੀ ਚਾਹੀਦੀ ਹੈ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ
ਸਾਲ ਸਥਿਰ ਨਹੀਂ ਰਹਿੰਦੀ ਜਿਨ੍ਹਾਂ ਵਿੱਚੋਂ ਸਾਲ ਦੇ ਕੁਝ ਮਹੀਨਿਆਂ ਦੇ ਦਿਨਾਂ ਦੀ ਗਿਣਤੀ
29
ਦਿਨਾਂ ਤੋਂ
32
ਦਿਨਾਂ ਤੱਕ ਹਰ ਸਾਲ
1
ਦਿਨ
ਦੇ ਅੰਤਰ ਨਾਲ ਬਦਲਦੀ ਰਹਿੰਦੀ ਹੈ ਜਿਨ੍ਹਾਂ ਨੂੰ ਆਮ ਆਦਮੀ ਲਈ ਯਾਦ ਰੱਖਣਾ ਅਤੇ ਸਮਝਣਾ
ਅਤਿ ਮੁਸ਼ਕਲ ਹੋਣ ਕਰਕੇ ਗਣਿਤ ਨੂੰ ਸੌਖਿਆਂ ਕਰਨ ਲਈ ਪਹਿਲੇ
5
ਮਹੀਨੇ ਚੇਤ ਤੋਂ ਸਾਵਣ ਤੱਕ
31-31
ਦਿਨਾਂ ਦੇ ਅਤੇ ਪਿਛਲੇ
7
ਮਹੀਨੇ ਆਮ ਸਾਲਾਂ ਵਿੱਚ
30-30
ਦਿਨਾਂ ਦੇ ਪਰ ਲੀਪ ਦੇ ਸਾਲ ਵਿੱਚ ਅਖੀਰਲਾ ਫੱਗਣ ਦਾ ਮਹੀਨਾ
31
ਦਿਨਾਂ ਦਾ ਹੋ ਜਾਂਦਾ ਹੈ।
1999 ’ਚ
ਵੈਸਾਖੀ
14
ਅਪ੍ਰੈਲ ਨੂੰ ਆਉਣ ਕਰਕੇ
1
ਵੈਸਾਖ ਤੋਂ ਨਾਨਕਸ਼ਾਹੀ ਕੈਲੰਡਰ ਦਾ ਮਹੀਨਾ ਸ਼ੁਰੂ ਕਰਕੇ ਸਾਰੇ ਮਹੀਨਿਆਂ ਦੇ ਦਿਨਾਂ ਦੀ
ਗਿਣਤੀ ਪੂਰੀ ਕਰਕੇ
365/66
ਦਿਨ
ਬਾਅਦ ਮੁੜ
1
ਵੈਸਾਖ
14
ਅਪ੍ਰੈਲ ਨੂੰ ਆ ਜਾਂਦਾ ਹੈ। ਇਸ ਤਰ੍ਹਾਂ ਸਾਰੇ ਮਹੀਨਿਆਂ ਦੇ ਦਿਨ
1999
ਤੋਂ
ਬਾਅਦ ਹਮੇਸ਼ਾਂ ਹਮੇਸ਼ਾਂ ਲਈ ਨਿਸਚਤ ਸਮੇਂ ਅਤੇ ਤਰੀਖ ਨੂੰ ਆਉਣੇ ਸ਼ੁਰੂ ਹੋ ਗਏ ਜਿਸ
ਮੁਤਾਬਿਕ
23
ਪੋਹ
ਹਰ ਸਾਲ
5
ਜਨਵਰੀ ਨੂੰ ਆਵੇਗਾ। ਪਰ
1999
ਤੋਂ
ਪਹਿਲਾਂ
23
ਪੋਹ
ਬਿਕ੍ਰਮੀ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਕੇਟ ਕੀਤਾ ਜਾਵੇਗਾ ਜਿਵੇਂ ਕਿ
2
ਸਤੰਬਰ
1752
ਤੋਂ
ਪਹਿਲਾਂ ਦੇ ਸਾਰੇ ਦਿਨ ਪੁਰਾਣੇ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਲੇਟ ਕੀਤੇ
ਜਾਂਦੇ ਹਨ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਕੈਲੰਡਰ
ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ
11
ਮਿੰਟ
ਵਧ ਸੀ ਜੇ ਉਨ੍ਹਾਂ ਨੂੰ
1582
ਵਿੱਚ
ਹੀ ਸੋਧ ਕਰਨੀ ਪਈ ਤਾਂ ਬਿਕ੍ਰਮੀ ਕੈਲੰਡਰ ਜਿਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਕਾਲ
ਦੌਰਾਨ
24
ਮਿੰਟ
ਵੱਧ ਸੀ ਉਨ੍ਹਾਂ ਨੂੰ ਤਾਂ ਇਸ ਵਿੱਚ ਸੋਧ ਕਰਨ ਦੀ ਅਤਿਅੰਤ ਲੋੜ ਹੋਣੀ ਚਾਹੀਦੀ ਹੈ।
ਪੰਡਿਤ ਜੋਤਸ਼ੀਆਂ ਵੱਲੋਂ
1964
ਵਿੱਚ
ਇਸ ਵਿੱਚ ਸੋਧ ਦਾ ਯਤਨ ਤਾਂ ਜਰੂਰ ਕੀਤਾ ਗਿਆ ਪਰ ਇਹ ਸੋਧ ਕੇਵਲ ਸਾਢੇ ਕੁ ਤਿੰਨ ਮਿੰਟ ਦੀ
ਹੀ ਸੀ ਤੇ ਹਾਲੀ ਵੀ ਰੁੱਤੀ ਸਾਲ ਨਾਲੋਂ ਤਕਰੀਬਨ
20
ਮਿੰਟ
ਦਾ ਫਰਕ ਹੈ। ਕਰਨਲ ਸੁਰਜੀਤ ਸਿੰਘ ਦੀ ਕੰਨਫਿਊਜ਼ਨ ਸਿਰਫ ਇਹੀ ਹੈ ਕਿ
10
ਦਿਨਾਂ ਦਾ ਫਾਰਮੂਲਾ ਲਾਉਣ ਸਮੇਂ ਇਹ ਸੋਧ ਲਾਉਣੀ ਭੁੱਲ ਜਾਂਦੇ ਹਨ। ਜੇ
ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਸਮਰਥਕ ਹਾਲੀ ਵੀ ਸਮਝਣ ਤੋਂ ਅਸਮਰਥ ਹਨ ਤਾਂ ਹੇਠ
ਲਿਖੇ ਨੁਕਤਿਆਂ ਨੂੰ ਧਿਆਨ ਨਾਲ ਪੜ੍ਹਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਖੇਚਲ
ਕਰਨ ਜੀ:-
1.
ਕੀ
ਉਨ੍ਹਾਂ ਨੂੰ ਪਤਾ ਹੈ ਕਿ ਸੰਨ
1469,
ਜਿਸ
ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਸਾਲ ਵੈਸਾਖੀ
27
ਮਾਰਚ
ਨੂੰ ਸੀ ਅਤੇ
1699
ਜਦੋਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਸਾਲ ਵੈਸਾਖੀ
29
ਮਾਰਚ
ਨੂੰ ਸੀ। ਜੇ
ਕਰਨਲ ਨਿਸ਼ਾਨ ਵਾਲਾ ਫਾਰਮੂਲਾ ਹੀ ਵਰਤਿਆ ਜਾਵੇ ਤਾਂ
1699
ਵਾਲੀ
ਵੈਸਾਖੀ ਅੱਜਕੱਲ੍ਹ
8
ਅਪ੍ਰੈਲ ਨੂੰ ਆਉਣੀ ਚਾਹੀਦੀ ਹੈ ਪਰ ਵੈਸਾਖੀ ਤਾਂ
13
ਜਾਂ
14
ਅਪ੍ਰੈਲ ਨੂੰ ਆਉਂਦੀ ਹੈ ਅਤੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਕਿਸੇ ਸਮਰਥਕ ਨੂੰ
ਵੈਸਾਖੀ ਵਿੱਚ
5-6
ਦਿਨਾਂ ਦਾ ਫਰਕ ਰੜਕਦਾ ਨਹੀਂ ਤਾਂ ਫਿਰ ਕਿਉਂ ਕੇਵਲ
23
ਪੋਹ
ਦੀ 4
ਦਿਨਾਂ ਦੀ ਗਲਤੀ ਦੱਸਣ ਦੀ ਜਿਦ ਕੀਤੀ ਜਾਂਦੀ ਹੈ?
