Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਅਬਦੁਲਾਗੰਜ ਜਿਲਾ ਰਾਏਸੇਨ, ਭੋਪਾਲ ਵਿਖੇ ਗੁਰਮਤਿ ਵਿਚਾਰਾਂ ਕੀਤੀਆਂ...

ਆਤਮਜੀਤ ਸਿੰਘ, ਕਾਨਪੁਰ (11 Jan 2019) : ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਸਾਂਝ ਪਾਈ ....

ਭੈਰਉ ਮਹਲਾ ੫ ॥ ਸਤਿਗੁਰੁ ਮੇਰਾ ਬੇਮੁਹਤਾਜੁ ॥ ਸਤਿਗੁਰ ਮੇਰੇ ਸਚਾ ਸਾਜੁ ॥ ਸਤਿਗੁਰੁ ਮੇਰਾ ਸਭਸ ਕਾ ਦਾਤਾ ॥ ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥ ਗੁਰ ਜੈਸਾ ਨਾਹੀ ਕੋ ਦੇਵ ॥ ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥ ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥ ਸਤਿਗੁਰੁ ਮੇਰਾ ਮਾਰਿ ਜੀਵਾਲੈ ॥ ਸਤਿਗੁਰ ਮੇਰੇ ਕੀ ਵਡਿਆਈ ॥ ਪ੍ਰਗਟੁ ਭਈ ਹੈ ਸਭਨੀ ਥਾਈ ॥੨॥ ਸਤਿਗੁਰੁ ਮੇਰਾ ਤਾਣੁ ਨਿਤਾਣੁ ॥ ਸਤਿਗੁਰੁ ਮੇਰਾ ਘਰਿ ਦੀਬਾਣੁ ॥ ਸਤਿਗੁਰ ਕੈ ਹਉ ਸਦ ਬਲਿ ਜਾਇਆ ॥ ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥ ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥ ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥ ਨਾਨਕ ਸੋਧੇ ਸਿੰਮ੍ਰਿਤਿ ਬੇਦ ॥ ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥ {ਪੰਨਾ 1142}

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ, ਗੁਰੂ ਅਪਣੀ ਰਸਨਾ ਤੋਂ ਆਖ ਰਿਹਾ ਹੈ ਜੇ ਤੂੰ ਰੱਬ ਨਾਲ, ਗੁਰੂ ਨਾਲ ਸਾਂਝ ਪੈਦਾ ਕਰਨਾ ਚਾਹੁੰਦਾ ਹੈ ਤੇ ਅਪਣੇ ਹਿਰਦੇ ਵਿਚ ਸੱਚ ਲਿਆ, ਕਿਉਂਕੀ ਉਹ 'ਆਦਿ ਸੱਚ ਹੈ "ਨਦਰਿ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰੁ ਪਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥ ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹੀ ਵਿਚਹੁ ਆਪੁ ਗਵਾਇਆ ॥ ਜਿਨਿ ਸਚੋ ਸਚੁ ਬੁਝਾਇਆ ॥" ਸਤਿਗੁਰ ਨੂੰ ਮਿਲਣ ਨਾਲ ਸੱਚ ਮਿਲਦਾ ਹੈ ਤੇ ਸੱਚ ਮਿਲਣਾ ਕੀ ਹੈ ਰੱਬ ਮਿਲਣਾ ਕਿਉਂਕੀ ਰੱਬ ਸੱਚ ਹੈ ਤੇ ਜਿਹੜਾ ਗੁਰੂ ਤੁਹਾਡੀ ਝੋਲੀ ਸੱਚ ਪਾਵੇ ਤੇ ਸਮਝ ਲਵੋ ਤੁਹਾਡੀ ਝੋਲੀ ਵਿਚ ਰੱਬ ਪਾ ਦਿੱਤਾ, ਇਸੇ ਲਈ ਗੁਰੂ ਨੇ ਗੁਰਬਾਣੀ ਵਿਚ ਆਖ ਦਿੱਤਾ "ਸਤਿਗੁਰ ਜੇਵਡੁ ਦਾਤਾ ਕੋ ਨਹੀ" ਗੁਰੂ ਜਿਹਾ ਹੋਰ ਕੋਈ ਦਾਤਾ ਨਹੀਂ, ਦੁਨੀਆ ਦੇ ਲੋਕ ਤੁਹਾਨੂੰ ਦੌਲਤ ਦੇ ਸਕਦੇ ਨੇ ਚੰਗਾ ਕਾਰੋਬਾਰ ਵਿਚ ਤੁਹਾਡੀ ਮਦਦ ਕਰ ਸਕਦੇ ਨੇ ਪਰ ਸੱਚ ਝੋਲੀ ਨਹੀਂ ਪਾ ਸਕਦੇ, ਸੱਚ ਕੇਵਲ ਗੁਰੂ ਕੋਲੋਂ ਮਿਲਦਾ ਹੈ । ਜਿਹੜਾ ਸੱਚ ਦੇਵੇ ਉਹ ਗੁਰੂ ਹੈ ਤੇ ਸੱਚ ਪਰਮੇਸ਼ਰ ਹੈ ਰੱਬ ਹੈ, ਜਿਸਦੀ ਗੋਦ ਵਿਚ ਝੋਲੀ ਵਿਚ ਸੱਚ ਹੋਵੇ ਉਹ ਹੀ ਸੱਚ ਦੇ ਸਕਦਾ ਹੈ, ਜਿਸ ਦੇ ਕੋਲ ਸੱਚ ਨਾ ਹੋਵੇ ਉਹ ਕੀ ਦੇ ਸਕਦਾ, ਜਿਸਦੇ ਪੱਲੇ ਕੁਝ ਹੈ ਹੀ ਨਹੀਂ ਉਹ ਕੀ ਦੇਵਗਾ। ਅੱਜ ਦੇ ਸਾਰੇ ਸ਼ਬਦ ਵਿਚ ਗੁਰੂ ਦੀ ਵਡਿਆਈ ਹੈ, ਗੁਰੂ ਸੱਚ ਦੀ ਸਾਜਣਾ ਕਰਦਾ ਹੈ ਗੁਰੂ ਦੀ ਵਡਿਆਈ ਸਾਰੇ ਬ੍ਰਹਿਮੰਡ ਵਿਚ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top