Share on Facebook

Main News Page

ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਭਾਵੁਕ ਹੋ ਕੇ ਉਸ ਗਿਆਨ ਰੂਪੀ ਸ਼ਕਤੀ ਦੀ ਅਵਗਿਆ ਤੇ ਬੇਅਦਬੀ ਕਰ ਰਹੇ ਹਾਂ
-: ਪ੍ਰੋ. ਦਰਸ਼ਨ ਸਿੰਘ ਖਾਲਸਾ
301218

ਆਤਮਜੀਤ ਸਿੰਘ, ਕਾਨਪੁਰ ( 30 ਦਸੰਬਰ 2018, ਗਾਜ਼ੀਆਬਾਦ): ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆ ਦੇ ਸ਼ਹੀਦੀ ਦਿਵਸ ਤੇ ਸ਼ਬਦ ਦੀ ਸਾਂਝ ਪਾਈ ....

ਗੋਂਡ ॥ ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ ॥੧॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥ {ਪੰਨਾ ੮੭੧}

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਵੀਚਾਰ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ ਅੱਜ ਸਾਡਾ ਜਿੰਨਾ ਵੀ ਇਤਿਹਾਸ ਹੈ ਉਹ ਸਾਡੇ ਗੁਰੂਆਂ ਦੀ ਮਾਹਨਤਾ ਨੂੰ ਘਟਾ ਰਿਹਾ ਹੈ, ਵੱਧਾ ਨਹੀਂ ਰਿਹਾ ... ਅਸੀਂ ਉਸ ਤਰ੍ਹਾਂ ਦੀਆਂ ਕਹਾਣੀਆਂ ਬਦਲੀਆਂ ਨੇ ਮੋੜ ਕੱਟੇ ਨੇ ਜੋ ਸਾਨੂੰ ਭਾਵੁਕ ਕਰ ਜਾਂਦੀਆਂ ਨੇ ... ਪਰ ਅਸੀਂ ਇਸ ਕਹਾਣੀਆਂ ਨਾਲ ਭਾਵੁਕ ਹੋ ਕੇ ਉਸ ਗਿਆਨ ਰੂਪੀ ਸ਼ਕਤੀ ਦੀ ਅਵਗਿਆ ਤੇ ਬੇਅਦਬੀ ਕਰ ਰਹੇ ਹਾਂ।

ਉਨ੍ਹਾਂ ਹੋਰ ਆਖਿਆ ਕਿ ਗੱਲ ਤਾਂ ਸੀ ਜਦੋਂ ਕੋਈ ਅੰਦਰਹੁ ਗਏ ਹੋਏ ਜੁਝਾਰ ਸਿੰਘ ਨੂੰ ਵੇਖਦਾ, ਜੇ ਕੋਈ ਅੰਦਰਹੁ ਗਏ ਜੋਰਵਾਰ ਸਿੰਘ ਤੇ ਫਤਿਹ ਸਿੰਘ ਨੂੰ ਵੇਖਦਾ, ਜੇ ਅੰਦਰਹੁ ਗਏ ਹੋਏ ਨੂੰ ਵੇਖ ਲੈਂਦਾ ਤੇ ਪਤਾ ਹੁੰਦਾ ਇੰਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਸਰੀਰ ਚਲਾ ਜਾਣਾ ਹੈ ਤੇ ਫਿਰ ਕਿਉਂ ਗਏ ਵਜੀਦੇ ਦੇ ਦਰਬਾਰ ਵਿੱਚ .... ਸਾਹਿਬਜਾਦਿਆਂ ਨੂੰ ਪਤਾ ਸੀ ਸਰੀਰ ਇਕ ਘਰ ਹੈ ਚਲਾ ਜਾਣਾ ਹੈ ਤੇ ਚਲਾ ਜਾਏ ... ਸਰੀਰ ਦੇ ਢਹਿ ਜਾਣ ਨਾਲ, ਸਰੀਰ ਦੇ ਘਰ ਦੇ ਢੱਹਿਣ ਨਾਲ ਸਰੀਰ ਦਾ ਮਾਲਕ ਨਹੀਂ ਖਤਮ ਹੋ ਜਾਂਦਾ, ਸਰੀਰ ਭਾਵੇਂ ਚੌਹਾਂ ਸਾਹਿਬਜਾਦਿਆਂ ਦਾ ਚਲਾ ਗਿਆ, ਪਰ ਉਹ ਨਹੀਂ ਖਤਮ ਹੋਏ, ਨਾ ਵਜੀਦੇ ਕੋਲੋਂ ਨਾ ਔਰੰਹਜੇਬ ਕੋਲੋਂ .... ਗੁਰੂ ਤੇਗ ਬਾਹਦਰ ਜੀ ਦਾ ਸਰੀਰ ਚਲਾ ਗਿਆ ਪਰ ਉਹ ਨਹੀਂ ਖਤਮ ਹੋਏ ... ਕਿਉਂ, 'ਗੁਰੂ ਤੇਗ ਬਹਾਦਰ ਸਾਹਿਬ ਸਰੀਰ ਨਹੀਂ .. ਉਨਾਂ ਨੂੰ ਸਰੀਰਕ ਮੋਹ ਨਹੀਂ ... ਜੇ ਸਾਹਿਬਜਾਦਿਆਂ ਨੂੰ ਸਰੀਰਕ ਮੋਹ ਹੁੰਦਾ ਤੇ ਉਹ ਵਜੀਦੇ ਦੀ ਈਨ ਮੰਨ ਲੈਂਦੇ, ਇਸ ਗੱਲ ਦਾ ਜਵਾਬ ਬਾਬਾ ਕਬੀਰ ਜੀ ਦਾ ਅੱਜ ਦਾ ਸ਼ਬਦ ਹੈ ....।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top