2.
ਕਰਨਲ
ਨਿਸ਼ਾਨ ਦਾ ਅਗਲਾ ਇਤਰਾਜ ਹੈ ਕਿ ਜੇ ਵੈਸਾਖੀ ਵਿੱਚ
8
ਅਪ੍ਰੈਲ ਤੋਂ ਲੈ ਕੇ
14
ਅਪ੍ਰੈਲ ਤੱਕ
6
ਦਿਨਾਂ ਦਾ ਅੰਤਰ ਹੈ ਤਾਂ
23
ਪੋਹ
ਵੀ 6
ਦਿਨਾਂ ਦੇ ਅੰਤਰ ਨਾਲ
1
ਜਨਵਰੀ ਦੀ ਬਜਾਏ
7
ਜਨਵਰੀ ਨੂੰ ਹੋਣੀ ਚਾਹੀਦੀ ਸੀ ਜੋ ਅੱਜ ਕੱਲ੍ਹ ਵੀ
7
ਜਨਵਰੀ ਨੂੰ ਹੀ ਆ ਰਹੀ ਹੈ। ਉਸ ਦਾ ਜਵਾਬ ਹੈ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ
ਨਾਨਕਸ਼ਾਹੀ ਕੈਲੰਡਰ ਦੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ
29
ਤੋਂ
32
ਦਿਨਾਂ ਵਿੱਚ ਹਰ ਸਾਲ ਬਿਕ੍ਰਮੀ ਕੈਲੰਡਰ ਵਾਙ ਹੀ ਵਧਦੀ ਘਟਦੀ ਰਹੇ। ਜੇ ਨਾਨਕਸ਼ਾਹੀ
ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਵਾਲੀ ਹੀ
ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਕੈਲੰਡਰ ਦੇ ਸਾਲ ਵਾਲੀ ਹੀ
ਰਹੇਗੀ ਜੋ ਮੌਸਮੀ ਸਾਲ ਤੋਂ ਤਕਰੀਬਨ
20
ਮਿੰਟ
ਵਧ ਹੋਣ ਕਰਕੇ ਤਰੀਖਾਂ ਪਹਿਲਾਂ ਵਾਙ ਹੀ ਬਦਲਦੀਆਂ ਰਹਿਣਗੀ ਅਤੇ
13
ਹਜਾਰ
ਸਾਲ ਬਾਅਦ ਹਾੜ ਦੇ ਮਹੀਨੇ ਵਿੱਚ ਅੱਜ ਵਰਗੀ ਗਰਮੀ ਪੈਣ ਦੀ ਥਾਂ ਪੋਹ ਦੇ ਮਹੀਨੇ ਵਰਗੀ
ਠੰਡ ਪਵੇਗੀ ਅਤੇ ਪੋਹ ਦੇ ਮਹੀਨੇ
’ਚ
ਠੰਡ ਪੈਣ ਦੀ ਬਜਾਏ ਅੱਜ ਦੇ ਹਾੜ ਮਹੀਨੇ ਵਰਗੀ ਗਰਮੀ ਪਵੇਗੀ। ਉਸ ਸਮੇਂ ਜਦੋਂ ਅਸੀਂ
ਪੜ੍ਹਾਂਗੇ ਕਿ
2
ਹਾੜ
ਨੂੰ ਮੌਸਮ ਗਰਮ ਸੀ,
ਤਵੀ
ਜਿਸ
’ਤੇ
ਗੁਰੂ ਅਰਜਨ ਸਾਹਿਬ ਜੀ ਚੌਕੜਾ ਮਾਰ ਕੇ ਬੈਠੇ ਸਨ;
ਗਰਮ
ਸੀ ਅਤੇ ਸਿਰ ਉੱਪਰ ਗਰਮ ਰੇਤ ਪਾਈ ਜਾ ਰਹੀ ਸੀ।
ਇਤਨੀ
ਗਰਮੀ ਵਿੱਚ ਜੇ ਠੰਡੇ ਸਨ ਤਾਂ ਕੇਵਲ ਗੁਰੂ ਅਰਜਨ ਸਾਹਿਬ ਜੀ। ਇਸੇ ਤਰ੍ਹਾਂ ਛੋਟੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਪੜ੍ਹਾਂਗੇ ਕਿ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ
ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਇਤਨੀ
ਠੰਡ ਵਿੱਚ ਉਨ੍ਹਾਂ ਨੂੰ ਠੰਡ ਤੋਂ ਬਚਾ ਲਈ ਕੋਈ ਕਪੜਾ ਵੀ ਨਹੀਂ ਦਿੱਤਾ ਗਿਆ। ਉਸ
ਸਮੇਂ ਜਦੋਂ ਵਰਨਣ ਕੀਤੇ ਮਹੀਨਿਆਂ ਦਾ ਮੌਸਮ ਸਾਡੇ ਮੁੱਖ ਸਰੋਤਾਂ ਵਿੱਚ ਲਿਖੇ ਹੋਏ
ਇਤਿਹਾਸਕ ਘਟਨਾਵਾਂ ਦੇ ਮੌਸਮ ਨਾਲ ਮੇਲ ਨਾ ਖਾਂਦਾ ਹੋਇਆ ਤਾਂ ਆਪਣੇ ਇਤਿਹਾਸ ਨੂੰ ਕਿਵੇਂ
ਸੱਚਾ ਸਿੱਧ ਕਰਾਂਗੇ ਅਤੇ ਇਸ ਦੇ ਦੋਸ਼ੀ ਅਸੀਂ ਕਿਸ ਨੂੰ ਮੰਨਾਂਗੇ?
3.
ਤੀਸਰਾ ਇਤਰਾਜ਼ ਹੈ ਕਿ ਪੁਰੇਵਾਲ ਨੇ ਝੂਠੀਆਂ ਸੰਗਰਾਂਦਾਂ ਮਿਥ ਲਈਆਂ ਕਿਉਂਕਿ ਸੰਗਰਾਂਦ
ਤਾਂ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ
ਜਾਂਦਾ ਹੈ। ਇਹ ਇਤਰਾਜ਼ ਕਰਨ ਵਾਲਿਆਂ ਨੂੰ ਸਵਾਲ ਹੈ ਕਿ ਕੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਸ਼ੀ,
ਸੰਗਰਾਂਦ ਜਾਂ ਸੰਕਰਾਂਤ ਨਾਮ ਦਾ ਕੋਈ ਵੀ ਸ਼ਬਦ ਦਰਜ ਹੈ ਜਾਂ ਕੋਈ ਹੋਰ ਵੀ ਐਸਾ ਸ਼ਬਦ ਦਰਜ
ਹੈ ਜਿਸ ਵਿੱਚ ਸੰਗਰਾਂਦ ਦੀ ਪ੍ਰੀਭਾਸ਼ਾ ਦੱਸੀ ਗਈ ਹੋਵੇ?
ਜੇ
ਨਹੀ ਤਾਂ ਗੁਰੂ ਸਾਹਿਬਾਨ ਦੇ ਗੁਰਪੁਰਬ ਅੱਗੇ ਪਿੱਛੇ ਆਉਣ ਦਾ ਫਿਕਰ ਛੱਡ ਕੇ ਕੇਵਲ ਪੰਡਿਤ
ਦੇਵੀ ਦਿਆਲ ਸ਼ਰਮਾ ਦੀ ਪੰਚਾਂਗ ਵਿੱਚ ਦੱਸੀਆਂ ਸੰਗਰਾਂਦਾਂ ਨਾਲ ਜੁੜੇ ਰਹਿਣ ਦੇ ਕੀ ਕਾਰਨ
ਹਨ?
