Share on Facebook

Main News Page

ਇੱਕ ਗੁਰੂ....ਗ੍ਰੰਥ ਤੇ ਦੂਜਾ ਗੁਰੂ.....ਪੰਥ ?
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
 011118

ਪੰਥ ਜਾਂ ਪੰਥਾ ਦਾ ਮਤਲਬ ਨਿਰਸੰਦੇਹ ਮਾਰਗ, ਰਾਹ, ਰਸਤਾ ਆਦਿ ਹੈ, ਜਿਵੇਂ ਕਿ ਗੁਰ-ਵਾਕ ਹਨ:

ਨਾਨਕ ਕਹਤ, ਮੁਕਤਿ ਪੰਥ ਇਹੁ; ਗੁਰਮੁਖਿ ਹੋਇ ਤੁਮ ਪਾਵਉ॥ ( ਮ:੯/੨੧੯)
ਪੰਥਾ ਪ੍ਰੇਮ ਨ ਜਾਣਈ; ਭੂਲੀ ਫਿਰੈ ਗਵਾਰਿ॥ (ਮ:੫/੧੪੨੬)

ਪਰ ਅਜੋਕੇ ਸਮੇਂ ਚ ਗੁਰੂ- ਗ੍ਰੰਥ ਅਤੇ ਗੁਰੂ-ਪੰਥ ਨਵੀਂ ਹੀ ਇੱਕ ਉਕਤੀ ਵਰਤੀ ਜਾ ਰਹੀ ਹੈ। ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਫ਼ੁਰਮਾਇਆ ਸੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਇਸ ਲਈ ਸਿੱਖ ਦਾ ਗੁਰੂ, ਗ੍ਰੰਥ ਦੇ ਨਾਲ ਪੰਥ ਵੀ ਹੈ। ਗੁਰੂ-ਗ੍ਰੰਥ ਸਾਹਿਬ ਗੁਰੂ ਦਾ ਸੂਖਮ ਰੂਪ ਹੈ ਅਤੇ ਗੁਰੂ- ਪੰਥ ਸਥੂਲ ਰੂਪ ਹੈ।

ਆਉ ਵਿਚਾਰੀਏ; ਗੁਰਮਤ ਵਿੱਚ ਕੇਵਲ ਜੋਤਿ ਤੇ ਜੁਗਤਿ(ਜੀਵਨ ਦਾ ਢੰਗ- ਰਾਹ, ਤਰੀਕਾ) ਹੀ ਪਰਵਾਨ ਹਨ (ਜੋਤਿ ਉਹਾ, ਜੁਗਤਿ ਸਾਇ) ਮਿੱਟੀ ਦੇ ਸਰੀਰ ਦੀ ਕੋਈ ਕੀਮਤ ਨਹੀਂ ਹੈ:

ਇਸੁ ਤਨ ਧਨ ਕੀ, ਕਵਨ ਬਡਾਈ?॥ ਧਰਨਿ ਪਰੈ, ਉਰਵਾਰਿ ਨ ਜਾਈ॥ (ਭ. ਕਬੀਰ ਜੀ/੩੨੬)

ਇਸ ਲਈ ਸ਼ਬਦ ਗੁਰੂ ਨੂੰ ਹੀ ਸਦਾ ਵਾਸਤੇ ਗੁਰਤਾ ਪ੍ਰਦਾਨ ਕੀਤੀ ਗਈ ਹੈ। ਗੁਰੂ ਸਾਹਿਬ ਨੇ ਆਪਣੇ (ਗੁਰੂ) ਤੇ ਸਿੱਖ ਵਿਚਕਾਰ ਕੋਈ ਭੇਦ-ਭਾਵ ਨਹੀਂ ਰਹਿਣ ਦਿੱਤਾ:

ਗੁਰੂ ਸਿਖੁ, ਸਿਖੁ ਗੁਰੂ ਹੈ; ਏਕੋ, ਗੁਰ ਉਪਦੇਸੁ ਚਲਾਏ ॥( ਮ:੪/੪੪੪) ਭਾਵ ਕਿ ਸਿੱਖ ਵੀ ਗੁਰੂ ਵਾਲੇ ਉਪਦੇਸ਼ ਨੂੰ ਅਗਾਂਹ ਤੋਰਦਾ ਰਹਿੰਦਾ ਹੈ; ਜੇ ਗੁਰੂ ਸਮਰੱਥ ਹੈ ਤਾਂ ਸਿੱਖ ਵੀ ਗੁਰੂ ਵੱਲੋਂ ਚਲਾਏ ਪੰਥ (ਮਾਰਗ- ਜੀਵਨ ਜਾਚ) ਨੂੰ ਅਪਨਾ ਕੇ ਸੰਪੂਰਨਤਾ ਹਾਸਲ ਕਰ ਸਕਦਾ ਹੈ। ਪਰ ਸਰਬੱਤ ਪੰਥੀਆਂ (ਰਾਹੀ, ਮੁਸਾਫ਼ਰ) ਦੇ ਸਮੂਹ ( ਉਤਮ ਪੰਥ, ਨਿਰਮਲ ਪੰਥ, ਖ਼ਾਲਸਾ ਪੰਥ ਜਾਂ ਵਰਤਮਾਨ ਚ ਪ੍ਰਚੱਲਤ ਪੰਥ ) ਨੂੰ ਗੁਰੂ ਦਾ ਦਰਜਾ ਦੇਣਾ, ਗੁਰਮਤ ਮਾਪ-ਦੰਡ ਤੇ ਪੂਰਾ ਨਹੀਂ ਉੱਤਰਦਾ, ਕਿਉਂਕਿ:

ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ॥( ਮ:੩/੬੪੬)

ਭਾਵ ਕਿ ਦੂਜੇ ਭਾਇ ਚੱਲਣ ਨਾਲ ਹਮੇਸ਼ਾ ਖੁਆਰੀ ਹੀ ਨਸੀਬ ਹੋਵੇਗੀ। ਗੁਰੂ ਕੇਵਲ ਇੱਕ ਹੋ ਸਕਦਾ ਹੈ ਤੇ ਯਕੀਨਨ, ਧੁਰ ਕੀ ਬਾਣੀ ਹੀ ਪ੍ਰਮਾਣਿਤ ਗੁਰੂ ਹੈ। ਯਾਦ ਰੱਖੀਏ! ਕਿ ਇੱਕ ਨਾਲ ਅਭੇਦਤਾ ਵੀ, ਕੇਵਲ ਇੱਕ ਤੋ ਅਗਵਾਈ ਲੈ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ। ਸਿੱਖ ਲਈ ਗੁਰਦੁਆਰਾ ਭਾਵ ਵਸੀਲਾ, ਰਾਹ, ਦਰਵਾਜ਼ਾ, ਪੰਥ ਜਾਂ ਮਾਰਗ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਸ ਲਈ ਸਿੱਖ ਦੇ ਦੋ ਗੁਰੂ ਨਹੀਂ ਬਲਕਿ ਸਿੱਖ ਦਾ ਗੁਰੂ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਜੀ ਹੈ।
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top