Share on Facebook

Main News Page

ਸ਼ਰਾਧ ਸਿੱਖੀ ਦੇ ਵਿਹੜੇ 'ਚ
-: ਅਮਨਪ੍ਰੀਤ ਸਿੰਘ
071018
ਗੁਰਸਿੱਖ ਫੈਮਲੀ ਕਲੱਬ, ਲੁਧਿਆਣਾ

ਸ਼ਰਾਧ ਹਿੰਦੂ ਧਰਮ ਨਾਲ ਜੁੜਿਆ ਇੱਕ ਅਨਖਿੜਵਾਂ ਅੰਗ ਹੈ, ਜਿਸ ਰਾਹੀਂ ਹਿੰਦੂ ਵੀਰ ਆਪਣੇ ਚੜ੍ਹਾਈ ਕਰ ਚੁੱਕੇ ਪੂਰਵਜਾਂ ਨੂੰ ਸਵਰਗਾਂ ਵਿਚ ਭੋਜਨ ਪਹੁੰਚਾਉਣ ਲਈ ਪੰਡਿਤ ਦੀ ਵਿਚੋਲਗੀ ਲੈਂਦੇ ਹਨ ਅਤੇ ਇਸ ਸਭ ਦੇ ਬਦਲੇ 'ਚ ਉਹ ਪੰਡਤਾਂ ਨੂੰ ਉਚੇਚੇ ਤੌਰ 'ਤੇ ਸ਼ਰਾਧਾਂ ਵਾਲੇ ਦਿਨਾਂ ਵਿਚ ਭਾਂਤ ਭਾਂਤ ਦੇ ਪਕਵਾਨ, ਮਿੱਠੇ, ਮੇਵੇ ਤੇ ਕਪੜੇ ਆਦਿ ਦੇਂਦੇ ਹਨ ਅਤੇ ਇਹ ਸਭ ਨੂੰ ਆਪਣੇ ਪੂਰਵਜਾਂ ਤੱਕ ਪਹੁੰਚਾਉਣ ਲਈ ਵਿਚੋਲਗੀ ਵਜੋਂ ਓਹਨਾਂ ਨੂੰ ਚੋਖੀ ਮਾਇਆ ਵੀ ਦਾਨ ਵਜੋਂ ਦਿੰਦੇ ਹਨ।

ਭਾਰਤ ਵਿੱਚ ਸਾਡਾ ਕਾਰ-ਵਿਹਾਰ, ਉਠਣ-ਬੈਠਣ ਹਿੰਦੂ ਸਮਾਜ ਨਾਲ ਹੋਣ ਕਰਕੇ ਅਤੇ ਇਸਦੇ ਨਾਲ ਸਾਡਾ ਗੁਰਬਾਣੀ ਸਿਧਾਂਤਾਂ ਤੋਂ ਕੋਰਾਪਣ ਹੋਣ ਕਾਰਣ ਓਹਨਾਂ ਦੀ ਦੇਖਾ ਦੇਖੀ ਅਸੀਂ ਵੀ ਕਈ ਵਾਰ ਓਹ ਕਰਮ ਕਰਣ ਲੱਗ ਜਾਂਦੇ ਹਾਂ, ਜਿੰਨ੍ਹਾਂ ਦੀ ਗੁਰਬਾਣੀ ਵਿੱਚ ਸਖਤੀ ਨਾਲ ਮਨਾਹੀ ਕੀਤੀ ਹੁੰਦੀ ਹੈ ।

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥

ਸ਼ਰਾਧ - ਜੋ ਕਿ ਹਰ ਸਾਲ (ਸਤੰਬਰ ਮੱਧ ਤੋਂ ਨਵੰਬਰ ਮੱਧ ਤੱਕ) ਆਉਂਦੇ ਹਨ ਇਹ ਹੁਣ ਭਾਰਤ ਵਿਚ ਖਾਸ ਤੌਰ 'ਤੇ ਸਿੱਖ ਘਰਾਣਿਆਂ ਵਿਚ ਵੀ ਸਹਿਜੇ-ਸਹਿਜੇ ਚੋਰ ਮੋਰੀ ਰਾਹੀਂ ਦਾਖਲ ਹੁੰਦਾ ਨਜ਼ਰੀਂ ਪੈਂਦੇ ਹਨ । ਫਰਕ ਕੇਵਲ ਇਹ ਹੈ ਕਿ ਇਸ ਵਿਚ ਪੰਡਤ ਦੀ ਥਾਂ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ/ਭਾਈਆਂ ਤੇ ਸੇਵਾਦਾਰਾਂ ਨੇ ਲੈ ਲਈ ਹੈ । ਇਸ ਨੂੰ ਸਿੱਖੀ ਰੰਗਤ ਦੇਣ ਲਈ ਗ੍ਰੰਥੀ ਸਿੰਘਾਂ ਦੀ ਗਿਣਤੀ ਵੀ 5 ਜਾਂ ਇਸ ਤੋਂ ਕੁਝ ਵੱਧ ਕਰ ਲਈ ਗਈ ਹੈ ਤਾਂ ਜੋਂ ਕਿਸੇ ਦੇ ਟੋਕਣ ਤੇ 5 ਪਿਆਰਿਆਂ ਦੀ ਸੇਵਾ ਕਹ ਕੇ ਬੁੱਤਾ ਸਾਰ ਲਿਆ ਜਾਂਦਾ ਹੈ ।

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥

ਗੁਰਬਾਣੀ ਵਿਚ ਸਪੱਸ਼ਟ ਤੌਰ 'ਤੇ ਜਿਊਂਦਿਆਂ ਜੀਅ ਮਾਪਿਆਂ ਦੀ ਸੇਵਾ ਕਰਨ ਦੀ ਸਖਤ ਹਦਾਇਤ ਹੈ ਅਤੇ ਮਾਤਾ ਪਿਤਾ ਤੋਂ ਮੁੱਖ ਮੋੜਣ ਵਾਲੇ ਨੂੰ ਗੁਨਾਹਗਾਰ ਤੱਕ ਕਿਹਾ ਗਿਆ ਹੈ ।
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥

ਸੋ ਆਓ ਆਪਣੇ ਮਾਪਿਆਂ ਅਤੇ ਸਮੂਹ ਪਰਿਵਾਰ ਦੀ ਸੇਵਾ-ਸੰਭਾਲ ਵੱਲ ਧਿਆਨ ਦੇਈਏ, ਨਾ ਕਿ ਅਕਾਲ-ਚਲਾਣਾ ਕਰ ਚੁੱਕੇ ਬਜ਼ੁਰਗਾਂ ਦੀ ਮੁਕਤੀ ਦੀ ਚਿੰਤਾ ਕਰ ਕੇ ਇਹਨਾਂ ਅਖੌਤੀ ਪੁਜਾਰੀਆਂ ਦਾ ਢਿੱਡ ਭਰਦੇ ਰਹੀਏ ।

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top