4. ਸੰਨ
2016
ਦੀ
ਕੁਰਾਲੀ ਤੋਂ ਛਪਣ ਵਾਲੀ ਪੰਚਾਂਗ ਵੇਖੀਫ਼ਨਬਸਪ; ਗਈ
ਤਾਂ ਉਸ ਵਿੱਚ ਕੱਤਕ ਦੀ ਸੰਗਰਾਂਦ
16
ਅਕਤੂਬਰ ਨੂੰ ਲਿਖੀ ਹੋਈ ਸੀ ਪਰ ਜਲੰਧਰ,
ਅੰਮ੍ਰਿਤਸਰ ਤੋਂ ਛਪਣ ਵਾਲੀਆਂ ਪੰਚਾਂਗਾਂ ਵਿੱਚ
17
ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਸੀ। ਝੂਠੀਆਂ ਸੰਗਰਾਂਦਾਂ ਦੀ ਰੱਟ ਲਾਉਣ ਵਾਲੇ ਇਨ੍ਹਾਂ
ਦੋਵਾਂ ਵਿੱਚੋਂ ਕਿਹੜੀ ਨੂੰ ਸੱਚੀ ਅਤੇ ਕਿਹੜੀ ਨੂੰ ਝੂਠੀ ਮੰਨਦੇ ਹਨ?
ਇਸ
ਹਿਸਾਬ ਦੋਵਾਂ ਪੰਚਾਂਗਾਂ ਵਿੱਚ
23
ਪੋਹ
ਦੀ ਤਰੀਖ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ। ਜੇ ਇੱਕੋ ਸਾਲ ਵਿੱਚ ਇੱਕ ਹੀ ਦਿਨ ਦੇ ਫਰਕ
ਨੂੰ ਨਿਸ਼ਾਨ ਸਾਹਿਬ ਸਮਝ ਜਾਂ ਸਮਝਾ ਨਹੀਂ ਸਕਦੇ ਤਾਂ ਇਨ੍ਹਾਂ ਵੱਲੋਂ ਸਾਢੇ ਤਿੰਨ ਸੌ ਸਾਲ
ਪਹਿਲਾਂ
1666-67
ਵਿੱਚ
ਚਾਰ ਦਿਨਾਂ ਦੇ ਫਰਕ ਦਾ ਰੋਣਾ ਕਿਸ ਅਰਥ ਹੈ?
ਜੇ
ਵਾਰਾਨਸੀ ਤੋਂ ਛਪਣ ਵਾਲੀਆਂ ਗਣੇਸ਼ ਅੱਪਾ ਪੰਚਾਂਗ ਜਾਂ ਮਹਾਂਵੀਰ ਪੰਚਾਂਗ ਵੇਖ ਲਵੋ ਤਾਂ
ਹਰ ਸਾਲ ਹੀ
3
ਜਾਂ
4
ਸੰਗਰਾਂਦਾਂ ਵੱਖ ਵੱਖ ਦਿਨਾਂ ਨੂੰ ਹੁੰਦੀਆਂ ਹਨ;
ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ ਨੂੰ ਸੱਚੀ ਅਤੇ ਕਿਹੜੀ ਨੂੰ ਝੂਠੀ ਕਹਿਣਗੇ?
5.
ਇਥੇ
ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਵਾਰਾਨਸੀ ਤੋਂ ਛਪਣ ਵਾਲੀਆਂ ਪੰਚਾਂਗਾਂ ਸੂਰਜੀ ਸਿਧਾਂਤ
’ਤੇ
ਅਧਾਰਤ ਹਨ ਅਤੇ ਇਸੇ ਸਿਧਾਂਤ ਨਾਲ ਬਣੀਆਂ ਪੰਚਾਂਗਾਂ ਗੁਰੂ ਸਾਹਿਬਾਨ ਦੇ ਸਮੇਂ ਪੰਜਾਬ
ਵਿੱਚ ਪ੍ਰਚਲਤ ਸੀ। ਪਰ
1964
ਤੋਂ
ਬਾਅਦ ਉੱਤਰੀ ਭਾਰਤ ਦੇ ਪੰਡਿਤਾਂ ਨੇ ਇਸ ਵਿੱਚ ਸੋਧ ਕਰਕੇ ਦ੍ਰਿੱਕ ਗਣਿਤ ਅਧਾਰਤ
ਪੰਚਾਂਗਾਂ ਲਾਗੂ ਕਰ ਲਈਆਂ ਜਿਸ ਦੇ ਅਧਾਰ
’ਤੇ
ਦੇਵੀ ਦਿਆਲ ਪੰਚਾਂਗਾਂ ਛਪਦੀਆਂ ਹਨ ਅਤੇ ਉਸੇ ਦੇ ਅਧਾਰ
’ਤੇ
ਹੀ ਸ਼੍ਰੋਮਣੀ ਕਮੇਟੀ ਆਪਣੇ ਕੈਲੰਡਰ ਛਾਪਦੀ ਹੈ। ਸੋ ਗੁਰੂ ਕਾਲ ਵਾਲਾ ਕੈਲੰਡਰ ਤਾਂ ਇਹ
1964
ਵਿੱਚ
ਹੀ ਛੱਡ ਚੁੱਕੇ ਹਨ। ਗੁਰੂ ਸਾਹਿਬਾਨ ਵੱਲੋਂ ਵਰਤਿਆ ਕੈਲੰਡਰ ਨਾ ਛੱਡਣ ਦੇ ਚਾਹਵਾਨ ਕੀ
ਵਾਰਾਨਸੀ ਤੋਂ ਸੂਰਯ ਸਿਧਾਂਤ ਦੇ ਅਧਾਰਤ ਛਪਣ ਵਾਲੀਆਂ ਪੰਚਾਂਗਾਂ ਅਪਨਾਉਣਗੇ?
6.
ਪਿਛਲੇ
20
ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ
’ਚ
ਦਰਜ ਤਰੀਖਾਂ ਨੂੰ ਗਲਤ ਦੱਸਣ ਦੀ ਰੱਟ ਲਾਉਣ ਵਾਲੇ ਕਰਨਲ ਨਿਸ਼ਾਨ ਨੇ ਦਸੰਬਰ
2016
ਵਿੱਚ
‘ਗੁਰਪੁਰਬ
ਦਰਪਣ’
ਨਾਮ
ਦੀ ਪੁਸਤਕ ਛਪਵਾਈ ਜਿਸ ਵਿੱਚ ਸੰਨ
2015
ਤੋਂ
ਲੈ ਕੇ
2100
ਤੱਕ
ਆਉਣ ਵਾਲੇ
86
ਸਾਲਾਂ ਦੌਰਾਨ ਗੁਰਪੁਰਬਾਂ ਦੀਆਂ ਤਰੀਖਾਂ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਤਰੀਖਾਂ ਨੂੰ
ਗਲਤ ਸਿੱਧ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਪਰ ਇਹ ਪੁਸਤਕ
ਬਜਾਰ ਵਿੱਚ ਆਉਣ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਸੰਮਤ
549
ਅਤੇ
550
ਦੇ
ਕੇਵਲ ਦੋ ਹੀ ਕੈਲੰਡਰ ਜਾਰੀ ਕੀਤੇ। ਦੋਵਾਂ ਕੈਲੰਡਰਾਂ ਦਾ ਗੁਰਪੁਰਬ ਦਰਪਣ ਵਿੱਚ
ਗੁਰਪੁਰਬਾਂ ਦੀਆਂ ਦਰਜ ਤਰੀਖਾਂ ਨਾਲ ਮਿਲਾਨ ਕੀਤਾ ਗਿਆ ਤਾਂ ਦੋਵਾਂ ਵਿੱਚ ਹੀ ਤਕਰੀਬਨ
4-4
ਦਿਹਾੜਿਆਂ ਵਿੱਚ ਅੰਤਰ ਵੇਖਿਆ ਗਿਆ। ਇਨ੍ਹਾਂ ਸਬੰਧੀ ਸ: ਸਰਬਜੀਤ ਸਿੰਘ ਜੀ ਸੈਕਰਾਮੈਂਟੋ
ਅਤੇ ਮੇਰੇ ਵੱਲੋਂ ਨਿਸ਼ਾਨ ਸਾਹਿਬ ਜੀ ਨਾਲ ਤਕਰੀਨ
3
ਦਰਜਨ
ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ ਇਸ ਦੇ ਬਾਵਜੂਦ ਨਿਸ਼ਾਨ ਸਾਹਿਬ ਜੀ ਨੇ ਨਾ ਆਪਣੇ ਵੱਲੋਂ
ਗਲਤ ਤਰੀਖਾਂ ਅੰਕਿਤ ਹੋ ਜਾਣ ਦੀ ਗਲਤੀ ਹੀ ਮੰਨੀ ਹੈ ਅਤੇ ਨਾ ਹੀ ਆਪਣੇ ਵੱਲੋਂ ਦਿੱਤੀਆਂ
ਤਰੀਖਾਂ ਨੂੰ ਸਹੀ ਸਿੱਧ ਕਰ ਸਕਿਆ ਹੈ। ਉਨ੍ਹਾਂ ਚਿੱਠੀਆਂ ਵਿੱਚ ਪੁੱਛੇ ਸਵਾਲਾਂ ਦਾ ਜਵਾਬ
ਸ਼੍ਰੋਮਣੀ ਕਮੇਟੀ,
ਜਥੇਦਾਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਨਿਸ਼ਾਨ ਸਾਹਿਬ
ਜੀ ਤੋਂ ਲੈ ਕੇ ਜਰੂਰ ਦੇਣ।
7.
