Share on Facebook

Main News Page

ਸਿੱਖ ਭੋਲ਼ੇ ਨਹੀਂ ਹਨ ! Sikhs are not Naive !
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
021018

ਅਜੋਕੇ ਸਮੇਂ ਵਿੱਚ ਸਾਡੇ ਆਪਣੇ ਹੀ ਪ੍ਰਚਾਰਕਾਂ ਵੱਲੋਂ ਬਹੁਤ ਵਾਰ ਇਹ ਦੁਹਰਾਇਆ ਜਾਂਦਾ ਹੈ ਕਿ "ਸਿੱਖ ਬੜੇ ਭੋਲ਼ੇ ਹਨ।"

ਸਵਾਲ ਪੈਦਾ ਹੁੰਦਾ ਹੈ ਕਿ ਆਪਣੇ ਆਪ ਨੂੰ ਭੋਲ਼ੇ ਦਰਸਾ ਕੇ, ਅਸੀਂ ਕਿਸ ਕੋਲੋਂ ਹਮਦਰਦੀ ਲੈਣੀ ਚਾਹੁੰਦੇ ਹਾਂ? ਜੇ ਹਮਦਰਦੀ ਦੀ ਚਾਹਤ ਨਹੀਂ ਤਾਂ ਸਾਨੂੰ ਵਾਰ- ਵਾਰ ਅਜਿਹਾ ਸੁਨੇਹਾ ਕਿਉਂ ਦਿੱਤਾ ਜਾ ਰਿਹਾ ਹੈ? ਸਿੱਖ ਕੌਮ ਜਿਹੜੀ ਕਿ ਅਣਖ, ਬਹਾਦਰੀ ਅਤੇ ਉੱਚੇ-ਸੁੱਚੇ ਕਿਰਦਾਰ ਲਈ ਜਾਣੀ ਜਾਂਦੀ ਸੀ; ਉਸਨੂੰ ਭੋਲ਼ਿਆਂ ਦੀ ਕੌਮ ਗਰਦਾਨ ਕੇ, ਅਸੀਂ ਕੀ ਹਾਸਲ ਕਰ ਸਕਦੇ ਹਾਂ? ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹਾ ਪ੍ਰਚਾਰ ਸਾਡੀ ਕੌਮ ਦੀ ਮਾਨਸਿਕਤਾ ਨੂੰ ਅੰਦਰੋਂ- ਅੰਦਰੀ ਖੋਰਾ ਲਾ ਕੇ ਸੁੰਨ ਕਰ ਰਿਹਾ ਹੈ?

ਅਜਿਹਾ ਨਕਾਰਾਤਮਕ ਪ੍ਰਚਾਰ ਯਕੀਨਨ ਹੀ ਜਿੱਥੇ ਰਾਜਸੀ ਸ਼ਿਕਾਰੀਆਂ ਨੂੰ ਸ਼ਹਿ ਦਿੰਦਾ ਹੈ, ਉੁੱਥੇ ਹੀ ਹੋਰਨਾਂ ਨੂੰ ਵੀ ਇੱਕ ਖੁੱਲ੍ਹਾ ਸੱਦਾ ਦੇਣ ਦੇ ਬਰਾਬਰ ਹੈ ਕਿ ਸਿੱਖਾਂ ਨੂੰ ਬਹੁਤ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ। ਯਾਦ ਰੱਖੀਏ ਕਿ ਇਹ ਦੌਰ ਭੋਲ਼ੇ ਤੇ ਭਾਵੁਕ ਹੋਣ ਦਾ ਨਹੀਂ ਬਲਕਿ ਸੁਚੇਤ ਹੋ ਕੇ ਦੂਰ-ਅੰਦੇਸ਼ੀ ਵਾਲੀ ਦੂਰਬੀਨ ਵਰਤਣ ਦਾ ਹੈ:

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥86॥
ਸਲੋਕ ਸੇਖ ਫਰੀਦ ਕੇ, ਪੰਨਾਂ ੧੩੮੨

ਜੇਹਾ ਬੀਜੈ, ਸੋ ਲੁਣੈ........ ਤਹਿਤ ਕੇਵਲ ਸਕਾਰਾਤਮਕ ਪ੍ਰਚਾਰ ਕਰਨ ‘ਚ ਹੀ ਅਕਲਮੰਦੀ ਤੇ ਕੌਮ ਦੀ ਭਲਾਈ ਹੈ।

ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top