Share on Facebook

Main News Page

ਬਚਿੱਤਰ ਨਾਟਕੀਆਂ ਦਾ ਧੋਖਾ ਅਤੇ ੳਨ੍ਹਾਂ ਨੂੰ ਚੈਲੰਜ
-: ਦਸਮ ਗ੍ਰੰਥ ਵਿਚਾਰ ਮੰਚ
28 Aug 2018

- ਦਸਮ ਗ੍ਰੰਥ ਵਿਚਾਰ ਮੰਚ (ਹਰਿਆਣਾ, ਦਿੱਲੀ, ਪੰਜਾਬ, ਚੰਡੀਗੜ, ਕਾਨਪੁਰ, ਜੰਮੂ.. ਕੈਨੇਡਾ..) ਵਲੋਂ ਬਚਿੱਤਰ ਨਾਟਕੀਆਂ ਨੂੰ ਚੈਲੰਜ

ਪੂਰੇ ਬਚਿਤ੍ਰ ਨਾਟਕ ਗ੍ਰੰਥ / ਕਹੇ-ਜਾਂਦੇ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਦੀ ਲਿਖਤ-ਸਾਮਗ੍ਰੀ ਦੀ ਪੜਚੋਲ ਕਰਕੇ ਲਿਖਤੀਰੂਪ ਵਿਚ ਭੇਜੋ ਜੀ ।ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੀ ਕਸਵੱਟੀ ਅਤੇ ਪਰਵਾਨਤ, ਨ ਕਿ ਫ਼ਰਜ਼ੀ, ਗੁਰ-ਇਤਿਹਾਸ 'ਤੇ ਪਰਖ ਕੇ ਇਸ ਸਮੁੱਚੇ ਗ੍ਰੰਥ ਨੂੰ ਦਸਮ-ਗੁਰੂ-ਲਿਖਤ ਸਿੱਧ ਕਰਣ ਵਾਲੇ ਵਿਦਵਾਨ ਨੂੰ “ਪੰਜ ਕਰੋੜ ਰੁਪਏ ਦਾ ਇਨਾਮ”।

ਲਿਖਤਾਂ PDF ਬਣਾ ਕੇ ਮੇਲ ਭੇਜੋ ਜੀ :

E-mail :
info@thesikhaffairs.org ; sikhaffairs@yahoo.com ; jarnailelectromechanical@gmail.com ; ds@dioptres.com ;
khalsanews@yahoo.com ; rajindersinghskp@yahoo.co.in  ; charnjit@sikhsundesh.net   

ਛਪੇ ਇਸ਼ਤਿਹਾਰ ਨੂੰ ਧਿਆਨ ਨਾਲ ਪੜ੍ਹ ਕੇ ਗੁਰੂ ਕੀਆਂ ਸਿੱਖ-ਸੰਗਤਾਂ ਨੋਟ ਕਰਨ ਜੀ : (Download PDF poster of this post)

(1) ਸਭ ਤੋਂ ਉੱਪਰ “ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਮੋਟੇ ਅੱਖਰਾਂ ਵਿੱਚ ਛਪਿਆ ਹੈ ,
(2) "ਸ਼ੁਧ ਗੁਰਬਾਣੀ ਪਾਠ ਬੋਧ ਸਮਾਗਮ" ਬਹੁਤ ਮੋਟੇ ਅੱਖਰਾਂ ਵਿਚ ਛਪਿਆ ਹੈ, ਪਰ ਕਿਹੜੇ ਗ੍ਰੰਥ ਦਾ ਪਾਠ ਬੋਧ ?
(3) “……ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ”, ਛੋਟੇ ਅੱਖਰਾਂ ਵਿਚ ਛਪਿਆ ਹੈ,
(4) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ…ਬਾਣੀ ਗੁਰੂ ਗੁਰੂ ਹੈ ਬਾਣੀ (ਰੁਮਾਲੇ ਤੇ) ਛੋਟੇ ਅੱਖਰਾਂ ਵਿਚ ਛਪਿਆ ਹੈ,
(5) ਸ੍ਰੀ ਦਸਮ ਗ੍ਰੰਥ ਜੀ ਦੀ ਵੱਧ ਤੋਂ ਵੱਧ ਜਾਣਕਾਰੀ ਲਈ
www.sachkibela.org 'ਤੇ ਕਲਿਕ ਕਰੋ ।