ਸੰਮਤ
551
’ਚ
ਗੁਰਪੁਰਬ ਦਰਪਣ ਵਿੱਚ ਨਿਸ਼ਾਨ ਸਾਹਿਬ ਜੀ ਨੇ ਬੰਦੀਛੋੜ ਦਿਵਸ
28
ਅਕਤੂਬਰ ਦਰਜ ਕੀਤਾ ਹੈ ਜਦੋਂ ਕਿ ਜਲੰਧਰ ਤੋਂ ਛਪਣ ਵਾਲੀ ਦੇਵੀ ਲਾਲ ਸ਼ਰਮਾ ਦੀ ਮੁਫੀਦ ਆਲਮ
ਜੰਤਰੀ,
ਭਾਈ
ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਛਾਪੀ ਹੋਈ ਅਸਲੀ ਤਿੱਥ ਪਤ੍ਰਿਕਾ ਅਤੇ ਭਾਈ
ਬੂਟਾ ਸਿੰਘ ਪ੍ਰਤਾਪ ਸਿੰਘ ਵੱਲੋਂ ਛਾਪੀ ਜਾ ਰਹੀ ਜੋਤਸ਼ੀ ਪ੍ਰਤਾਪ ਸਿੰਘ ਵਾਲੀ ਜੰਤਰੀ
ਬਿਕ੍ਰਮੀ ਤਿੱਥ ਪੱਤ੍ਰਕਾ ਭਾਵ ਤਿੰਨਾਂ ਵਿੱਚ ਹੀ ਬੰਦੀ ਛੋੜ ਦਿਵਸ
27
ਅਕਤੂਬਰ ਨੂੰ ਵਿਖਾਇਆ ਗਿਆ ਹੈ। ਸ਼੍ਰੋਮਣੀ ਕਮੇਟੀ,
ਜਥੇਦਾਰਾਂ ਸਮੇਤ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਸ ਬਾਬਤ ਵੀ ਨਿਸ਼ਾਨ ਸਾਹਿਬ
ਜੀ ਤੋਂ ਸਹੀ ਤਰੀਖ ਸਬੰਧੀ ਪੁੱਛਗਿੱਛ ਕਰ ਕੇ ਪੰਥ ਨੂੰ ਜਵਾਬ ਦੇਣ ਕਿ ਉਹ ਕਿਸ ਦਿਨ
ਬੰਦੀਛੋੜ ਦਿਨ ਮਨਾਉਣ?
8.
ਗੁਰਪੁਰਬ ਦਰਪਣ ਦੇ ਪੰਨਾ ਨੰ
85 ’ਤੇ
ਨਿਸ਼ਾਨ ਸਾਹਿਬ ਜੀ ਨੇ ਨਾਨਕਸ਼ਾਹੀ ਸੰਮਤ
550
ਚੇਤ
ਸੁਦੀ
1
ਮਿਤੀ
18
ਮਾਰਚ
ਨੂੰ ਸ਼ੁਰੂ ਕੀਤਾ ਹੈ ਜਦੋਂ ਕਿ ਚੇਤ ਦੀ ਸੰਗਰਾਂਦ
14
ਮਾਰਚ
ਨੂੰ ਲਿਖੀ ਹੈ;
ਇਸ
ਹਿਸਾਬ ਨਵਾਂ ਸਾਲ
5
ਚੇਤ
ਨੂੰ ਸ਼ੁਰੂ ਹੋਇਆ। ਇਸੇ ਤਰ੍ਹਾਂ ਸੰਮਤ ਨਾਨਕਸ਼ਾਹੀ ਸੰਮਤ
549, 29
ਮਾਰਚ/16
ਚੇਤ
ਅਤੇ ਸੰਮਤ
551, 21
ਮਾਰਚ/8
ਚੇਤ
ਨੂੰ ਸ਼ੁਰੂ ਹੋਇਆ ਵਿਖਾਇਆ ਹੈ। ਸ਼੍ਰੋਮਣੀ ਕਮੇਟੀ ਹਰ ਸਾਲ
1
ਚੇਤ/
14
ਮਾਰਚ
ਤੋਂ ਨਵਾਂ ਸਾਲ ਸ਼ੁਰੂ ਕਰਕੇ ਆਪਣਾ ਕੈਲੰਡਰ ਛਾਪਦੀ ਹੈ। ਕੀ ਦੁਨੀਆਂ ਦਾ ਕੋਈ ਐਸਾ ਕੈਲੰਡਰ
ਹੈ ਜਿਸ ਵਿੱਚ ਮਹੀਨੇ ਦੇ ਕੁਝ ਦਿਨ ਪਿਛਲੇ ਸਾਲ ਅਤੇ ਕੁਝ ਦਿਨ ਨਵੇਂ ਸਾਲ ਵਿੱਚ ਆਉਂਦੇ
ਹੋਣ ਅਤੇ ਇਹ ਵੀ ਨਿਸਚਤ ਨਾ ਹੋਣ ਕਿ ਮਹੀਨੇ ਦੇ ਕਿੰਨੇ ਦਿਨ ਪੁਰਾਣੇ ਸਾਲ ਵਿੱਚ ਹੋਣ ਅਤੇ
ਕਿੰਨੇ ਦਿਨ ਨਵੇਂ ਸਾਲ ਵਿੱਚ?
9. ਬਿਕ੍ਰਮੀ
ਕੈਲੰਡਰ ਦੇ ਸਮਰਥਕ ਬਹੁਤ ਦਲੀਲਾਂ ਦਿੰਦੇ ਹਨ ਕਿ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਅਤੇ
ਹੋਰਨਾਂ ਧਰਮਾਂ ਦੇ ਵੀ ਚੰਦਰ ਕੈਲੰਡਰ ਲਾਗੂ ਹੈ। ਪਰ
ਮੈਂ ਇਨ੍ਹਾਂ ਵੀਰਾਂ ਤੋਂ ਇੱਕ ਸਵਾਲ ਪੁਛਦਾ ਹਾਂ ਕਿ ਬਿਕ੍ਰਮੀ ਕੈਲੰਡਰ ਤੋਂ ਬਿਨਾਂ ਕੀ
ਕਿਸੇ ਹੋਰ ਦੇਸ਼ ਜਾਂ ਧਰਮ ਦੇ ਕੈਲੰਡਰ ਵਿੱਚ ਵੀ ਇੱਕੇ ਦਿਨ ਦੋ ਤਰੀਖਾਂ ਹੁੰਦੀਆਂ ਹਨ ਜਾਂ
ਇੱਕੋ ਤਰੀਖ
ਲਗਾਤਾਰ ਦੋ ਦਿਨ ਆਉਂਦੀ ਹੈ,
ਜਿਵੇਂ ਕਿ ਬਿਕ੍ਰਮੀ ਕੈਲੰਡਰ ਵਿੱਚ ਆ ਰਹੀਆਂ ਹਨ?
10.
