![](24%20Sep%2018%20Copy%20Paste%20sadh%20RSD%20copy.JPG) |
ਗੁਰੂ ਤੋਂ ਤਾਂ ਆਪਾ ਮੁੱਢੋਂ
ਸਿਆਣੇ।
ਰੰਗ ਬਰੰਗੇ ਚੋਲੇ ਪਾਣੇ।
ਮਹਿੰਗੀ ਗੱਡੀ, ਵੱਡਾ ਡੇਰਾ,
ਸਿੱਖਾਂ ਨੂੰ ਸਿਖਿਆ ਮੂਰਖ ਬਣਾਉਣਾ।
ਮੈਂ ਹੀ ਸਹੀ ! ਮੈਂ ਸੱਚ ਸੁਣਾਉਣਾ!
ਬਸ ਕਾਪੀ ਪੇਸਟ ਬਣ ਜਵਾਨਾ।
ਪਹਿਲਾਂ ਆਪਾਂ ਸੰਤ ਕਹਾਇਆ।
ਇਧਰ ਚੰਗਾ ਨਾਂ ਕਮਾਇਆ।
ਸੰਤ ਛੱਡ ਫਿਰ ਭਾਈ ਬਣ ਗਏ,
ਬਦਲਦਾ ਦੇਖਿਆ ਜਦੋਂ ਜਮਾਨਾ।
ਮੈਂ ਹੀ ਸਹੀ ! ਮੈਂ ਸੱਚ ਸੁਣਾਉਣਾ!
ਬਸ ਕਾਪੀ ਪੇਸਟ ਬਣ ਜਵਾਨਾ।
ਨਵੇਂ ਨਵੇਂ ਜਦ ਭਾਈ ਬਣੇ ਸੀ।
ਕਈਆਂ ਦੇ ਫਿਰ ਨਾਲ ਲੜੇ ਸੀ।
ਭਾਈਆਂ ਨਾਲੋਂ ਅੱਗੇ ਲੰਘਣ ਲਈ
ਨਜ਼ਰੀਆ ਦੇਣਾ ਮਿਥਿਆ ਨਿਸ਼ਾਨਾ। |
ਹੁਣ ਤਾਂ ਆਪਾਂ ਸਿਰਾ ਕਰਾਤਾ।
ਹਉਮੈ ਵਾਲਾ ਅੰਤ ਦਿਖਾਤਾ।
ਮਾਰਕਸਵਾਦ, ਗੁਰਬਾਣੀ ਤੁਕਾਂ ਨੂੰ
ਸਿੱਖ ਲਿਆ ਆਪਾਂ ਕਿਵੇ ਮਿਲਾਉਣਾ।
ਮੈਂ ਹੀ ਸਹੀ ! ਮੈਂ ਸੱਚ ਸੁਣਾਉਣਾ!
ਬਸ ਕਾਪੀ ਪੇਸਟ ਬਣ ਜਵਾਨਾ।
ਭਗਤ ਵੀ ਆਪਣੇ ਬੜੇ ਸਮਝਦਾਰ
ਭੁਲ ਗਏ ਕਰਨਾ ਗੁਰੂ ਸਤਿਕਾਰ
ਫੇਸਬੁਕ 'ਤੇ ਰੌਲਾ ਪਾਇਆ,
ਬਾਬੇ ਨੇ ਕਹਿੰਦੇ ਸਿਰਾ ਕਰਾਇਆ
ਰੱਬ ਤੋਂ ਆਪਾਂ ਮੁਨਕਰ ਹੋ ਗਏ।
ਏਹੀ ਸਾਡਾ ਵੱਡਾ ਨਿਸ਼ਾਨਾ।
ਮੈਂ ਹੀ ਸਹੀ ! ਮੈਂ ਸੱਚ ਸੁਣਾਉਣਾ!
ਬਸ ਕਾਪੀ ਪੇਸਟ ਬਣ ਜਵਾਨਾ।
ਬਸ ਕਾਪੀ ਪੇਸਟ ਬਣ ਜਵਾਨਾ। |