Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਟੀ-੫੬, ਡੀ ਐਲ ਐਫ਼ ਮੋਤੀ ਨਗਰ ਦਿੱਲੀ ਵਿਖੇ ਗੁਰਮਤਿ ਵਿਚਾਰਾਂ ਕੀਤੀਆਂ

ਆਤਮਜੀਤ ਸਿੰਘ, ਕਾਨਪੁਰ (09 Dec 2018) ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਸਾਂਝ ਪਾਈ

ਸਲੋਕੁ ਮਃ ੩ ॥ ਲੋਕੁ ਅਵਗਣਾ ਕੀ ਬੰਨ੍ਹ੍ਹੈ ਗੰਠੜੀ ਗੁਣ ਨ ਵਿਹਾਝੈ ਕੋਇ ॥
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥ ਗੁਰ ਪਰਸਾਦੀ ਗੁਣ ਪਾਈਅਨ੍ਹ੍ਹਿ ਜਿਸ ਨੋ ਨਦਰਿ ਕਰੇਇ ॥
੧॥ {ਪੰਨਾ ੧੦੯੨}

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਵੀਚਾਰ ਕਰਦਿਆ ਹੋਇਆ ਆਖਿਆ ਅੱਜ ਅਸੀਂ ਅਵਗੁਣ ਨੂੰ ਛੱਡਣ ਦੀ ਥਾਂ ਤੇ ਅਵਗੁਣ ਨੂੰ ਛੁਪਾਉਣ ਦਾ ਸੁਭਾਵ ਬਣਾਇਆ ਹੈ, ਉਸ ਨੂੰ ਛੁਪਾਉਣ ਦੀ ਤਰਕੀਬਾਂ ਸੋਚਦੇ ਹਾਂ ਕਿ ਸਾਡਾ ਅਵਗੁਣ ਛੁੱਪ ਜਾਏ .... ਸ਼ਰਾਬ ਪੀਣੀ ਅਵਗੁਣ ਹੈ ਜਾਂ ਗੁਣ ਹੈ ...?, ਪਰਾਇਆ ਸਬੰਧ ਜੋੜਨਾ ਅਵਗੁਣ ਹੈ ਜਾਂ ਗੁਣ ਹੈ ...?, ਝੂਠ ਬੋਲਣਾ ਅਵਗੁਣ ਹੈ ਜਾਂ ਗੁਣ ਹੈ ...?, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਪੜ੍ਹੋ ਵਿਚਾਰੋ ਸਾਰੇ ਵਿਚ ਇਹ ਸਾਰੀ ਚੀਜਾਂ ਅਵਗੁਣ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਿਠਾਇਆ ਹੋਇਆ ਕੋਈ ਗ੍ਰੰਥ ਆਖੇ ਨਹੀਂ ਦਿਨ ਰਾਤ ਸ਼ਰਾਬ ਪੀ ਚਲ ਕੋਈ ਹਰਜ ਨਹੀਂ ਤੇਰਾ ਗੁਰੂ ਵੀ ਸ਼ਰਾਬ ਪੀਂਦਾ ਸੀ ਤੇ ਤੁਸੀਂ ਕੀ ਫੈਸਲਾ ਕਰੋਗੇ ....?

ਅਤੇ ਆਖਿਆ ਜੇ ਤੁਹਾਨੂੰ ਪਤਾ ਚਲ ਜਾਵੇ ਜੇ ਇਹ ਗੁਨਾਹ ਹਨ ਤੇ ਸ਼ਰਾਬ ਪੀਣ ਵਾਲੇ ਨੂੰ ਅਪਣਾ ਗੁਰੂ ਕਿਵੇਂ ਮੰਨੋਗੇ ... ਫਿਰ ਵਿਭਚਾਰੀ ਨੂੰ ਆਪਣਾ ਗੁਰੂ ਕਿਵੇਂ ਮੰਨੇਗੋ .... ਨਹੀਂ ਮੰਨੋਗੇ ਨਾ, ਫਿਰ ਉਸ ਨੂੰ ਆਪ ਹੀ ਪੜ੍ਹਨਾ ਸ਼ੁਰੂ ਕਰ ਦੇਵੋ, ਵਿਚਾਰਨਾ ਸ਼ੁਰੂ ਕਰ ਦੇਵੋ ਫਿਰ ਕੁਝ ਕਹਿਣ ਦੀ ਲੋੜ ਹੀ ਨਹੀਂ ....।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top