ਜਲੰਧਰ ਤੋਂ ਛਪਣ ਵਾਲੀ ਦੇਵੀ ਦਿਆਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ ਦੇ ਪੰਨਾ
85
ਅਨੁਸਾਰ ਪੰਜਾਬ,
ਜੰਮੂ
ਕਸ਼ਮੀਰ,
ਹਰਿਆਣਾ,
ਹਿਮਾਚਲ ਪ੍ਰਦੇਸ਼,
ਰਾਜਸਥਾਨ,
ਦਿੱਲੀ,
ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਸਮੇਤ ਪੱਛਮੀ ਭਾਰਤ ਵਿੱਚ ਬਸੰਤ ਪੰਚਮੀ ਦਾ ਪਰਬ
9
ਫਰਵਰੀ
2019
ਨੂੰ
ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਸਮੇਤ ਬਾਕੀ ਦੇ ਖੇਤਰ,
ਬਿਹਾਰ,
ਬੰਗਾਲ ਆਦਿਕ ਸਮੇਤ ਬਾਕੀ ਦੇ ਸਾਰੇ ਪੂਰਬੀ ਭਾਰਤ ਵਿੱਚ ਇਹ ਪਰਬ
10
ਫਰਵਰੀ ਨੂੰ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ
’ਚ
ਸੰਮਤ
550
ਵਿੱਚ
ਬਸੰਤ ਪੰਚਮੀ
28
ਮਾਘ
(10
ਫਰਵਰੀ) ਨੂੰ ਦਰਜ ਕੀਤਾ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਸਮੇਤ
ਬਿਕ੍ਰਮੀ ਕੈਲੰਡਰ ਦੇ ਸਮਰਥਕ ਦੱਸਣ ਕਿ ਇਹ ਪੱਛਮੀ ਭਾਰਤ ਦੀਆਂ ਜੰਤਰੀਆਂ ਅਨੁਸਾਰ ਆਪਣੇ
ਦਿਨ ਦਿਹਾੜੇ ਨਿਸਚਿਤ ਕਰਨਗੇ ਜਾਂ ਪੂਰਬੀ ਭਾਰਤ ਦੀਆਂ ਜੰਤਰੀਆਂ ਮੁਤਾਬਿਕ?
ਕਿਉਂਕਿ ਇਸ ਤਰ੍ਹਾਂ ਦੀਆਂ ਦੁਬਿਧਾਵਾਂ ਕਈ ਵਾਰ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਤੇ
ਅੱਗੇ ਤੋਂ ਵੀ ਵਾਪਰਦੀਆਂ ਰਹਿਣਗੀਆਂ ਜਿਵੇਂ ਕਿ ਸਾਲ
2000
ਵਿੱਚ
ਪੋਹ ਸੁਦੀ
7
ਇੱਕ
ਦਿਨ ਦੇ ਅੰਤਰ ਨਾਲ ਆਈ ਸੀ। ਪੰਜਾਬ
’ਚ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਦ੍ਰਿੱਕ ਗਣਿਤ ਅਨੁਸਾਰ
14
ਜਨਵਰੀ ਨੂੰ ਅਤੇ ਪਟਨਾ ਸਾਹਿਬ (ਬਿਹਾਰ) ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਾਕਾਸ਼ ਹੋਇਆ ਸੀ
ਉਥੇ ਸੂਰਯ ਸਿਧਾਂਤ ਅਨੁਸਾਰ
13
ਜਨਵਰੀ ਨੂੰ ਮਨਾਇਆ ਗਿਆ ਸੀ
11.
ਦ੍ਰਿੱਕ ਗਣਿਤ ਦੇ ਅਧਾਰ
’ਤੇ
ਪੰਡਿਤ ਦੇਵੀ ਦਿਆਲ ਜੋਤਸ਼ੀ ਵੱਲੋਂ
2019
ਸਾਲ
ਦੀਆਂ ਪੰਚਾਂਗਾਂ ਜੋ ਜਲੰਧਰ/ਅੰਮ੍ਰਿਤਸਰ ਤੋਂ ਛਪਦੀਆਂ ਹਨ ਅਤੇ ਸੂਰਯ ਸਿਧਾਂਤ ਦੇ ਅਧਾਰ
’ਤੇ
ਜੋਤਸ਼ੀ ਰੁਪੇਸ਼ ਠਾਕੁਰ ਪ੍ਰਸ਼ਾਦ ਦੀਆਂ ਪੰਚਾਂਗਾਂ ਜੋ ਵਾਰਾਨਸੀ ਤੋਂ ਛਪੀ ਹੈ,
ਦੀਆਂ
ਸੰਗਰਾਂਦਾ ਅਤੇ ਮੱਸਿਆ,
ਪੂਰਨਮਾਸ਼ੀਆਂ ਦਾ ਮਿਲਾਨ ਕਰਕੇ ਸਾਰਨੀ ਤਿਆਰ ਕੀਤੀ ਗਈ ਜੋ ਹੇਠਾਂ ਵੇਖੀ ਜਾ ਸਕਦੀ ਹੈ ।
ਮਿਸਾਲ ਵਜੋਂ ਦੋਵੇਂ ਜੰਤਰੀ/ ਕੈਲੰਡਰ ਦੀਆਂ ਫੋਟੋ ਕਾਪੀਆਂ ਵੇਖੋ। ਜੇ ਸੰਗਰਾਂਦਾਂ ਅਤੇ
ਮੱਸਿਆ,
ਪੂਰਨਮਾਸ਼ੀਆਂ ਦਾ ਹੀ ਇਨ੍ਹਾਂ ਫਰਕ ਹੈ ਤਾਂ ਦੋਵਾਂ ਪੰਚਾਂਗਾਂ ਦੀਆਂ
ਬਾਕੀ ਦੀਆਂ ਤਰੀਖਾਂ ਅਤੇ ਤਿੱਥਾਂ ਦਾ ਕਿਤਨਾ ਫਰਕ ਹੋਵੇਗਾ ਇਸ ਦਾ ਅੰਦਾਜ਼ਾ ਖ਼ੁਦ ਲਾਇਆ ਜਾ
ਸਕਦਾ ਹੈ:
ਲੜੀ ਨੰ: |
ਸੰਨ
2019
ਦੌਰਾਨ ਆਉਣ ਵਾਲੀਆਂ ਤਿੱਥਾਂ/ਤਰੀਖਾਂ ਦੇ ਫਰਕ ਦਾ ਵੇਰਵਾ |
ਪੰਡਿਤ ਦੇਵੀ ਦਿਆਲ ਜੋਤਸ਼ੀ ਜਲੰਧਰ/ਅੰਮ੍ਰਿਤਸਰ |
ਰੁਪੇਸ਼ ਠਾਕੁਰ ਪ੍ਰਸ਼ਾਦ ਜੋਤਸ਼ੀ ਵਾਰਾਨਸੀ |
1 |
ਚੇਤ ਮਹੀਨੇ ਦੀ ਸੰਗਰਾਂਦ |
14
ਮਾਰਚ |
15
ਮਾਰਚ |
2 |
ਸਾਵਣ ਮਹੀਨੇ ਦੀ ਸੰਗਰਾਂਦ |
16
ਜੁਲਾਈ |
17
ਜੁਲਾਈ |
3 |
ਅੱਸੂ ਮਹੀਨੇ ਦੀ ਸੰਗਰਾਂਦ |
17
ਸਤੰਬਰ |
18
ਸਤੰਬਰ |
4 |
ਕੱਤਕ ਮਹੀਨੇ ਦੀ ਸੰਗਰਾਂਦ |
17
ਅਕਤੂਬਰ |
18
ਅਕਤੂਬਰ |
5 |
ਮੱਘਰ ਮਹੀਨੇ ਦੀ ਸੰਗਰਾਂਦ |
16
ਨਵੰਬਰ |
17
ਨਵੰਬਰ |
|
1 |
ਚੇਤ ਵਦੀ ਮੱਸਿਆ |
5
ਅਪ੍ਰੈਲ |
4
ਅਤੇ
5
ਅਪ੍ਰੈਲ (ਦੋ ਦਿਨ) |
2 |
ਜੇਠ ਵਦੀ ਮੱਸਿਆ |
3
ਜੂਨ |
3
ਅਤੇ
4
ਜੂਨ (ਦੋ ਦਿਨ) |
3 |
ਕੱਤਕ ਵਦੀ ਮੱਸਿਆ |
28
ਅਕਤੂਬਰ |
