Share on Facebook

Main News Page

ਗਪੌੜੀ ਠਾਕੁਰ ਸੰਘ ਦਾ ਕਹਿਣਾ ਕਿ
ਗੁਰੂ ਸਾਹਿਬ ਨੇ (ਅਖੌਤੀ) ਦਸਮ ਗ੍ਰੰਥ ਦੇ ਪੰਨੇ 1429 ਜਾਣਬੁੱਝ ਕੇ ਰੱਖੇ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ 1430 ਤੋਂ ਘੱਟ ਰਹਿਣ

-: ਹਰਜੀਤ ਸਿੰਘ ਸੱਲਾਂ
180918

ਇਹ ਗਪੌੜੀ ਕਿੰਨਾ ਝੂਠ ਮਾਰਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਬਚਿੱਤਰ ਨਾਟਕ ਲਿਖਵਾਇਆ ਜਦੋਂ 1428 ਪੰਨੇ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਬੱਸ ਕਰੋ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਨਹੀਂ ਕਰਨੀ... ਮਤਲਬ 1429 ਪੰਨੇ ਨਹੀਂ ਕਰਨੇ।

ਇਸ ਗਪੌੜੀ ਨੂੰ ਇਹ ਨਹੀਂ ਪਤਾ ਕਿ ਪੁਰਾਤਨ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਇਕਸਾਰ ਨਹੀਂ ਹਨ, ਲਿਖਾਰੀ ਦੇ ਲਿਖਣ ਢੰਗ ਕਰਕੇ ਵੱਖਰੇ ਵੱਖਰੇ ਸਨ ਹੁਣ ਵਾਲਾ 1429 ਪੰਨਿਆਂ ਵਾਲਾ ਸਰੂਪ 1860-1864 ਤੋਂ ਹੈ ਜਦੋਂ ਪਹਿਲੀ ਵਾਰ ਲਾਲਾ ਹਰਸੁਖ ਰਾਏ ਦੀ ਪ੍ਰਿੰਟਿੰਗ ਪ੍ਰੈਸ ਛਪੇ ਸਨ ਤੇ ਅੱਜ ਉਹੀ ਸਰੂਪ ਚਲ ਰਿਹਾ...

ਦਾਸ ਦੇ ਪੁਰਾਣੇ ਲੇਖ ਵਿੱਚੋਂ--

ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦੇ ਅਕਾਰ ਤੇ ਅੰਗ (ਪੰਨੇ) ਵੱਖੋ ਵਖਰੇ ਸਨ। ਹੁਣ ਵਾਲੇ ਮੌਜੂਦਾ ਸਰੂਪ ਦੇ ਅੰਕ ਤੇ ਅਾਕਾਰ 1860 ਈ: ਤੋਂ 1864 ਦੇ ਵਿੱਚਕਾਰ ਦੇ ਹਨ, ਜਦੋਂ ਇਨਾਂ ਸਰੂਪਾਂ ਦੀ ਛਪਾਈ ਲਾਲਾ ਹਰਸੁਖ ਰਾਏ ਦੀ ਪ੍ਰਿੰਟਿੰਗ ਪ੍ਰੈਸ (ਛਾਪੇਖਾਨੇ) ਤੋਂ ਹੋਈ ਸੀ। ਉਸ ਤੋਂ ਪਹਿਲਾਂ ਵੱਖ ਵੱਖ ਸਰੂਪਾਂ ਦੇ ਅੰਕ, ਪੰਨੇ ਵੀ ਵਖਰੋ ਵਖਰੇ ਸਨ। ਜਿਵੇਂ :

- ਪਹਿਲੇ ਹੱਥ ਲਿਖੇ ਗ੍ਰੰਥ ਦੇ 974 ਅੰਗ,
- ਪੰਜਾਬੀ ਯੂਨੀਵਰਸਿਟੀ ਵਿੱਚ ਪਏ ਸਰੂਪ ਦੇ 575,
- ਪਟਨੇ ਸਾਹਿਬ ਵਿੱਚ ਪਏ ਸਰੂਪ ਦੇ 734 ਅੰਗ,
- ਡਾ: ਮਦਨਜੀਤ ਕੌਰ ਕੋਲ ਪਏ ਸਰੂਪ ਦੇ 573,
- ਭਾਈ ਰੱਖਾ ਰਾਮ ਕੋਲ ਪਏ ਸਰੂਪ ਦੇ 759 ਅੰਗ,
- ਸ੍ਰੀ ਦਰਬਾਰ ਸਾਹਿਬ ਤੋਸ਼ਾਖਾਨਾ ਵਿੱਚ ਪਏ ਇੱਕ ਸਰੂਪ ਦੇ 741 ਅੰਗ ਤੇ
- ਇੱਕ ਹੋਰ ਸਰੂਪ ਦੇ 1267 ਅੰਗ ਹਨ।

ਹੁਣ ਕਈ ਵਾਰੀ ਕਈ ਵੀਰ ਪੰਨਾ ਜਾਂ ਅੰਕ ਕਹਿਣ ਇਤਰਾਜ ਕਰਦੇ ਕੇ ਅੰਗ ਕਹੋ, ਹੁਣ ਪੰਨਾ ਦਾ ਮਤਲਬ ਬਹੁਤ ਕੀਮਤੀ ਲਾਲ ਤੇ ਅੰਕ ਦਾ ਮਤਲਬ ਵੀ ਗੁਰਬਾਣੀ ਅਨੁਸਾਰ ਅੰਗ ਹੀ ਹੈ ਨਾਲੇ ਗੁਰੂ ਗ੍ਰੰਥ ਸਾਹਿਬ ਕੋਈ ਦੇਹ ਨਹੀਂ ਜਾਗਤ ਜੋਤ ਹੈ। ਜੇ ਗ੍ਰੰਥ ਨੂੰ ਦੇਹ ਮੰਨੋਗੇ ਤਾਂ ਪੁਰਾਤਨ ਸਰੂਪਾਂ ਦੇ ਵੱਖ ਵੱਖ ਅੰਗਾਂ ਬਾਰੇ ਕੀ ਕਹੋਗੇ ਕਿ ਇੱਕ ਦੇਹ ਦੇ ਵਖਰੇ ਵਖਰੇ ਅੰਗ ਕਿਉਂ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top