ਗੁਰੂ ਪਿਆਰਿਓ, ਛੋਟੇ ਅਤੇ ਮੋਟੇ ਅੱਖਰਾਂ ਦੀ ਵਰਤੋਂ ਕਰਨ ਤੋਂ ਅੰਦਾਜ਼ਾ ਸਹਜੇ ਹੀ ਲਾਇਆ ਜਾ ਸਕਦਾ ਹੈ ਕਿ ਪ੍ਰਬੰਧਕਾਂ ਦੀ ਨੀਯਤ ਸਾਫ਼ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈਕੇ ਪ੍ਰਚਾਰ ਦਸਮ ਗ੍ਰੰਥ ਦਾ ਕੀਤਾ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦੇਣ ਬਾਰੇ ਕੁਝ ਨਹੀਂ ਲਿਖਿਆ । ਰਾਧਾ ਸੁਆਮੀ, ਨਕਲੀ ਨਿਰੰਕਾਰੀ ਅਤੇ ਗੁਰਮਤਿ ਵਿਰੋਧੀ ਸੰਤ-ਸਾਧ ਓਟ-ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਲੈਕੇ ਸਿੱਖ ਸੰਗਤਾਂ ਨੂੰ ਗੁਰਮਤਿ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨਾਲੋਂ ਤੋੜ ਕੇ ਆਪਣੇ ਡੇਰੇ / ਦੁਕਾਨਦਾਰੀ ਚਲਾਂਦੇ ਰਹੇ ਹਨ ।…ਜੈਸਾ ਕਿ ਇਸ਼ਤਿਹਾਰ ਵਿਚ ਛਾਪਿਆ ਹੈ, ਪ੍ਰਬੰਧਕ ਮੰਨਦੇ ਹਨ ਕਿ “ਦਸ ਗੁਰੂ ਸਾਹਿਬਾਨ ਜੀ ਨੇ ਸਮੁਚੀ ਮਾਨਵਤਾ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ॥” ਪ੍ਰਬੰਧਕਾਂ ਤੋਂ ਪੁਛਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ “ਸ਼ੁੱਧ ਗੁਰਬਾਣੀ ਪਾਠ ਬੋਧ ਸਮਾਗਮ” ਨ ਕਰਵਾ ਕਿ ਦਸਮ ਗ੍ਰੰਥ ਦਾ ਪਾਠ-ਬੋਧ ਕਿਉਂ ਕਰਵਾ ਰਹੇ ਹਨ ? ਬਚਿਤ੍ਰ ਨਾਟਕ / ਦਸਮ ਗ੍ਰੰਥ ਨੂੰ ਗੁਰਗੱਦੀ ਨਹੀਂ ਮਿਲੀ, ਤਾਂ ਫਿਰ ਇਸਦੀ ਕੋਈ ਰਚਨਾ ਗੁਰਬਾਣੀ ਕਿਉਂ ਮੰਨੀਏ ?

ਕੀ ਸਾਡੇ, ਸਾਰੀ ਮਾਨਵਤਾ ਦੇ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸਦੀ ਆਗਿਆ ਦਿੰਦੇ ਹਨ ? ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ ਹਨ:

ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥ ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥(ਰਾਮਕਲੀ ਮ:3, ਅਨੰਦੁ, ਗੁਰੂ ਗ੍ਰੰਥ ਸਾਹਿਬ ਅੰ 920)