27
ਤੇ
28
ਅਕਤੂਬਰ (ਦੋ ਦਿਨ) |
4 |
ਪੋਹ ਵਦੀ ਮੱਸਿਆ |
26
ਦਸੰਬਰ |
25
ਤੇ
26
ਦਸੰਬਰ (ਦੋ ਦਿਨ) |
|
1 |
ਚੇਤ ਸੁਦੀ ਪੂਰਨਮਾਸੀ |
19
ਅਪ੍ਰੈਲ |
18
ਅਤੇ
19
ਅਪ੍ਰੈਲ (ਦੋ ਦਿਨ) |
2 |
ਹਾੜ ਸੁਦੀ ਪੂਰਨਮਾਸੀ |
17
ਜੂਨ |
16
ਅਤੇ
17
ਜੂਨ (ਦੋ ਦਿਨ) |
3 |
ਸਾਵਣ ਸੁਦੀ ਪੂਰਨਮਾਸੀ |
15
ਅਗਸਤ |
14
ਤੇ
15
ਅਗਸਤ (ਦੋ ਦਿਨ) |
4 |
ਭਾਦੋਂ ਸੁਦੀ ਪੂਰਨਮਾਸੀ |
13
ਤੇ
14
ਸਤੰ: (ਦੋ ਦਿਨ) |
13
ਤੇ
14
ਸਤੰਬਰ (ਦੋ ਦਿਨ) |
5 |
ਮੱਘਰ ਸੁਦੀ ਪੂਰਨਮਾਸੀ |
12
ਦਸੰਬਰ |
11
ਤੇ
12
ਦਸੰਬਰ (ਦੋ ਦਿਨ) |
6 |
ਫੱਗਣ ਸੁਦੀ ਪੂਰਨਮਾਸੀ |
21
ਮਾਰਚ |
20
ਤੇ
21
ਮਾਰਚ (ਦੋ ਦਿਨ) |
ਨੋਟ
: ਕੈਲੰਡਰ/ ਜੰਤਰੀ ਦੀਆਂ ਫੋਟੋਆਂ ਜੋ ਨਾਲ ਨੱਥੀ ਕੀਤੀ ਗਈਆਂ ਹਨ ਉਹ ਇੱਥੇ ਲਾਈਆਂ ਜਾਣ
ਜੀ
12. ਐਡਵੋਕੇਟ
ਗੁਰਸ਼ਰਨਜੀਤ ਸਿੰਘ ਲਾਂਬਾ,
ਅਨੁਰਾਗ ਸਿੰਘ,
ਬਲਜਿੰਦਰ ਸਿੰਘ ਆਦਿਕ
jo
ਗੁੰਮਰਾਹਕੁਨ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਮੱਸਿਆ,
ਪੂਰਨਮਾਸ਼ੀਆਂ,
ਸੰਗਰਾਂਦਾਂ ਕੁਦਰਤੀ ਨਿਯਮ ਮੁਤਾਬਿਕ ਆਉਂਦੀਆਂ ਹਨ ਜਿਹੜੀਆਂ ਕਿ ਮਨੁੱਖ ਅੱਗੇ ਪਿੱਛੇ
ਨਹੀਂ ਕਰ ਸਕਦਾ ਇਸ ਲਈ ਚੰਦਰ ਕੈਲੰਡਰ ਸਭ ਤੋਂ ਵੱਧ ਵਿਗਿਆਨਕ ਕੈਲੰਡਰ ਹੈ ਅਤੇ ਇਸ
ਅਨੁਸਾਰ ਨਿਸਚਤ ਕੀਤੀਆਂ ਤਰੀਖਾਂ ਕਦੀ ਵੀ ਬਦਲਦੀਆਂ ਨਹੀਂ। ਉਹ ਕਹਿੰਦੇ ਹਨ ਕਿ ਪੋਹ
ਮਹੀਨੇ ਦੀ ਮੱਸਿਆ ਤੋਂ
7
ਦਿਨ
ਬਾਅਦ ਪੋਹ ਸੁਦੀ
7
ਹੁੰਦੀ ਹੈ ਜਿਸ ਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ ਸੂਰਜ ਦੇ
ਅਧਾਰ
’ਤੇ
ਬਣਿਆ ਕੋਈ ਵੀ ਕੈਲੰਡਰ ਵਿਗਿਆਨਕ ਨਹੀਂ ਹੈ। ਸ਼੍ਰੋਮਣੀ
ਕਮੇਟੀ ਅਤੇ ਜਥੇਦਾਰਾਂ ਸਮੇਤ ਮੱਸਿਆ ਪੂਰਨਮਾਸ਼ੀਆਂ ਤੇ ਸੰਗਰਾਂਦਾਂ ਨੂੰ ਪੂਜਣ ਵਾਲੇ ਸਾਰੇ
ਵੀਰ ਦੱਸਣ ਕਿ ਇਸ ਸਾਲ ਪੋਹ ਮਹੀਨੇ ਦੀ ਮੱਸਿਆ
5
ਜਨਵਰੀ ਨੂੰ ਸੀ। ਇਸ ਹਿਸਾਬ ਨਾਲ ਮੱਸਿਆ ਤੋਂ
7
ਦਿਨ
ਪਿੱਛੋਂ ਪੋਹ ਸੁਦੀ
7, 12
ਜਨਵਰੀ ਨੂੰ ਆਉਣੀ ਚਾਹੀਦੀ ਸੀ। ਇਸ ਲਈ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾ
12
ਜਨਵਰੀ ਨੂੰ ਮਨਾਉਣਾ ਚਾਹੀਦਾ ਸੀ ਪਰ ਇਨ੍ਹਾਂ ਨੇ
13
ਜਨਵਰੀ ਨੂੰ ਕਿਉਂ ਮਨਾਇਆ?
13. ਭਾਈ
ਚਤਰ ਸਿੰਘ ਜੀਵਨ ਅੰਮ੍ਰਿਤਸਰ ਵਾਲਿਆਂ ਵੱਲੋਂ ਛਾਪੀ ਹੋਈ ਪੰਡਿਤ ਦੇਵੀ ਦਿਆਲ ਜੋਤਸ਼ੀ
ਲਾਹੌਰ ਦੀ ਅਸਲੀ ਤਿੱਥ ਪੱਤ੍ਰਿਕਾ ਪੜ੍ਹ ਰਿਹਾ ਸੀ ਤਾਂ ਮੇਰੇ ਧਿਆਨ
’ਚ
ਆਇਆ ਕਿ
1
ਅਪ੍ਰੈਲ
2019
ਈਸਵੀ
ਨੂੰ ਅਯਨਾਂਸ਼ (ਅਯਨ+ਅੰਸ਼) 24
ਡਿਗਰੀ
07
ਮਿੰਟ
17
ਸੈਕੰਡ ਲਿਖਿਆ ਸੀ ਅਤੇ ਹਰ ਮਹੀਨੇ ਔਸਤਨ
3
ਤੋਂ
5
ਸੈਕੰਡ ਵਧਦਾ ਗਿਆ ਤੇ ਅੰਤ
1
ਮਾਰਚ
2020
ਈ:
ਨੂੰ ਇਹ ਅਯਨਾਂਸ਼ ਵਧਦਾ ਵਧਦਾ
24
ਡਿਗਰੀ
08
ਮਿੰਟ
04
ਸੈਕੰਡ ਹੋ ਗਿਆ। ਬਿਕ੍ਰਮੀ
ਕੈਲੰਡਰ ਦੇ ਸਭ ਤੋਂ ਵੱਡੇ ਸਮਰਥਕ ਅਤੇ ਮੰਨੇ ਗਏ ਵਿਦਵਾਨ ਕਰਨਲ ਨਿਸ਼ਾਨ ਅਤੇ ਭਾਈ
ਬਲਜਿੰਦਰ ਸਿੰਘ ਤੋਂ ਬਹੁਤ ਹੀ ਨਿੰਮ੍ਰਤਾ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਇਸ ਅਯਨਾਂਸ਼ ਦਾ
ਕੀ ਭਾਵ ਹੈ,
ਇਹ
ਲਗਾਤਾਰ ਵਧਦਾ ਕਿਉਂ ਜਾ ਰਿਹਾ ਹੈ ਅਤੇ ਇਹ ਕੈਲੰਡਰ
’ਤੇ
ਕੀ ਪ੍ਰਭਾਵ ਪਾਉਂਦਾ ਹੈ? ਜੇ
ਇਨ੍ਹਾਂ ਵਿਦਵਾਨ ਸੱਜਣਾਂ ਨੇ ਇਸ ਦੀ ਸਹੀ ਪ੍ਰੀਭਾਸ਼ਾ ਅਤੇ ਪੈਣ ਵਾਲੇ ਪ੍ਰਭਾਵ ਸਬੰਧੀ
ਸਟੀਕ ਜਾਣਕਾਰੀ ਦੇ ਦਿੱਤੀ ਤਾਂ ਇਸ ਸਬੰਧੀ ਵਿਚਾਰ ਵਟਾਂਦਰੇ ਨੂੰ ਅੱਗੇ ਤੋਰਿਆ ਜਾਵੇਗਾ
