Share on Facebook

Main News Page

ਜੰਮੂ ਦੇ ਗੁਰਮਤਿ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਹਾਜਰੀ ਭਰੀ...

ਆਤਮਜੀਤ ਸਿੰਘ, ਕਾਨਪੁਰ 02 ਦਸੰਬਰ 2018 : ਜੰਮੂ ਦੇ ਜਾਗਦੀ ਜਮੀਰ ਦੇ ਵੀਰਾਂ ਵਲੋਂ ਗੁਰਦੁਆਰਾ ਸਿੰਘ ਸਭਾ ਨਾਨਕ ਨਗਰ ਜੰਮੂ ਵਿਖੇ ਗੁਰਮਤਿ ਸਮਾਗਮ ਚੜਦੀਕਲਾ ਵਿਚ ਸੰਪੂਰਨ। ਗੁਰਮਤਿ ਸਮਾਗਮ ਵਿਚ ਪ੍ਰੋ. ਸਰਬਜੀਤ ਸਿੰਘ ਧੁੰਦਾ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਹਾਜਰੀ ਭਰੀ ....

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਸਾਂਝ ਪਾਈ...

ਆਸਾ ਮਹਲਾ ੫ ॥ ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥ ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥ ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥ ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥ ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥ ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥ ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥ ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥ {ਪੰਨਾ 399}

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਵਿਚਾਰ ਸਾਂਝਾ ਕਰਦਿਆ ਹੋਇਆ ਆਖਿਆ ਹੈ ਗੁਰੂ ਨਾਨਕ ਸਾਹਿਬ ਨੇ ਕਦੇ ਬਾਹਮਣ ਦੇ ਵਿਰੁਧ ਕੁਝ ਨਹੀਂ ਆਖਿਆ ਸਗੋਂ ਲੁਕਾਈ ਨੂੰ "ਤੱਤ" ਸਮਝਾਇਆ ਹੈ ...
ਬ੍ਰਹਾਮਣ ਜਨੇਊ ਪਾਉਣ ਆਇਆ ਤੇ ਗੁਰੂ ਨਾਨਕ ਨੇ ਇਹ ਨਹੀਂ ਕਹਿਆ ਜਨੇਊ ਨਹੀਂ ਪਾਉਣਾ ਸਗੋਂ ਕਹਿਆ ਜਨੇਊ ਪਾਉਣ ਤੋਂ ਪਹਿਲਾ ਵਿਚਾਰ ਤਾ ਕਰ ਲੈ ... ਜਨੇਊ ਪਾਉਣ ਦਾ ਵਿਰੋਧੀ ਨਹੀਂ ਸਗੋਂ ਬਿਨਾ ਸਮਝਾਏ ਜਨੇਊ ਪਾਉਣ ਦਾ ਵਿਰੋਧੀ ਹਾਂ ... ਗੁਰੂ ਨਾਨਕ ਨੇ ਜਨੇਊ ਨਾ ਪਾਉਣ ਦਾ ਤੱਤ ਦਿਤਾ।

ਅਤੇ ਆਖਿਆ ਸਾਡੇ ਕੋਲ ਸਭ ਕੁਝ ਹੈ ਸਿਰਫ਼ ਵਿਚਾਰ ਨਹੀਂ ਜੇ ਰੱਲ ਮਿਲ ਬਹਿ ਵਿਚਾਰ ਕਰ ਲਈਏ ਸਾਰੇ ਭੁਲੇਖੇ ਦੂਰ ਹੋ ਸਕਦੇ ਹਨ .... ਜਿਹੜੇ ਪ੍ਰੋਗਾਮਾਂ ਦਾ ਵਿਰੋਧ ਕਰਨ ਅਤੇ ਕੈਸੰਲ ਕਰਾਉਣ ਦਾ ਜੋਰ ਪਾਉਂਦੇ ਹਨ ਉਹ ਬਹਿ ਕੇ ਇਕ ਵਾਰੀ ਵਿਚਾਰ ਕਰ ਲੈਣ ਅਤੇ ਜਿਹੜੇ ਸੱਚ ਦੇ ਉਪਾਸਕ ਜਿੰਨਾ ਦੇ ਪੱਲੇ ਸੱਚ ਹੈ ਜਿਹੜੇ ਸੱਚ ਨੂੰ ਸਮਝਣਾ ਚਾਹੰਦੇ ਹਨ ਸੱਚ ਨੂੰ ਜਾਣਨਾ ਚਾਹੁੰਦੇ ਹਨ ਉਹ ਬਹਿ ਕੇ ਵਿਚਾਰ ਕਰ ਲੈਣ "ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ" ਅਤੇ ਉਸ ਵਿਚੋਂ ਜੋ ਤੱਤ ਨਿਕਲੇ ਉਸ ਨੂੰ ਪ੍ਰਵਾਣ ਕਰਨ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਗਉਤੀ {ਦੁਰਗਾ} ਨਹੀਂ ਬਹਿ ਪਾਵੇਗੀ, ਤ੍ਰਿਯਾ ਚਰਿਤਰ ਅਪਣੇ ਅੰਮ੍ਰਿਤ ਦਾ ਹਿੱਸਾ ਨਹੀਂ ਮੰਨ ਸਕਾਂਗੇ ....। ਉਹ ਵੀਰ ਧੰਨਤਾ ਦੇ ਯੋਗ ਹਨ ਜੋ ਸੱਚ 'ਤੇ ਪਹਿਰਾ ਦੇ ਰਹੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top