ਚੇਤੇ ਰਖੀਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਤੂਬਰ ਸਨ 1708 ਵਿਚ ਗੁਰਗੱਦੀ ਨੌਵੇ ਨਾਨਕ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਬਾਣੀ “ਮਹਲਾ 9” ਸਿਰਲੇਖ ਹੇਠ ਆਦਿ ਗ੍ਰੰਥ (1604 ਵਿਚ ਗੁਰੂ ਅਰਜੁਨ ਸਾਹਿਬ ਰਚਿਤ ਗ੍ਰੰਥ) ਵਿਚ ਦਰਜ ਕਰਨ ਤੋਂ ਬਾਦ ਮੌਜੂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਸੀ ; ਉਸ ਸਮੇਂ ਹੋਰ ਕੋਈ ਗੁਰੂ ਲਿਖਤ ਗ੍ਰੰਥ ਮੌਜੂਦ ਨਹੀਂ।

ਦਸਮ ਗ੍ਰੰਥ ਵਿਚ ਕਵਿ ਸਯਾਮ, ਕਵਿ ਰਾਮ, ਕਵਿ ਕਾਲ ਦੇ ਨਾਂ ਲਿਖੇ ਮਿਲਦੇ ਹਨ । ਸਮੁੱਚੇ ਦਸਮ ਗ੍ਰੰਥ (ਜਿਸਦਾ ਅਸਲ ਨਾਂ ਬਚਿਤ੍ਰ ਨਾਟਕ ਗ੍ਰੰਥ ਇਸੇ ਗ੍ਰੰਥ ਵਿਚ ਲਿਖਿਆ ਮਿਲਦਾ ਹੈ) ਵਿਚ ਲਿਖੀਆਂ ਗੁਰਮਤਿ-ਵਿਰੁਧ ਗੱਲਾਂ ਉਚੇਚੇ ਧਿਆਨ ਦੇਣ ਯੋਗ ਹਨ :