ਨਹੀਂ ਤਾਂ ਮੈਂ ਸਮਝਾਂਗਾ ਕਿ ਮੱਝ ਅੱਗੇ ਬੀਨ ਬਜਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ
ਇਨ੍ਹਾਂ ਦੀ ਸੂਈ
1666
ਦੀ
23
ਪੋਹ ਦੀ ਤਰੀਖ ਜਾਨਣ ਦੇ ਇਰਦ ਗਿਰਦ ਹੀ ਘੁੰਮਦੀ ਰਹੇਗੀ ਅਤੇ ਕਦੇ ਵੀ
ਬਿਕ੍ਰਮੀ ਕੈਲੰਡਰ ਦੀਆਂ ਬਰੀਕੀਆਂ ਅਤੇ ਇਸ ਵਿੱਚ ਭਾਰੀ ਨੁਕਸਾਂ ਸਬੰਧੀ ਇਨ੍ਹਾਂ ਨੂੰ ਕਦੀ
ਵੀ ਸਮਝ ਨਹੀਂ ਆਵੇਗੀ ਜਾਂ ਕਿਸੇ ਖਾਸ ਕਾਰਨ ਇਹ ਸਮਝਣਾ ਹੀ ਨਹੀਂ ਚਾਹੁੰਦੇ। ਜਿਹੜਾ ਬੰਦਾ
ਜਾਣਦਾ ਬੁਝਦਾ ਵੀ ਸਮਝਣਾ ਨਾ ਚਾਹੇ ਉਹ ਬੇਸਮਝ ਵਿਅਕਤੀ ਨਾਲੋਂ ਕਿਤੇ ਮਾੜਾ ਹੁੰਦਾ ਹੈ
ਕਿਉਂਕਿ ਬੇਸਮਝ ਆਦਮੀ ਤਾਂ ਉਮਰ ਦੇ ਤਜਰਬੇ ਅਤੇ ਚੰਗੀ ਸਿਖਿਆ ਗ੍ਰਹਿਣ ਕਰਕੇ ਕੇ ਸਮਝਣ
ਯੋਗ ਹੋ ਜਾਂਦਾ ਹੈ ਪਰ ਜਿਹੜਾ ਸਮਝਣਾ ਹੀ ਨਾ ਚਾਹੇ ਉਸ ਅੱਗੇ ਤਾਂ ਕਬੀਰ ਸਾਹਿਬ ਜੀ ਦੇ
ਸ਼ਬਦਾਂ ਵਿੱਚ ਸਾਚਾ ਸਤਿਗੁਰੂ ਵੀ ਬੇਬੱਸ ਹੋ ਜਾਂਦਾ ਹੈ: “ਕਬੀਰ
! ਸਾਚਾ ਸਤਿਗੁਰੁ ਕਿਆ ਕਰੈ
?
ਜਉ ਸਿਖਾ
ਮਹਿ ਚੂਕ ॥ ਅੰਧੇ ਏਕ ਨ ਲਾਗਈ
;
ਜਿਉ ਬਾਂਸੁ
ਬਜਾਈਐ ਫੂਕ ॥” (ਕਬੀਰ
ਜੀਉ/1372)
14.
ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਪੁਰਬ ਚੰਦਰਮਾਂ ਦੀਆਂ ਤਿਥਾਂ
ਮੁਤਾਬਿਕ,
ਪੁਰਾਤਨ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਖਾਂ ਅਤੇ
ਪੰਜਾਬ ਵਿੱਚ ਅੰਗਰੇਜਾਂ ਦਾ ਰਾਜ ਆਉਣ ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ,
ਜਿਵੇਂ ਕਿ ਸਾਕਾ ਨਨਕਾਣਾ ਸਾਹਿਬ,
ਸਾਕਾ
ਪੰਜਾ ਸਾਹਿਬ,
ਸ਼੍ਰੋਮਣੀ ਕਮੇਟੀ ਦਾ ਇਤਿਹਾਸ,
ਬਾਬਾ
ਜਰਨੈਲ ਸਿੰਘ ਭਿੰਡਰਾਂ ਵਾਲੇ,
ਹਰਜਿੰਦਰ ਸਿੰਘ ਜਿੰਦਾ,
ਸੁਖਦੇਵ ਸਿੰਘ ਸੁੱਖਾ,
ਭਾਈ
ਬੇਅੰਤ ਸਿੰਘ,
ਭਾਈ
ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਆਦਿਕ ਦੇ ਸ਼ਹੀਦੀ ਦਿਨ ਈਸਵੀ ਕੈਲੰਡਰ ਦੀਆਂ ਤਰੀਖਾਂ
ਅਨੁਸਾਰ ਦਰਜ ਹੋਣ ਕਰਕੇ ਅਕਸਰ ਹੀ ਇੱਕ ਦੂਸਰੀ ਨਾਲ ਨੇੜੇ ਦਾ ਸਬੰਧ ਰੱਖਣ ਵਾਲੀਆਂ
ਘਟਨਾਵਾਂ ਅੱਗੇ ਪਿੱਛੇ ਦਰਜ ਹੋਣ ਕਰਕੇ ਕੌਮ ਵਿੱਚ ਦੁਬਿਧਾ ਪੈਦਾ ਕਰਦੀਆਂ ਹਨ ਜਿਵੇਂ ਕਿ
1984
ਵਿੱਚ
ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਅਤੇ ਤੀਜਾ ਘੱਲੂਘਾਰਾ ਇੱਕੋ ਸਮੇਂ ਵਾਪਰਿਆ
ਪਰ ਉਸ ਤੋਂ ਪਿੱਛੋਂ ਇਹ ਕਦੀ ਵੀ ਇਕੱਠੇ ਨਹੀਂ ਆਏ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ
ਦਾ ਪ੍ਰਕਾਸ਼ ਗੁਰਪੁਰਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਅੱਗੇ ਪਿੱਛੇ
ਹੁੰਦੇ ਰਹਿੰਦੇ ਹਨ। ਹੋਰ ਤਾਂ ਹੋਰ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਵੀ ਗੁਰੂ
ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ
19
ਦਿਨਾਂ ਬਾਅਦ ਉਸੇ ਅਕਾਲ ਤਖ਼ਤ
’ਤੇ
ਬੈਠ ਕੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਮੀਰੀ ਪੀਰੀ ਦਾ ਸਿਧਾਂਤ ਵੀ ਉਨ੍ਹਾਂ
ਨੇ ਹੀ ਲਾਗੂ ਕੀਤਾ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਅਕਾਲ ਤਖ਼ਤ ਸਾਹਿਬ ਜੀ ਦੀ
ਸਿਰਜਨਾ ਸੂਰਜੀ ਮਹੀਨੇ ਦੀਆਂ ਤਰੀਖਾਂ ਅਤੇ ਮੀਰੀ ਦਿਵਸ ਚੰਦਰ ਮਹੀਨੇ ਦੀਆਂ ਤਰੀਖਾਂ ਨਾਲ
ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਨਾ ਵੀ ਗੁਰੂ
ਗੋਬਿੰਦ ਸਿੰਘ ਜੀ ਨੇ ਕੀਤੀ ਅਤੇ ਹੋਲਾ ਮਹੱਲਾ ਖੇਡ੍ਹਣ ਦੀ ਰੀਤ ਵੀ ਉਨ੍ਹਾਂ ਨੇ ਸ਼ੁਰੂ
ਕੀਤੀ ਪਰ ਖ਼ਾਲਸੇ ਦਾ ਸਾਜਨਾ ਦਿਵਸ ਭਾਵ ਵੈਸਾਖੀ ਸੂਰਜੀ ਮਹੀਨੇ ਦੀ ਤਰੀਖ ਅਤੇ ਹੋਲਾ