  1. ਨਾਨਕ ਛਾਪ ਪੂਰੇ ਦਸਮ-ਗ੍ਰੰਥ / ਬਚਿਤ੍ਰ ਨਾਟਕ ਗ੍ਰੰਥ ਵਿਚ ਕਿਸੇ ਵੀ ਪੰਨੇ 'ਤੇ ਨਹੀਂ ।
  2. ਸੰਪੂਰਨ ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥” ਕਿਸੇ ਇਕ ਵੀ ਪੰਨੇ 'ਤੇ ਨਹੀਂ ਲਿਖਿਆ (ਨੋਟ : ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰੀ ਲਿਖਿਆ ਹੈ, ਇਹੀ ਸਿੱਖ ਦਾ ਇਸ਼ਟ ਹੈ)।
  3. ਇਸ ਗ੍ਰੰਥ ਵਿਚ “ਇਸ਼ਟ” ਮਹਾਕਾਲ / ਕਾਲਕਾ, ਦੇਵੀ ਭਗਉਤੀ, ਕਾਲੀ, ਦੇਵੀ ਚੰਡੀ ਹਨ, ੴ ਨਹੀਂ ।
  4. ਇਸ ਕਹੇ ਜਾਂਦੇ ਦਸਮ ਗ੍ਰੰਥ ਦੇ ਰਚਨਹਾਰੇ ਦਸਮ ਨਾਨਕ ਨਹੀਂ, ਬਲਕਿ ਕਵਿ ਸਯਾਮ, ਕਵਿ ਰਾਮ.. ਹਨ ਜੋ ਕਿ ਕਈ ਭੁੱਲਾਂ ਕਰਦੇ ਹਨ ; ਲਿਖਦੇ ਅਤੇ ਮੰਨਦੇ ਹਨ, “ਚੂਕ ਹੋਇ ਕਬਿ ਲੇਹੁ ਸੁਧਾਰੀ ॥ਪੰਨਾ 1273”। ਪਰ, ਗੁਰੂ ਭੁਲਣਹਾਰ ਨਹੀਂ।
  5. ਗੁਰ-ਦੀਖਿਆ ਖੰਡੇ-ਬਾਟੇ ਦੀ ਪਾਹੁਲ ਛਕਾਉਣ ਦੀ ਬਜਾਏ ਭੰਗ-ਸ਼ਰਾਬ ਜਬਰਦਸਤੀ ਪਿਲਾ ਕੇ ਦਿੱਤੀ ਜਾਂਦੀ ਹੈ ਅਤੇ ਦੇਵਤਾ ਮਹਾਕਾਲ ਦਾ ਸਿੱਖ ਬਣਾਇਆ ਜਾਂਦਾ ਹੈ (ਪੰਨਾ 1210)। ਫਿਰ ਮਹਾਕਾਲ ਦਾ ਅਰਥ ਵਾਹਿਗੁਰੂ ਕਿਵੇਂ ਹੋ ਸਕਦਾ ਹੈ ?
  6. ਔਰਤ ਨੂੰ ਨੀਂਵਾ ਦਰਜਾ ਦਿੱਤਾ : ਇਨ ਇਸਤ੍ਰੀਨ ਕੇ ਚਰਿਤ ਅਪਾਰਾ ॥ ਸਜਿ ਪਛਤਾਨਿਓ ਇਨ ਕਰਤਾਰਾ ॥ ਪੰ:1278
  7. ਪਰ-ਇਸਤ੍ਰੀ ਅਤੇ ਪਰ-ਪੁਰਸ਼ਸੰਗ ਦਾ ਕਰਨ ਦੀ ਸਿਖਿਆ… (ਪੰਨੇ ..1017, 1040, 1281, 1319, 1342…)
  8. ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਹਸਤੀ, ਸਰਬੰਸ ਦਾਨੀ, ਬਾਦਸ਼ਾਹ-ਦਰਵੇਸ਼, ਗੁਰੂ ਨਾਨਕ ਮਿਸ਼ਨ ਨੂੰ ਸੰਪੂਰਨ ਕਰਨ ਵਾਲੇ ਪੂਰਨ ਗੁਰੂ ਨੂੰ ਦੇਵੀ-ਪੂਜਕ ਸਿੱਧ ਕਰਨ ਲਈ, ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਪੰਥ-ਦੋਖੀਆਂ ਵਲੋਂ ਰਚਿਆ ਗਿਆ ਹੈ ਇਹ ਦਸਮ ਗ੍ਰੰਥ । ਦਸੋ ਜੀ, ਇਸ ਗ੍ਰੰਥ ਵਿਚ ਕੇਸ ਕੱਟਣ ਦੇ ਉਪਦੇਸ਼ ਅਤੇ ਤਰੀਕੇ ਗੁਰੂ ਲਿਖਤ ਹੋਣਗੇ ?

ਸਿੱਖ ਸੰਗਤਾਂ ਸੁਚੇਤ / ਸਾਵਧਾਨ ਹੋਵਣ। ਗੁਰਮਤਿ ਦੀ ਸਹੀ ਜਾਣਕਾਰੀ ਲਈ ਹੇਠ ਲਿਖੀਆਂ ਵੈਬਸਾਈਟਾਂ ਵੇਖੋ ਜੀ :

www.thesikhaffairs.org  ; www.khalsanews.org  ; www.sikhsundesh.net  ; www.singhsabhacanada.com  

ਦਸਮ ਗ੍ਰੰਥ ਵਿਚਾਰ ਮੰਚ:
 - ਉਪਕਾਰ ਸਿੰਘ 09811512636 ;
 - ਜਸਬਿੰਦਰ ਸਿੰਘ 09872544016 ;
 - ਦਲਬੀਰ ਸਿੰਘ 09899058458 ;
 - ਗੁਰਚਰਨ ਸਿੰਘ 09357329442 ;
 - ਰਾਜਿੰਦਰ ਸਿੰਘ 09876104726 ;
 - ਇੰਦਰਜੀਤ ਸਿੰਘ 09452527879


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top