ਮਹੱਲਾ ਚੰਦਰ ਮਹੀਨੇ ਦੀ ਤਿਥ ਅਨੁਸਾਰ ਨਸਿਚਿਤ ਕੀਤਾ ਜਾਣ ਕਰ ਕੇ ਕਦੀ ਤਾਂ ਫਗਣ ਦੇ
ਮਹੀਨੇ ਵਿੱਚ ਆ ਜਾਂਦਾ ਹੈ ਅਤੇ ਕਦੇ ਚੇਤ ਵਿੱਚ ਆਉਣ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਕਦੀ
ਇੱਕ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਬਿਕ੍ਰਮੀ
ਕੈਲੰਡਰ ਇੱਕ ਐਸਾ ਗੋਰਖ ਧੰਦਾ ਹੈ ਕਿ ਬੰਦਾ ਇਸ ਦੀਆਂ ਬਰੀਕੀਆਂ ਸੁਣ ਕੇ ਹੀ ਦੰਗ ਰਹਿ
ਜਾਂਦਾ ਹੈ। ਕਰਨਲ ਨਿਸ਼ਾਨ ਅਤੇ ਸੰਤ ਸਮਾਜ ਦੇ ਬ੍ਰਹਮਗਿਆਨੀ ਅਖਵਾਉਣ ਵਾਲੇ ਬਾਬਿਆਂ ਦੀ
ਸਮਝ ਵਿੱਚ ਇਹ ਆ ਹੀ ਨਹੀਂ ਸਕਦਾ ਇਸੇ ਕਾਰਨ ਤਾਂ ਆਮ ਤੌਰ
’ਤੇ
ਹਰ ਸਾਲ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜੇ ਅਤੇ ਗੁਰੂ
ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਆਪਸੀ ਅੰਤਰ
10
ਤੋਂ
12
ਦਿਨਾਂ ਦਾ ਅੰਤਰ ਹੁੰਦਾ ਹੈ ਪਰ ਸੰਮਤ
550
ਵਿੱਚ
ਇਨ੍ਹਾਂ ਵਿੱਚਕਾਰ ਅੰਤਰ
40
ਦਿਨ
ਰੱਖਿਆ ਗਿਆ। ਸਵਾਲਾਂ ਦਾ ਜਵਾਬ ਦੇਣ ਤੋਂ ਘਬਰਾਈ ਸ਼੍ਰੋਮਣੀ ਕਮੇਟੀ ਨੇ ਐਨ ਮੌਕੇ
’ਤੇ
ਕੈਲੰਡਰ ਦੇ ਨਿਯਮ ਭੰਗ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਗੁਰਪੁਰਬ ਇੱਕ
ਮਹੀਨਾ ਪਿੱਛੇ ਲੈ ਜਾ ਕੇ ਦੋਵਾਂ ਪੁਰਬਾਂ ਦਾ ਅੰਤਰ ਠੀਕ ਕਰ ਲਿਆ। ਕੀ
ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਗੁਰਬਾਣੀ ਵਿੱਚ ਕਿਥੇ ਲਿਖਿਆ ਹੈ ਕਿ
ਕੌਮ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਦੀ ਘੁੰਮਣਘੇਰੀ ਵਿੱਚ ਫਸਾਈ ਰੱਖਣੀ ਹੈ ਅਤੇ
ਕਦੀ ਵੀ ਆਪਣੇ ਇੱਕ ਕੈਲੰਡਰ ਨਾਲ ਜੁੜਕੇ ਕੌਮੀ ਨਿਆਰੇਪਨ ਨੂੰ ਉਜਾਗਰ ਨਹੀਂ ਹੋਣ ਦੇਣਾ?
15.
ਸੱਚੀ
ਗੁਰਬਾਣੀ ਤੋਂ ਵੱਧ ਬਿਪਰਾਂ ਦੀਆਂ ਕਾਇਮ ਕੀਤੀਆਂ ਰਿਵਾਇਤਾਂ (ਜਿਨ੍ਹਾਂ ਸਬੰਧੀ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ: ਜਬ ਇਹ ਗਹੈਂ ਬਿਪਰਨ ਕੀ ਰੀਤ॥ ਮੈਂ ਨਾ ਕਰੂੰ ਇਨ
ਕੀ ਪਰਤੀਤ॥) ਨੂੰ ਵੱਧ ਮਹੱਤਤਾ ਦੇਣ ਵਾਲੇ ਦੱਸ ਸਕਦੇ ਹਨ ਕਿ ਜੇ ਉਹ ਸਵਾਲਾਂ ਦੀ
ਘੁੰਮਣਘੇਰੀ
’ਚੋਂ
ਬਚਣ ਖਾਤਰ ਸੰਮਤ
550
ਵਿੱਚ
ਬਿਪਰਾਂ ਦੀ ਕਾਇਮ ਕੀਤੀ ਰਵਾਇਤ (ਮਲ ਮਾਸ ਵਿੱਚ ਗੁਰਪੁਰਬ ਨਹੀਂ ਮਨਾਉਣੇ) ਭੰਗ ਕਰਕੇ ਇੱਕ
ਗੁਰਪੁਰਬ ਬਦਲ ਸਕਦੇ ਹਨ ਤਾਂ ਕਿਉਂ ਨਹੀਂ ਇੱਕੋ ਝਟਕੇ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ
ਨਾਲ ਮੇਲ ਨਾ ਖਾਣ ਵਾਲੀਆਂ ਸਾਰੀਆਂ ਮਿਥੀਆਂ ਰਵਾਇਤਾਂ ਨੂੰ ਪਰ੍ਹੇ ਸੁੱਟ ਕੇ ਨਾਨਕਸ਼ਾਹੀ
ਕੈਲੰਡਰ ਨੂੰ ਮਾਨਤਾ ਦੇ ਕੇ ਪੰਥਕ ਏਕਤਾ ਅਤੇ ਨਿਆਰੇਪਨ ਦਾ ਸਬੂਤ ਦਿੰਦੇ?
16. ਮੱਸਿਆ,
ਪੂਰਨਮਾਸ਼ੀਆਂ,
ਸੰਗਰਾਂਦਾਂ ਨੂੰ ਪਵਿੱਤਰ ਦਿਹਾੜੇ ਦੱਸਣ ਵਾਲੇ ਗੁਰਬਾਣੀ ਦੇ ਹੇਠ ਲਿਖੇ ਪਾਵਨ ਬਚਨ ਪੜ੍ਹ
ਕੇ ਇਹ ਵੀ ਦੱਸਣ ਕਿ ਗੁਰਬਾਣੀ ਨੂੰ ਪਵਿੱਤਰ ਸਮਝ ਕੇ ਇਨ੍ਹਾਂ ਬਚਨਾਂ
’ਤੇ
ਪਹਿਰਾ ਦੇ ਕੇ ਸਚਿਆਰ ਸਿੱਖ ਬਣਨ ਲਈ ਤਿਆਰ ਵੀ ਹਨ ਜਾਂ ਨਹੀਂ?
“ਆਪੇ
ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥
ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ
ਰਹਿਆ ਸਮਾਇ ॥” (ਮ:
3/843)
“ਚਉਦਸ
ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥” (ਕਬੀਰ
ਜੀੳ/970)
“ਗਣਿ
ਗਣਿ ਜੋਤਕੁ ਕਾਂਡੀ ਕੀਨੀ ॥ ਪੜੈ ਸੁਣਾਵੈ ਤਤੁ ਨ ਚੀਨੀ ॥ ਸਭਸੈ ਊਪਰਿ ਗੁਰ ਸਬਦੁ ਬੀਚਾਰੁ
॥ ਹੋਰ ਕਥਨੀ ਬਦਉ ਨ
;
ਸਗਲੀ
ਛਾਰੁ ॥” (ਮ:
1/904)